Punjabi

11th Class Punjabi Lazmi(ਪੰਜਾਬੀ ਲਾਜ਼ਮੀ) Final March 2023 Sample/Model Test Paper with Solution

ਮਾਡਲ ਪ੍ਰਸ਼ਨ ਪੱਤਰ
ਜਮਾਤ : ਗਿਆਰਵੀ
ਵਿਸ਼ਾ : ਪੰਜਾਬੀ (ਲਾਜ਼ਮੀ)
ਸਮਾਂ : 3 ਘੰਟੇ
ਕੁੱਲ ਅੰਕ : 80
1. ਸੁੰਦਰ ਲਿਖਾਈ 5
2.ਵਸਤੂਨਿਸ਼ਟ ਪ੍ਰਸ਼ਨ
1.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿਚ ਦਿਓ
ਪ੍ਰ 1.’ਹਰਿਆ ਨੀ ਮਾਲਣ’ ਘੋੜੀਆਂ ਵਿੱਚ ਭਾਗਾਂ ਭਰਿਆ ਕਿਸ ਨੂੰ ਕਿਹਾ ਗਿਆ ਹੈ?
ਉੱਤਰ : ‘ਹਰਿਆ ਨੀ ਮਾਲਣ’ ਘੋੜੀਆਂ ਵਿੱਚ ਮੁੰਡੇ ਨੂੰ ਭਾਗਾਂ ਭਰਿਆ ਕਿਹਾ ਗਿਆ ਹੈ।
ਪ੍ਰ 2. ‘ਨੀਲ ਕਮਲ’ ਕਹਾਣੀ ਦੇ ਦੋ ਮੁੱਖ ਪਾਤਰ ਕਿਹੜੇ ਹਨ?
ਉੱਤਰ : ਸੌਦਾਗਰ ਤੇ ਉਸ ਦੀ ਪਤਨੀ
ਪ੍ਰ 3.’ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕੀ ਇਸ ਗੱਲ ਲਈ ਤਰਲਾ ਕਰ ਰਹੀ ਹੈ
ਉੱਤਰ : ਆਪਣੇ ਵਿਆਹ ਬਾਰੇ
ਪ੍ਰ 4. Account ਸ਼ਬਦ ਦਾ ਪੰਜਾਬੀ ਰੂਪ ਲਿਖੋ ?
ਉੱਤਰ : ਹਿਸਾਬ,ਲੇਖਾ
ਪ੍ਰ 5.ਸੁਹਾਗ ਦੇ ਲੋਕ-ਗੀਤ ਕਿਸ ਦੇ ਮਨੋਂ ਭਾਵਾਂ ਨੂੰ ਬਿਆਨ ਕਰਨ ਦਾ ਮਾਧਿਅਮ ਬਣਦੇ ਹਨ
ਉੱਤਰ ਵਿਆਹ ਵਾਲੀ ਕੁੜੀ ਦੇ

ਹੇਠ ਲਿਖੇ ਪ੍ਰਸ਼ਨਾਂ ਦੀਆਂ ਖਾਲੀ ਥਾਵਾਂ ਭਰੋ –
6.ਲਾਲਸਾ ਦੀ ਚੱਕੀ ਕਥਾ ਵਿਚ ਬੁੱਢੇ ਨੇ ਬੰਦੇ ਨੂੰ________________ ਦੇ ਕੰਮ ਲਾ ਦਿੱਤਾ
ਉੱਤਰ : ਚੱਕੀ ਚਲਾਉਣ
7.ਕਿਤੇ ਲਿੱਪਣੇ ਨਾ ਪੈਣ ਬਨੇਰੇ, (ਟੱਪਾ ਪੂਰਾ ਕਰੋ)
ਉੱਤਰ : ਪੱਕਾ ਘਰ ਟੋਲੀ ਬਾਬਲਾ
8.Galaxy ਸ਼ਬਦ ਦਾ ਪੰਜਾਬੀ ਰੂਪ ___________ਹੈ
ਉੱਤਰ : ਆਕਾਸ਼-ਗੰਗਾ
9.____ਕਰੋ ,ਨਾਮ ਜਪੋ ,ਵੰਡ ਛਕੋ (ਸਤਰ ਪੂਰੀ ਕਰੋ )
ਉੱਤਰ ਕਿਰਤ
10.ਅਸਮਾਨ ਨੂੰ __________(ਮੁਹਾਵਰਾ ਨੂੰ ਪੂਰਾ ਕਰੋ )
ਉੱਤਰ : ਟਾਕੀਆਂ ਲਾਉਣਾ

ਹੇਠ ਲਿਖੇ ਪ੍ਰਸ਼ਨਾਂ ਵਿਚ ਸਹੀ ਜਾਂ ਗ਼ਲਤ ਦੀ ਚੋਣ ਕਰੋ –
11. ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਗੀਤ ਸੁਹਾਗ ਪਾਉਂਦੇ ਹਨ
ਉੱਤਰ : ਗਲਤ
12. Democracy ਸ਼ਬਦ ਦਾ ਸਬੰਧ ਰਾਜਨੀਤੀ ਸ਼ਾਸਤਰ ਨਾਲ ਹੈ
ਉੱਤਰ – ਗ਼ਲਤ
13. ਲਾਲਸਾ ਦੀ ਚੱਕੀ ਕਥਾ ਵਿਚ ਬੰਦੇ ਦਾ ਸੁਭਾਅ ਹਸਮੁੱਖ ਸੀ
ਉੱਤਰ – ਗ਼ਲਤ
14.ਊਠ ਦੇ ਮੂੰਹ ਪਾਣੀ ਦੇਣਾ (ਮੁਹਾਵਰੇ ਦੀ ਬਣਤਰ ਸਹੀ ਹੈ ਜਾਂ ਗਲਤ)
ਉੱਤਰ – ਗਲਤ
15. ‘ਲੰਮੀਆਂ ਬੋਲੀਆਂ’ ਸਮੂਹਕ ਰੂਪ ਵਿਚ ਗਾਇਆ ਜਾਣ ਵਾਲ਼ਾ ਲੋਕ-ਕਾਵਿ ਹੈ
ਉੱਤਰ – ਸਹੀ

ਹੇਠ ਲਿਖੇ ਪ੍ਰਸ਼ਨਾਂ ਵਿੱਚੋ ਸਹੀ ਉੱਤਰ ਦੀ ਚੋਣ ਕਰੋ –
16. ‘ਸੱਠੀ ਦੇ ਚੌਲ ਖੁਆਉਣੇ’ ਮੁਹਾਵਰੇ ਦਾ ਅਰਥ ਕਿਹੜਾ ਹੈ?
1. ਪਰਖਣਾ
2.ਝਾੜ-ਝੰਬ ਕਰਨੀ
3.ਮਾਰਨਾ
4.ਰਗੜਨਾ
ਉੱਤਰ – 2.ਝਾੜ-ਝੰਬ ਕਰਨੀ
17.ਸ਼ਬਜ਼ ਪਰੀ ਲੋਕ ਕਥਾ ਕਿਹੜੀ ਵੰਨਗੀ ਦੀ ਕਥਾ ਹੈ
1. ਮਿੱਥ ਕਥਾ
2.ਪਰੀ ਕਥਾ
3.ਨੀਤੀ ਕਥਾ
4.ਪ੍ਰੀਤ ਕਥਾ
ਉੱਤਰ – 2.ਪਰੀ ਕਥਾ
18. ਤਾਰਾਂ ਤਾਰਾਂ ਤਾਰਾਂ ਬੋਲੀਆਂ ਵਿੱਚ ਮੁਟਿਆਰ ਨੂੰ ਗਾਲ੍ਹਾਂ ਕਿਸ ਨੇ ਕੱਢਿਆ?
1. ਜੇਠ ਨੇ
2.ਦਿਉਰ ਨੇ
3.ਜਠਾਣੀ ਨੇ
4.ਕੋਈ ਵੀ ਨਹੀਂ
ਉੱਤਰ -1. ਜੇਠ ਨੇ
19. Automatic ਸ਼ਬਦ ਦਾ ਸਹੀ ਅਰਥ ਹੈ
1.ਸਵੈਜੀਵਨੀ
2.ਸਵੈਚਾਲਿਤ
3.ਸੰਪਤੀ
4.ਸਮਝੌਤਾ
ਉੱਤਰ -2.ਸਵੈਚਾਲਿਤ
20.ਸ਼ਬਦਾਂ ਦੇ ਅਰਥ ਜਾਨਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
1. ਅਖ਼ਬਾਰ
2.ਮੈਗਜ਼ੀਨ
3.ਡਿਕਸਨਰੀ
4.ਕਿਤਾਬ
ਉੱਤਰ – 3.ਡਿਕਸਨਰੀ

ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ (4+4=8)
i) ਸਿੱਠਣੀਆ ਵਿੱਚ ਖਾਣ ਪੀਣ ਸੰਬੰਧੀ ਕੀ ਮਖੌਲ ਕੀਤਾ ਹੁੰਦਾ ਹੈ? ਅਜੇਹੀ ਕਿਸੇ ਇਕ ਸਿੱਠਣੀ ਦੀ ਉਦਾਹਰਣ ਦਿਉ
ਉੱਤਰ : ਕੁੜੀ ਦੇ ਵਿਆਹ ਸਮੇਂ ਘਰ ਜੁੜਿਆ ਮੇਲਣਾਂ ਲਾੜੇ ਤੇ ਉਸਦੇ ਸਾਥੀਆਂ ਨੂੰ ਸਿੱਠਣੀਆਂ ਦਿੰਦੀਆਂ ਹਨ। ਉਨ੍ਹਾਂ ਨੂੰ ਕਹਿੰਦੀਆਂ ਹਨ ਘਰੋਂ ਉੱਥੇ ਆ ਗਏ, ਹੁਣ ਤੱਕ ਖਾ ਖਾ ਕੇ ਰੱਜੇ ਨਾਹੀਂ, ਉਨ੍ਹਾਂ ਦੀ ਨਿੱਕੇ ਮੂੰਹ ਹਨ ਪਰ ਢਿੱਡ ਖੂਹ ਪਏ ਹਨ, ਜੋ ਖੂਹ ਵਾਂਗ ਖਾ ਖਾ ਭਰਦਾ ਨਹੀਂ, ਫੇਰ ਉਨ੍ਹਾਂ ਨੂੰ ਖਲ ਕੁੱਟ ਕੇ ਪਾਉਣ ਦੀ ਸਲਾਹ ਦਿੰਦੀਆਂ ਹਨ ਕਿ ਇਹ ਰੋਟੀ ਨਾਲ ਰੱਜਣ ਵਾਲੇ ਨਹੀਂ
ਉਦਾਰਣ :- ਜਾਵੀਓ ਮਾਂਜੀਓ ਕਿਹੜੇ ਵੇਲੇ ਹੋਏ, ਨੇ ਖਾ ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ
ii) ‘ ਬੇਟੀ ਚੰਨਣ ਦੇ ਓਹਲੇ’ ਲੋਕ ਗੀਤ ਵਿੱਚ ਧੀ ਆਪਣੇ ਲਈ ਕਿਹੋ ਜਿਹਾ ਵਰ ਚਾਹੁੰਦੀ ਹੈ?
ਉੱਤਰ – ਬੇਟੀ ਚੰਨਣ ਦੇ ਓਹਲੇ ਸੁਹਾਗ ਵਿੱਚ ਮੁਟਿਆਰ ਕੁੜੀ ਆਪਣੇ ਲਈ ਤਾਰਿਆ ਵਿਚ ਚੰਦਰਮਾਂ ਵਾਂਗੂੰ ਸੋਹਣਾ, ਚੰਦਰਮਾ ਤੋਂ ਵੀ ਸੋਹਣਾ ਕਾਨ-ਕਨਈਆ ਕ੍ਰਿਸ਼ਨ ਵਰਗਾ ਵਰ ਚਾਹੁੰਦੀ ਹੈ। ਇਹ ਸੁਹਾਗ ਵਿੱਚ ਬਾਪ ਤੇ ਧੀ ਵਿਚਕਾਰ’ ਧੀ ਲਈ ਲੱਭੇ ਜਾਣ ਵਾਲੇ ਵਰ ਸੰਬੰਧੀ’ ਵਾਰਤਾਲਾਪ ਹੁੰਦਾ ਹੈ। ‘ਧੀ ਚੰਨਣ ਦਾ ਉਹਲਾ’ ਇਸ ਲਈ ਤਕਾਉਂਦੀ ਹੈ ਕਿ ਮਨ ਦੀ ਗੱਲ ਬਾਪ ਅੱਗੇ ਕਰਦਿਆਂ ਸੰਗ ਆਉਂਦੀ ਹੈ।
iii) ‘ਹਰਿਆ ਨੀ ਮਾਲਣ ‘ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਵਡਿਆਈ ਕਿਵੇਂ ਦੱਸੀ ਗਈ ਹੈ?
ਉੱਤਰ – ਵਿਆਂਦੜ ਮੁੰਡੇ ਦਾ ਪਰਿਵਾਰ ਖੁਸ਼ਹਾਲ ਪਰਿਵਾਰ ਹੈ। ਜਿਸ ਵਿੱਚ ਉਸਦੇ ਜੰਮਣ ਤੇ ਖੁਸ਼ੀਆਂ ਮਨਾ ਕੇ ਦਾਈਆਂ, ਮਾਇਆ ਤੇ ਭੈਣਾਂ ਨੂੰ ਤੋਹਫ਼ੇ ਦਿੱਤੇ ਗਏ। ਹੁਣ ਵਿਆਹ ਸਮੇਂ ਘਰ ਵਿੱਚ ਤੰਬੂ ਤੇ ਕਨਾਤਾਂ ਲਗਦੀਆਂ ਹਨ ਤੇ ਮਾਲਣ ਇਸਦੇ ਸਿਹਰੇ ਵਜੋਂ ਦੋ ਲੱਖ ਮਰੂਏ ਤੇ ਇੱਕ ਲੱਖ ਚੰਬਾ ਦੋ ਫੁੱਲਾਂ ਦਾ ਹਾਰ ਗੁੰਦ ਕੇ ਲਿਆਈ ਹੈ। ਜਿਸ ਦਾ ਮੁੱਲ ਤਿੰਨ ਲੱਖ ਰੁਪਏ ਹੈ। ਇਹ ਚਿਹਰਾ ਲਾਲ ਦੇ ਮੱਥੇ ਤੇ ਸਜਾ ਕੇ ਪਰਿਵਾਰ ਖੁਸ਼ੀ ਮਨਾ ਰਿਹਾ ਹੈ।
iv) ਟੱਪੇ ਪਾਠ ਵਿਚ ਦਿੱਤੇ ਟੱਪਿਆਂ ਵਿੱਚ ਮਨੁੱਖੀ ਜੀਵਨ ਦੇ ਰੂਪ ਤੇ ਰੰਗ ਬਾਰੇ ਕੀ ਭਾਵ ਪ੍ਰਗਟ ਹੋਏ ਹਨ? ਉਦਾਹਰਣ ਸਹਿਤ ਦਸੋ
ਉੱਤਰ-ਮੁਟਿਆਰ ਦਾ ਰੂਪ ਹਰ ਇਕ ਨੂੰ ਆਪਣੇ ਵੱਲ ਖਿੱਚਦਾ ਹੈ। ਉਂਝ ਯਥਾਰਥਕ ਜੀਵਨ ਵਿੱਚ ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ ,ਸਗੋਂ ਅਕਲਾਂ ਦਾ ਮੁੱਲ ਪੈਂਦਾ ਹੈ।

4.ਕਿਸੇ ਇੱਕ ਕਥਾ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ – (6)
1.ਨਲ ਅਤੇ ਦਮਿਅੰਤੀ
2. ਪੂਰਨ ਭਗਤ


1.ਨਲ ਅਤੇ ਦਮਿਅੰਤੀ
ਨਿਸ਼ਧ ਦੇਸ਼ ਦੇ ਵੀਰ ਸੈਨਿਕ ਨਾਂ ਦੇ ਰਾਜੇ ਦਾ ਇੱਕ ਪੁੱਤਰ ਸੀ,ਨਲ। ਉਹ ਤੇਜੱਸਵੀ, ਗੁਣਵਾਣ, ਸੁੰਦਰ ਅਤੇ ਬਲਵਾਨ ਸੀ। ਘੋੜੇ ਦੌੜਾਉਣ ਵਿਚ ਉਸ ਦੀ ਖਾਸ ਮੁਹਾਰਤ ਸੀ। ਇਸੇ ਤਰਾਂ ਵਿਦਰਭ ਦੇ ਦੇਸ਼ ਵਿੱਚ ਭੀਮ ਨਾਂ ਦਾ ਇਕ ਰਾਜਾ ਰਾਜ ਕਰਦਾ ਸੀ। ਉਸ ਦੀ ਇਕ ਰਾਜ ਕੁਮਾਰੀ ਸੀ ਜਿਸ ਦਾ ਨਾਂ ਦਮਿਅੰਤੀ ਸੀ। ਉਹ ਰੂਪਮਤੀ, ਬੁੱਧੀਮਾਨ ਅਤੇ ਹੋਰ ਅਨੇਕ ਗੁਣਾਂ ਦੀ ਮਾਲਕ ਸੀ। ਨਲ ਅਤੇ ਦਮਿਅੰਤੀ ਆਪਣੇ ਗੁਣਾਂ ਕਾਰਨ ਛੇਤੀ ਹੀ ਲੋਕਾਂ ਵਿੱਚ ਜਾਣੇ ਜਾਣ ਲੱਗ ਪਏ। ਉਨ੍ਹਾਂ ਨੂੰ ਆਪ ਵੀ ਇਕ ਦੂਜੇ ਦੀ ਵਡਿਆਈ ਦਾ ਪਤਾ ਲੱਗ ਗਿਆ। ਇਸ ਤਰ੍ਹਾਂ ਬਿਨਾਂ ਇੱਕ ਦੂਜੇ ਨੂੰ ਮਿਲੇਗੀ ਹੌਲੀ-ਹੌਲੀ ਉਹ ਇਕ ਦੂਜੇ ਨਾਲ ਲਗਾਵ ਮਹਿਸੂਸ ਕਰਨ ਲੱਗ ਪਏ। ਦਮਿਅੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਨੇ ਉਸਦਾ ਵਿਆਹ ਕਰਨ ਲਈ ਇਕ ਸ੍ਵਯੰਵਰ ਦਾ ਆਯੋਜਨ ਕੀਤਾ। ਦਮਯੰਤੀ ਨਾਲ ਵਿਆਹ ਕਰਨ ਦੀ ਇੱਛਾ ਨੂੰ ਲੈ ਕੇ ਦੂਰ ਦਰਾਡੇ ਤੋਂ ਰਾਜੇ ਅਤੇ ਰਾਜ ਕੁਮਾਰ ਪਹੁੰਚੇ। ਹੋਰ ਤਾਂ ਹੋਰ ਕਈ ਦੇਵਤੇ ਵੀ ਰਾਜਿਆਂ ਦਾ ਰੂਪ ਧਾਰ ਕੇ ਉਸ ਦੇ ਸੰਵਬਰ ਵਿਚ ਪਹੁੰਚੇ। ਦਮਿਅੰਤੀ ਪਹਿਲਾਂ ਹੀ ਮਨੋ ਮਨੀ ਨਲ ਨੂੰ ਆਪਣੇ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ।
ਅਚੰਭਾ ਇਹ ਹੋਇਆ ਕਿ ਜਦੋਂ ਉਹ ਸਵੰਬਰ ਸਮੇਂ ਉਹ ਰਾਜੇ ਨਲ ਨੂੰ ਪਛਾਨਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਨੂੰ ਇਕ ਨਹੀਂ ਕਈ ਰਾਜੇ ਨਲ ਉਥੇ ਬੈਠੇ ਦਿਖਾਈ ਦਿੱਤੇ। ਕਈ ਦੇਵਤਿਆਂ ਨੇ ਰਾਜੇ ਨਲ ਦਾ ਰੂਪ ਧਾਰਨ ਕੀਤਾ ਹੋਇਆ ਸੀ ਪਰ ਜਦੋਂ ਉਸਨੇ ਬਹੁਤ ਧਿਆਨ ਨਾਲ ਇਕਾਗਰਚਿੱਤ ਹੋ ਕੇ ਵੇਖਿਆ ਤਾਂ ਉਸ ਨੂੰ ਅਸਲੀ ਨਲ ਲੱਭਣ ਵਿੱਚ ਆਖ ਨਾ ਹੋਈ। ਉਸ ਨੇ ਵੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਮੁੜ੍ਹਕੇ ਦੀ ਕੋਈ ਬੂੰਦ ਨਹੀਂ ਸੀ। ਉਹਨਾਂ ਦੀਆਂ ਪਲਕਾਂ ਵੀ ਨਹੀਂ ਸਨ ਝਪਕਦਿਆਂ। ਉਨ੍ਹਾਂ ਦੇ ਪੈਰ ਵੀ ਧਰਤੀ ਨੂੰ ਨਹੀਂ ਸੀ ਛੂੰਹਦੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਪਰਛਾਵਾਂ ਸੀ। ਦਮਯੰਤੀ ਨੇ ਵਰਮਾਲਾ ਨੰ ਦੇ ਗਲ ਵਿਚ ਪਾ ਦਿੱਤੀ। ਸਾਰਿਆਂ ਨੇ ਉਸ ਦੀ ਚੋਣ ਉਤੇ ਖੁਸ਼ੀ ਪ੍ਰਗਟ ਕੀਤੀ। ਬੇਵਫਾ ਨੇ ਵੀ ਆਸ਼ੀਰਵਾਦ ਦਿੱਤੇ। ਵਿਆਹ ਤੋਂ ਬਾਅਦ ਨਲ ਅਤੇ ਦਮਿਅੰਤੀ ਦੋਵੇਂ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ। ਉਨ੍ਹਾਂ ਦੇ ਘਰ ਇਕ ਲੜਕੇ ਅਤੇ ਇਕ ਲੜਕੀ ਨੇ ਜਨਮ ਲਿਆ। ਪਰ ਕਲਯੁੱਗ ਤੋਂ ਉਨ੍ਹਾਂ ਦੀ ਖੁਸ਼ੀ ਬਰਦਾਸ਼ ਨਾ ਹੋਈ। ਉਸ ਨੇ ਰੰਗ ਵਿੱਚ ਭੰਗ ਪਾਉਣ ਦੀ ਸੋਚੀ। ਉਸ ਨੇ ਕਿਹਾ ਕਿ ਮੈਂ ਨਲ ਅੰਦਰ ਨਿਵਾਸ ਕਰਾਂਗਾ ਅਤੇ ਆਪਣੀ ਚਾਲ ਚੱਲ ਕੇ ਉਸ ਨੂੰ ਰਾਜ ਭਾਗ ਤੋਂ ਵਾਂਝਾ ਕਰ ਦੇਵਾਂਗਾ।ਫਿਰ ਉਸ ਨੂੰ ਦਮਿਯੰਤੀ ਵੀ ਪਿਆਰ ਨਹੀਂ ਕਰ ਸਕੇਗੀ। ਸਮਾਂ ਪਾ ਕੇ ਰਾਜਾ ਨਲ ਦੇ ਮਨ ਵਿੱਚ ਜੂਆ ਖੇਡਣ ਦਾ ਭੂਤ ਸਵਾਰ ਹੋ ਗਿਆ ਤੇ ਉਹ ਆਪਣੇ ਛੋਟੇ ਭਰਾ ਪੁਸ਼ਕਰ ਦੇ ਨਾਲ ਜੂਆ ਖੇਡਣ ਲੱਗ ਪਿਆ। ਕਲਯੁਗ ਦੇ ਪ੍ਰਭਾਵ ਸਦਕਾ ਨਾਲ ਜੂਏ ਵਿਚ ਹਾਰ ਦਾ ਚਲਾ ਗਿਆ ਅਤੇ ਪੁਸ਼ਕਰ ਜਿੱਤਦਾ ਚਲਾ ਗਿਆ। ਜਦੋਂ ਉਹ ਦਮਿਯੰਤੀ ਨੂੰ ਇਸ ਭਾਣੇ ਦਾ ਪਤਾ ਲੱਗਾ ਤਾਂ ਉਸ ਨੇ ਨਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਮਨ ਦੀ ਹਾਲਤ ਅਜਿਹੀ ਸੀ ਕਿ ਉਹ ਇਸ ਸਮੇਂ ਕਿਸੇ ਚੰਗੀ ਸਲਾਹ ਨੂੰ ਨਹੀਂ ਸੀ ਸੁਣ ਰਿਹਾ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਸਨਮਾਨ ਕਰਕੇ ਆਪਣੇ ਦੋਵੇਂ ਬੱਚਿਆਂ ਨੂੰ ਆਪਣੇ ਪਿਤਾ ਕੋਲ ਭੇਜ ਦਿੱਤਾ। ਹੁਣ ਨਾਲ ਆਪਣਾ ਸਭ ਕੁਝ ਜੂਏ ਵਿਚ ਹਾਰ ਚੁਕਾ ਸੀ। ਬਸ, ਹੁਣ ਆਪ ਸੀ ਅਤੇ ਇੱਕ ਦਮਿਅੰਤੀ ਸੀ ਦੋਹਾਂ ਕੋਲ ਇਕ ਇਕ ਵਸਤਰ ਸੀ। ਪੁਸ਼ਕਰ ਨੇ ਨਲ ਦਾ ਰਾਜ ਜਿੱਤਣ ਪਿੱਛੋਂ ਜਨਤਾ ਨੂੰ ਹੁਕਮ ਦਿੱਤਾ ਕਿ ਨਲ ਅਤੇ ਦਮਿਅੰਤੀ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਨਾ ਦਿੱਤੀ ਜਾਵੇ, ਏਥੋਂ ਤੱਕ ਕਿ ਅੰਨ-ਪਾਣੀ ਵੀ ਨਾ ਦਿੱਤਾ ਜਾਵੇ। ਨਾਲ ਆਪਣਾ ਰਾਜ ਛੱਡ ਕੇ ਜੰਗਲ ਜਾਣ ਲਈ ਤੁਰ ਪਿਆ ਤਾਂ ਦਮਿਅੰਤੀ ਵੀ ਉਸ ਦੇ ਨਾਲ ਤੁਰ ਪਈ।ਨਲ ਨੇ ਉਸ ਨੂੰ ਆਪਣੇ ਨਾਲ ਆਉਣ ਤੋਂ ਰੋਕਦੇ ਕਿਹਾ ਕਿ ਉਹ ਆਪਣੇ ਪਿਤਾ ਕੋਲ ਚਲੀ ਜਾਵੇ, ਜੰਗਲ ਵਿਚ ਰਹਿਣਾ ਬੜਾ ਕਠਨ ਹੋਵੇਗਾ। ਰਸਤੇ ਵਿੱਚ ਅਨੇਕਾਂ ਔਕੜਾਂ ਆਉਣਗੀਆਂ। ਇਸ ਲਈ ਚੰਗਾ ਹੈ ਕਿ ਉਹ ਇਸ ਸੰਕਟ ਦੀ ਘੜੀ ਆਪਣੇ ਪਿਤਾ ਕੋਲ ਜਾ ਕੇ ਰਹੇ। ਰੱਬ ਦਮਿਅੰਤੀ ਨੇ ਕਿਹਾ ਕਿ ਉਨ੍ਹਾਂ ਦੋਨਾਂ ਨੇ ਵਿਆਹ ਵਿਚ ਸੁੱਖ-ਦੁੱਖ ਵਿੱਚ ਇਕੱਠਿਆਂ ਰਹਿਣ ਦਾ ਪ੍ਰਣ ਲਿਆ ਸੀ। ਇਸ ਲਈ ਉਹ ਵੀ ਹਰ ਹਾਲ ਨਲ ਦੇ ਨਾਲ ਹੀ ਰਹੇਗੀ। ਪਰ ਕਦੇ ਵੀ ਆਪਣੇ ਪਤੀ ਤੋਂ ਜੁਦਾਈ ਬਰਦਾਸ਼ ਨਹੀਂ ਕਰ ਸਕੇਗੀ ਅੰਤ ਦੋਵੇਂ ਜੰਗ ਨੂੰ ਤੁਰ ਪਏ। ਨਲ ਅਤੇ ਦਮਿਅੰਤੀ ਕਈ ਦਿਨਾਂ ਤੱਕ ਭੁੱਖੇ ਭਾਣੇ ਰਹੇ। ਸਫਰ ਦੀ ਥਕਾਵਟ ਨੇ ਉਨ੍ਹਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ। ਇਕ ਸ਼ਾਮ ਉਹ ਇਕ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸਨ। ਬਹੁਤ ਜ਼ਿਆਦਾ ਥਕਾਵਟ ਕਾਰਨ ਮਿਹਨਤੀ ਭੁੱਖਾ ਸੌਂ ਗਈ ਪਰ ਚਿੰਤਾ ਕਰਕੇ ਰਾਜੇ ਨਾਲ ਨੂੰ ਨੀਂਦ ਨਾ ਆਈ। ਰਾਜਾ ਨਲ ਸੋਚਣ ਲੱਗਾ ਕਿ ਉਸ ਨਾਲ ਰਹਿੰਦੇ ਆਂ ਦਮਿਅੰਤੀ ਨੂੰ ਪਤਾ ਨਹੀਂ ਹੋਰ ਕਿਹੜੇ ਕਿਹੜੇ ਦੁੱਖ ਝੱਲਣੇ ਪੈਣਗੇ ਨਾਲ ਹੀ ਉਸ ਦੇ ਮਨ ਵਿਚ ਇਹ ਵਿਚਾਰ ਆਇਆ ਕਿ ਦਮਿਅੰਤੀ ਨੂੰ ਸੁੱਤੇ ਪਿਆ ਛੱਡ ਗਿਆ ਤਾਂ ਉਸ ਨੂੰ ਬੇਵਫਾ ਸਮਝੇਗੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਨਲ ਨੇ ਦਮਿਅੰਤੀ ਨੂੰ ਸੁੱਤੀ ਪਈ ਛੱਡ ਕੇ ਤੁਰ ਜਾਣਾਂ ਹੀ ਬਿਹਤਰ ਸਮਝਿਆ। ਸਵੇਰ ਹੋਣ ਤੇ ਜਦੋਂ ਦਮਿਯੰਤੀ ਦੀ ਜਾਗ ਖੁੱਲ੍ਹੀ ਤਾਂ ਆਪਣੇ ਨਾਲ ਰਾਜਾ ਨਲ ਨੂੰ ਨਾ ਵੇਖ ਕੇ ਉਸ ਦਾ ਮਨ ਤ੍ਰਾਟ-ਤ੍ਰਾਟ ਹੋ ਗਿਆ। ਹਾਲ ਬਾਵਲੀ ਹੋਈ ਉਹ ਨਲ ਨੂੰ ਪੁੰਲੱਭਣ ਲਈ ਜੰਗਲ ਵਿਚ ਤੁਰ ਪਈ। ਉਹ ਅੰਤਾਂ ਦਾ ਵਿਰਲਾਪ ਕਰਦੀ ਹੋਈ ਰਾਜੇ ਨਾਲ ਨੂੰ ਪੁਕਾਰਦੀ, ਉੱਚੀ-ਉੱਚੀ ਬੋਲ ਕੇ ਰਾਜਾ ਨਲ ਬਾਰੇ ਪੁੱਛਦੀ ਅਤੇ ਕਦੀ ਆਪਣੇ ਆਪ ਨੂੰ ਕੋਸਦੀ। ਤੁਰਦਿਆਂ ਤੁਰਦਿਆਂ ਰਾਹ ਵਿੱਚ ਦਮਿਅੰਤੀ ਨੂੰ ਇੱਕ ਅਜਗਰ ਮਿਲਿਆ। ਉਸ ਨੇ ਦਮਿਯੰਤੀ ਨੂੰ ਪੈਰਾਂ ਵੱਲੋਂ ਨਿਗਲੇ ਸ਼ੁਰੂ ਕਰ ਲਿਆ ,ਉਸ ਸਮੇਂ ਉੱਥੇ ਇੱਕ ਸ਼ਿਕਾਰੀ ਆਇਆ ਜਿਸ ਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਿਯੰਤੀ ਦੀ ਜਾਨ ਬਚਾਈ। ਦਮਯੰਤੀ ਦੀ ਬਿਪਤਾ ਉਥੇ ਹੀ ਖਤਮ ਨਾ ਹੋਏ ਸ਼ਿਕਾਰੀ ਦੇ ਵਿੱਚ ਦਮਿਯੰਤੀ ਪ੍ਰਤੀ ਮੰਦਭਾਵਨਾ ਪੈਦਾ ਹੋ ਗਈ। ਉਸ ਸਮੇਂ ਆਚਰਨ ਵਾਲੀ ਦਮਿਅੰਤੀ ਵਿੱਚ ਅਥਾਹ ਸ਼ਕਤੀ ਪੈਦਾ ਹੋ ਗਈ ਅਤੇ ਉਸ ਨੇ ਸ਼ਿਕਾਰੀ ਨੂੰ ਮਾਰ ਮੁਕਾਇਆ। ਰਾਜਾ ਨਲ ਦੀ ਭਾਲ ਵਿੱਚ ਦਮਿਅੰਤੀ ਰੋਂਦੀ-ਕੁਰਲਾਉਂਦੀ ਜੰਗਲ ਵਿੱਚ ਭਟਕਦੀ ਰਹੀ। ਜੰਗਲ ਵਿਚ ਉਸ ਨੂੰ ਰਿਸ਼ੀ ਮੁਨੀ ਮਿਲੇ ਅਤੇ ਉਨ੍ਹਾਂ ਉਸ ਦਾ ਧਿਰਜ ਬਣਾਉਣ ਦੀ ਕੋਸ਼ਿਸ਼ ਕੀਤੀ। ਅੰਤ ਉਹ ਕਾਫ਼ਲੇ ਨਾਲ ਰੱਲ ਕੇ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਗਈ।ਇਥੋਂ ਦੀ ਰਾਜ ਮਾਤਾ ਦਮਿਅੰਤੀ ਦੀ ਮਾਸੀ ਸੀ। ਉਸ ਸਮੇਂ ਹੀ ਦਮਿਯੰਤੀ ਨੂੰ ਉਸ ਦੇ ਪਿਤਾ ਕੋਲ ਪਹੁੰਚਾਇਆ। ਦਮਯੰਤੀ ਦੇ ਪਿਤਾ ਨੇ ਰਾਜਾ ਨਲ ਦੀ ਭਾਲ ਲਈ ਰਾਜ ਦਰਬਾਰ ਦੇ ਬ੍ਰਾਹਮਣਾਂ ਨੂੰ ਚਾਰ-ਚੁਫੇਰੇ ਭੇਜ ਦਿੱਤਾ। ਉਹ ਰਾਜਾ ਨਲ ਅਨੇਕਾਂ ਕਸ਼ਟ ਝਲਦਿਆਂ ਹੋਇਆ ਰਾਜਾ ਰਿਤੁਪਰਣ ਕੋਲ ਪੁੱਜਾ। ਰਾਜਾ ਨਲ ਘੋੜੇ ਦੜਾਉਂਦਾ ਮਾਹਰ ਸੀ ਤੇ ਉਹ ਭੇਸ ਵਟਾ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਇਸ ਦੌਰਾਨ ਇੱਕ ਦਿਨ ਰਾਜਾ ਭੀਮ ਦੇ ਦਰਬਾਰ ਦਾ ਇਕ ਬ੍ਰਾਹਮਣ ਰਾਜਾ ਰਿਤੁਪਰਣ ਕੋਲ ਆਇਆ। ਰਾਜਾ ਨਲ ਜੋ ਉਥੇ ਘੋੜਿਆਂ ਦੇ ਬਾਹਰ ਵਾਹਕ ਦੇ ਭੇਸ ਵਿੱਚ ਰਹਿੰਦਾ ਸੀ ਉਸ ਨਾਲ ਗੱਲ ਕਰਨ ਲੱਗਾ ਤਾਂ ਉਸ ਨੂੰ ਸ਼ੱਕ ਪੈ ਗਿਆ ਕਿ ਰਾਜਾ ਨਲ ਹੈ। ਉਸ ਨੇ ਵਾਪਸ ਆ ਕੇ ਉਸ ਦਾ ਹੁਲੀਆ ਦਮਿਅੰਤੀ ਨੂੰ ਦੱਸ ਦਿੱਤਾ। ਦਮਯੰਤੀ ਦੇ ਰਾਜਾ ਨਲ ਨੂੰ ਮਿਲਣ ਤੇ ਉਸ ਦੇ ਰਾਜਾ ਨਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸੰਵਬਰ ਦਾ ਐਲਾਨ ਕੀਤਾ। ਸਿਰਫ ਸੰਵਬਰ ਵਿਚ ਪਹੁੰਚਣ ਲਈ ਕੇਵਲ ਇੱਕ ਦਿਨ ਦਾ ਸਮਾਂ ਦਿੱਤਾ ਗਿਆ। ਇਸ ਨੇ ਸਵੰਬਰ ਦਾ ਸੁਨੇਹਾ ਕੇਵਲ ਰਾਜ ਰੀਤੂਪਰਣ ਨੂੰ ਹੀ ਭੇਜਿਆ। ਰਾਜਾ ਰੀਤੂਪਰਣ ਬੜਾ ਹੈਰਾਨ ਹੋਇਆ ਕਿ ਸਵੰਬਰ ਵਿਚ ਪਹੁੰਚਣ ਲਈ ਕੇਵਲ ਇੱਕ ਦਿਨ ਦਾ ਹੀ ਸਮਾਂ ਸੀ। ਰਾਜਾ ਨਲ ਨੇ ਰੀਤੂਪਰਣ ਨੂੰ ਕਿਹਾ ਕਿ ਫਿਕਰ ਨਾ ਕਰੋ। ਉਹ ਰੀਤੂਪਰਣ ਨੂੰ ਉਹ ਸਵੰਬਰ ਵਿੱਚ ਠੀਕ ਸਮੇਂ ਪਹੁੰਚਾ ਦੇਵੇਗਾ। ਅਸਲ ਵਿੱਚ ਦਮਿਅੰਤੀ ਨੇ ਇਹ ਸਵੰਬਰ ਰਾਜਾ ਨਲ ਦੀ ਪਹਿਚਾਣ ਕਰਨ ਲਈ ਰਚਿਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਨੰਨ੍ਹੀ ਹਾਏ ਨੀ ਤੂੰ ਐਨੇ ਥੋੜ੍ਹੇ ਸਮੇਂ ਵਿੱਚ ਕੁੜੀਆਂ ਨੂੰ ਭਜਾ ਕੇ ਲਿਆ ਸਕਦਾ ਹੈ। ਜਦੋਂ ਰਾਜਾ ਰੀਤੂਪਰਣ ਨੇ ਰਾਜਾ ਨਲ ਨੂੰ ਏਨੀ ਤੇਜ਼ ਘੋੜ-ਦੌੜ ਆਉਂਦਿਆਂ ਦੇਖਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਵੀ ਘੋੜੇ ਦੁੜਾਉਂਦਾ ਕਲਾ ਦੇਵੇ। ਮੈਂ ਉਸ ਨੂੰ ਜੂਆ ਖੇਡਣ ਦੀ ਕਲਾ ਸਿਖਾਉਂਦਾ। ਰੀਤੂਪਰਣ ਜੂਆ ਖੇਡਣ ਦਾ ਬਹੁਤ ਮਾਹਿਰ ਸੀ। ਰੀਤੂਪਰਣ ਨੇ ਨਲ ਨੂੰ ਜੂਏ ਦੇ ਤੇ ਨਲ ਨੇ ਰੀਤੂਪਰਣ ਨੂੰ ਘੋੜੇ ਚੜ੍ਹਾਉਣ ਦੇ ਭੇਦ ਦੱਸੋ। ਅਖੀਰ ਸਮੇਂ ਸਿਰ ਰੀਤੂਪਰਣ ਅਤੇ ਇਹ ਰਾਜਾ ਨਲ ਜੋ ਉਸ ਵੇਲੇ ਵਾਹਕ ਦੇ ਰੂਪ ਵਿੱਚ ਸੀ ਰਾਜਾ ਭੀਮ ਦੀ ਨਗਰੀ ਪੁੱਜੀ। ਹੋ ਕੇ ਰਾਜਾ ਨਲ ਨੂੰ ਕੋਈ ਪਛਾਣ ਨਾ ਸਕਿਆ। ਏਥੇ ਦਮਯੰਤੀ ਨੇ ਇਕ ਦਾਸੀ ਰਾਹੀਂ ਰਾਜਾ ਨਲ ਨਾਲ ਸੰਪਰਕ ਕੀਤਾ। ਰਾਜਾ ਨਲ ਦਮਯੰਤੀ ਦੇ ਸਵੰਬਰ ਰਚਨ ਤੇ ਬੜਾ ਦੁਖੀ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਉਸ ਨੂੰ ਲੱਭਣ ਲਈ ਹੀ ਬਣਾਈ ਸੀ ਉਸ ਦੇ ਸ਼ੱਕ ਦੂਰ ਹੋ ਗਏ। ਰਾਜਾ ਨਲ ਤੇ ਦਮਯੰਤੀ ਅਤੇ ਬੱਚਿਆਂ ਨਾਲ ਪੁਨਰ-ਮਿਲਾਪ ਹੁਣ ਤੇ ਸਾਰੇ ਬੜੇ ਖੁਸ਼ ਹੋਏ। ਇਸ ਖੁਸ਼ੀ ਵਿਚ ਰਾਜਾ ਭੀਮ ਨੇ ਕਈ ਸਮਾਗਮ ਕੀਤੇ। ਕੁਝ ਸਮੇਂ ਪਿੱਛੋਂ ਰਾਜਾ ਨਲ ਆਪਣੇ ਭਰਾ ਪੁਸ਼ਕਰ ਕੋਲ ਗਿਆ ਅਤੇ ਉਸ ਨੂੰ ਮੁੜ ਜੂਆ ਖੇਡਣ ਲਈ ਵੰਗਾਰਿਆ। ਜੂਏ ਦੀ ਨਵੀਂ ਸਿੱਖੀ ਕਲਾ ਕਾਰਨ ਉਸ ਨੇ ਉਸ ਘਰ ਤੋਂ ਨਾ ਕੇਵਲ ਆਪਣਾ ਹਾਰਿਆ ਹੋਇਆ ਰਾਜ ਭਾਗ ਮੁੜ ਜਿੱਤ ਲਿਆ ਸਗੋਂ ਉਸ ਦਾ ਵੀ ਸਾਰਾ ਰਾਜ ਹਾਸਲ ਕਰ ਲਿਆ। ਪਰ ਰਾਜਾ ਨਲ ਪੁਸ਼ਕਰ ਵਾਂਗ ਦੁਸ਼ਟ ਨਹੀਂ ਸੀ। ਉਸ ਨੇ ਸੱਜਣਤਾਂ ਦਿਖਾਉਂਦੇ ਹੋਏ ਪੁਸ਼ਕਰ ਨੂੰ ਉਸਦਾ ਰਾਜ ਵਾਪਸ ਕਰ ਦਿੱਤਾ। ਇਸ ਪਿੱਛੋਂ ਸਾਰੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ। ਦਮਯੰਤੀ ਅਤੇ ਨਲ ਦਾ ਪਿਆਰ ਹੈ ਦੁੱਖਾਂ ਕਸ਼ਟਾਂ ਵਿਚੋਂ ਲੰਘ ਕੇ ਸਗੋਂ ਹੋਰ ਵੀ ਵਧ ਗਿਆ

5.’ਇਮਾਨਦਾਰੀ ਦੀ ਅਨੋਖੀ ਮਿਸਾਲ, ਬਾਰੇ
ਜਾਂ
‘ਪਿੰਡਾਂ ਅਤੇ ਸ਼ਹਿਰਾਂ ਵਿਚ ਲਾਇਬ੍ਰੇਰੀਆਂ ਦੀ ਘਾਟ ਬਾਰੇ’ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ। (1+3+1=5)

ਪਿੰਡਾਂ ਅਤੇ ਸ਼ਹਿਰਾਂ ਵਿਚ ਲਾਇਬ੍ਰੇਰੀਆਂ ਦੀ ਘਾਟ ਬਾਰ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਸੇਵਾ ਵਿਖੇ
ਸੰਪਾਦਕ ਸਾਹਿਬ
‘ਸਪੋਕਸਮੈਨ’
ਮੋਹਾਲੀ।
ਵਿਸ਼ਾ : ਡਾਂ ਅਤੇ ਸ਼ਹਿਰਾਂ ਵਿਚ ਲਾਇਬ੍ਰੇਰੀਆਂ ਦੀ ਘਾਟ ਸੰਬੰਧੀ
ਸ਼੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਪਿੰਡਾਂ ਅਤੇ ਕਸਬਿਆਂ ਵਿੱਚ ਲਾਇਬ੍ਰੇਰੀਆਂ ਦੀ ਘਾਟ ਬਾਰੇ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰ ਕੇ ਇਸ ਦੀ ਅਹਿਮੀਅਤ ਅਤੇ ਸੁਝਾਅ ਲਿਖ ਕੇ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਨੂੰ ਆਪਣੇ ਅਖਬਾਰਾਂ ਵਿਚ ਛਾਪਣ ਦੀ ਕਿਰਪਾਲਤਾ ਕਰਨੀ।
ਲਾਇਬ੍ਰੇਰੀ ਗਿਆਨ ਦਾ ਸਰੋਤ ਹੈ। ਇਸ ਦਾ ਸਾਡੇ ਆਧੁਨਿਕ ਜੀਵਨ ਵਿਚ ਬੜਾ ਮਹੱਤਵ ਹੈ। ਏਥੇ ਬੈਠ ਗਏ ਆਮ ਆਦਮੀ ਗਿਆਨ ਦੀ ਮਹੱਤਤਾ ਤੋਂ ਜਾਣੂ ਹੋ ਸਕਦਾ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਨਾ ਕੇਵਲ ਪਿੰਡਾਂ ਸਹਿਰਾਂ ਵਿਚ ਲਾਇਬਰੇਰੀਆਂ ਦੀ ਭਾਰੀ ਘਾਟ ਹੈ।
ਭਾਰਤ ਦੀ ਹਰ ਭਾਸ਼ਾ ਵਿੱਚ ਮਣਾਂ- ਮੂੰਹੀਂ ਸਾਹਿਤ ਹਰ ਰੋਜ਼ ਛਪ ਰਿਹਾ ਹੈ। ਅਨੇਕਾਂ ਰਸਾਲੇ ਅਖ਼ਬਾਰਾਂ ਅਤੇ ਪੁਸਤਕਾਂ ਹਰ ਪੱਖੋਂ ਹੋ ਰਹੀ ਤਬਦੀਲੀ ਨੂੰ ਪੇਸ਼ ਕਰਨ ਲਈ ਲੈ ਰਹੀਆਂ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਪੁਸਤਕਾਂ ਅਤੇ ਰਸਾਲਿਆਂ ਦੀ ਕੀਮਤਾਂ ਆਮ ਪਾਠਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ ਇਸ ਲਈ ਉਹ ਇਨ੍ਹਾਂ ਨੂੰ ਨਹੀਂ ਖ਼ਰੀਦਦੇ। ਇਸ ਦਾ ਸਭ ਤੋਂ ਸੌਖਾ ਤੇ ਵਧੀਆ ਹੱਲ ਇਹ ਹੈ ਕਿ ਸ਼ਹਿਰ ਅਤੇ ਪਿੰਡ ਵਿੱਚ ਲਾਇਬਰੇਰੀ ਸਥਾਪਤ ਕੀਤੀ ਜਾਵੇ ਜਿਸ ਵਿੱਚ ਹਰ ਪ੍ਰਕਾਰ ਦੀਆਂ ਕਿਤਾਬਾਂ ਹੋਣ ਜਿਨ੍ਹਾਂ ਨੂੰ ਪੜ੍ਹ ਕੇ ਲੋਕੀ ਗਿਆਨ ਪ੍ਰਾਪਤ ਕਰ ਸਕਣ।
ਪਿੰਡਾਂ ਦੀ ਮੌਜੂਦਾ ਹਾਲਤ ਇਹ ਹੈ ਕਿ ਲੋਕੀ ਵਿਹਲੇ ਸਮੇਂ ਵਿਚ ਟੋਲੀਆਂ ਬਣਾ ਕੇ ਘੰਟਿਆਂ ਬੱਧੀ ਤਾਸ਼ ਖੇਡਦੇ ਹਨ ਨਸ਼ਿਆਂ ਵਿੱਚ ਗਲਤਾਨ ਹੋ ਕੇ ਲਹੂ ਸੁਕਾ ਰਹੇ ਹਨ। ਜ਼ਰਦਾ ਖਾ -ਖਾ ਕੇ ਆਪਣਾ ਸਰੀਰ ਅਤੇ ਦੰਦ ਖਰਾਬ ਕਰ ਰਹੇ ਹਨ, ਉਹ ਪੋਸਤ ਦੇ ਡੋਡੇ ਉਬਾਲ ਕੇ ਪੀਂਦੇ ਹਨ। ਆਥਣੇ ਅਧਿਆ-ਪਊਆ ਪੀਣੀ ਵੀ ਟੋਹਰ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਪਰ ਇਹ ਸਭ ਕੁਝ ਹੋ ਗਿਆ ਤਾਂ ਕਰਕੇ ਹੀ ਤਾਂ ਹੈ। ਸਵੈ-ਕਾਬੂ ਜਾਂ ਸੰਜਮ ਦੀ ਜਾਂਚ ਵਿਚਾਰੇ ਪੇਂਡੂ ਆਸਾਨੀ ਨਾਲ ਨਹੀਂ ਸਿੱਖਦੇ। ਲੱਗ ਭੱਗ ਇਹੀ ਹਾਲ ਕਸਬਿਆਂ ਅਤੇ ਸ਼ਹਿਰਾਂ ਦਾ ਹੈ। ਸੋ, ਜੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਾਇਬਰੇਰੀਆਂ ਹੋਣ ਤਾਂ ਲੋਕੀ ਚੰਗੇਰੀ ਜੀਵਨ ਜਾਚ ਗ੍ਰਹਿਣ ਕਰਕੇ ਵਧੀਆ ਮਨੁੱਖ ਬਣ ਸਕਦੇ ਹਨ। ਜਾਗ੍ਰਿਤੀ ਦੇ ਆਉਣ ਨਾਲ ਲੜਾਈਆਂ ਝਗੜੇ ਵੀ ਘਟਣਗੇ ਅਤੇ ਆਪਸੀ ਪ੍ਰੇਮ ਵੀ ਵਧੇਗਾ।
ਪੰਜਾਬ ਸਰਕਾਰ ਨੇ ਬੇਸ਼ੱਕ ਜ਼ਿਲਾ ਪੱਧਰ ਤੇ ਇਹਨਾਂ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਹੋਈ ਹੈ ਪਰ ਇਹ ਕੇਵਲ ਵੱਡੇ ਸ਼ਹਿਰਾਂ ਵਿੱਚ ਹੀ ਨਜ਼ਰ ਆਉਂਦੀਆਂ ਹਨ। ਛੋਟੇ ਕਸਬਿਆਂ ਅਤੇ ਪਿੰਡਾਂ ਵਿਚ ਤਾਂ ਇਹਨਾਂ ਦਾ ਨਾਂ-ਨਿਸ਼ਾਨ ਹੀ ਨਹੀਂ ਹੈ। ਜੇ ਕਿਧਰੇ ਇਨ੍ਹਾਂ ਦੇ ਉਪਰਾਲੇ ਕੀਤੇ ਵੀ ਗਏ ਹਨ ਤਾਂ ਉਥੇ ਕੁਝ ਕੁ ਅਖ਼ਬਾਰਾਂ ਤੇ ਰਸਾਲਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਦਾ। ਪੁਸਤਕਾਂ ਤਾਂ ਮਿਲਦਿਆਂ ਹੀ ਨਹੀਂ, ਜੇ ਹੈ ਵੀ ਤਾਂ ਬਾਬੇ ਆਦਮ ਵੇਲੇ ਦਾ ਸਾਹਿਤ ਤੇ ਉਹ ਵੀ ਫਟਿਆ ਪੁਰਾਣਾ ਅਤੇ ਬੋਦਾ ਹੋਇਆ ਮਿਲਦਾ ਹੈ।
ਅੱਜ ਦੇ ਵਿਗਿਆਨ ਦੇ ਯੁੱਗ ਵਿਚ ਜਿੱਥੇ ਖੇਤੀ ਵਰਗਾ ਧੰਧਾ ਵੀ ਤਕਨੀਕੀ ਬਣਦਾ ਜਾ ਰਿਹਾ ਹੈ ਇਸ ਲਈ ਖੇਤੀ ਕਰਨ ਵਾਲੇ ਪਿੰਡਾਂ ਦੇ 80 ਫ਼ੀਸਦੀ ਲੋਕਾਂ ਲਈ ਵਿਸ਼ੇਸ਼ ਗਿਆਨ ਦੀ ਲੋੜ ਹੈ ਜੋ ਕੇਵਲ ਇਹ ਲਾਇਬ੍ਰੇਰੀਆਂ ਹੀ ਪੂਰਾ ਕਰ ਸਕਦੀਆਂ ਹਨ ਪਰ ਇਹ ਸਹੂਲਤ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਦੀ ਹੀ ਨਹੀਂ, ਇਸ ਦਾ ਵੱਡਾ ਕਾਰਨ ਸਾਹਿਤ ਦੀ ਘਾਟ ਹੈ।
ਮੋਮੇਰੀ ਸਰਕਾਰ ਅੱਗੇ ਪੁਰਜ਼ੋਰ ਬੇਨਤੀ ਹੈ ਕਿ ਉਹ ਪਿੰਡਾਂ ਤੇ ਕਸਬਿਆਂ ਵਿਚ ਇਸ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਇਬ੍ਰੇਰੀਆਂ ਖੋਲ੍ਹੇ। ਇਹਨਾਂ ਦਾ ਪ੍ਰਬੰਦ ਪੰਚਾਇਤਾਂ ਅਤੇ ਨਗਰ ਪੰਚਾਇਤਾਂ ਨੂੰ ਸੌਪਿਆ ਜਾ ਸਕਦਾ ਹੈ। ਇਨ੍ਹਾਂ ਲਾਈਬਰੇਰੀ ਨੂੰ ਚਲਾਉਣ ਲਈ ਸਰਕਾਰ ਨੂੰ ਦਿਲ ਖੋਲ੍ਹ ਕੇ ਗ੍ਰਾਟਾਂ ਦੇਣੀਆਂ ਚਾਹੀਦੀਆਂ ਹਨ। ਖੇਤੀ ਦੀ ਨਵੀਂ ਤਕਨੀਕ ਨਾਲ ਸਬੰਧਤ ਸਾਹਿਤ, ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਨ ਵਾਲੀਆਂ ਮਨੋਰੰਜਕ ਪੁਸਤਕਾਂ, ਬੱਚਿਆਂ ਦੇ ਮਤਲਬ ਦੀਆਂ ਕਿਤਾਬਾਂ ਅਤੇ ਘਰੇਲੂ ਕੰਮਕਾਜ ਕਰਨ ਵਾਲੀਆਂ ਸੁਆਣੀਆਂ ਲਈ ਵੀ ਕੁਝ ਸਾਹਿਤ ਇਹਨਾਂ ਲਾਇਬ੍ਰੇਰੀਆਂ ਵਿਚ ਉਪਲਬਧ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੁੱਚੇ ਪੇਂਡੂ ਜੀਵਨ ਦਾ ਵਿਕਾਸ ਹੋ ਸਕੇ। ਨੌਜਵਾਨ ਸਭਾਵਾਂ ਅਤੇ ਸਮਾਜ ਭਲਾਈ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕੰਮ ਵਿਚ ਸਰਕਾਰ ਨੂੰ ਸਹਿਯੋਗ ਦੇਣ। ਇਸ ਤਰ੍ਹਾਂ ਕਰਨ ਨਾਲ ਕੁਝ ਵਰ੍ਹਿਆਂ ਵਿਚ ਹੀ ਦੇਸ਼ ਦੀ ਨੁਹਾਰ ਬਦਲ ਸਕਦੀ ਹੈ। ਇਹ ਮੇਰਾ ਪੱਕਾ ਯਕੀਨ ਹੈ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸ਼ਪਾਤਰ,
ਹੁਕਮ ਸਿੰਘ,
ਮਾਡਲ ਟਾਊਨ,
27 ਮਾਰਚ ,2023 ਪਟਿਆਲਾ।

7.ਕਿਸੇ ਇੱਕ ਵਿਸ਼ੇ ਉੱਤੇ 150 ਸ਼ਬਦਾਂ ਵਿੱਚ ਪੈਰ੍ਹੈ- ਰਚਨਾ ਕਰੋ। (6)
1.ਚੰਗੀ ਬੋਲ-ਚਾਲ
2.ਭੀੜ
3.ਮੀਡਿਆ


1.ਚੰਗੀ ਬੋਲ-ਚਾਲ
ਚੰਗੀ ਬੋਲ-ਚਾਲ ਚੰਗੀ ਬੋਲਚਾਲ ਸਦਕਾ ਔਖੇ ਤੋਂ ਔਖੇ ਕਾਰਜ ਸੁਖਾਲੇ ਹੋ ਜਾਂਦੇ ਹਨ। ਸੰਕਟ ਟੱਲ ਜਾਂਦੇ ਹਨ। ਦੁਸ਼ਮਣਾਂ ਤੋਂ ਮਿੱਤਰ ਬਣ ਜਾਂਦੇ ਹਨ। ਕਾਰੋਬਾਰ ਵਿਚ ਵਾਧਾ ਹੁੰਦਾ ਹੈ। ਮੌਕੇ ਮੁਤਾਬਕ ਢੁਕਵੇਂ ਤੇ ਜਚਵੀ ਬੋਲਚਾਲ ਉਹ ਕਰਾਮਾਤ ਕਰ ਜਾਂਦੀ ਹੈ ਜੋ ਨਾ ਪੈਦਾ ਕਰ ਸਕਦਾ ਹੈ ਅਤੇ ਨਾ ਹੀ ਕੋਈ ਹਥਿਆਰ। ਕੀ ਇਹ ਅਚੰਭਾ ਨਹੀਂ ਹੈ ਕਿ ਤਬਾਹੀ ਮਚਾਉਂਦੇ ਜੰਗਾਂ-ਯੁੱਧਾਂ ਤੋਂ ਪਿੱਛੋਂ ਮਸਲਿਆਂ ਦੇ ਹੱਲ ਲਈ ਆਮ ਬੋਲਚਾਲ ਦਾ ਰਾਹ ਹੀ ਅਪਨਾਇਆ ਜਾਂਦਾ ਹੈ। ਅਸਲ ਵਿੱਚ ਬੋਲਚਾਲ ਸਾਡੇ ਲਈ ਬਾਹਰਲੇ ਸੰਸਾਰ ਵੱਲ ਬੂਹੇ ਖੋਲ੍ਹਦੀ ਹੈ। ਚੰਗੀ ਬੋਲ ਚਾਲ ਦਾ ਗੁਣ ਹੋਵੇ ਤਾਂ ਜਾਣੋ ਸੰਸਾਰ ਸਾਨੂੰ ਤੁਹਾਡਾ ਸਵਾਗਤ ਕਰਦਾ ਮਿਲਦਾ ਹੈ। ਤਦੇ ਤਾਂ ਸਾਡੀਆਂ ਪੜ੍ਹਾਇਆ ਵਿੱਚ ਭਾਸ਼ਾਵਾਂ ਨੂੰ ਵਿਸ਼ੇ ਵਜੋਂ ਰੱਖਿਆ ਜਾਂਦਾ ਹੈ। ਭਾਸ਼ਾ ਉਤੇ ਜਿਨ੍ਹਾਂ ਕਿਸੇ ਦਾ ਅਧਿਕਾਰ ਹੋਵੇ ਉਨ੍ਹਾਂ ਹੀ ਉਨ੍ਹਾਂ ਦੀ ਬੋਲ ਚਾਲ ਵਿੱਚ ਨਿਖਾਰ ਆਉਂਦਾ ਹੈ। ਨੌਕਰੀਆਂ, ਮੁਕਾਬਲੇ ਦੇ ਇਮਤਿਹਾਨਾਂ ,ਇਥੋਂ ਤੱਕ ਕਿ ਸੁੰਦਰਤਾ ਦੇ ਮੁਕਾਬਲਿਆਂ ਵਿਚ ਵੀ ਚੰਗੀ ਬੋਲਚਾਲ ਦੇ ਗੁਣ ਨੂੰ ਅੰਕਿਆ ਜਾਂਦਾ ਹੈ। ਘਰ ਹੋਵੇ ਜਾਂ ਉਹ ਥਾਂ ਜਿਥੇ ਅਸੀਂ ਉਪਜੀਵਕਾ ਲਈ ਦਿਨ ਭਰ ਕੰਮ ਕਰਦੇ ਹਾਂ, ਚੰਗੀ ਬੋਲ-ਚਾਲ ਸਮਾਜਿਕ ਮਹੱਤਤਾ ਵਾਲਾ ਗੁਣ ਹੈ। ਆਪਣੀ ਬੋਲ-ਚਾਲ ਪ੍ਰਤੀ ਥੋੜ੍ਹਾ ਸੁਚੇਤ ਹੋਇਆ ਇਸ ਗੁਣ ਨੂੰ ਦੂਜਿਆਂ ਦੀ ਅਤੇ ਆਪਣੀ ਖੁਸ਼ੀ ਅਤੇ ਕਾਮਯਾਬੀ ਲਈ ਵੀ ਵਰਤਿਆ ਜਾ ਸਕਦਾ ਹੈ

2.ਭੀੜ
ਹੁਣ ਤੁਹਾਨੂੰ ਭੀੜ ਦੇਖਣ ਲਈ ਕਿਸੇ ਮੇਲੇ ਜਾਂ ਤੀਰਥ ਸਥਾਨ ਤੇ ਜਾਣ ਦੀ ਜ਼ਰੂਰਤ ਨਹੀਂ। ਘਰ ਤੋਂ ਬਾਹਰ ਪੈਰ ਪੁੱਟਦੇ ਆਂ ਹੀ ਕਈ ਥਾਈਂ ਭੀੜ ਦਾ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਬੱਸ ਅੱਡੇ, ਰੇਲਵੇ ਸਟੇਸ਼ਨ, ਹਸਪਤਾਲ, ਡਾਕਖਾਨਾ, ਬਾਜ਼ਾਰ ਆਦਿ ਅਨੇਕ ਥਾਵਾਂ ਉਤੇ ਭੀੜ੍ਹ ਦੇ ਨਜ਼ਾਰੇ ਵੇਖੇ ਜਾ ਸਕਦੇ ਹਨ। ਹਫੜਾ ਦਫੜੀ ਅਤੇ ਕਾਵਾਂ ਰੌਲੀ ਭੀੜ ਦੇ ਦੋ ਉੱਘਰਵੇ ਚਿਨ ਹਨ। ਤੁਸੀਂ ਮੂੰਹ ਵਿੱਚ ਉਂਗਲਾਂ ਪਾ ਲਓਗੇ ਕਿ ਇਨ੍ਹਾਂ ਮੁਲਖਈਆ ਕਿਥੋਂ ਆ ਗਿਆ? ਦੋ ਕਾਰਨ ਬੜੇ ਸਪਸ਼ਟ ਹਨ, ਇਕ ਤਾਂ ਦਿਨੋ-ਦਿਨ ਵਧ ਰਹੀ ਆਬਾਦੀ;ਦੂਜਾ,ਸ਼ਹਿਰ ਵਿਚ,ਉੱਥੇ ਮਿਲਦਿਆਂ ਕੰਮ ਦੀਆਂ ਸਹੂਲਤਾਂ ਅਤੇ ਹੋਰ ਸੇਵਾਵਾਂ ਦੀ ਉਪਲਭਦੀ ਕਾਰਨ ਅਬਾਦੀ ਦਾ ਜਮਘਟਾ ਹੋਣਾ। ਗਰੀਬ ਲੋਕਾਂ ਦੀਆ ਬਸਤੀਆ ਵਿੱਚ ਤਾਂ ਜਾਣੋ ਕੁਰਬਲ-ਕੁਰਬਲ ਹੋ ਰਹੀ ਹੈ। ਤੀਜਾ, ਲੋਕੀਂ ਕੰਮ ਕਾਰ, ਪੜ੍ਹਾਈ, ਹਸਪਤਾਲਾਂ ਤੋਂ ਇਲਾਜ ਕਰਵਾਉਣ ਆਦਿ ਕਰਕੇ ਕਿਤੇ ਨਾ ਕਿਤੇ ਜਾਣ ਲਈ ਸੜਕ ਉੱਤੇ ਆਏ ਹੁੰਦੇ ਹਨ। ਮੋਟਰ ਗੱਡੀਆਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਇੰਞ ਥਾਂ ਪੁਰ ਥਾਂ ਵਧ ਰਹੀ ਭੀੜ ਸਭਨਾ ਲਈ ਸਿਰਦਰਦੀ ਬਣ ਰਹੀ ਹੈ।

8. ‘ਖੂਨ-ਦਾਨ ਕੈੰਪ ‘ ਲਈ ਇੱਕ ਇਸਤਿਹਾਰ ਲਿਖੋ (4)
ਜਾਂ
‘ਧੀ ਦਾ ਜਨਮ ਦਿਨ ਮਨਾਉਣ ਲਈ’ ਸੱਦਾ ਪੱਤਰ ਲਿਖੋ

‘ਧੀ ਦਾ ਜਨਮ ਦਿਨ ਮਨਾਉਣ ਲਈ’ ਸੱਦਾ ਪੱਤਰ ਲਿਖੋ
ਸਰਦਾਰਨੀ ਹਰਜਿੰਦਰ ਕੌਰ ਤੇ ਸਰਦਾਰ ਪਰਮਿੰਦਰ ਸਿੰਘ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਉਹ ਆਪਣੀ ਧੀ ਗੁਰਪਾਲ ਕੌਰ ਦਾ ਜਨਮ ਦਿਨ 28 ਦਸੰਬਰ 2020 ਨੂੰ ਪਿੰਡ ਮਾੜੀ ਜ਼ਿਲ੍ਹਾ ਫਰੀਦਕੋਟ ਵਿਖੇ ਮਨਾਉਣ ਜਾ ਰਹੇ ਹਨ। ਆਪ ਜੀ ਨੂੰ ਇਸ ਦਿਨ ਸ਼ਾਮੀ ਚਾਰ ਵਜੇ ਪਰਿਵਾਰ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।
ਨੋਟ:- ਸਾਡੇ ਲਈ ਤੁਹਾਡੇ ਦਰਸ਼ਨ ਨਹੀਂ ਉਪਹਾਰ ਹੋਣਗੇ, ਹੋਰ ਕਿਸੇ ਤਰ੍ਹਾਂ ਦਾ ਤੂਫਾਨ ਲਿਆਉਣ ਦੀ ਖੇਚਲ ਨਾ ਕਰਨਾ।

‘ਖੂਨ-ਦਾਨ ਕੈੰਪ ‘ ਲਈ ਇੱਕ ਇਸਤਿਹਾਰ ਲਿਖੋ
ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਸਾਡੇ ਪਿੰਡ ਭੋਜਪੁਰ ਜਿਲਾ ਸਮਰਾਲਾ ਵਿਖੇ ਮਿਤੀ 15 ਮਾਰਚ 2020 ਨੂੰ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਇਸ ਕੈਂਪ ਦਾ ਉਦਘਾਟਨ ਕਰਨਗੇ। ਪਿਛਲੇ ਸਾਲ ਦੇ ਖੂਨ ਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਚਾਹਵਾਨ ਖੂਨਦਾਨੀਆਂ ਨੂੰ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।

9.ਕਿਸੇ ਤਿੰਨ ਮੁਹਾਵਰਿਆਂ ਨੂੰ ਇਸ ਤਰ੍ਹਾਂ ਵਾਕਾਂ ਵਿਚ ਵਰਤੋ ਕਿ ਉਨ੍ਹਾਂ ਦੇ ਅਰਥ ਸਪੱਸ਼ਟ ਹੋ ਜਾਣ (3×2=6)
1.ਆਪਣੇ ਤਰਕਸ਼ ਵਿਚ ਤੀਰ ਹੋਣਾ ( ਆਪਣੇ ਕੋਲ ਸਮਰੱਥਾ ਹੋਣੀ, ਹਿੰਮਤ ਹੋਣੀ) ਸੁਘੜਤਾ ਤੇ ਸੰਜਮ ਵਾਲੇ ਮਨੁੱਖ ਮੁਸੀਬਤ ਵੇਲੇ ਕਿਸੇ ਦਾ ਸਹਾਰਾ ਨਹੀਂ ਲੱਭਦਾ ਸਗੋਂ ਆਪਣੇ ਤਰਕਸ਼ ਵਿਚਲੇ ਤੀਰਾਂ ਤੋ ਕੰਮ ਲੈਂਦੇ ਹਨ।
2.ਸਿਰ ਮੜ੍ਹਨਾ ( ਗਲ ਪਾਉਣਾ, ਇਲਜ਼ਾਮ ਲਾਉਣਾ) ਆਪਣੀ ਗੱਲਤੀ ਕਿਸੇ ਦੇ ਸਿਰ ਮੜ੍ਹਨਾ ਜੋ ਗਲਤੀ ਮੰਨ ਕੇ ਉਸ ਵਿੱਚ ਸੁਧਾਰ ਕਰਨਾ ਚੰਗੀ ਆਦਤ ਹੈ।
3.ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ( ਵੱਡੀ ਸਾਰੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਮੁਕਾ ਦੇਣਾ) ਚੰਗਾ ਪੱਤਰਕਾਰ ਬਣਨ ਲਈ ਕੁੱਝ ਵਿਚ ਸਮੁੰਦਰ ਬੰਦ ਕਰਨ ਦੀ ਸਮਰੱਥਾ ਦਾ ਹੋਣਾ ਬਹੁਤ ਜ਼ਰੂਰੀ ਹੈ।
4.ਖੰਭ ਲਾ ਕੇ ਉੱਡ ਜਾਣਾ ( ਗੁੰਮ ਹੋ ਜਾਣਾ, ਬਹੁ – ਪਤਾ ਨਾ ਲੱਗਣਾ ) ਸਮਾਜ ਵਿੱਚ ਕੁਕਰਮ ਏਨੇ ਵਧ ਰਹੇ ਹਨ ਕਿ ਇਉਂ ਜਾਪਦਾ ਹੈ ਜਿਵੇਂ ਨੈਤਿਕਤਾ ਦਾ ਖੰਭ ਲਾ ਕੇ ਉੱਡ ਗਈ ਹੈ।
5.ਗੱਚ ਭਰ ਆਉਣਾ ( ਦਿਲ ਭਰ ਆਉਣਾ) ਪੜ੍ਹਨ ਦੀ ਉਮਰ ਵਿਚ ਛੋਟੇ ਛੋਟੇ ਬੱਚਿਆਂ ਨੂੰ ਮਜ਼ਦੂਰੀ ਕਰਦਿਆਂ ਵੇਖ ਕੇ ਮੱਲੋ ਮੱਲੀ ਪਰ ਹੁੰਦਾ ਹੈ।

punjabivaranmala

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.