12th Class PSEB General Punjabi (ਜਰਨਲ ਪੰਜਾਬੀ) Feb-March Final Model/Sample Paper 2023 with Solution

Final Model/Sample Paper 2023
Subject: General Punjabi
Class: 12th
Time Allowed : 3hrs
Maximum Marks : 80
1.ਸੁੰਦਰ ਲਿਖਾਈ ਲਈ 5 ਅੰਕ
2.ਇਸ ਵਿਚ ਹੇਠਾਂ ਦਿੱਤੇ ਭਾਗਾ ਵਾਲੇ 20 ਵਸਤੁਨਿਸ਼ਟ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ
ਭਾਗ-ਓ
ਇਕ ਜਾ ਦੋ ਸ਼ਬਦਾਂ ਵਿਚ ਉੱਤਰ ਦਿਓ :
i) ਪੰਜਾਬੀ ਸੱਭਿਆਚਾਰ ਪਰਿਵਰਤਨ ਲੇਖ ਦਾ ਲੇਖਕ ਕੌਣ ਹੈ?
ਉੱਤਰ : ਡਾ. ਰਾਜਿੰਦਰਪਾਲ ਸਿੰਘ ਬਰਾੜ
ii) ਸੱਭਿਆਚਾਰ ਸ਼ਬਦ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ?
ਉੱਤਰ:- ਸੱਭਯ ਅਤੇ ਆਚਾਰ
iii) ਪੰਜਾਬ ਦੇ ਮੋਸਮੀ ਮੇਲਿਆਂ ਦੇ ਨਾਮ ਦਸੋ?
ਉੱਤਰ ਬਸੰਤ ਪੰਚਮੀ, ਹੋਲੀ ,ਹੋਲਾ ,ਵਿਸਾਖੀ ਅਤੇ ਤੀਆਂ
iv) ਪੁਰਾਣੇ ਪੰਜਾਬ ਨੂੰ ਆਵਾਜਾਂ ਨਾਂ ਦੀ ਕਵਿਤਾ ਦੇ ਕਵੀ ਦਾ ਨਾ ਦੱਸੋ ?
ਉੱਤਰ :- ਪ੍ਰੋਫ਼ੇਸਰ ਪੂਰਨ ਸਿੰਘ
v) ਆਪਣਾ ਦੇਸ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਦੱਸੋ ?
ਉੱਤਰ ਨਿਰੰਜਣ ਸਿੰਘ

Original Content by www.thepunjabiclas.com and punjabiclass youtube channel

Join Telegram

ਭਾਗ-ਅ
ਬਹੁ-ਚੋਣਵੇਂ ਪ੍ਰਸ਼ਨ :
vi ) ਪੰਜਾਬ ਨੂੰ ਸਪਤਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ?
1. ਹੜੱਪਾ ਕਾਲ
2. ਰਿਗਵੇਦ ਕਾਲ
3. ਆਰੀਆ ਕਾਲ
4. ਦਰਾਵੜੀ ਕਾਲ
ਉੱਤਰ :- 2. ਰਿਗਵੇਦ ਕਾਲ
vii) ‘ਕਿੱਕਲੀ’ ਲੋਕ ਨਾਚ ਮੁੱਖ ਰੂਪ ਵਿੱਚ ਕਿੰਨਾਂ ਦਾ ਨਾਚ ਹੈ?
1. ਮੁੰਡਿਆਂ ਦਾ
2. ਔਰਤਾਂ ਦਾ
3. ਮਦਦ
4. ਛੋਟੀ ਕੁੜੀਆਂ ਦਾ
ਉੱਤਰ :-4. ਛੋਟੀ ਕੁੜੀਆਂ ਦਾ
viii) ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ?
1. ਰਿਕਸ਼ੇਵਾਲਾ
2. ਲੇਖਕ ਦਾ ਪਤੀ
3. ਲੇਖਕ
4. ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਉੱਤਰ :-1. ਰਿਕਸ਼ੇਵਾਲਾ

Original Content by www.thepunjabiclass.com and punjabiclass youtube channel
ix) ‘ਮਰਦਾਂ ਦਾ ਗਿੱਧਾ’ ਲੋਕ ਨਾਚ ਕਿਸ ਲੋਕ ਨਾਚ ਨੂੰ ਕਿਹਾ ਜਾਂਦਾ ਹੈ ?
1.ਸੰਮੀ
2. ਲੁੱਡੀ
3.ਚੋਬਰਾਂ ਦਾ ਗਿੱਧਾ
4.ਗਿੱਧਾ
ਉੱਤਰ :- 3.ਚੋਬਰਾਂ ਦਾ ਗਿੱਧਾ
x) ਸਿੱਖ ਧਰਮ ਦੀ ਸਥਾਪਨਾ ਕਿਸ ਨੇ ਕੀਤੀ ?
1. ਗੁਰੂ ਗੋਬਿੰਦ ਸਿੰਘ ਜੀ
2.ਗੁਰੂ ਨਾਨਕ ਦੇਵ ਜੀ
3. ਗੁਰੂ ਤੇਗ ਬਹਾਦਰ ਜੀ
4. ਗੁਰੂ ਰਾਮਦਾਸ ਜੀ
ਉੱਤਰ :-ਗੁਰੂ ਨਾਨਕ ਦੇਵ ਜੀ

Original Content by www.thepunjabiclass.com and punjabiclass youtube channel

ਭਾਗ-ਈ
ਹੇਠ ਲਿਖਿਆ ਵਿੱਚੋ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗਲਤ:
xi) ਪੰਜਾਬ ਦੇ ਬਹੁਤੇ ਮੇਲੇ ਮੌਸਮ, ਰੁੱਤਾਂ ਅਤੇ ਤਿਉਹਾਰਾਂ ਨਾਲ ਸਬੰਧਤ ਹਨ
ਉੱਤਰ :- ਠੀਕ
xii) ਬੱਚੇ ਨੂੰ ਦਿੱਤੀ ਗੁੜ੍ਹਤੀ ਦਾ ਉਸ ਦੇ ਸੁਭਾਅ ਉੱਪਰ ਚੋਖਾ ਅਸਰ ਨਹੀਂ ਮੰਨਿਆ ਜਾਂਦਾ ਹੈ
ਉੱਤਰ :- ਗ਼ਲਤ
xiii ) ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੌਮ ਦਾ ਧਰਮ ਹੁੰਦਾ ਹੈ
ਉੱਤਰ :- ਗ਼ਲਤ
xiv) ਸਾਰੇ ਪਾਸੇ ਉਹ ਸਮੱਸਿਆਵਾਂ ਵਿਚ ਘਿਰੇ ਵਿਅਕਤੀ ਲਈ ‘ਅੱਗੇ ਸੱਪ ਤੇ ਪਿੱਛੇ ਸ਼ੀਂਹ’ ਅਖੌਤ ਢੁਕਵੀਂ ਹੈ।
ਉੱਤਰ :-ਠੀਕ
xv) ਸ਼ਿਲਪ ਕਲਾ ਵਿੱਚ ਮੁਕਾਬਲੇ ਦੀ ਭਾਵਨਾ ਹੁੰਦੀ ਹੈ।
ਉੱਤਰ :- ਗ਼ਲਤ

Original Content by www.thepunjabiclass.com and punjabiclass youtube channel

ਭਾਗ-ਸ
xvi) ਆਪਣੇ ਹੱਥੀਂ ਆਪਣੇ ਹੀ ________________ਸਵਾਰੀਐ
ਉੱਤਰ:- ਕਾਜ
xvii) ਹਿੰਦੀ ਵਿੱਚ ਸੰਸਕ੍ਰਿਤੀ ਅਤੇ ਅੰਗਰੇਜ਼ੀ ਵਿੱਚ ਇਸ ਨੂੰ _____________ ਕਿਹਾ ਜਾਂਦਾ ਹੈ।
ਉੱਤਰ :- ਕਲਚਰ
xviii) ਸੰਮੀ ਮੇਰੀ ਵਣ,ਕੋਠੇ ‘ਤੇ ________________ਵਣ ਸਮੀਆਂ।
ਉੱਤਰ :- ਤੰਦੂਰ
xix) ਪੰਜਾਬੀ ਸੱਭਿਆਚਾਰ ਦਾ ਇਤਿਹਾਸਿਕ ਪਿਛੋਕੜ __________ ਨਾਲ ਜੁੜਿਆ ਹੈ।
ਉੱਤਰ :- ਰਿਗਵੇਦ ਕਾਲ
xx) ਜੀਤੋ ਦੇ ਵੀਰ ਦੇ __________________ ਦੇ ਘਮਾਸਾਣ ਵਿਚ ਮੱਤ ਮਾਰੀ ਗਈ ਸੀ।
ਉੱਤਰ :- ਵਿਆਹ

Original Content by www.thepunjabiclass.com and punjabiclass youtube channel

ਸਰਕਾਰੀ ਨੌਕਰੀਆਂ ਦੀ ਜਾਣਕਾਰੀ

3.ਕੋਈ ਪੰਜ ਪ੍ਰਸ਼ਨਾਂ ਵਿੱਚੋ ਦੋ ਪੁਰਸ਼ਾਂ ਦੇ ਉੱਤਰ ਲਿਖੋ : (2×3=6)
ਪ੍ਰ 1. ਸਭਿਆਚਾਰ ਅਤੇ ਉਪ ਸਭਿਆਚਾਰ ਵਿੱਚ ਕੀ ਫਰਕ ਹੈ ?
ਉੱਤਰ :- ਭਾਰਤ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਹੈ। ਇੱਥੇ ਵੱਖ-ਵੱਖ ਸਭਿਆਚਾਰ ਮਿਲਦੇ ਹਨ। ਵੱਖ ਵੱਖ ਰਾਜਾਂ ਦੀਆਂ ਭਾਸ਼ਾਵਾਂ ,ਬੋਲੀਆਂ, ਰਹਿਣ-ਸਹਿਣ, ਖਾਣ ਪੀਣ, ਪਹਿਰਾਵਾ ਇੱਕ ਦੂਜੇ ਨਾਲੋਂ ਵੱਖਰਾ ਹੈ ਪਰ ਇਸ ਦੇ ਬਾਵਯੂਦ ਸਭਿਆਚਾਰਕ ਰੂਪ ਵਿਚ ਇਕ ਹੈ।
ਸੱਭਿਆਚਾਰ:- ਸੱਭਿਆਚਾਰ ਕਿਸੇ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਚ ਹੈ। ਸੱਭਿਆਚਾਰ ਨਿਸਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜ੍ਹੇ ਵੱਖ ਵੱਖ ਵੀਚਾਰਾਂ, ਮਨੋਤਾਂ ,ਰਹਿਣ ਸਹਿਣ, ਖਾਣਪੀਣ ,ਰੀਤੀ ਰਿਵਾਜ, ਪਹਿਰਾਵੇ ਬੋਲੀ ਅਤੇ ਤਿਉਹਾਰਾਂ ਦਾ ਸੁਮੇਲ ਹੈ।
ਉਪ-ਸਭਿਆਚਾਰ:- ਉਪਸਭਿਆਚਾਰ ਦਰਾਸਲ ਸਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ। ਜਿੱਥੇ ਸਭਿਆਚਾਰ ਦਾ ਸਬੰਧ ਕਿਸੇ ਜਨ-ਸਮੂਹ ਨਾਲ ਹੁੰਦਾ ਹੈ। ਹੇਠ ਉਪ ਸਭਿਆਚਾਰ ਦਾ ਸਬੰਧ ਹੈ ਅਲੱਗ ਖਿਤਿਆਂ ਨਾਲ ਹੁੰਦਾ ਹੈ।
ਸਮਾਜ ਵਿਚ ਵਿਚਰਦਿਆਂ ਵੱਖ-ਵੱਖ ਜਾਤਾਂ, ਕਿਤਿਆਂ, ਜੁਬਾਨਾ ,ਧਰਮਾਂ ਆਦਿ ਨਾਲ ਸੰਬੰਧ ਰੱਖਣ ਵਾਲੇ ਸਮੂਹਾਂ ਦੇ ਅਧਾਰ ਤੇ ਅਪਣਾਏ ਗਏ ਜੀਵਨ-ਢੰਗ ਨੂੰ ਉਪ ਸੱਭਿਆਚਾਰ ਕਹਿੰਦੇ ਹਨ। ਜਦੋਂ ਸੱਭਿਆਚਾਰ ਨੂੰ ਇਲਾਕਾਈ ਭਾਸ਼ਾ ਅਤੇ ਧਾਰਮਿਕ ਭਿੰਨਤਾਵਾ ਕਰਕੇ ਵੰਡਿਆ ਜਾਂਦਾ ਹੈ। ਤਾਂ ਉਹ ਜੀਵਨ ਜਾਚ ਉੱਪ ਸਭਿਆਚਾਰ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇ ਭਾਰਤੀ ਸੱਭਿਆਚਾਰ ਦੇ ਪੱਖ ਤੋਂ ਦੇਖਿਆ ਜਾਵੇ ਬੰਗਾਲੀ ਪੰਜਾਬੀ ਰਾਜਸਥਾਨੀ ਆਦਿ ਭਾਰਤੀ ਸੱਭਿਆਚਾਰ ਦੇ ਉਪ ਸਭਿਆਚਾਰ ਹਨ।Original Content by www.thepunjabiclass.com and punjabiclass youtube channel
ਪ੍ਰ 2.ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ?
ਉੱਤਰ :- ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦੇ ਅਨੇਕਾਂ ਕਾਰਨ ਹਨ। ਇਹ ਸੰਸਕਾਰ ਕਿਵੇਂ ਉਪਜੇ ਅਤੇ ਇਹਨਾਂ ਦੇ ਕੀ ਕੀ ਮਨੋਰਥ ਹਨ, ਇਹ ਬਹੁਤ ਹੀ ਰੌਚਕ ਵਿਸ਼ਾ ਹੈ। ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਤੋਂ ਬਹੁਤ ਡਰ ਲੱਗਦਾ ਸੀ ਅਤੇ ਇਹਨਾਂ ਦੇਵੀ ਤਾਕਤਾਂ ਨੂੰ ਖੁਸ਼ ਕਰਨ ਲਈ ਯਤਨ ਕੀਤੇ ਜਾਂਦੇ ਸਨ। ਦੂਸਰੇ ਮਨੁੱਖ ਜਾਤ ਤੇ ਵਿਆਹ ਵਿੱਚ ਖੁਸ਼ੀਆਂ ਤੇ ਮੌਤ ਦੇ ਸਮੇਂ ਗ਼ਮੀ ਦੇ ਮੌਕੇ ਨੇ ਰਸਮਾਂ-ਰਿਵਾਜਾਂ ਨੂੰ ਜਨਮ ਦਿੱਤਾ ਹੈ। ਮੰਨੂ ਦੇ ਅਨੁਸਾਰ ਜੀਵਨ ਨੂੰ ਚਾਰ ਭਾਗਾਂ-ਬ੍ਰਹਮਚਰਜ, ਗ੍ਰਿਹਸਥ ,ਵਨਪ੍ਰਸਥ ਤੇ ਸੰਨਿਆਸ-ਵਿੱਚ ਵੰਡਿਆ ਗਿਆ ਸੀ। ਹਰ ਵਰਗ ਨਾਲ ਵੱਖ-ਵੱਖ ਸੰਸਕਾਰ ਜੁੜੇ ਸਨ। ਇਨ੍ਹਾਂ ਸੰਸਕਾਰਾਂ
ਨੇ ਹੀ ਰਸਮਾਂ-ਰਿਵਾਜਾਂ ਨੂੰ ਅੱਗੇ ਵਧਾਇਆ।Original Content by www.thepunjabiclass.com and punjabiclass youtube channel

ਪ੍ਰ 3.ਪੁਰਾਤਨ ਸਮੇਂ ਵਿਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇ ਨਿਵਾਜਦੇ ਸਨ?
ਉੱਤਰ :- ਪੁਰਾਤਨ ਕਾਲ ਤੋਂ ਹੀ ਲੋਕ ਖੇਡਾਂ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਹਨ। ਇਹ ਹਰ ਪਿੰਡ ਦਾ ਵਿਸ਼ੇਸ਼ ਹਿੱਸਾ ਹੋਇਆ ਕਰਦੀਆਂ ਸਨ। ਭਾਈਚਾਰਕ ਸਾਂਝ ਏਨੀ ਸੀ ਕਿ ਸਾਰੇ ਪਿੰਡ ਨੇ ਰਲ਼ ਕੇ ਖਿਡਾਰੀਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਪੀਪੇ ਖਿਡਾਰੀਆਂ ਨੂੰ ਖਾਣ ਲਈ ਕੀਤੇ ਜਾਂਦੇ ਸਨ। ਇਹ ਗੱਭਰੂ ਵੀ ਸਾਰੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਪਿੰਡ ਦੇ ਸਾਰੇ ਲੋਕ ਰਲ ਕੇ ਖੇਡਾਂ ਦਾ ਆਨੰਦ ਮਾਣਦੇ ਸਨ। ਮੇਲੇ ਮੁਸਾਵਿਆਂ ਤੇ ਪਹਿਲਵਾਨੀ ਵਿੱਚ ਪਿੰਡਾਂ ਦਾ ਨਾਮ ਚਮਕਾਉਣਾ ਕਿਸੇ ਨੇ ਬੜੀ ਚੱਕਣ ਵਿੱਚ ਨਾਮ ਖਟੱਣ। ਕਿਸੇ ਮੁਗਲੀਆ ਫੇਰਨ ਵਿਚ ਬਾਜੀ ਮਾਰਨੀ। ਰੱਸਾਕੱਸ਼ੀ ਅਤੇ ਕਬੱਡੀ ਦੀਆਂ ਟੀਮਾਂ ਨੇ ਪਿੰਡਾਂ ਨੂੰ ਪ੍ਰਸਿੱਧੀ ਦਵਾਉਣ। ਇਹ ਖਿਡਾਰੀ ਆਪਣੇ ਸਰੀਰ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਢੁੱਕਣ ਦਿੰਦੇ ਸਨ। ਸਮੁੱਚੇ ਪਿੰਡ ਦੀ ਸ਼ਾਨ ਲਈ ਰਲ ਕੇ ਰਹਿੰਦੇ ਸਨ। ਚੰਗੀ ਖੇਡ ਖੇਡ ਨਾ ਹੀ ਇਨ੍ਹਾਂ ਦਾ ਇਕਲੌਤਾ ਮਨੋਰਥ ਹੋਇਆ ਕਰਦਾ ਸੀ। ਮੇਲਿਆਂ ਤੇ ਕਿਸੇ ਖਿਡਾਰੀ ਦੀ ਜਿੱਤ ਸਾਰੇ ਪਿੰਡ ਦੀ ਇੱਜਤ ਮੰਨੀ ਜਾਂਦੀ ਸੀ। ਜੇਕਰ ਕੋਈ ਖਿਡਾਰੀ ਹਾਰ ਜਾਂਦਾ ਸੀ ਤਾਂ ਉਸ ਦੀ ਹਾਰ ਨੂੰ ਸਾਰੇ ਪਿੰਡ ਦੀ ਹਾਰ ਵਜੋਂ ਸਵੀਕਾਰ ਕਰ ਲਿਆ ਜਾਂਦਾ ਸੀ। ਪਿੰਡ ਵਾਲਿਆਂ ਵੱਲੋਂ ਖਿਡਾਰੀਆਂ ਨੂੰ ਮਾਣ ਸਨਮਾਨ ਅਤੇ ਖੁਰਾਕ ਦੇ ਕੇ ਖਿਡਾਰੀਆਂ ਨੂੰ ਤਿਆਰ ਕੀਤਾ ਜਾਂਦਾ ਸੀ। ਇਹ ਲੋਕ ਖੇਡਾਂ ਹੀ ਸਨ ਜੋ ਉਹ ਪਿੰਡ ਦੇ ਨੌਜਵਾਨਾਂ ਨੂੰ ਕੁਰਾਹੇ ਜਾਣ ਤੋਂ ਰੋਕਣਾ ਸੀOriginal Content by www.thepunjabiclass.com and punjabiclass youtube channel
ਪ੍ਰ 4.ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਕਿਉਂ ਮੰਨਿਆ ਜਾਂਦਾ ਹੈ?
ਉੱਤਰ :- ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਮੰਨਣ ਦੇ ਕਈ ਕਾਰਨ ਹਨ। ਫੁਲਕਾਰੀ ਦੀ ਕਢਾਈ ਰੰਗਦਾਰ ਕਪੜੇ ਦੇ ਪੁੱਠੇ ਪਾਸਿਓਂ ਧਾਗੇ ਗਿਣਕੇ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਕਢਾਈ ਵਿੱਚ ਸੁਹਜ ਜਾ ਸੁਹੱਪਣ ਹੁੰਦਾ ਹੈ। ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਹੈ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਕਿ ਫੁਲਕਾਰੀ ਦੇ ਨਮੂਨੇ ਪ੍ਰਚਲਤ ਹਨ ਜਿਵੇ ਕੀ ਚੋਪ ,ਸੁੱਭਰ ਤਿਲ ਪੱਤਰ, ਨੀਲਕ ਆਦਿ ਪ੍ਰਸਿੱਧ ਹਨ।
ਪ੍ਰ 5.ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?
ਉੱਤਰ :- ਮੇਲੇ ਕਿਸੇ ਜਾਤੀ ਦੀ ਸੰਸਕ੍ਰਿਤਿਕ ਹੁਨਰ ਨੂੰ ਪੂਰੇ ਰੰਗ ਵਿੱਚ ਪ੍ਰਤਿਬਿੰਬਤ ਕਰਦਾ ਹੈ। ਮੇਲਿਆਂ ਵਿਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਹੈ। ਲੋਕਾਂ ਦੀ ਪ੍ਰਤਿਭਾ ਨਿਖ਼ਰਦੀ ਹੈ। ਮੇਲਿਆਂ ਵਿੱਚ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੇਲੇ ਮਨ-ਪਰਚਾਵੇ ਅਤੇ ਮੇਲਜੋਲ ਦੇ ਵਸੀਲੇ ਦੇ ਨਾਲ-ਨਾਲ ਧਾਰਮਿਕ ਆਪੇ ਕਲਾਤਮਿਕ ਭਾਵਾਂ ਦੀ ਪੂਰਤੀ ਕਰਦੇ ਹਨ। ਇਨ੍ਹਾਂ ਵਿੱਚ ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਹੈ ਤੇ ਇਕ-ਸੁਰ ਹੋ ਕੇ ਗੂੰਜਦਾ ਹੈ।

4.ਤੁਸੀਂ ਪੜੇ ਲਿਖੇ ਨੌਜਵਾਨ ਹੋ। ਭਾਰਤੀ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ (1+3+1=5)
ਜਾਂ
ਤੁਸੀਂ ਆਪਣੇ ਇਲਾਕੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਉਤਪਾਦਨ ਵੇਚਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ। ਇਸ ਸਬੰਧੀ ਵੇਰਕਾ ਦੇ ਵੱਖ ਵੱਖ ਉਤਪਾਦਾਂ ਦੀ ਜਾਣਕਾਰੀ ਲੈਣ ਹਿੱਤ ਨੇੜਲੇ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਨੂੰ ਇਕ ਪੱਤਰ ਲਿਖੋ

ਤੁਸੀਂ ਪੜੇ ਲਿਖੇ ਨੌਜਵਾਨ ਹੋ। ਭਾਰਤੀ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ
201 ਮਾਡਲ ਟਾਊਨ,
ਪਟਿਆਲਾ ਮਿਤੀ : 05 ਫਰਵਰੀ 2023
ਡਵੈਲਪਮੈਂਟ ਅਫਸਰ,
ਭਾਰਤੀ ਜੀਵਨ ਬੀਮਾ ਨਿਗਮ,
ਜਲੰਧਰ।
ਵਿਸ਼ਾ: ਐਲ.ਆਈ.ਸੀ ਦਾ ਏਜੰਟ ਬਣਨ ਸੰਬੰਧੀ
ਸ਼੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਬੀ ਏ ਪਾਸ ਹਾਂ ਅਤੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦੋ ਸਾਲ ਦਾ ਕੰਪਿਊਟਰ ਡਿਪਲੋਮਾ ਵੀ ਕੀਤਾ ਹੋਇਆ ਹੈ। ਖੰਨਾ ਜ਼ਿਲਾ ਲੁਧਿਆਣਾ ਵਿਖੇ ਮੇਰਾ ਮਾਹੀ ਕੈਫ਼ੇ ਨਾਂ ਦਾ ਕੰਪਿਊਟਰ ਕੈਫੇ ਵੀ ਹੈ ਜੋ ਕਿ ਸਫਲਤਾਪੂਰਵਕ ਚੱਲ ਰਿਹਾ ਹੈ। ਮੈਂ ਜੀਵਨ ਬੀਮਾ ਨਿਗਮ ਦਾ ਏਜੰਡਾ ਬਨਣਾ ਚਾਹੁੰਦਾ ਹਾਂ। ਮੈਂ ਇਸ ਸਬੰਧੀ ਹੋਣ ਵਾਲੇ ਪ੍ਰੀ-ਲਾਇਸੈਂਸਿੰਗ ਟੈਸਟ ਦੇਣ ਲਈ ਵੀ ਤਿਆਰ ਹਾਂ। ਕਿਰਪਾ ਕਰਕੇ ਇਸ ਸਬੰਧੀ ਮੇਰਾ ਨਾਂ ਦਰਜ ਕਰ ਲਿਆ ਜਾਵੇ ਅਤੇ ਪ੍ਰੀਖਿਆ ਦੇ ਕੋਰਸ ਅਤੇ ਮਿਤੀ ਸਬੰਧੀ ਮੈਨੂੰ ਸੂਚਿਤ ਕੀਤਾ ਜਾਵੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਰਣਜੀਤ ਸਿੰਘ ਪਾਰਸ
ਪਟਿਆਲਾ

5.ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਲਿਖੋ: (3+1=4)
ਆਮ ਜ਼ਿੰਦਗੀ ਵਿੱਚ ਵੀ ਵੇਖਿਆ ਜਾਵੇ ਤਾਂ ਕਈ ਆਦਮੀ ਬੜੇ ਸਾਊ ਕਿਸਮ ਦੇ ਹੁੰਦੇ ਹਨ। ਇਹ ਚੰਗੀ ਪਰਵਰਿਸ਼ ਦਾ ਨਤੀਜਾ ਹੈ। ਪਰ ਕਈਆਂ ਦੀ ਤਬੀਅਤ ਪੂਰੀ ਚੰਗਿਆੜਾ ਵਰਗੀ ਹੁੰਦੀ ਹੈ। ਉਨ੍ਹਾਂ ਦਾ ਬਚਪਨ ਜਰੂਰ ਕੁਝ ਘੰਟਿਆਂ ਜਾਂ ਹੀਣ ਭਾਵਨਾਵਾਂ ਦਾ ਸ਼ਿਕਾਰ ਹੋਵੇਗਾ। ਸਿਆਣਿਆਂ ਦਾ ਕਥਨ ਹੈ ‘ਜਿਸ ਨੇ ਬਚਪਨ ਵਿੱਚ ਭੁੱਖ ਵੇਖੀ ਹੋਵੇ ਉਸ ਦੀ ਨੀਅਤ ਸਾਰੀ ਉਮਰ ਹੀ ਨਹੀਂ ਰੱਜਦੀ’ . ਇਸੇ ਤਰ੍ਹਾਂ ਜੋ ਬਚਪਨ ਪਿਆਰ ਵਿਹੂਣਾ ਹੁੰਦਾ ਹੈ ਉਹ ਸਾਰੀ ਉਮਰ ਸਮਾਜ ਨੂੰ ਗੁੱਸੇ ਅਤੇ ਨਿਰਾਸ਼ਾ ਬਿਨਾਂ ਹੋਰ ਕੁਝ ਨਹੀਂ ਦੇ ਸਕਦਾ। ਇਸੇ ਕਰਕੇ ਸਿਆਣਿਆ ਨੇ ਸਮਾਜ ਦੀ ਰਚਨਾ ਕੀਤੀ। ਸਮਾਜ ਨੇ ਪਰਿਵਾਰ ਦੀ ,ਘਰ ਦੀ ਜੋ ਸਕੂਨ ਦਾ ਦੂਸਰਾ ਨਾਂ ਹੈ। ਖਾਸ ਕਰ ਪਰਿਵਾਰ ਅਤੇ ਮਾਂ-ਬਾਪ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੁੰਦੀ ਹੈ। ਉਹਨਾਂ ਦੀ ਸਿਆਣਪ ਅਤੇ ਜੀਵਨ ਸ਼ੈਲੀ ਬੱਚੇ ਨੂੰ ਸਰਬ ਕਲਾ ਸੰਪੂਰਨ ਬਣਾਉਂਦੀ ਹੈ। ਥੋੜੀ ਜਿਹੀ ਲਾਪਰਵਾਹੀ ਬੱਚੇ ਤੇ ਸਾਰੀ ਉਮਰ ਲਈ ਹੀਣ ਭਾਵਨਾ ਭਰ ਦਿੰਦੀ ਹੈ। ਇਹੀ ਲਾਪ੍ਰਵਾਹੀ ਬੱਚੇ ਨੂੰ ਬੁਰੀ ਸੰਗਤ ਵੱਲ ਵੀ ਧੱਕ ਦਿੰਦੇ ਹੈ। ਤਿਸੁ ਵਿੱਚ ਮਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਹਾਲਾਂ ਕਿ ਬਾਕੀ ਪਰਿਵਾਰ ਦਾ ਕੋਈ ਮੈਂਬਰ ਵੀ ਮਾਫੀ ਦਾ ਹੱਕਦਾਰ ਨਹੀਂ ਹੁੰਦਾ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜਿੰਨੇ ਵੀ ਮਹਾਨ ਪੁਰਸ਼ ਹੋਏ ਹਨ ਜਿੰਨੇ ਵੀ ਮਾੜੀ ਕਿਸਮ ਦੇ ਆਦਮੀ ਹੋਏ ਹਨ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਹ ਤੱਤ ਪ੍ਰਮੁਖ ਤੌਰ ਤੇ ਸਾਹਮਣੇ ਆਉਂਦੇ ਹਨ ਕੀ ਉਹਨਾਂ ਦੇ ਚੰਗੇ ਜਾਂ ਮਾੜੇ ਬਣਨ ਵਿਚ ਉਨ੍ਹਾਂ ਦੇ ਮਾਂ-ਬਾਪ, ਪਰਿਵਾਰ ਅਤੇ ਸੰਗਤ ਦਾ ਹੀ ਹੱਥ ਹੁੰਦਾ ਹੈOriginal Content by www.thepunjabiclass.com and punjabiclass youtube channel
ਸਿਰਲੇਖ: ਮਨੁੱਖੀ ਸਖਸ਼ੀਅਤ ਅਤੇ ਬਚਪਨ
ਸੰਖੇਪ ਰਚਨਾ- ਬਚਪਨ ਵਿਚ ਹੀ ਚੰਗੀ ਪਰਵਰਿਸ਼ ਮਨੁੱਖ ਨੂੰ ਉਸਾਰੂ ਅਤੇ ਪਿਆਰ ਦੀ ਕਮੀ ਗੁੱਸੇਖੋਰ ਬਣਾ ਦਿੰਦੀ ਹੈ। ਮਾਂ-ਬਾਪ ਅਤੇ ਪਰਿਵਾਰ ਦੀ ਸਿਆਣਪ ਅਤੇ ਜੀਵਨ ਸ਼ੈਲੀ ਜਿਥੇ ਬੱਚੇ ਨੂੰ ਸਰਬ ਕਲਾ ਸਮਰਥ ਬਣਾ ਦਿੰਦੀ ਹੈ, ਉੱਥੇ ਲਾਪਰਵਾਹੀ, ਹੀਣ-ਭਾਵਨਾਂ ਉਸ ਨੂੰ ਬੂਰੀ ਸੰਗਤ ਵਿੱਚ ਪਾ ਦਿੰਦੀ ਹੈ। ਸਿੱਖ ਇਤਿਹਾਸ ਅਨੁਸਾਰ ਸੰਸਾਰ ਦੇ ਮਹਾਂਪੁਰਖਾਂ ਅਤੇ ਖਲਨਾਇਕ ਵਿਅਕਤੀਆਂ ਉੱਪਰ ਚੰਗੇ-ਮਾੜੇ ਬਣਨ ਵਿਚ ਉਨ੍ਹਾਂ ਦੇ ਮਾਂ-ਬਾਪ ,ਪਰਿਵਾਰ ਅਤੇ ਸੰਗਤ ਦਾ ਹੱਥ ਹੁੰਦਾ ਹੈ। Original Content by www.thepunjabiclass.com and punjabiclass youtube channel

6.ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸਬਦ ਕੋਸ਼ ਤਰਤੀਬ ਅਨੁਸਾਰ ਲਿਖੋ: (6×1/3=3)
ਜੰਗਲ ਬਸੰਤ
ਗੁੜ੍ਹਤੀ ਮਚਕੋੜ੍ਹ
ਕੰਞਣਾ ਭਗਵਾਨ
ਬਖਸ਼ਿੰਦ ਕਿਰਿਆ
ਭਿਟਣਾ ਦਸਤਕਾਰ
ਚਿਰਾਗ ਨਕੇਲ
ਉੱਤਰ :-
ਕੰਞਣਾ ਕਿਰਿਆ
ਗੁੜ੍ਹਤੀ ਦਸਤਕਾਰ
ਚਿਰਾਗ ਨਕੇਲ
ਜੰਗਲ ਬਸੰਤ
ਭਿਟਣਾ ਭਗਵਾਨ
ਬਖਸ਼ਿੰਦ ਮਚਕੋੜ੍ਹ

7.ਹੇਠ ਲਿਖੇ ਵਾਕਾ ਵਿੱਚੋ ਕਿਸੇ ਤਿੰਨ ਵਾਕਾਂ ਦਾ ਬਰੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ ਵਟਾਂਦਰਾ ਕਰੋ (3)
1.ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ (ਸੰਜੁਗਤ ਵਾਕ)
ਉੱਤਰ :- ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਕਰੋ।
2. ਸਮਝਦਾਰ ਬਚੇ ਮਾਪਿਆਂ ਦਾ ਕਹਿਣਾ ਮੰਨਦੇ ਹਨ। (ਮਿਸ਼ਰਿਤ ਵਾਕ)
ਉੱਤਰ :-ਜਿਹੜੇ ਬੱਚੇ ਸਮਝਦਾਰ ਹੁੰਦੇ ਹਨ, ਉਹ ਮਾਪਿਆਂ ਦਾ ਕਹਿਣਾ ਮੰਨਦੇ ਹਨ।
3. ਜਦ ਬਿਪਤਾ ਪਵੇ ਤਾਂ ਧੀਰਜ ਰੱਖੋ (ਸਾਧਾਰਨ ਵਾਕ )
ਉੱਤਰ :- ਬਿਪਤਾ ਸਮੇਂ ਧੀਰਜ ਰੱਖੋ।
4. ਮਿਹਨਤ ਸਫਲ ਹੋਈ (ਨਾਂਹ ਵਾਚਕ ਵਾਕ )
ਉੱਤਰ :- ਮਿਹਨਤ ਵਿਅਰਥ ਨਹੀਂ ਗਈ।
5. ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ (ਪ੍ਰਸ਼ਨ-ਵਾਚਕ ਵਾਕ )
ਉੱਤਰ :- ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ?

Original Content by www.thepunjabiclass.com and punjabiclass youtube channel

8.ਹੇਠ ਲਿਖਿਆਂ ਪੰਜ ਅਖਾਉਤਾਂ ਵਿੱਚੋ ਕਿਸੇ ਤਿਨੰ ਨੂੰ ਵਾਕਾਂ ਵਿਚ ਵਰਤੋ ਜਾਂ ਉਨ੍ਹਾਂ ਦੀ ਵਰਤੋ ਦੀਆ ਸਥਿਤੀਆ ਦੱਸੋ:
1.ਉੱਠੇ ਤਾਂ ਉੱਠ ਨਹੀ ਰੇਤੇ ਦੀ ਮੁੱਠ : ” ਪਰਦੀਪ, ਨੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ, ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਆਪਣੇ ਬਾਪੂ ਜੀ ਨਾਲ ਖੇਤੀ ਵਿੱਚ ਹੱਥ ਵਟਾਇਆ ਕਰ। ਵਿਰਲ ਅਤੇ ਆਲਸ ਤਾਂ ਮਨੁੱਖ ਨੂੰ ਨਿਕੰਮਾ ਕਰ ਦਿੰਦੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ “ਉੱਠੇ ਤਾਂ ਉੱਠ ਨਹੀ ਰੇਤੇ ਦੀ ਮੁੱਠ” ਪ੍ਰਦੀਪ ਦੇ ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ
2.ਅੱਗੇ ਸੱਪ ਤੇ ਪਿੱਛੇ ਸ਼ੀਂਹ: ਫੁਮਣ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਗਿਆ। ਉਥੇ ਪਹੁੰਚ ਕੇ ਪਤਾ ਲੱਗਾ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਹੈ। ਉਹਨਾਂ ਤਾਂ ਵਿਦੇਸ਼ ਵਿਚ ਰਹਿ ਕੇ ਕੋਈ ਕੰਮ ਆਜ਼ਾਦੀ ਨਾਲ ਕਰ ਸਕਦਾ ਹੈ ਅਤੇ ਨਾ ਹੀ ਦੇਸ਼ ਵਾਪਸ ਆ ਸਕਦਾ ਹੈ। ਉਸ ਦੀ ਤਾਂ ਅੱਗੇ ਸੱਪ ਤੇ ਪਿੱਛੇ ਸ਼ੀਂਹ ਵਾਲ਼ੀ ਹਾਲਤ ਹੈ।
3. ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ: ਰਮੇਸ਼ ਕੁਮਾਰ ਸਾਰਾ ਦਿਨ ਆਪਣੇ ਕਾਰੋਬਾਰ ਅਤੇ ਆਪਣੀ ਔਲਾਦ ਦੀਆਂ ਸਿਫਤਾਂ ਕਰਦਾ ਰਹਿੰਦਾ ਹੈ ਉਸ ਬਾਰੇ ਪਿੰਡ ਦੇ ਲੋਕ ਅਕਸਰ ਕਹਿੰਦੇ ਹਨ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।
4.ਇੱਕ ਚੁੱਪ ਤੇ ਸੌ ਸੁੱਖ: ਸ਼ਾਮ ਦਾ ਦੋਸਤ ਰਾਮ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ ਭਲਾ ਬੋਲ ਰਿਹਾ ਸੀ ਪਰ ਰਾਮ ਚੁੱਪ ਸੀ। ਉਸ ਦੇ ਜਾਣ ਤੋਂ ਬਾਅਦ ਰਾਮ ਦੇ ਮਾਤਾ ਜੀ ਨੇ ਕਿਹਾ ” ਰਾਮ ਚੁੱਪ ਰਹਿ ਕੇ ਤੂੰ ਬਹੁਤ ਚੰਗਾ ਕੀਤਾ, ਅਖੇ ਇੱਕ ਚੁੱਪ ਤੇ ਸੌ ਸੁੱਖ।”
5.ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ : ਰਣਜੀਤ ਸਿੰਘ ਲੰਬੜਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਾਰਨ ਉਸ ਪਾਸੋਂ ਖੁਸ ਰਹੀ ਸੀ। ਉਸ ਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡOriginal Content by www.thepunjabiclass.com and punjabiclass youtube channel

9.ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ (3)
1.ਟੁੱਕੜੀ ਜੰਗ ਤੋਂ ਨਿਆਰੀ (ਭਾਈ ਵੀਰ ਸਿੰਘ)
2. ਮੇਰਾ ਬਚਪਨ (ਹਰਭਜਨ ਸਿੰਘ )
3.ਚੁੰਮ-ਚੁੰਮ ਰੱਖੋ (ਨੰਦ ਲਾਲ ਨੂਰਪੁਰੀ)
1.ਕੇਂਦਰੀ ਭਾਵ-ਟੁੱਕੜੀ ਜੰਗ ਤੋਂ ਨਿਆਰੀ
ਟੁਕੜੀ ਜੱਗ ਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਹੈ। ਜਿਸ ਵਿਚ ਭਾਈ ਵੀਰ ਸਿੰਘ ਨੇ ਕਸ਼ਮੀਰ ਦੀ ਵਿਸ਼ਵ ਪ੍ਰਸਿਧ ਅਤੇ ਨਿਵੇਕਲੀ ਸੁੰਦਰਤਾ ਦਾ ਵਰਣਨ ਰਹੱਸਮਈ ਢੰਗ ਨਾਲ ਕੀਤਾ ਹੈ। ਭਾਈ ਵੀਰ ਸਿੰਘ ਦੀ ਇਸ ਕਵਿਤਾ ਵਿੱਚ ਕਸ਼ਮੀਰ ਦੀ ਧਰਤੀ ਨੂੰ ਦੁਨੀਆਂ ਭਰ ਵਿੱਚ ਸਭ ਤੋਂ ਸੁੰਦਰ ਅਤੇ ਵੱਖਰੀ ਧਰਤੀ ਦਸਿਆ ਹੈ। ਉਹਨਾਂ ਅਨੁਸਾਰ ਧਰਤੀ ਦਾ ਨਿਰਮਾਣ ਕੁਦਰਤ ਦੀ ਸੁੰਦਰ ਦੇਵੀ ਨੇ ਆਪਣੇ ਹੱਥੀਂ ਆਪ ਕੀਤਾ ਹੈ। ਜਿਸਦੇ ਸਦਕਾ ਇਸ ਧਰਤੀ ਦੇ ਇਸ ਟੁਕੜੇ ਅਸਮਾਨ ਦੀ ਸੁੰਦਰਤਾ ਝਲਕਾਂ ਮਾਰਦੀ ਦਿਖਾਈ ਦਿੰਦੀ ਹੈ। ਕਵੀ ਨੂੰ ਕਸ਼ਮੀਰ ਦੀ ਇਸ ਧਰਤੀ ਵਿੱਚ ਅਰਸ਼ੀ ਰਮਜਾ ਝਲਕਦੀਆਂ ਨਜ਼ਰ ਪੈਂਦੀਆਂ ਹਨ।Original Content by www.thepunjabiclass.com and punjabiclass youtube channel

10.ਕਿਸੇ ਇੱਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
1.ਨੀਲੀ (ਕਰਤਾਰ ਸਿੰਘ ਦੁਗਾਲ)
2.ਘਰ ਜਾ ਆਪਣੇ (ਗੁਲਜ਼ਾਰ ਸਿੰਘ ਸੰਧੂ)

ਘਰ ਜਾ ਆਪਣੇ
ਜਾਣ-ਪਛਾਣ – ‘ਘਰ ਜਾ ਆਪਣੇ’ ਕਹਾਣੀ ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦੀ ਰਚਨਾ ਹੈ। ਇਸ ਕਹਾਣੀ ਵਿੱਚ ਗੁਲਜ਼ਾਰ ਸਿੰਘ ਨੇ ਭੈਣ-ਭਰਾ ਦੇ ਪਿਆਰ ਅਤੇ ਵਿਆਹ ਨਾਲ ਸੰਬੰਧਿਤ ਰਸਮਾਂ ਰਿਵਾਜ਼ਾਂ ਨੂੰ ਖੂਬਸੂਰਤ ਢੰਗ ਨਾਲ ਚਿਤਰਿਆ ਹੈ। ਇਸ ਤੋ ਇਲਾਵਾ ਇਹ ਕਹਾਣੀ ਪੰਜਾਬੀ ਸਮਾਜ ਵਿਚਲੇ ਰਿਸ਼ਤਿਆਂ ਨੂੰ ਵੀ ਮੂਰਤੀਮਾਨ ਕਰਦੀ ਹੈ।
ਜੀਤੋ ਦਾ ਵਿਆਹ ਕਰਨਾ – ਘਰ ਵਿੱਚ ਪਿਛਲੇ 40 ਸਾਲਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ। ਸਾਰੇ ਅੰਗ ਸਾਕ ਚਾਹੁੰਦੇ ਸਨ ਕਿ ਜੀਤੋ ਦੇ ਵੀਰ ਦਾ ਵਿਆਹ ਹੋਵੇ ਤਾਂ ਜੋ ਸਾਰੇ ਕੱਠੇ ਹੋਣ, ਪਰ ਉਹ ਵਿਆਹ ਲਈ ਮੰਨਦਾ ਹੀ ਨਹੀਂ ਸੀ। ਅਖੀਰ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਜੀਤੋ ਦਾ ਵਿਆਹ ਧਰ ਦਿੱਤਾ। ਜੀਤੋ ਆਪਣੇ ਵੀਰੇ ਤੋਂ ਅੱਠ ਦਸ ਸਾਲ ਛੋਟੀ ਸੀ। ਵਿਆਹ ਸਮੇਂ ਉਹ ਸਤਾਰਵੇਂ ਸਾਲ ਵਿਚ ਸੀ।Original Content by www.thepunjabiclass.com and punjabiclass youtube channel
ਵਿਆਹ ਦੀਆਂ ਤਿਆਰੀਆਂ – ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿਚ ਸੁਰਤ ਹੀ ਮਾਰੀ ਗਈ ਸੀ। ਹੌਲੀ ਹੌਲੀ ਵਿਆਹ ਸਿਰ ਉੱਤੇ ਆ ਗਿਆ। ਵਿਆਹ ਸਬੰਧੀ ਘਰ ਦੇ ਬਾਹਰਲੇ ਸਾਰੇ ਕੰਮਾਂ ਦਾ ਪ੍ਰਬੰਧ ਕਰਨ ਵਿੱਚ ਜੀਤੋ ਦੇ ਵੀਰ ਦੀ ਮੱਤ ਹੀ ਮਾਰੀ ਗਈ ਸੀ। ਵਿਆਹ ਵਿੱਚ ਕੇਵਲ ਇੱਕ ਹੀ ਦਿਨ ਰਹਿ ਗਿਆ ਸੀ ਅਤੇ ਅਜੇ ਤਕ ਆਨੰਦ ਕਾਰਜ ਤੇ ਆਉਣ ਵਾਲੇ ਰਾਗੀਆਂ ਖਾਣੇ ਦੇ ਮੇਜ਼ ਕੁਰਸੀਆਂ ਤੇ ਫਲ-ਫਰੂਟ ਕਰਿ ਅਪਰਾਧ ਲਈ ਬਿਸਤਰਿਆਂ ਦਾ ਕੰਮ ਸਿਰ ਤੇ ਪਿਆ ਹੋਇਆ ਸੀ।
ਨਾਨਕੀ ਸ਼ੱਕ ਆਉਂਣ ਅਤੇ ਫੇਰਿਆਂ ਦੀ ਤਿਆਰੀ – ਸ਼ਾਮ ਨੂੰ ਨਾਨਕੇ, ਨਾਨਕੀ ਛੱਕ ਲੈ ਕੇ ਆ ਗਏ। ਹੋਰ ਅੰਗ ਸਾਕ ਵੀ ਆਪੋ ਆਪਣਾ ਬਣਦਾ-ਸਰਦਾ ਕੰਨਿਆ ਦਾਨ ਲੈ ਕੇ ਪਹੁੰਚ ਗਏ ਸੀ। ਜੀ ਤੋਂ ਆਪਣੀਆਂ ਸਹੇਲੀਆਂ, ਬਚਪਨ, ਤ੍ਰਿੰਜਣ ਤੇ ਪੀਂਘਾਂ ਨੂੰ ਯਾਦ ਕਰਕੇ ਉਦਾਸ ਹੋ ਗਈ। ਦੂਜੇ ਦਿਨ ਜੀਤੋ ਨੂੰ ਤੜਕੇ ਉਠ ਕੇ ਪੇੜਿਆਂ ਵਾਲਾ ਸੂਟ ਪਾ ਕੇ, ਲਾਲ ਪਰਾਂਦਾ ਉਸ ਦੀ ਗੁੱਤ ਵਿਚ ਗੁੰਦ ਕੇ ਅਤੇ ਸਹੁਰਿਆਂ ਤੇ ਨਾਨਕਿਆਂ ਵੱਲੋਂ ਆਏ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ। ਉਸ ਨੂੰ ਇਹ ਸੋਚ ਕੇ ਰੋਣਾ ਆ ਗਿਆ ਕਿ ਸਾਰੇ ਅੰਗ ਸਾਕ ਤੇ ਸਖ਼ੀਆਂ-ਸਹੇਲੀਆਂ ਉਸ ਨੂੰ ਉਸ ਦੀ ਜਨਮ ਭੂਮੀ ਚੋਂ ਕੱਢਣ ਦੀਆਂ ਤਿਆਰੀਆਂ ਕਰ ਰਹੇ ਸਨ। ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਪ ਕਰਵਾ ਕੇ ਅਨੰਦ ਕਾਰਜ ਵਾਸਤੇ ਬਿਠਾ ਦਿੱਤਾ ਗਿਆ। ਉਸ ਨੂੰ ਵਿਆਹ ਕੇ ਲੈ ਜਾਣ ਵਾਲਾ ਉਸ ਦੇ ਬਰਾਬਰ ਬੈਠਾ ਸੀ।
ਉਦਾਸੀ ਵਾਲਾ ਮਾਹੌਲ – ਅਨੰਦ ਕਾਰਜ ਕਰਵਾਉਣ ਵਾਲਾ ਭਾਈ, ਜੀਤੋ ਨੂੰ ਕਈ ਪ੍ਰਕਾਰ ਦੀਆਂ ਸਿੱਖਿਆਵਾਂ ਦੇ ਰਿਹਾ ਸੀ। ਕਹਿ ਸਮਝਾ ਰਿਹਾ ਸੀ ਕਿ ਸਹੁਰੇ ਘਰ ਜਾ ਕੇ ਪਤੀ ਪਰਮੇਸ਼ਰ ਨੂੰ ਖੁਸ਼ ਰੱਖਣਾ ਹੈ। ਇਸ ਲਈ ਉਸ ਨੂੰ ਨੀਵਾਂ ਖਿਵਣ ਆਦਿ ਗੁਣ ਆਪਣੇ ਅੰਦਰ ਧਾਰਣ ਕਰਨੇ ਚਾਹੀਦੇ ਹਨ। ਭਾਈ ਸਾਹਿਬ ਨੇ ਗੁਰਬਾਣੀ ਵਿੱਚ ਕੁੱਝ ਤੁਕਾਂ ਇਸ ਤਰ੍ਹਾਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸਵਾਰੀਆਂ ਤੇ ਅੰਗ ਸਾਕ ਸਾਰੇ ਹੀ ਉਦਾਸ ਹੋ ਗਏ। ਇਸ ਪਿੱਛੋਂ ਇੱਕ ਹਰਮੋਨੀਅਮ ਵਾਲੇ ਗਯੇ ਨੇ ਫ਼ਿਲਮੀ ਗੀਤ ਦੀ ਤਰਜ਼ ਉੱਤੇ ਸਹੁਰੇ ਘਰ ਜਾਣ ਵਾਲੀ ਕੁੜੀ ਦੇ ਆਉਣ ਸਮੇਂ ਦਾ ਦ੍ਰਿਸ਼ ਸ਼ਬਦਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੁਣ ਕੇ ਸਾਰੀ ਦੀ ਸਾਰੀ ਸਾਧ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਜੀਤੋ ਦੇ ਵੀਰ ਨੇ ਗਾਉਣ ਵਾਲੇ ਨੂੰ ਝੜਵੇ ਲਹਿਜੇ ਵਿਚ ਕਹਿ ਕੇ ਗਾੜ੍ਹਾ ਬੰਦ ਕਰਵਾ ਦਿੱਤਾ।Original Content by www.thepunjabiclass.com and punjabiclass youtube channel
ਵੀਰੇ ਦਾ ਜੀ ਤੋਂ ਨਾਲ ਜਾਣ ਤੋਂ ਇਨਕਾਰ ਕਰਨਾ – ਜੀਤੋ ਦੇ ਪੁਰਾਣੇ ਆਪਣੇ ਆਪ ਤੇ ਕਾਬੂ ਜਿਹਾ ਪਾਕੇ ਜਿਥੋ ਨੂੰ ਮਹਾਰਾਜ ਦੀ ਹਜ਼ੂਰੀ ਤੋਂ ਉਠ ਆਇਆ। ਉਸ ਨੇ ਦੇਖਿਆ ਕਿ ਜੀਤੋ ਦਾ ਵਿਆਹ ਵਾਲਾ ਚੋਂ ਹੰਝੂਆਂ ਨਾਲ ਭਰਿਆ ਪਿਆ ਸੀ। ਬਰਾਤੀਆਂ ਤੇ ਮੇਲਿਆਂ ਦੇ ਰੋਟੀ ਖਾਣ ਮਗਰੋਂ ਖੱਟ ਵਿਛਾ ਦਿੱਤੀ ਗਈ। ਇਸ ਸਮੇਂ ਜਿਥੋਂ ਦੇ ਵੀਰ ਨੂੰ ਅਨੰਦ ਕਾਰਜ ਸਮੇਂ ਦੀ ਉਦਾਸੀ ਤੇ ਜੀਤੋ ਦੇ ਹੰਝੂ ਆ ਚੁੱਕੇ ਸਨ। ਭਾਈਚਾਰੇ ਦੇ ਅੰਗਾਂ ਸਾਕਾਂ ਨੇ ਵਿਆਹ ਦੜ ਲਾੜੇ ਨੂੰ ਸਲਾਮੀਆਂ ਪਾਇਆ। ਹਾਂ ਮਖੌਲ ਤੇ ਹੋਰ ਰਸਮਾਂ ਕੀਤੀਆਂ ਗਈਆਂ। ਜੀਤੋ ਦੀ ਪੰਜਵੀਂ ਦੀ ਜਮਾਤਣ ਇਕ ਗੂੜੀ ਸਹੇਲੀ ਨੇ ਜੀਤੋ ਦੇ ਵੀਰ ਨੂੰ ਆਖਿਆ ਕਿ ਉਹ ਜੀਤੋ ਦੇ ਲਾਲ ਉਸ ਦੇ ਸਹੁਰੇ ਘਰ ਜਾਵੇ। ਪਰ ਵੀਰ ਨੇ ਉਸ ਨੂੰ ਝਿੜਕ ਦਿੱਤਾ। ਜੀਤੋ ਦੇ ਵੀਰ ਨੇ ਆਪਣੀ ਮਾਂ ਤੇ ਉਸ ਦੇ ਤਾਏ ਦੀ ਵੱਡੀ ਧੀ ਦੇ ਇਹ ਗੱਲ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਦਾ ਸਭ ਤੋਂ ਛੋਟਾ ਭਰਾ ਜੀਤੋ ਦੇ ਨਾਲ ਜਾਵੇਗਾ।Original Content by www.thepunjabiclass.com and punjabiclass youtube channel
ਤੈਨੂੰ ਮਿਲਣਾ – ਜੰਝ ਤੁਰਨ ਵਿੱਚ ਦੇਰ ਹੋ ਰਹੀ ਸੀ। ਰਸਤਾ ਵੀ ਅਤਿ ਮੀਲ ਲੰਬਾ ਤੇ ਖਰਾਬ ਸੀ। ਸਾਢੇ ਪੰਜ ਵਜ ਚੁਕੇ ਸੀ। ਜੀਤੋ ਦੇ ਵੀਰ ਨੇ ਅਜੇ ਸਲਾਮੀ ਵੀ ਨਹੀਂ ਸੀ ਪਾਈ। ਉਸ ਦਾ ਵਿਚਾਰ ਸੀ ਕਿ ਜਦੋਂ ਉਹ ਜੀਤੋ ਕਾਰ ਵਿਚ ਬੈਠ ਜਾਵੇਗੀ ਤੱਦ ਸਲਾਮੀ ਪਾ ਕੇ ਪਿਆਰ ਦੇ ਕੇ ਉਸ ਨੂੰ ਤੋਰ ਦੇਣਗੇ। ਪਰ ਉਹ ਆਪਣੇ ਪਿਓ ਆਇਆ ਅਤੇ ਚਾਚਿਆਂ ਦੇ ਕਹਿਣ ਤੇ ਵੀ ਜੀਤੋ ਨਾਲ ਜਾਣ ਲਈ ਨਾ ਮੰਨਿਆ। ਸੰਤ ਜੀ ਤੋਂ ਦੇ ਵੀਰ ਨੇ ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਕ ਲਿਆ ਤੇ ਕਾਰ ਵਿਚ ਬਿਠਾ ਦਿੱਤਾ। ਹੁਣ ਉਹ ਭੈਣ ਨੂੰ ਸਲਾਮੀ ਪਾਉਣ ਲਈ ਬਟੂਆ ਟਟੋਲਣ ਲੱਗਾ। ਉਸ ਨੂੰ ਦਿਲੋਂ ਕਿਹੜੀ ਜੀਤੋ ਨਾਲ ਬਿਤਾਏ ਦਿਨ ਯਾਦ ਆਉਣ ਲੱਗੇ। ਉਹ ਸੋਚ ਰਿਹਾ ਸੀ ਕਿ ਕਿਸੇ ਅਣਜਾਣ ਬੰਦੇ ਨੂੰ ਅਪਨਾਉਣਾ ਕਿੰਨਾ ਕਠਿਨ ਹੈ। ਹੁਣ ਜੀ ਤੋਂ ਦੂਰ ਜਾ ਰਹੀ ਸੀ, ਜਿੱਥੇ ਉਹ ਉਸ ਨੂੰ ਸ਼ਾਇਦ ਛੇਤੀ ਮਿਲ ਨਹੀਂ ਸੀ ਸਕਦਾ ਤੇ ਸ਼ਾਇਦ ਤੁਸੀਂ ਵੀ ਨਹੀਂ ਲਿਖ ਸਕਦਾ ਸੀ। ਉਸ ਨੇ ਬਟੂਏ ਵਿੱਚ ਰੱਖੇ ਸਾਰੇ ਪੈਸੇ ਜਿਤੋ ਦੀ ਹਥੇਲੀ ਉੱਤੇ ਧਰ ਦਿੱਤੇ।
ਵੀਰ ਦਾ ਜੀ ਤੋਂ ਨਾਲ ਜਾਣਾ – ਇਹ ਸਭ ਕੁਝ ਹੋਣ ਦੇ ਦੌਰਾਨ ਜੀਤੋ ਦੇ ਭਰਾ ਦਾ ਵੀ ਗਚ ਭਰ ਗਿਆ। ਉਸ ਨੇ ਡਰਾਈਵਰ ਨੂੰ ਤਾਰ-ਤਾਰ ਕਰਨ ਦਾ ਇਸ਼ਾਰਾ ਕਰਦਿਆਂ ਆਪਣੇ ਛੋਟੇ ਭਰਾ ਨੂੰ ਜੀਤੋ ਜੀਤੋ ਫੋਟੋ ਉਠਾਇਆ ਅਤੇ ਆਪ ਉਸ ਨਾਲ ਬੈਠ ਗਿਆ। ਇਸ ਸਮੇਂ ਉਹ ਆਪਣੇ ਪਿਉ ਦੇ ਕਹਿਣ ਉੱਤੇ ਸਬਜ਼ੀ ਨਾਲ ਖਰਾਬ ਹੋਏ ਕੱਪੜਿਆਂ ਸਮੇਤ ਹੀ ਜੀਤੋ ਨਾਲ ਚਲਾ ਗਿਆ।
ਸਾਰ-ਅੰਸ਼ :- ਅੰਤ ਵਿੱਚ ਅਸੀਂ ਆਖ ਸਕਦੇ ਹਾਂ ਕਿ ਇਸ ਕਹਾਣੀ ਵਿੱਚ ਭੈਣ-ਭਰਾ ਦੇ ਪਿਆਰ ਅਤੇ ਮਾਣ ਮਰਿਆਦਾ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਤੋ ਇਲਾਵਾ ਕਹਾਣੀ ਵਿਚ ਪੁਰਾਣੇ ਪੰਜਾਬ ਦੇ ਪਿੰਡਾਂ ਦੇ ਵਿਆਹ ਦੀਆਂ ਰਸਮਾਂ ਨੂੰ ਪੇਸ਼ ਕੀਤਾ ਗਿਆ ਹੈ।Original Content by www.thepunjabiclass.com and punjabiclass youtube channel








ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join