5th Class PSEB Punjabi (ਪੰਜਾਬੀ) Final Sample Paper March 2023 with Solution

Join Telegram

ਨਮੂਨਾ ਪ੍ਰਸ਼ਨ ਪੱਤਰ
ਵਿਸ਼ਾ- ਪੰਜਾਬੀ (ਪਹਿਲੀ ਭਾਸ਼ਾ)
ਜਮਾਤ – ਪੰਜਵੀ
ਸਮਾਂ – 3 ਘੰਟੇ
ਕੁੱਲ ਅੰਕ -80
ਪ੍ਰਸ਼ਨ 1. ਪੈਰੇ ਨੂੰ ਪੜ੍ਹ ਕੇ ਦਿਤੇ ਗਏ ਪ੍ਰਸ਼ਨਾਂ ਦੇ ਉੱਤਰ ਵਿਕਾਪਲਾ ਵਿਚ ਚੁਣ ਕੇ ਦਿਓ। (1×5=5)
ਬੁੱਢੇ ਖ਼ਰਗੋਸ਼ ਨੂੰ ਡੱਬੇ ਖ਼ਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਗੱਲ-ਬਾਤ ਦਾ ਕੁੱਝ ਪਤਾ ਨਹੀਂ ਸੀ । ਉਸ ਨੇ ਆਖਿਆ, “‘ਸਤਰੰਗੀ ਤਿਤਲੀਏ ! ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ ? ਅਸੀਂ ਤਾਂ ਸਭ ਦੇ ਦੋਸਤ ਹਾਂ, ਫੁੱਲਾਂ ਦੇ ਵੀ, ਤਿਤਲੀਆਂ ਦੇ ਵੀ । ਜੇ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਨ ? ਫੁੱਲ ਕਿਵੇਂ ਖਿੜਨ ? ਜੰਗਲ, ਟਾਪੂ ਸੋਹਣੇ ਕਿਵੇਂ · ਲੱਗਣ ? ਤੂੰ ਇੱਥੇ ਹੀ ਰਹਿ । ਅਸਲ ਵਿੱਚ ਇਹ ਤੇਰੀ ਹੀ ਥਾਂ ਹੈ ? ਡੱਬੇ ਖ਼ਰਗੋਸ਼ ਸ਼ਰਮਸ਼ਾਰ ਹੋਇਆ ਬੈਠਾ ਸੀ।

Original Content by (www.thepunjabiclass.com) and youtube channel (punjabiclass.com)
ਪ੍ਰ 1. ਤਿਤਲੀਆਂ ਇਕ ਫੁੱਲ ਤੋਂ ਦੂਜੇ ਫੁੱਲ ਤੱਕ ਹੀ ਲੈ ਕੇ ਜਾਂਦੀਆਂ ਸਨ?
1. ਫੁੱਲਾਂ ਦੇ ਬੀਜ
2. ਫੁੱਲਾਂ ਦਾ ਧੂੜਾ
3. ਫੁੱਲਾਂ ਦੀਆਂ ਪੱਤੀਆਂ
4. ਇਹਨਾਂ ਵਿਚੋਂ ਕੋਈ ਵੀ ਨਹੀਂ
ਉੱਤਰ :- 2. ਫੁੱਲਾਂ ਦਾ ਧੂੜਾ
ਪ੍ਰ 2. ਇਹ ਪੈਰਾ ਕਿਸ ਪਾਠ ਵਿਚੋ ਲਿਆ ਗਿਆ ਹੈ?
1. ਸਿਆਣੀ ਗੱਲ
2.ਸਤਰੰਗੀ ਤਿੱਤਲੀ
3.ਸੁੰਢ ਤੇ ਹਲਦੀ
4.ਚਿੜੀਆਂ ਘਰ
ਉੱਤਰ :- ਸਤਰੰਗੀ ਤਿਤਲੀ
ਪ੍ਰ 3.ਹੇਠ ਲਿਖਿਆ ਵਿੱਚੋ ਕਿਹੜਾ ਸ਼ਬਦ ਨਾਂਵ ਹੈ?
1. ਅਸੀਂ
2. ਤਿਤਲੀ
3. ਤੇਰੀ
4. ਇੱਥੇ
ਉੱਤਰ :- 2. ਤਿਤਲੀ

Original Content by (www.thepunjabiclass.com) and youtube channel (punjabiclass.com)
ਪ੍ਰ 4.ਹੇਠ ਲਿਖੇ ਵਾਕ ਵਿਚਲੇ ਢੁਕਵੇਂ ਸ਼ਬਦਾ ਵਚਨ ਬਦਲ ਕੇ ਸਹੀ ਵਿਕਲਪ ਕਿਹੜਾ ਹੋਵੇਗਾ?
‘ ਮੈਂ ਤਾਂ ਸਭ ਦਾ ਦੋਸਤ ਹਾਂ’
1. ਇਹ ਤਾਂ ਸਭ ਦੇ ਦੋਸਤ ਹੈ
2. ਉਹ ਤਾਂ ਸਭ ਦੇ ਦੋਸਤ ਹਨ
3. ਅਸੀਂ ਤਾਂ ਸਭ ਦੇ ਦੋਸਤ ਹਾਂ
4. ਇਹਨਾਂ ਵਿਚੋਂ ਕੋਈ ਵੀ ਨਹੀਂ
ਉੱਤਰ :- 3. ਅਸੀਂ ਤਾਂ ਸਭ ਦੇ ਦੋਸਤ ਹਾਂ
ਪ੍ਰ 5.ਹੇਠ ਲਿਖਿਆ ਵਿੱਚੋ ਕਿਹੜਾ ਕਥਨ ਸਹੀ ਹੈ?
1. ਡੱਬਾ ਖਰਗੋਸ਼ ਮਾਣ ਨਾਲ ਬੈਠਾ ਸੀ
2. ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ
3. ਡੱਬਾ ਖਰਗੋਸ਼ ਨਿੰਮੋਝੂਣਾ ਹੋਇਆ ਬੈਠਾ ਸੀ
4. ਡੱਬਾ ਖਰਗੋਸ਼ ਉਦਾਸ ਹੋਇਆ ਬੈਠਾ ਸੀ
ਉੱਤਰ :- 2. ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ

Original Content by (www.thepunjabiclass.com) and youtube channel (punjabiclass.com)

2.ਹੇਠਾਂ ਦਿੱਤੀ ਗਈ ਤਸਵੀਰ ਦੇਖ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ

ਪ੍ਰ 1.ਪਾਠ ਪੁਸਤਕ ਦੀ ਤਸਵੀਰ ਵਿਚ ਬੱਚੇ ਕੀ ਕਰ ਰਹੇ ਹਨ
1. ਤਿਰੰਗੇ ਨੂੰ ਪ੍ਰਣਾਮ ਕਰ ਰਹੇ ਹਨ
2. ਸਵੇਰ ਦੀ ਸਭਾ ਕਰ ਰਹੇ ਹਨ
3. ਆਪਸ ਵਿੱਚ ਗੱਲਬਾਤ ਕਰ ਰਹੇ ਹਨ
4. ਬਾਲ ਸਫ਼ਾ ਲਗਾ ਰਹੇ ਹਨ
ਉੱਤਰ :- 1. ਤਿਰੰਗੇ ਨੂੰ ਪ੍ਰਣਾਮ ਕਰ ਰਹੇ ਹਨ
ਪ੍ਰ 2.ਤਿਰੰਗੇ ਵਿਚ ਸਭ ਤੋਂ ਉੱਪਰ ਕਿਹੜਾ ਰੰਗ ਹੈ?
1. ਕੇਸਰੀ ਰੰਗ
2. ਸਫੈਦ ਰੰਗ
3. ਹਰਾ ਰੰਗ
4.. ਕਾਲਾ ਰੰਗ
ਉੱਤਰ :- 1. ਕੇਸਰੀ ਰੰਗ
ਪ੍ਰ 3.ਤਿਰੰਗੇ ਦੇ ਵਿਚਕਾਰ ਸਫ਼ੈਦ ਪੱਟੀ ਵਿੱਚ ਬਣੀ ਤਸਵੀਰ ਨੂੰ ਕੀ ਕਹਿੰਦੇ ਹਨ?
1. ਧਰਮ ਚੱਕਰ
2. ਅਸ਼ੋਕ ਚੱਕਰ
3. ਗੋਲ ਚੱਕਰ
4. ਵਿਸ਼ੇਸ਼ ਚੱਕਰ
ਉੱਤਰ :- 2. ਅਸ਼ੋਕ ਚੱਕਰ

Original Content by (www.thepunjabiclass.com) and youtube channel (punjabiclass.com)
ਪ੍ਰ 4.ਜੀਵੇ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ ਇਸੇ ਤਰ੍ਹਾਂ ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ?
1. ਕਬੂਤਰ
2. ਕਾਂ
3. ਮੋਰ
4. ਕੋਇਲ
ਉੱਤਰ :- 3. ਮੋਰ
ਪ੍ਰ 5.ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ।
ਇਸ ਦੀ ਮਿੱਟੀ ਵਿੱਚ ਉਗੱਦੇ ਨੇ ਮੋਤੀਆਂ ਵਰਗੇ ਦਾਣੇ। ਇਹ ਮਿੱਟੀ ਤਾਂ ਮਾਂ ਹੁੰਦੀ ਹੈ……………………….
1. ਬੋਲਣ ਲੋਕ ਸਿਆਣੇ
2. ਕਹਿੰਦੇ ਲੋਕ ਸਿਆਣੇ
3. ਆਖਣ ਲੋਕ ਸਿਆਣੇ
4. ਸਾਰੇ ਲੋਕ ਸਿਆਣੇ
ਉੱਤਰ :-3. ਆਖਣ ਲੋਕ ਸਿਆਣੇ

ਸਰਕਾਰੀ ਨੌਕਰੀਆਂ ਦੀ ਜਾਣਕਾਰੀ

3.ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਵਿਕਾਪਲਾ ਵਿਚ ਚੁਣ ਕੇ ਦਿਓ।
ਪ੍ਰ 1.ਹੇਠ ਲਿਖਿਆ ਵਿੱਚੋ ਨਿੱਕੀ ਸ਼ਬਦ ਦਾ ਬਹੁਵਚਨ ਕੀ ਹੋਵੇਗਾ
1. ਵੱਡੀ
2. ਵਡਿਆ
3. ਨਿੱਕੀਆ
4. ਛੋਟੀਆਂ
ਉੱਤਰ :-3. ਨਿੱਕੀਆ
ਪ੍ਰ 2.ਹੇਠ ਲਿਖਿਆ ਵਿੱਚੋ ‘ਦਾਦਾ ਜੀ’ ਸ਼ਬਦ ਦਾ ਲਿੰਗ ਬਦਲ ਕੇ ਕਿਹੜਾ ਸ਼ਬਦ ਸਹੀ ਹੋਵੇਗਾ
1. ਨਾਨਾ ਜੀ
2. ਦਾਦੀ ਜੀ
3. ਪਿਤਾ ਜੀ
4. ਭਰਾ ਜੀ
ਉੱਤਰ :-2. ਦਾਦੀ ਜੀ

Original Content by (www.thepunjabiclass.com) and youtube channel (punjabiclass.com)
ਪ੍ਰ 3.’ਮਨਮੋਹਣੀ’ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੋਵੇਗਾ?
1. ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਵਾਲੀ
2. ਮਨ ਨੂੰ ਚੰਗੀ ਲੱਗਣ ਵਾਲੀ
3. ਪਹਿਰਾ ਦੇਣ ਵਾਲੀ
4. ਇਨ੍ਹਾਂ ਵਿਚੋਂ ਕੋਈ ਨਹੀਂ
ਉੱਤਰ :- 2. ਮਨ ਨੂੰ ਚੰਗੀ ਲੱਗਣ ਵਾਲੀ
ਪ੍ਰ 4.ਕਦੇ-ਕਦੇ ਦਾ ਵਿਰੋਧੀ ਸ਼ਬਦ ਕੀ ਹੋਵੇਗਾ?
1. ਨੇੜੇ ਨੇੜੇ
2. ਹੌਲੀ ਹੌਲੀ
3. ਵਡੀਆ ਵਡੀਆ
4. ਹਮੇਸ਼ਾ-ਹਮੇਸ਼ਾ
ਉੱਤਰ :-4. ਹਮੇਸ਼ਾ-ਹਮੇਸ਼ਾ
ਪ੍ਰ 5. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਸ਼ੁੱਧ ਹੈ?
1.ਨੀਜਾਰੇ
2.ਪਿਸਤੌਲ
3.ਇੰਗਲੈਂਡ
4.ਪਸ਼ੋਕਰ
ਉੱਤਰ :- ਇੰਗਲੈਂਡ
ਪ੍ਰ 6.‘ਮਨ ਵਿਚ ਲੈ ਕੇ ਬੈਠ ਜਾਣਾ ਮੁਹਾਵਰੇ ਦਾ ਕੀ ਅਰਥ ਹੈ ?
(ਉ) ਕੋਈ ਗੱਲ ਮਨ ਵਿੱਚੋਂ ਨਾ ਨਿਕਲਣੀ
(ਅ) ਮਨ ਦਾ ਭਾਰੀ ਹੋਣਾ
(ੲ) ਢਿੱਡ ਭਾਰਾ ਹੋਣਾ
(ਸ) ਤੁਰ ਨਾ ਸਕਣਾ ।
ਉੱਤਰ:ਕੋਈ ਗੱਲ ਮਨ ਵਿੱਚੋਂ ਨਾ ਨਿਕਲਣੀ

Original Content by (www.thepunjabiclass.com) and youtube channel (punjabiclass.com)


ਪ੍ਰ 7.‘ਰਾਜਿੰਦਰ ਨੇ ਉਸ ਨੂੰ ਕਿਤੇ ਦੇਖਿਆ ਵੀ ਨਹੀਂ ਸੀ ।
ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?

(ਉ) ਰਾਜਿੰਦਰ
(ਅ) ਉਹ
(ੲ) ਦੇਖਿਆ
(ਸ) ਨਹੀਂ
ਉੱਤਰ: ਉਹ
ਪ੍ਰ 8.ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਅਖ਼ੀਰ ਵਿਚ ਆਵੇਗਾ ?
(ਉ) ਸਕੂਟਰ
(ਅ) ਸਕੂਲ
(ੲ) ਸਿੱਖ
(ਸ) ਸੋਚਾਂ
ਉੱਤਰ: ਸੋਚਾਂ
ਪ੍ਰ 9.ਪੌਦਿਆਂ ਨੇ ਆਖਿਆ, “ਤੂੰ ਸਾਡੀਆਂ ਟਾਹਣੀਆਂ ਭੰਨ ਰਿਹਾ ਏ ।’ ਇਸ ਵਾਕ ਵਿਚ ਕਿਹੜਾ ਵਿਸਰਾਮ ਚਿੰਨ੍ਹ ਲਗਣ ਤੋਂ ਰਹਿ ਗਿਆ ਹੈ ?
(ਉ) ਡੰਡੀ (।)
(ਅ) ਪੁੱਠੇ ਕਾਮੇ (” ” )
(ੲ) ਕਾਮਾ (,)
(ਸ) ਪ੍ਰਸ਼ਨਿਕ ਚਿੰਨ੍ਹ (?) ।
ਉੱਤਰ: (ੲ) ਕਾਮਾ (,) 
ਪ੍ਰ 10. ‘ਛੁਪਣ-ਛੋਤ ਹੋਣਾ ‘ ਦਾ ਸਹੀ ਅਰਥ ਚੁਣੋ
1.ਬਹੁਤ ਕੋਸ਼ਿਸ਼ ਕਰਨਾ
2.ਅਲੋਪ ਹੋਣਾ
3.ਬੁਰਾ ਮਾਣੁਨਾ
4.ਲੜਾਈ ਖਤਮ ਕਰਨਾ
ਉੱਤਰ’ 2.ਅਲੋਪ ਹੋਣਾ

Original Content by (www.thepunjabiclass.com) and youtube channel (punjabiclass.com)

ਪ੍ਰਸ਼ਨ 4.ਹੇਠ ਦਿਤੇ ਪੈਰੇ ਨੂੰ ਪੜ੍ਹ ਕੇ ਕਿਸੇ 4 ਪ੍ਰਸ਼ਨਾਂ ਦੇ ਉੱਤਰ ਦਿਓ। (4×3=12)
“ਇਹ ਘੁੰਗਟ ਬਾਗ਼ ਹੈ !ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ । ਅਹਿ ਚੋਪ ਹੈ । ਇਹ ਵਿਆਹ ਦੀ ਫੁਲਕਾਰੀ ਹੈ । ਚੂੜਾ ਚੜ੍ਹਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ । ਇਹ ਦੂਸਰੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ । ਇਸ ਦੀ ਕਢਾਈ ਖ਼ਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ । ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ । ਇਹ ਕੁੜੀਆਂ ਦੇ ਦਾਜ ਦੀ ਖ਼ਾਸ ਚੀਜ਼ ਹੁੰਦੀ ਸੀ । ਇਸ ਵਾਂਗ ‘ਸੁੱਭਰ` ਵੀ ਸ਼ਗਨਾਂ ਦਾ ਕੱਪੜਾ ਹੁੰਦਾ ਸੀ । ਇਹਨੂੰ ਲਾਂਵਾਂ-ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਸੀ । ਵੇਖ, ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ । ਇਸ ਦੇ ਵਿਚਕਾਰ ਸਿਰਫ਼ ਪੰਜ ਫੁੱਲ ਹੀ ਕੱਢੇ ਹੋਏ ਹਨ । ਬਾਕੀ ਦਾ ਹਿੱਸਾ ਸਾਫ਼ ਹੈ, ਮਾਂ ਜੀ ਨੇ ਮੈਨੂੰ ਜਾਣਕਾਰੀ ਦੇਂਦਿਆਂ ਕਿਹਾ 

Original Content by (www.thepunjabiclass.com) and youtube channel (punjabiclass.com)
ਪ੍ਰ 1.ਘੁੰਗਟ ਬਾਗ਼ ਦੇ ਕਿਸ ਹਿੱਸੇ ਉੱਤੇ ਕਢਾਈ ਕੀਤੀ ਹੁੰਦੀ ਹੈ ?
ਉੱਤਰ:ਘੁੰਗਟ ਬਾਗ਼ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਉੱਤੇ ਹੀ ਕਢਾਈ ਕੀਤੀ ਹੁੰਦੀ ਹੈ 
ਪ੍ਰ 2.ਚੋਪ ਦੀ ਕਢਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ: ਚੋਪ ਦੀ ਕਢਾਈ ਖ਼ਾਸ ਗੁੰਝਲਦਾਰ ਧਾਗੇ ਨਾਲ ਕੀਤੀ ਜਾਂਦੀ ਹੈ । ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ 
ਪ੍ਰ 3.ਸੁੱਭਰ ਦੀ ਕਢਾਈ ਕਿਸ ਤਰ੍ਹਾਂ ਦੀ ਹੁੰਦੀ ਹੈ ?
ਉੱਤਰ:ਭਰ ਵਿਚ ਕੰਨੀਆਂ ਦੇ ਨਾਲ-ਨਾਲ ਕਢਾਈ ਕੀਤੀ ਹੁੰਦੀ ਹੈ । ਇਸ ਦੇ ਵਿਚਕਾਰ ਸਿਰਫ਼ ਪੰਜ ਫੁੱਲ ਹੀ ਕੱਢੇ ਜਾਂਦੇ ਹਨ
ਪ੍ਰ 4.ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:ਫੁਲਕਾਰੀ ਕਲਾ
ਪ੍ਰ 5.ਚੋਪ ਦੀ ਕਢਾਈ ਕਿਸ ਤਰ੍ਹਾਂ ਦੇ ਤੋਪੇ ਨਾਲ ਕੀਤੀ ਹੁੰਦੀ ਹੈ ?
(ੳ) ਖ਼ਾਸ ਗੁੰਝਲਦਾਰ
(ਅ) ਸਧਾਰਨ
(ੲ) ਪੁੱਠੇ
(ਸ) ਸਿੱਧੇ ।
ਉੱਤਰ: (ੳ) ਖ਼ਾਸ ਗੁੰਝਲਦਾਰ

ਪ੍ਰਸ਼ਨ 5. ਹੇਠ ਲਿਖੇ ਪ੍ਰਸ਼ਨਾਂ ਵਿੱਚੋ ਕਿਸੇ 4 ਪ੍ਰਸ਼ਨਾਂ ਦੇ ਉੱਤਰ ਦਿਓ।
ਪ੍ਰ 1.ਛੋਟੇ ਸਾਹਿਬਜ਼ਾਦਿਆਂ ਦੇ ਨਾਮ ਲਿਖੋ
ਉੱਤਰ :- ਛੋਟੇ ਸਾਹਿਬਜ਼ਾਦੇ: ਸਾਹਿਬਜ਼ਾਦਾ ਜ਼ੋਰਾਵਰ ਸਿੰਘ। ਸਾਹਿਬਜ਼ਾਦਾ ਫ਼ਤਿਹ ਸਿੰਘ 
ਪ੍ਰ 2.ਕਲਪਨਾ ਚਾਵਲਾ ਕੌਣ ਸੀ? ਉਸ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ?
ਉੱਤਰ :- ਕਲਪਨਾ ਚਾਵਲਾ ਅਮਰੀਕਾ ਦੀ ਸਪੇਸ ਸ਼ਟਲ ਵਿਚ ਉਡਾਰੀ ਲਾਉਣ ਵਾਲੀ ਭਾਰਤੀ ਕੁੜੀ ਸੀ।ਉਹ ਛੋਟੀ ਉਮਰ ਵਿਚ ਹੀ ਇਕ ਪੁਲਾੜ – ਯਾਤਰੀ ਦੇ ਰੂਪ ਵਿਚ ਪ੍ਰਸਿੱਧ ਹੋ ਗਈ।
ਪ੍ਰ 3.ਕਹਾਣੀ ਵਿਚ ਸੁੰਢ ਤੇ ਹਲਦੀ ਦੀ ਮਾਂ ਕੌਣ ਹੈ ?
ਉੱਤਰ:ਕਾਲੀ ਮਿਰਚ 
ਪ੍ਰ 4.ਸਾਰਾਗੜ੍ਹੀ ਵਿੱਚ ਕਿੰਨੇ ਸੈਨਿਕ ਸਨ ?
ਉੱਤਰ : 21 ਸਿੱਖ ਸੈਨਿਕ
ਪ੍ਰ 5.ਜਲ੍ਹਿਆਂਵਾਲੇ ਬਾਗ਼ ਵਿਚ ਸ਼ਹੀਦ ਊਧਮ ਸਿੰਘ ਨੇ ਕੀ ਵੇਖਿਆ ਸੀ ?
ਉੱਤਰ: ਇੱਥੇ ਸ਼ਹੀਦ ਉਧਮ ਸਿੰਘ ਨੇ 500 ਬੰਦਿਆਂ ਨੂੰ ਆਪਣੀ ਅੱਖੀਂ ਗੋਲੀਆਂ ਨਾਲ ਭੁੰਨੇ ਜਾਂਦੇ ਵੇਖਿਆ ਸੀ

Original Content by (www.thepunjabiclass.com) and youtube channel (punjabiclass.com)

ਪ੍ਰਸ਼ਨ 8.ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਦੋ ਸ਼ਬਦ ਵਾਕਾਂ ਵਿਚ ਵਰਤੋਂ ਕਰੋ 
1.ਸੰਦੂਕ (ਲੱਕੜੀ ਜਾਂ ਲੋਹੇ ਦੀ ਬਣੀ ਆਇਤਾਕਾਰ ਪੇਟੀ)-ਮੱਰਾ ਸੰਦੂਕ ਕੱਪੜਿਆਂ ਨਾਲ ਭਰਿਆ ਹੋਇਆ ਹੈ 
2.ਸ਼ਗਨ (ਖ਼ੁਸ਼ੀ ਦੀ ਰਸਮ)-ਘਰ ਵਿਚ ਵਿਆਹ ਦੇ ਸ਼ਗਨ ਕੀਤੇ ਜਾ ਰਹੇ ਹਨ
3.ਜਾਣਕਾਰੀ (ਪਤਾ)-ਮੈਨੂੰ ਇਸ ਗੱਲ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ

Original Content by (www.thepunjabiclass.com) and youtube channel (punjabiclass.com)

ਪ੍ਰਸ਼ਨ 9.ਹੇਠਾਂ ਦਿੱਤੀ ਸਤਰਾਂ ਵਿਚ ਵਿਸ਼ਾਮ ਚਿੰਨ ਲਗਾਓ।
1. ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
4. ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ , ਕਿਹਾ

ਉੱਤਰ :- 1. ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ ?”
2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ‘ਸਦਾ ਸੱਚ ਬੋਲੋ ; ਕਦੀ ਝੁਠ ਨਾ ਬੋਲੋ।”
3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ ।
4.“ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ।” ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ

Original Content by (www.thepunjabiclass.com) and youtube channel (punjabiclass.com)

ਪ੍ਰਸ਼ਨ 10. ਖਾਲੀ ਥਾਵਾਂ ਵਿਚ ਢੁਕਵੀਂ ਕਿਰਿਆ ਲਿਖੋ। (4X1=4)
(ਮਨਾਉਂਣਾ,ਵੱਢ ,ਖਾ ਲਓ,ਹੱਸ ਰਹੀ ,ਚਲਾਉਣਾ,ਬੋਲਿਆ)
ਜਿਵੇ : ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।
1.ਕੰਬਾਈਨ ਨੂੰ ਬੇਰੋਕ ________ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
2.ਕੁਹਾੜਾ ਧੀਰਜ ਨਾਲ ______________
3.ਪਹਿਲਾ ਰੋਟੀ ___________________
4.ਮੈਂ ਆਪਣਾ ਜਨਮ ਦਿਨ ਰੁੱਖ ਲੈ ਕੇ ________________ਹੈ।
ਉੱਤਰ 1.ਚਲਾਉਣਾ
2.ਬੋਲਿਆ
3.ਖਾ ਲਓ
4.ਮਨਾਉਂਣਾ

ਪ੍ਰਸ਼ਨ 11.ਆਪਣੇ ਮਿੱਤਰ/ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਿਤਾਉਣ ਲਈ ਪੱਤਰ ਲਿਖੋ
ਜਾਂ
ਅੱਖੀਂ ਡਿੱਠਾ ਮੈਚ (1X 10=10)

ਆਪਣੇ ਮਿੱਤਰ/ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਿਤਾਉਣ ਲਈ ਪੱਤਰ ਲਿਖੋ।
ਪ੍ਰੀਖਿਆ ਭਵਨ

,…………… ਸਕੂਲ,
…………… ਸ਼ਹਿਰ।
10 ਜੂਨ, 20……………
ਪਿਆਰੇ ਪਰਮਿੰਦਰ ,
ਸਤਿ ਸ੍ਰੀ ਅਕਾਲ।
ਸਾਡੇ ਸਕੂਲ ਵਿਚ 15 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ। ਮੇਰਾ ਵਿਚਾਰ ਦੋ ਹਫ਼ਤਿਆਂ ਲਈ ਆਪਣੇ ਪਿਤਾ ਜੀ ਦੇ ਕੋਲ ਸ਼ਿਮਲੇ ਜਾਣ ਦਾ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਵੀ ਮੇਰੇ ਨਾਲ ਸ਼ਿਮਲੇ ਚਲੇਂ। ਅਸੀਂ ਦੋਵੇਂ ਉੱਥੇ ਰਹਿ ਕੇ ਪਹਾੜਾਂ ਦੀ ਸੈਰ ਕਰਾਂਗੇ। ਉੱਥੋਂ ਦਾ ਪੌਣ-ਪਾਣੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਰਹੇਗਾ। ਮੈਨੂੰ ਆਸ ਹੈ ਕਿ ਤੇਰੇ ਮਾਤਾਪਿਤਾ ਤੈਨੂੰ ਸ਼ਿਮਲੇ ਭੇਜਣ ਲਈ ਮੰਨ ਜਾਣਗੇ। ਆਪਣੀ ਸਲਾਹ ਬਾਰੇ ਮੈਨੂੰ ਇਕ-ਦੋ ਦਿਨਾਂ ਵਿਚ ਚਿੱਠੀ ਜਾਂ ਟੈਲੀਫ਼ੋਨ ਰਾਹੀਂ ਪਤਾ ਦੇਣਾ।
ਤੇਰਾ ਮਿੱਤਰ,
ਪ੍ਰਤਾਪ ਸਿੰਘ

Original Content by (www.thepunjabiclass.com) and youtube channel (punjabiclass.com)

ਜਾਂ
ਅੱਖੀਂ ਡਿੱਠਾ ਮੈਚ
ਪਿਛਲੇ ਐਤਵਾਰ ਸਾਡੇ ਸਕੂਲ ਤੇ ਦੁਆਬਾ ਹਾਈ ਸਕੂਲ ਦੀ ਟੀਮ ਵਿਚਕਾਰ ਫੁੱਟਬਾਲ ਦਾ ਇਕ ਮੈਚ ਖੇਡਿਆ ਗਿਆ। ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ। ਰੈਫ਼ਰੀ ਨੇ ਠੀਕ ਸਮੇਂ ‘ਤੇ ਵਿਸਲ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਮੈਦਾਨ ਵਿਚ ਆਂ ਗਈਆਂ ਸਾਡੀ ਟੀਮ ਦਾ ਕੈਪਟਨ ਜਸਬੀਰ ਸਿੰਘ ਅਤੇ ਦੁਆਬਾ ਹਾਈ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ। ਟਾਸ ਸਾਡੇ ਸਕੂਲ ਨੇ ਜਿੱਤਿਆ ਰੈਫ਼ਰੀ ਦੀ ਵਿਸਲ ਨਾਲ ਝਟਪਟ ਹੀ ਖੇਡ ਆਰੰਭ ਹੋ ਗਈ।
ਪਹਿਲਾਂ ਤਾਂ 20 ਕੁ ਮਿੰਟ ਸਾਡੀ ਟੀਮ ਅੜੀ ਰਹੀ ਤੇ ਦੁਆਬਾ ਹਾਈ ਸਕੂਲ ਦੇ ਫ਼ਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵਲ ਹੀ ਰੱਖਿਆ ਉਨ੍ਹਾਂ ਦੇ ਇਕ ਫ਼ਾਰਵਰਡ ਨੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਸਾਡੇ ਗੋਲਚੀ ਦੇ ਯਤਨ ਕਰਨ ‘ਤੇ ਵੀ ਸਾਡੇ ਸਿਰ ਗੋਲ ਹੋ ਗਿਆ। ਜਲਦੀ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ। ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰ ਆਰੰਭ ਹੋਈ। ਖੇਡ ਚਲਦੀ ਰਹੀ। ਅੰਤ ਸਮਾਂ 10 ਮਿੰਟ ਹੀ ਰਹਿ ਗਿਆ। ਸਾਡੇ ਕੈਪਟਨ ਨੇ ਨੁੱਕਰ ‘ਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ।
ਇਸ ਤੋਂ ਮਗਰੋਂ ਬਾਲ ਸਾਡੇ ਗੋਲਾਂ ਵਿਚ ਪੁੱਜ ਗਿਆ। ਕੁੱਝ ਮਿੰਟਾਂ ਵਿਚ ਹੀ ਸਾਡੇ ਕੈਪਟਨ ਨੇ ਬਾਲ ਨੂੰ ਕੱਢ ਕੇ ਮੁੜ ਅਜਿਹੀ ਕਿੱਕ ਮਾਰੀ ਕਿ ਉਨ੍ਹਾਂ ਦੇ ਸਿਰ ਇਕ ਗੋਲ ਕਰ ਦਿੱਤਾ। ਰੈਫ਼ਰੀ ਨੇ ਵਿਸਲ ਵਜਾ ਕੇ ਗੋਲ ਦਾ ਐਲਾਨ ਕਰ ਦਿੱਤਾ। ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ। ਇਸ ਪ੍ਰਕਾਰ ਅਸੀਂ ਫੁੱਟਬਾਲ ਦਾ ਮੈਚ ਜਿੱਤ ਲਿਆ।

Original Content by (www.thepunjabiclass.com) and youtube channel (punjabiclass.com)
ਪ੍ਰਸ਼ਨ 11. ਸੁੰਦਰ ਲਿਖੇ (1X 10=10)

ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join