10th Class PSEB Punjabi-B (ਪੰਜਾਬੀ-ਬੀ) Sample Test Paper 2023

10th class pseb Punjabi B Sample Paper 2023

ਮਾਡਲ ਪ੍ਰਸ਼ਨ ਪੱਤਰ
ਜਮਾਤ : 10ਵੀ
ਵਿਸ਼ਾ : ਪੰਜਾਬੀ-ਬੀ
ਸਮਾਂ : 3 ਘੰਟੇ
ਕੁੱਲ ਨੰਬਰ : 65
ਸੁੰਦਰ ਲਿਖਾਈ : 5 ਨੰਬਰ
1.ਵਸਤੂਨਿਸ਼ਠ ਪ੍ਰਸ਼ਨ
i) ਪੰਜਾਬ ਦੀ ਟਕਸਾਲੀ ਭਾਸ਼ਾ ਦਾ ਅਧਾਰ ਕਿਹੜੀ ਉਪਭਾਸ਼ਾ ਹੈ
ਉੱਤਰ : ਮਾਝੀ
ii) ਕਿਹੜੀ ਚੀਜ਼ ਨੂੰ ਭਾਸ਼ਾ ਦਾ ਪਹਿਰਾਵਾ ਕਿਹਾ ਜਾਂਦਾ ਹੈ?
ਉੱਤਰ : ਲਿੱਪੀ
iii) ਸਾਡੇ ਸੰਵਿਧਾਨ ਵਿਚ ਕਿੰਨੀਆ ਭਾਸ਼ਾਵਾਂ ਪ੍ਰਵਾਨਿਤ ਹਨ?
ਉੱਤਰ : 22
iv) ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ?
ਉੱਤਰ : ਦੋ
v) ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜ੍ਹੀ ਮਹੱਤਤਾ ਹੈ?
ਉੱਤਰ ਵਿਆਕਰਨ ਦੀ
vi) ਜਿਸ ਸ਼ਬਦ ਦੇ ਅਰਥ ਹੋਣ,ਉਸ ਨੂੰ ਕੀ ਆਖਦੇ ਹਨ?
ਉੱਤਰ ਸਾਰਥਕ ਸ਼ਬਦ
vii) ਕਿਰਿਆ ਵਿਸ਼ੇਸ਼ਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
ਉੱਤਰ : 8
viii) ਬੀਤ ਚੁਕੇ ਸਮਾਂ ਨੂੰ ਕੀ ਕਹਿੰਦੇ ਹਨ?
ਉੱਤਰ ਭੂਤ ਕਾਲ
ix) ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਕੀ ਕਹਿੰਦੇ ਹਨ?
ਉੱਤਰ ਦੁੱਤ ਅੱਖਰ
x) ਵਚਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
ਉੱਤਰ : 2

Join Telegram

2.ਹੇਠ ਲਿਖੇ ਕਿਸੇ ਇੱਕ ਵਿਸ਼ੇ ਤੇ ਲਗ-ਪਗ 400 ਸ਼ਬਦਾਂ ਦਾ ਇੱਕ ਲੇਖ ਲਿਖੋ :
1. ਡਾ. ਭੀਮ ਰਾਓ ਅੰਬੇਦਕਰ
2. ਪੰਜਾਬ ਦੇ ਮੇਲੇ
3. ਸ਼ਹੀਦ ਭਗਤ ਸਿੰਘ
4. ਭਰੂਣ-ਹੱਤਿਆਂ
5.ਨਸ਼ਾ ਨਾਸ ਕਰਦਾ ਹੈ

3.ਹੇਠ ਲਿਖੇ ਦੋ ਪੱਤਰਾਂ ਵਿੱਚੋ ਕੋਈ ਇੱਕ ਕਰੋ:
ਆਪਣੇ ਮਿੱਤਰ ਦੀ ਭੈਣ ਜਾਂ ਭਰਾ ਦੇ ਵਿਆਹ ‘ਤੇ ਸ਼ਾਮਿਲ ਨਾ ਹੋਣ ਸੰਬੰਧੀ ਮੁਆਫੀ ਪੱਤਰ।
ਜਾਂ
ਸਾਈਕਲ ਜਾਂ ਸਕੂਟਰ ਜਾ ਮੋਟਰ ਸਾਈਕਲ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਪੱਤਰ

ਪ੍ਰੀਖਿਆ ਭਵਨ
………………ਸਕੂਲ,
ਮਿਤੀ। ……………
ਪਿਆਰੇ ਰਮਨਪ੍ਰੀਤ,
ਸਤਿ ਸ਼੍ਰੀ ਅਕਾਲ।
ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਭੈਣ ਦੀ ਸ਼ਾਦੀ ਉੱਤੇ ਪਹੁੰਚ ਰਿਹਾ ਸੀ, ਪਰ ਅਚਾਨਕ ਅਜਿਹਾ ਹੋਇਆ ਕਿ ਮੈਂ ਪਹੁੰਚ ਨਹੀਂ ਸਕਿਆ। ਜਿਸ ਲਈ ਮੈਂ ਆਪ ਜੀ ਤੋਂ ਮੁਆਫੀ ਮੰਗਦਾ ਹਾਂ। ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਜੀ ਸਖਤ ਬਿਮਾਰ ਹਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣ ਦੀ ਜ਼ਰੂਰਤ। ਮੈਨੂੰ ਪਤਾ ਹੈ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਇਸ ਲਈ ਉਹ ਜਲਦੀ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ ਸੀ। ਮੈਂ ਆਪਣੇ ਪਿਤਾ ਜੀ ਨੂੰ ਲੋੜ ਅਨੁਸਾਰ ਪੈਸੇ ਲੈ ਕੇ ਜਲਦੀ ਉਨ੍ਹਾਂ ਕੋਲ ਪਹੁੰਚ ਗਿਆ। ਨੇੜੇ ਜਾਣ ਤੋਂ ਪਹਿਲਾਂ ਉਹ ਹਸਪਤਾਲ ਪਹੁੰਚ ਚੁੱਕੇ ਸਨ। ਮੈਨੂੰ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਦਿਲ ਦੀ ਤਕਲੀਫ਼ ਹੈ ਅਤੇ ਡਾਕਟਰਾਂ ਨੇ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਹੈ। ਹੁਣ ਉਨ੍ਹਾਂ ਦਾ ਅਪਰੇਸ਼ਨ ਹੋਇਆ ਹੈ ਅਤੇ ਪਰਮਾਤਮਾ ਦੀ ਮਿਹਰ ਨਾਲ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।
ਇਸ ਸਮੇ ਤੁਹਾਡੇ ਘਰ ਵਿਚ ਸ਼ਾਦੀ ਦੀਆਂ ਰੌਣਕਾਂ ਲਗੀਆਂ ਹੋਣਗੀਆਂ ਅਤੇ ਮੇਰੀ ਚਿੱਠੀ ਮਿਲਣ ਤੱਕ ਭੈਣ ਜੀ ਦਾ ਆਪਣੇ ਸਹੁਰੇ ਘਰ ਜਾ ਚੁੱਕੀ ਹੋਵੇਗੀ। ਮੇਰੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਮੁਬਾਰਕਾਂ। ਮੇਰੀ ਇਹ ਦਿਲੀ ਇੱਛਾ ਸੀ ਕਿ ਮੈਂ ਇਸ ਖੁਸ਼ੀ ਭਰੇ ਮੌਕੇ ਤੁਹਾਡੇ ਵਿਚਕਾਰ ਹੁੰਦਾ, ਪ੍ਰੰਤੂ ਅਚਾਨਕ ਪੈਦਾ ਹੋਏ ਹਾਲਾਤਾਂ ਕਾਰਨ ਤੁਹਾਡੇ ਘਰ ਆਉਂਣ ਦਾ ਪ੍ਰੋਗਰਾਂਮ ਛੱਡਣਾ ਪਿਆ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਮਜਬੂਰੀ ਨੂੰ ਸਮਝ ਕੇ ਮੈਨੂੰ ਛਾਤੀ ਉੱਤੇ ਨਾ ਪਹੁੰਚ ਸਕਣ ਲਈ ਮਾਫ਼ ਕਰ ਦੇਵੋਗੇ। ਮੈਂ ਪਰਮਾਤਮਾ ਅੱਗੇ ਭੈਣ ਜੀ ਦੀ ਸ਼ਾਦੀ ਦੇ ਕਾਰਜ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਅਤੇ ਅੱਗੇ ਦੇ ਜੀਵਨ ਵਿਚ ਉਨ੍ਹਾਂ ਨੂੰ ਖ਼ੁਸ਼ੀਆਂ ਨਾਲ ਭਰਪੂਰ ਕਰਨ ਦੀ ਕਾਮਨਾ ਕਰਦਾ ਹਾਂ। ਸਾਡੇ ਸਾਰੇ ਪਰਿਵਾਰ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਸ਼ਾਦੀ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਆਪ ਦਾ ਮਿੱਤਰ,
ਹਰਪਾਲ ਸਿੰਘ।
ਟਿਕਟ :
ਨਾਮ
ਪਿੰਡ
ਡਾਕਖਾਨਾ :
ਜਿਲਾ
ਪਿੰਨ ਕੋਡ

4.ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਦਿਓ:

ਸਰਕਾਰੀ ਨੌਕਰੀਆਂ ਦੀ ਜਾਣਕਾਰੀ

5.ਹੇਠ ਦਿੱਤੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ: 1+1+1=3

6.ਹੇਠ ਲਿਖੇ ਮੁਹਾਵਰਿਆਂ ਵਿੱਚੋ ਚਾਰ ਨੂੰ ਵਾਕਾਂ ਵਿਚ ਇਸ ਤਰ੍ਹਾਂ ਵਰਤੋਂ ਕਿ ਅਰਥ ਸ਼ਪਸ਼ਟ ਹੋ ਜਾਣ: 2+2+2+2=8
1. ਧੋਲਿਆ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ)—ਮਾਪਿਆ ਨੇ ਦੁਖੀ ਹੋ ਕੇ ਪੁੱਤਰ ਨੰ ਕਿਹਾ ਕਿ ਉਹ ਭੜੈ ਕੰਮ ਛੱਡ ਦੇਵੇ ਤੇ ਉਹਨਾਂ ਦੇ ਧੋਲਿਆ ਦੀ ਲਾਜ ਰੱਖੇ।
2. ਨੱਸ ਭੱਜ ਕਰਨਾ (ਯਤਨ ਕਰਨਾ)–ਮੋਹਨ ਕਈ ਚਿਰ ਤੋਂ ਨੌਕਰੀ ਲਈ ਨੱਸ ਭੱਜ ਕਰ ਰਿਹਾ ਹੈ ,ਪਰ ਅਜੇ ਤਕ ਕਿਤੇ ਗੱਲ ਨਹੀਂ ਬਣੀ।
3. ਨੱਕ ਨਕੇਲ ਪਾਉਣੀ (ਕਾਬੂ ਕਰਨਾ)–ਸਿਤੰਦਰ ਦੀ ਪਤਨੀ ਨੇ ਉਸਦੇ ਨੱਕ ਨਕਲੇ ਪਾਈ ਹਈੋ ਹੈ।
4. ਪਾਪੜ ਵੇਲਣਾ (ਕਈ ਭਤ ਦੇ ਯਤਨ ਕਰਨਾ )—ਉਸ ਨੇ ਨੌਕਰੀ ਪਾਪਤ ਕਰਨ ਲਈ ਕਈ ਪਾਪੜ ਵੇਲੇ ਪਰ ਸਫਲਤਾ ਨਾ ਮਿਲੀ।
5. ਮੁੱਛ ਦਾ ਵਾਲ ਬਣਨਾ (ਨਿਕਟਵਰਤੀ ਬਣਨਾ)—ਮੇਰਾ ਗੁਆਂਢੀ ਆਪਣੇ ਪੇਮ ਭਰੇ ਵਤੀਰੇ ਨਾਲ ਮੇਰੀ ਮੁੱਛ ਦਾ ਵਾਲ ਬਣ ਗਿਆ ਹੈ ।
6. ਵਕਤ ਨੂੰ ਧੱਕਾ ਦੇਣਾ (ਸਮ ਔਖ ਨਾਲ ਕੱਟਣਾ)-ਅੱਜ-ਕਲ ਮਿਹੰਗਾਈ ਦੇ ਜ਼ਮਾਨ ਦੇ ਵਿਚ ਗ਼ਰੀਬ ਆਦਮੀ ਤਾਂ ਵਕਤ ਨੂੰ ਧੱਕਾ ਦਿੰਦਾ ਹੈ ।
7. ਲੀਕ ਲੱ ਗਣੀ (ਬਦਨਾਮੀ ਹੋਣੀ)—ਭੈੜੀ ਔਲਾਦ ਦੀਆਂ ਕਰਤਤੂ ਨੇ ਪਤਵੰਤੇ ਘਰਾਣੇ ਦੇ ਨਾਂ ਨੂੰ ਲੀਕ ਲਾ ਦਿੱਤੀ।
8. ਰੇਖ ਵਿਚ ਮਖੇ ਮਾਰਨੀ (ਕਿਸਮਤ ਬਦਲ ਦੇਣੀ) ਹਿੰਮਤ ਰੇਖ ਵਿੱਚ ਮੇਖ ਮਾਰ ਕੇ ਕੰਗਾਲ ਨੂੰ ਧਨੀ ਬਣਾ ਦਿੰਦਾ ਹੈ।


7.ਵਿਸ਼ਰਾਮ ਚਿਨ੍ਹ ਲਾ ਕੇ ਦੁਬਾਰਾ ਲਿਖੋ।
ਅੱਛਾ ਤੇਰੇ ਮਾਤਾ ਜੀ ਵੀ ਐਮ ਏ ਹਨ
ਉੱਤਰ : ਅੱਛਾ! ਤੇਰੇ ਮਾਤਾ ਜੀ ਵੀ ਐਮ.ਏ ਹਨ।

8. i) ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ?
ਉੱਤਰ :- 1. ਧੁਨੀ-ਬੋਧ
2.ਸ਼ਬਦ-ਬੋਧ
3.ਵਾਕ-ਬੋਧ
4.ਅਰਥ-ਬੋਧ
ii) ਉਪਭਾਸ਼ਾ ਕੀ ਹੁੰਦੀ ਹੈ?
ਉੱਤਰ :- ਇੱਕ ਹੀ ਭਾਸ਼ਾ ਵਿਚ ਕੁਝ ਫਰਕਾਂ ਕਾਰਨ ਪ੍ਰਤੀਤ ਹੁੰਦੇ ਭਿਨ-ਭਿਨ ਰੂਪਾਂ ਨੂੰ ਉਸ ਭਾਸ਼ਾ ਦੀਆ ਉਪਭਾਸ਼ਾਵਾਂ ਕਿਹਾ ਜਾਂਦਾ ਹੈ।
9.i) ਮੁਕਤ ਲਗਾ ਤੋਂ ਕੀ ਭਾਵ ਹੈ?
ਉੱਤਰ :- ਪੰਜਾਬੀ ਲਿਖਣ ਵਾਲੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ,ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲੇ ਅੱਖਰ ਮੰਨਿਆ ਜਾਂਦਾ ਹੈ।
ii) ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ : ਪੰਜ

10. i) ਪੜਨਾਂਵ ਕਿਸ ਨੂੰ ਕਹਿੰਦੇ ਹਨ?
ਉੱਤਰ : ਉਹ ਸ਼ਬਦ ਜੋ ਨਾਂਵ ਸ਼ਬਦਾਂ ਦੀ ਥਾਂ ਵਰਤੇ ਜਾਣ,ਉਹ ਪੜਨਾਂਵ ਕਹਾਉਂਦੇ ਹਨ। ਜਿਵੇਂ ਮੈਂ,ਉਹ,ਸਾਰੇ,ਜਿਹੜਾ,ਕੌਣ ਆਦਿ
ii) ਪੁਰਖਵਾਚਕ ਪੜਨਾਂਵ ਦੀਆਂ ਕਿਸਮਾਂ ਦੱਸੋ?
ਉੱਤਰ : ਪਹਿਲਾ ਪੁਰਖ,ਦੂਜਾ ਪੁਰਖ,ਤੀਜਾ ਪੁਰਖ
11. ਹੇਠ ਲਿਖੇ ਨੂੰ ਵਚਨ ਅਤੇ ਲਿੰਗ ਬਦਲ ਕੇ ਵੇਖੋ-ਵੱਖਰੇ ਵਾਕਾਂ ਵਿਚ ਲਿਖੋ:
ਵਕੀਲ,ਡਾਕ੍ਟਰ ਅਤੇ ਮਾਸਟਰ ਸਲਾਹਾਂ ਕਰ ਰਹੇ ਹਨ।
ਵਚਨ ਬਦਲੋ – ਵਕੀਲ,ਡਾਕ੍ਟਰ ਅਤੇ ਮਾਸਟਰ ਸਲਾਹ ਕਰ ਰਹੇ ਹਨ।
ਲਿੰਗ ਬਦਲੋ – ਵਕੀਲਣੀਆਂ, ਡਾਕ੍ਟਰਣੀਆਂ,ਮਾਸਟਰਣੀਆਂ ਸਲਾਹਾਂ ਕਰ ਰਹੀਆਂ ਹਨ।
12. ਹੇਠ ਲਿਖੇ ਵਾਕ ਨੂੰ ਭੂਤਕਾਲ ਅਤੇ ਵਰਤਮਾਨ ਕਾਲ ਵਿਚ ਬਦਲ ਕੇ ਵੇਖੋ-ਵੱਖਰੋ ਲਿਖੋ :
ਪ੍ਰਿੰਸੀਪਲ ਸਾਹਿਬ ਭਾਸ਼ਨ ਦੇ ਰਹੇ ਹੋਣਗੇ।
ਉੱਤਰ : ਪ੍ਰਿੰਸੀਪਲ ਸਾਹਿਬ ਭਾਸ਼ਨ ਦੇ ਰਹੇ ਸਨ। (ਭੂਤਕਾਲ)
ਪ੍ਰਿੰਸੀਪਲ ਸਾਹਿਬ ਭਾਸ਼ਨ ਦੇ ਰਹੇ ਹਨ। (ਵਰਤਮਾਨ ਕਾਲਾ)
13. i)ਹੇਠ ਲਿਖੇ ਸ਼ਬਦ ਦੇ ਵੱਖਰੇ-ਵੱਖਰੇ ਅਰਥ ਸਪਸ਼ਟ ਕਰਦੇ ਹੋਏ ਉਹਨਾਂ ਨੂੰ ਵਾਕਾਂ ਵਿਚ ਵਰਤੋਂ : 1+1+1+=3
1. ਥੱਕਣਾ – ਅੱਜ ਮੈਂ ਖੇਡ-ਖੇਡ ਕੇ ਅੱਕ ਗਿਆ ਹਾਂ।
2. ਤੰਗ ਆਉਣਾ – ਅਸੀਂ ਹਰ ਰੋਜ਼ ਹਰਮੀਤ ਦੀਆਂ ਗੱਲਾਂ ਸੁਣ-ਸੁਣ ਕੇ ਅੱਕ ਗਏ ਹਾਂ।
ii) ‘ਅਕਲਮੰਦ ‘ ਸ਼ਬਦ ਦੇ ਸਮਾਨਾਰਥਕ ਸ਼ਬਦ ਲਿਖੋ:
ਸਿਆਣਾ,ਸਮਝਦਾਰ,ਸੂਝਵਾਨ,
iii) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ:
ਜਿਹੜਾ ਕਦੇ ਨਾ ਥੱਕੇ
ਉੱਤਰ :- ਅਣਥੱਕ

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-




ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join