5th Class Punjabi (ਪੰਜਾਬੀ-ਦੂਜੀ ਭਾਸ਼ਾ) Second Language Final Sample/Model Test Paper 2023 with Solutions

Join Telegram

ਮਾਡਲ ਪ੍ਰਸ਼ਨ ਪੱਤਰ
ਵਿਸ਼ਾ : ਪੰਜਾਬੀ-ਦੂਜੀ ਭਾਸ਼ਾ
ਜਮਾਤ- 5ਵੀ
ਸਮਾਂ – 3 ਘੰਟੇ
ਕੁੱਲ ਅੰਕ – 80
1. ਹੇਠ ਲਿਖੇ ਪੈਰ੍ਹੇ ਨੂੰ ਧਯਾਨ ਨਾਲ ਪੜ੍ਹੋ ਅਤੇ ਉਸ ਵਿੱਚੋ ਪੁੱਛੇ ਗਏ 5 ਪ੍ਰਸ਼ਨਾਂ ਵਿੱਚੋ ਕਿਸੇ 4 ਦੇ ਉੱਤਰ ਦਿਓ : (4×2=8)
ਉਹ ਬੰਦਾ ਬੜੀ ਮੁਸ਼ਕਲ ਨਾਲ ਪੈਦਲ ਤੁਰ ਕੇ ਸ਼ਹਿਰ ਪਹੁੰਚਿਆ । ਸ਼ਹਿਰ ਦੇ ਬਜ਼ਾਰ ਵਿਚ ਉਸ ਨੇ ਵੇਖਿਆ ਕਿ ਦੁਕਾਨਦਾਰ ਅਖ਼ਬਾਰਾਂ, ਪੂਰਨਿਆਂ ਤੇ ਪੱਖੀਆਂ ਨਾਲ ਹਵਾ ਝੱਲ ਰਹੇ ਸਨ। ਜਦੋਂ ਉਹ ਆਪਣੇ ਘਰ ਪਹੁੰਚਿਆ, ਤਾਂ ਪਤਾ ਲੱਗਿਆ ਕਿ ਬਿਜਲੀ ਬੰਦ ਹੈ । ਕੁੱਝ ਖਿਝ ਕੇ ਉਸ ਨੇ ਆਪਣੇ ਵੱਡੇ ਮੁੰਡੇ ਕੋਲੋਂ ਪੁੱਛਿਆ, ਬਿਜਲੀ ਨੂੰ ਕੀ ਗੋਲੀ ਵੱਜ ਗਈ ਏ, ਅੱਜ ? ਬਿਜਲੀ ਜਿਹੜੇ ਥਰਮਲ ਪਲਾਂਟ ਤੋਂ ਆਉਂਦੀ ਏ, ਉੱਥੇ ਕੋਲਾ ਮੁੱਕ ਗਿਆ ਏ। ਇਹ ਬਾਲਣ ਮੁੱਕਣ ਵਾਲੀ ਚੰਗੀ ਮੁਸੀਬਤ ਏ ।
ਹਰ ਥਾਂ ਈ ਬਾਲਣ ਮੁੱਕ ਗਿਆ ਏ ? ਉਸ ਵੇਲੇ ਸ਼ਹਿਰੀ ਬੰਦੇ ਦਾ ਛੋਟਾ ਪੁੱਤਰ ਬੈਗ ਚੁੱਕੀ ਅੰਦਰ ਆਇਆ ਉਸ ਨੇ ਦੱਸਿਆ ਕਿ ਉਹ ਦਿੱਲੀ ਜਾ ਰਿਹਾ ਸੀ ਪਰ ਗੱਡੀ ਹੀ ਨਹੀਂ ਆ ਰਹੀ ਕਹਿੰਦੇ ਨੇ ਪਿਛਲੇ ਸਟੇਸ਼ਨ ਉੱਤੇ ਖਲੋਤੀ ਏ, ਬਾਲਣ ਮੁੱਕ ਗਿਆ ਏ । ਸ਼ਹਿਰੀ ਬੰਦੇ ਨੂੰ ਕੁਝ ਡਰ ਜਿਹਾ ਲੱਗਿਆ । ਉਸ ਨੇ ਫਿਕਰਮੰਦ ਹੋ ਕੇ ਕਿਹਾ, ਜੇ ਤੂੰ ਦਿੱਲੀ ਕੱਲ੍ਹ ਤਕ ਨਾ ਪਹੁੰਚ ਸਕਿਆ ਤਾਂ ਆਪਣਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਏਗਾ | ਟੈਲੀਫੋਨ ਕਰਕੇ ਪਤਾ ਕਰ ਜੇਕਰ ਕੋਈ ਹਵਾਈ ਜਹਾਜ਼ ਜਾਂਦਾ ਹੋਵੇ ਤਾਂ !
Content Created by www.thepunjabiclass.com and youtube channel punjabiclass

ਪ੍ਰਸ਼ਨ 1.ਦੁਕਾਨਦਾਰ ਹਵਾ ਝੱਲਣ ਲਈ ਕੀ ਕਰ ਰਹੇ ਸਨ ?
ਉੱਤਰ:ਦੁਕਾਨਦਾਰ ਹਵਾ ਝੱਲਣ ਲਈ ਅਖ਼ਬਾਰਾਂ, ਪਰਨਿਆਂ ਤੇ ਪੱਖੀਆਂ ਦੀ ਵਰਤੋਂ ਕਰ ਰਹੇ ਸਨ ।

ਪ੍ਰਸ਼ਨ 2. ਉਸ ਬੰਦੇ ਨੂੰ ਘਰ ਪੁੱਜਣ ‘ਤੇ ਕੀ ਪਤਾ ਲੱਗਾ ?
ਉੱਤਰ: ਕਿ ਬਿਜਲੀ ਬੰਦ ਹੈ ।
ਪ੍ਰਸ਼ਨ 3. ਬਿਜਲੀ ਬੰਦ ਹੋਣ ਦਾ ਕੀ ਕਾਰਨ ਸੀ ?
ਉੱਤਰ: ਜਿਸ ਥਰਮਲ ਪਲਾਂਟ ਤੋਂ ਬਿਜਲੀ ਆਉਣੀ ਸੀ, ਉੱਥੇ ਕੋਲਾ ਮੁੱਕ ਜਾਣ ਕਰਕੇ ਉਹ ਬੰਦ ਸੀ।
ਪ੍ਰਸ਼ਨ 4. ਸ਼ਹਿਰੀ ਬੰਦੇ ਦਾ ਛੋਟਾ ਮੁੰਡਾ ਕਿਉਂ ਵਾਪਸ ਆ ਗਿਆ ਸੀ ?
ਉੱਤਰ: ਸ਼ਹਿਰੀ ਬੰਦੇ ਦੇ ਮੁੰਡੇ ਨੇ ਦਿੱਲੀ ਜਾਣਾ ਸੀ, ਪਰ ਉਹ ਇਸ ਕਰਕੇ ਵਾਪਸ ਆ ਗਿਆ ਕਿਉਂਕਿ | ਉਸਨੂੰ ਲਿਜਾਣ ਵਾਲੀ ਗੱਡੀ ਬਾਲਣ ਮੁੱਕਣ ਕਰ ਕੇ | ਪਿਛਲੇ ਸਟੇਸ਼ਨ ਉੱਤੇ ਹੀ ਖੜ੍ਹੀ ਰਹਿ ਗਈ ਸੀ ।
ਪ੍ਰਸ਼ਨ 5. ਸ਼ਹਿਰੀ ਬੰਦੇ ਨੂੰ ਕੀ ਫ਼ਿਕਰ ਲੱਗਾ ?
ਉੱਤਰ: ਜੇਕਰ ਉਸਦਾ ਛੋਟਾ ਮੁੰਡਾ ਕੱਲ੍ਹ ਤਕ ਦਿੱਲੀ ਨਾ ਪਹੁੰਚ ਸਕਿਆ, ਤਾਂ ਉਨ੍ਹਾਂ ਦਾ ਹਜ਼ਾਰਾਂ ਰੁਪਇਆਂ ਦਾ ਨੁਕਸਾਨ ਹੋ ਜਾਣਾ ਸੀ।
Content Created by www.thepunjabiclass.com and youtube channel punjabiclass

2. ਹੇਠ ਲਿਖੇ ਪ੍ਰਸ਼ਨਾਂ ਵਿੱਚੋ ਕੋਈ 10 ਪ੍ਰਸ਼ਨਾਂ ਦੇ ਉੱਤਰ ਵਿਕਲਪਾਂ ਵਿੱਚੋ ਚੁਣ ਕੇ ਲਿਖੋ : (10×1=10)
i) ਹੈਰੀ/ਪ੍ਰਿਅੰਕਾ/ਨੈਨਸੀ/ਸੁਰਖ਼ਾਬ/ਤਨੂੰ ਬੱਬੂ ਤੇ ਪ੍ਰੈਸ ਕਿਸ ਕਹਾਣੀ ਦੇ ਪਾਤਰ ਹਨ ?
1.ਆਲ੍ਹਣਿਆਂ ਦੀ ਰਾਖੀ
2. ਕਿੱਕਲੀ
3. ਵਿੱਦਿਆ ਦਾ ਫਲ
4. ਗੁਲਾਬ ਦਾ ਆੜੀ
ਉੱਤਰ : 1.ਆਲ੍ਹਣਿਆਂ ਦੀ ਰਾਖੀ
ii) ‘ਸਾਡਾ ਦੇਸ਼ ਮਹਾਨ’ ਕਵਿਤਾ ਵਿਚ ਕਿਸ ਦੇਸ਼ ਨੂੰ ਮਹਾਨ ਕਿਹਾ ਗਿਆ ਹੈ ?
1. ਪਾਕਿਸਤਾਨ
2. ਬੰਗਲਾਦੇਸ਼
3. ਅਮਰੀਕਾ
4. ਭਾਰਤ
ਉੱਤਰ : 4. ਭਾਰਤ
iii) ਵਿੱਦਿਆ ਦਾ ਫਲ ਤੇ ਜੜ੍ਹਾਂ ਕਿਹੋ-ਜਿਹੀਆਂ ਹੁੰਦੀਆਂ ਹਨ ?
1. ਫਲ ਮਿੱਠਾ ਤੇ ਜੜ੍ਹਾਂ ਕੌੜੀਆਂ
2. ਫਲ ਤੇ ਜੜ੍ਹਾਂ ਕੌੜੀਆ
3. ਫਲ ਤੇ ਜੜ੍ਹਾਂ ਮਿੱਠੀਆਂ
4. ਕੋਈ ਵੀ ਨਹੀਂ
ਉੱਤਰ : 1. ਫਲ ਮਿੱਠਾ ਤੇ ਜੜ੍ਹਾਂ ਕੌੜੀਆਂ
iv) ‘‘ਇਹ ਤੂੰ ਚੰਗਾ ਕੰਮ ਕੀਤਾ ਹੈ।” ਸੁਹੇਲ ਨੂੰ ਇਹ ਸ਼ਬਦ ਕਿਸ ਨੇ ਆਖੇ ?
1. ਕਾਟੋ ਨੇ
2. ਕੁੱਤੇ ਨੇ
3. ਚਿੜੀਆ ਨੇ
4. ਮੱਛੀ ਨੇ
ਉੱਤਰ : 1. ਕਾਟੋ ਨੇ
v) ਲੂੰਬੜੀ ਨੇ ਜਾਨਵਰਾਂ ਤੋਂ ਖਾਣ ਲਈ ਕੀ ਮੰਗਿਆ ?
1. ਥੋੜ੍ਹਾ ਘਾਹ
2. ਰੋਟੀ
3. ਭੋਜਨ
4. ਕੁਝ ਵੀ ਨਹੀਂ
ਉੱਤਰ : 1. ਥੋੜ੍ਹਾ ਘਾਹ
Content Created by www.thepunjabiclass.com and youtube channel punjabiclass


vi) ਨਰਸ ਵੇਖ ਕੇ ਕਿਸ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ ?
1. ਰੋਗੀਆਂ ਨੂੰ
2. ਲੋਕਾਂ ਨੂੰ
3. ਸਾਰੀਆ ਨੂੰ
4. ਪਿੰਡ ਵਾਲਿਆਂ ਨੂੰ
ਉੱਤਰ : 1. ਰੋਗੀਆਂ ਨੂੰ
vii) ਮਾਂ ਬੱਚੇ ਨਾਲ ਲਾਡ ਕਿਵੇਂ ਲਡਾਉਂਦੀ ਹੈ ?
1. ਪਿਆਰ ਕਰਕੇ
2. ਗੋਦੀ ਚੁੱਕ ਕੇ
3. ਦੁੱਧ ਪਿਲਾ ਕੇ
4. ਖਿਡਾ ਕ
ਉੱਤਰ :- 2. ਗੋਦੀ ਚੁੱਕ ਕੇ
viii) ਕਿੱਕਲੀ ਵਿੱਚ ਕਿੰਨੀਆਂ ਕੁੜੀਆਂ ਜੁੱਟ ਬਣਾ ਕੇ ਨੱਚਦੀਆਂ ਹਨ ?
1. ਦੋ-ਦੋ
2. ਚਾਰ-ਚਾਰ
3. ਪੰਜ-ਪੰਜ
4. ਛੇ-ਛੇ
ਉੱਤਰ : 1. ਦੋ-ਦੋ
ix) ਪੰਜਾਬ ਸਰਕਾਰ ਨੇ ਮਿਲਖਾ ਸਿੰਘ ਨੂੰ ਕਿਵੇਂ ਸਨਮਾਨਿਤ ਕੀਤਾ?
1. ਇਨਾਮ ਦੇ ਕੇ
2. ਪਦਮਸ਼੍ਰੀ ਦੀ ਉਪਾਧੀ ਨਾਲ
3. ਸਰਕਾਰੀ ਨੌਕਰੀ ਦੇ ਕੇ
4. ਕੋਚ ਬਣਾ ਕੇ
ਉੱਤਰ : 2. ਪਦਮਸ਼੍ਰੀ ਦੀ ਉਪਾਧੀ ਨਾਲ
x) ਸ਼ਹੀਦੀ ਜੋੜ-ਮੇਲਾ ਕਿੱਥੇ ਲਗਦਾ ਹੈ ?
1. ਫ਼ਤਿਹਗੜ੍ਹ ਸਾਹਿਬ 
2. ਅਨੰਦਪੁਰ ਸਾਹਿਬ
3. ਸਰਹਿੰਦ ਵਿਖੇ
4. ਚਮਕੌਰ ਸਾਹਿਬ
ਉੱਤਰ : 1. ਫ਼ਤਿਹਗੜ੍ਹ ਸਾਹਿਬ 
Content Created by www.thepunjabiclass.com and youtube channel punjabiclass
xi) ਨਾਨੀ ਜੀ ਨੇ ਨਵੀਨ ਨੂੰ ਕਿਨ੍ਹਾਂ ਦੀ ਕਹਾਣੀ ਸੁਣਾਈ ?
1. ਪਿਆਸੇ ਕਾਂ ਦੇ
2. ਦੋ ਕੀੜੀਆਂ ਦੀ
3. ਚਲਾਕ ਲੂੰਬੜ੍ਹੀ ਦੀ
4. ਖ਼ਰਗੋਸ਼ ਅਤੇ ਕਛੂਐ ਦੀ
ਉੱਤਰ : 2. ਦੋ ਕੀੜੀਆਂ ਦੀ
xii) ਇਸ ਕਵਿਤਾ ਵਿਚ ‘ਕੌਮ ਦੀ ਸੇਵਾਦਾਰ’ ਕਿਸ ਨੂੰ ਕਿਹਾ ਗਿਆ ਹੈ
1. ਡਾਕਟਰ ਨੂੰ
2. ਨਰਸ ਨੂੰ
3. ਮਜ਼ਦੂਰ ਨੂੰ
4. ਕੋਈ ਵੀ ਨਹੀਂ
ਉੱਤਰ : 2. ਨਰਸ ਨੂੰ
Content Created by www.thepunjabiclass.com and youtube channel punjabiclass

ਸਰਕਾਰੀ ਨੌਕਰੀਆਂ ਦੀ ਜਾਣਕਾਰੀ

3. ਹੇਠ ਲਿਖੇ ਪ੍ਰਸ਼ਨਾਂ ਵਿੱਚੋ 7 ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿਚ ਦਿਓ : (7×2=14)
i) ਇੱਕ ਦਿਨ ਖ਼ਰਗੋਸ਼ ਕੀ ਵੇਖ ਕੇ ਸਹਿਮ ਗਏ ?
ਉੱਤਰ: ਇਕ ਦਿਨ ਖ਼ਰਗੋਸ਼ਾਂ ਨੇ ਜਦੋਂ ਲੂੰਬੜੀ ਨੂੰ ਸ਼ਹਿ ਕੇ ਖ਼ਰਗੋਸ਼ ਉੱਤੇ ਝਪਟਦਿਆਂ ਤੇ ਫੇਰ ਉਸਦੀ ਚੀਰ-ਫਾੜ ਕਰਕੇ ਖਾਂਦਿਆਂ ਦੇਖਿਆ, ਤਾਂ ਉਹ ਸਹਿਮ ਗਏ।
ii) ਬਾਲਣ ਮੁੱਕਣ ਨਾਲ ਆਵਾਜਾਈ ਦੇ ਕਿਹੜੇ-ਕਿਹੜੇ ਸਾਧਨ ਚੱਲਣੋਂ ਰੁਕ ਗਏ ਸਨ ?
ਉੱਤਰ: ਬਾਲਣ ਮੁੱਕਣ ਨਾਲ, ਬੱਸ, ਮੋਟਰਸਾਈਕਲ, ਰੇਲ-ਗੱਡੀ ਤੇ ਹਵਾਈ ਜਹਾਜ਼ ਆਦਿ ਆਵਾਜਾਈ ਦੇ ਸਾਰੇ ਸਾਧਨ ਚਲਣੋ ਰੁਕ ਗਏ ਸਨ
iii) ਕਸ਼ਮੀਰ ਦੇ ਪੰਡਿਤ ਕਿਹੜੀ ਗੱਲੋਂ ਦੁਖੀ ਸਨ ?
ਉੱਤਰ: ਕਸ਼ਮੀਰ ਦੇ ਪੰਡਿਤ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਤੋਂ ਦੁਖੀ ਸਨ, ਕਿਉਂਕਿ ਉਹ ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਤੇ ਮੁਸਲਮਾਨ ਨਾ ਬਣਨ ਵਾਲਿਆਂ ਨੂੰ ਮਾਰ ਦਿੰਦਾ ਸੀ।
iv) ਗੰਗੂ ਕੌਣ ਸੀ ? ਉਸ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਿਉਂ ਕਰਵਾਇਆ ?
ਉੱਤਰ: ਗੰਗੂ ਗੁਰੂ-ਘਰ ਦਾ ਰਸੋਈਆ ਸੀ । ਸਰਸਾ ਨਦੀ ਪਾਰ ਕਰਨ ਮਗਰੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਸ ਨਾਲ ਉਸਦੇ ਪਿੰਡ ਆ ਗਏ ਸਨ । ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਦੇਖ ਕੇ ਉਸਦਾ ਮਨ ਬੇਈਮਾਨ ਹੋ ਗਿਆ ਸੀ ।ਉਸਨੇ ਉਹ ਥੈਲੀ ਚੁਰਾ ਲਈ ਤੇ ਇਨਾਮ ਦੇ ਲਾਲਚ ਵਿਚ ਉਸਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਾ ਦਿੱਤਾ ।
Content Created by www.thepunjabiclass.com and youtube channel punjabiclass
v) ‘ਦੋ ਕੀੜੀਆਂ’ ਪਾਠ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ: ਚੰਗੇ ਗੁਣ ਗ੍ਰਹਿਣ ਕਰਨ ਲਈ ਸਾਡਾ ਚੰਗੇ ਲੋਕਾਂ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ।
vi) ਕੁਦਰਤ ਦੇ ਨੇੜੇ ਰਹਿਣ ਨਾਲ ਕਿਸ ਨੂੰ ਬਲ ਮਿਲਦਾ ਹੈ ?
ਉੱਤਰ: ਕੁਦਰਤ ਦੇ ਨੇੜੇ ਰਹਿਣ ਨਾਲ ਮਨ ਤੇ ਬੁੱਧੀ ਨੂੰ ਬਲ ਮਿਲਦਾ ਹੈ।
vii) ਵਿੱਦਿਆ ਰੂਪੀ ਬੂਟੇ ਦੇ ਫਲੁ ਖਾਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ: ਮਿਹਨਤ ਤੇ ਲਗਨ ਨਾਲ ਇਸ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ।
viii) ਨਿੰਮੀ ਕਾਹਲੀ-ਕਾਹਲੀ ਕਿਉਂ ਲਿਖ ਰਹੀ ਸੀ ?
ਉੱਤਰ: ਕਿਉਂਕਿ ਉਹ ਸਕੂਲ ਦਾ ਕੰਮ ਛੇਤੀ-ਛੇਤੀ ਮੁਕਾ ਕੇ ਖੇਡਣ ਲਈ ਜਾਣਾ ਚਾਹੁੰਦੀ ਸੀ।
ix) ਗੁਰੁ ਤੇਗ ਬਹਾਦਰ ਜੀ ਦਾ ਪਹਿਲਾ ਨਾਂ ਕੀ ਸੀ ? ਉਨ੍ਹਾਂ ਦਾ ਦੂਜਾ ਨਾਂ ਕਿਵੇਂ ਪਿਆ ਸੀ ?
ਉੱਤਰ: ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਂ ਤਿਆਗ ਮੱਲ ਸੀ । ਜਦੋਂ ਆਪ ਨੇ ਮੁਗਲਾਂ ਨਾਲ ਹੋਏ ਯੁੱਧਾਂ ਵਿਚ ਤਲਵਾਰ ਦੇ ਜੌਹਰ ਦਿਖਾਏ, ਤਾਂ ਗੁਰੂ ਹਰਿਗੋਬਿੰਦ ਜੀ ਨੇ ਆਪ ਨੂੰ ਤੇਗ ਬਹਾਦਰ ਦਾ ਨਾਂ ਦਿੱਤਾ।
Content Created by www.thepunjabiclass.com and youtube channel punjabiclass

4.ਹੇਠ ਲਿਖਿਆ ਵਿੱਚੋ ਕਿਸੇ 4 ਪੰਜਾਬੀ ਸ਼ਬਦਾਂ ਦੇ ਹਿੰਦੀ ਰੂਪ ਲਿਖੋ: (4×1=4)
1. ਸਪੁੱਤਰ – सपूत
2. ਸਿੱਖਿਆ – शिक्षा
3. ਸੋਹਣਾ – सूंदर
4. ਤੇਰੀ – तुम्हारा
5. ਦੋਵੇਂ – दोनों
5.ਹੇਠ ਲਿਖਿਆ ਵਿੱਚੋ ਕਿਸੇ 4 ਹਿੰਦੀ ਸ਼ਬਦਾਂ ਦੇ ਪੰਜਾਬੀ ਰੂਪ ਲਿਖੋ:(4×1=4)
1. बलिदान – ਕੁਰਬਾਨੀ
२. साहस – ਦਲੇਰੀ
3 . ठीक तरह – ਠੀਕ ਤਰ੍ਹਾਂ
4 . पहचान – ਪਹਿਚਾਣ
5 . प्यार – ਪਿਆਰ
Content Created by www.thepunjabiclass.com and youtube channel punjabiclass

6.ਹੇਠ ਲਿਖਿਆ ਵਿੱਚੋ ਕਿਸੇ ਚਾਰ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਂ ਕਿ ਅਰਥ ਸਪਸ਼ਟ ਹੋ ਜਾਣ : (4×1=4)
1. ਜੋਤੀ-ਜੋਤ ਸਮਾਉਣਾ (ਸਰੀਰ ਦਾ ਤਿਆਗ ਕਰਨਾ)-ਗੁਰੂ ਨਾਨਕ ਦੇਵ ਜੀ 1539 ਈ: ਵਿਚ ਜੋਤੀ-ਜੋਤ ਸਮਾਏ।
2. ਮਰੀਜ਼ (ਰੋਗੀ)-ਹਸਪਤਾਲ ਵਿਚ ਬਹੁਤ ਸਾਰੇ ਮਰੀਜ਼ ਦਾਖ਼ਲ ਹਨ।
3. ਡਾਰ (ਕਤਾਰ)-ਪੰਛੀ ਡਾਰ ਵਿਚ ਉੱਡਦੇ ਹਨ।
4.ਨਿਪੁੰਨ (ਮਾਹਿਰ)-ਬਾਜ਼ੀਗਰ ਪੁੱਠੀਆਂ ਛਾਲਾਂ ਮਾਰਨ ਦੀ ਕਲਾ ਵਿਚ ਨਿਪੁੰਨ ਹੁੰਦੇ ਹਨ।
5.ਢੇਰੀ ਢਾਹੁਣੀ (ਹਿੰਮਤ ਹਾਰ ਦੇਣੀ)-ਇਸ ਤਰ੍ਹਾਂ ਢੇਰੀ ਨਾ ਢਾਹ, ਤੂੰ ਹਿੰਮਤ ਨਾਲ ਅੱਗੇ ਮਿਹਨਤ ਕਰ, ‘ਤੈਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ।
Content Created by www.thepunjabiclass.com and youtube channel punjabiclass
7.ਹੇਠ ਲਿਖਿਆ ਵਿੱਚੋ ਕੋਈ ਚਾਰ ਖਾਲੀ ਸਥਾਨ ਭਰੋ : (4×4=4)
ਘੜਾ,ਭਾਰਤ,ਚੀਕਣਾ,ਸੁੰਡ,ਬਗਲਾ
1.ਨਜ਼ਰ ਜਦੋਂ ਉਸ ਹੇਠਾਂ ਮਾਰੀ ………. ਪਿਆ ਇਕ ਡਿੱਠਾ
2. ਸਾਡਾ …………. ਦੇਸ ਮਹਾਨ
3.ਕਿਤੇ ਚਿੜੀਆਂ ਦਾ ਝੰਡ, ਚੱਕੀ ਰਾਹਾ ਖਾਵੇ ………..
4.ਕਿਤੇ ……….. ਖੜਾ, ਇੱਕ ਲੱਤ ਭਾਰ
5.ਰਵੀ ਡਰ ਨਾਲ …………. ਚਾਹੁੰਦਾ ਸੀ।

ਉੱਤਰ : 1.ਘੜਾ
2.ਭਾਰਤ
3.ਸੁੰਡ
4.ਬਗਲਾ
5.ਚੀਕਣਾ
Content Created by www.thepunjabiclass.com and youtube channel punjabiclass

8.ਹੇਠ ਲਿਖਿਆ ਵਿੱਚੋ ਕੋਈ ਚਾਰ ਸ਼ਬਦਾਂ ਦੇ ਲਿੰਗ ਬਦਲੋ : (4×4=4)
1. ਘੋੜਾ – ਘੋੜੀ
2. ਮੋਰ – ਮੋਰਨੀ
3. ਸ਼ੇਰ -ਸ਼ੇਰਨੀ
4. ਮਾਸਟਰ – ਮਾਸਟਰਨੀ
5. ਸੱਪ – ਸੱਪਣੀ
9.ਹੇਠ ਲਿਖਿਆ ਵਿੱਚੋ ਕੋਈ ਚਾਰ ਸ਼ਬਦਾਂ ਦੇ ਵਚਨ ਬਦਲੋ : (4×4=4)
1. ਮੁੰਡਾ -ਮੁੰਡੇ
2. ਮਹੀਨਾ -ਮਹੀਨੇ
3. ਅਸੀਸ – ਅਸੀਸਾਂ
4. ਕਿਤਾਬ -ਕਿਤਾਬਾਂ
5. ਕੁੜੀ – ਕੁੜੀਆਂ
Content Created by www.thepunjabiclass.com and youtube channel punjabiclass

10.ਹੇਠ ਦਿਤੇ ਵਿਸ਼ਿਆਂ ਵਿੱਚੋ ਕਿਸੇ ਇਕ ਵਿਸ਼ੇ ਤੇ ਲੇਖ ਲਿਖੋ :(1x7=7)
1.ਅੱਖੀਂ ਡਿੱਠਾ ਮੇਲਾ
2.ਮੇਰੀ ਪੁਸਤਕ
3.ਮੇਰਾ ਪਿੰਡ

1.ਅੱਖੀਂ ਡਿੱਠਾ ਮੇਲਾ
ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਭਾਰਤ ਵਿਚ ਥਾਂ-ਥਾਂ ‘ਤੇ ਲਗਦਾ ਹੈ । ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ । ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ‘ਤੇ ਵਿਸਾਖੀ ਦਾ ਮੇਲਾ ਲਗਦਾ ਹੈ ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਇਹ ਮੇਲਾ ਵੇਖਣ ਲਈ ਗਿਆ।ਰਸਤੇ ਵਿਚ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਮਹਾਨ ਦਿਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ । ਇਸੇ ਦਿਨ ਹੀ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼, ਅੰਮ੍ਰਿਤਸਰ ਵਿਚ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਈ ਸੀ।ਹੁਣ ਅਸੀਂ ਮੇਲੇ ਵਿਚ ਪਹੁੰਚ ਗਏ । ਮੇਲੇ ਵਿਚ ਕਾਫ਼ੀ ਭੀੜ-ਭੜੱਕਾ ਅਤੇ ਰੌਲਾ-ਰੱਪਾ ਸੀ । ਆਲੇਦੁਆਲ਼ੇ, ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਇਕ ਦੁਕਾਨ ‘ਤੇ ਬੈਠ ਕੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ।ਮੇਲੇ ਵਿਚ ਬੱਚੇ ਤੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ । ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦ ਦੇ ਖੇਲ ਦੇਖੇ ਅਸੀਂ ਇਕ ਸਰਕਸ ਵੀ ਦੇਖੀ, ਜਿਸ ਵਿਚ ਮਨੁੱਖਾਂ ਤੇ ਪਸ਼ੂਆਂ ਦੇ ਅਦਭੁੱਤ ਕਰਤੱਬ ਦਿਖਾਏ ਗਏ।ਇੰਨੇ ਨੂੰ ਸੂਰਜ ਛਿਪ ਰਿਹਾ ਸੀ । ਮੇਲੇ ਵਿਚ ਇਕ ਪਾਸੇ ਕੁੱਝ ਲੋਕਾਂ ਵਿਚ ਲੜਾਈ ਹੋ ਪਈ । ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਛੇਤੀ-ਛੇਤੀ ਪਿੰਡ ਦਾ ਰਸਤਾ ਫੜ ਲਿਆ ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ।
Content Created by www.thepunjabiclass.com and youtube channel punjabiclass

2. ਮੇਰੀ ਪੁਸਤਕ
ਮੈਨੂੰ ਆਪਣੀ ਪੰਜਾਬੀ ਦੀ ਪੁਸਤਕ ਬਹੁਤ ਪਿਆਰੀ ਲਗਦੀ ਹੈ । ਉਸ ਦਾ ਨਾਂ “ਪੰਜਾਬੀ ਦੀ ਪਾਠ-ਪੁਸਤਕ’ (ਦੂਜੀ ਭਾਸ਼ਾ) ਹੈ । ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਾਪੀ ਗਈ ਹੈ । ਇਸ ਦੀ ਛਪਾਈ ਕਾਫ਼ੀ ਸੁੰਦਰ ਹੈ ਤੇ ਕਾਗ਼ਜ਼ ਵੀ ਸੋਹਣਾ ਹੈ । ਇਸ ਪੁਸਤਕ ਵਿਚ ਬਹੁਤ ਸਾਰੀਆਂ ਸੁਆਦਲੀਆਂ ਕਵਿਤਾਵਾਂ, ਕਹਾਣੀਆਂ ਤੇ ਜਾਣਕਾਰੀ ਭਰਪੂਰ ਲੇਖ ਹਨ । ਇਸ ਦੇ 100 ਸਫ਼ੇ ਹਨ ਮੈਂ ਇਸ ਨੂੰ ਪੱਕੀ ਜਿਲਦ ਬੰਨ੍ਹਵਾਈ ਹੋਈ ਹੈ । ਮੈਂ ਇਸ ਨੂੰ ਮੈਲੀ ਹੋਣ ਤੇ ਪਾਟਣ ਤੋਂ ਬਚਾਉਂਦਾ ਹਾਂ।ਇਸ ਪੁਸਤਕ ਦੀ ਭਾਸ਼ਾ ਸਰਲ ਹੈ । ਇਸ ਨੂੰ ਕੇ ਪੜ੍ਹਦਿਆਂ ਮੇਰਾ ਮਨ ਅੱਕਦਾ ਨਹੀਂ । ਇਸ ਦੇ ਕਈ ਹੀ ਲੇਖਾਂ ਤੇ ਕਹਾਣੀਆਂ ਨੂੰ ਮੈਂ ਕਈ ਵਾਰੀ ਪੜਿਆ ਹੈ । ਇਸ ਨਾਲ ਮੇਰੀ ਪੰਜਾਬੀ ਦੀ ਸ਼ਬਦਾਵਲੀ ਵਿਚ ਬਹੁਤ ਵਾਧਾ ਹੋਇਆ ਹੈ । ਇਸ ਨਾਲ ਮੇਰੇ ਆਮ ਗਿਆਨ ਵਿਚ ਵੀ ਬਹੁਤ ਵਾਧਾ ਹੋਇਆ ਹੈ । ਇਸ ਵਿਚਲੀਆਂ ਸਿੱਖਿਆਦਾਇਕ ਕਹਾਣੀਆਂ ਨੇ ਮੇਰੇ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਹਨ । ਮੈਂ ਹਰ ਰੋਜ਼ ਇਸ ਵਿਚੋਂ ਕੁੱਝ ਨਾਂ ਕੁੱਝ ਪੜ੍ਹਦਾ ਹਾਂ । ਇਸ ਪੁਸਤਕ ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ | ਯਾਦ ਹਨ । ਇਹ ਪੁਸਤਕ ਹੋਰ ਵੀ ਚੰਗੀ ਬਣ ਸਕਦੀ ਹੈ, ਜੇ ਇਸ ਵਿਚ ਰੰਗਦਾਰ ਤਸਵੀਰਾਂ ਲਾਈਆਂ ਜਾਣ।
Content Created by www.thepunjabiclass.com and youtube channel punjabiclass



3.ਮੇਰਾ ਪਿੰਡ
ਮੇਰਾ ਪਿੰਡ ਰੰਗਪੁਰ ਵੱਡੀ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਹੈ । ਮੇਰੇ ਪਿੰਡ ਤਕ ਪੱਕੀ ਸੜਕ ਬਣੀ ਹੋਈ ਹੈ । ਵੱਡੀ ਸੜਕ ਤੋਂ ਸ਼ਹਿਰ ਜਾਣ ਲਈ ਬੱਸ ਮਿਲ ਜਾਂਦੀ ਹੈ।ਮੇਰੇ ਪਿੰਡ ਵਿਚ ਦੋ ਸੌ ਘਰ ਹਨ ਤੇ ਇਸ ਦੀ ਅਬਾਦੀ 1000 ਦੇ ਲਗਪਗ ਹੈ । ਪਿੰਡ ਦੇ ਬਾਹਰਵਾਰ ਇਕ ਪ੍ਰਾਇਮਰੀ ਸਕੂਲ ਹੈ । ਇਸ ਵਿਚ ਪੰਜ ਅਧਿਆਪਕ ਹਨ ਤੇ ਡੇਢ ਸੌ ਵਿਦਿਆਰਥੀ ਹਨ । ਮੇਰੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਹਨ । ਇੱਥੇ ਸਫ਼ਾਈ ਕਰਕੇ ਮੱਛਰ ਨਹੀਂ ਹੁੰਦਾ । ਇੱਥੇ ਪੰਚਾਇਤ ਵਲੋਂ ਪਾਣੀ ਦੀ ਸਪਲਾਈ ਦਾ ਪ੍ਰਬੰਧ ਹੈ । ਕਈ ਘਰਾਂ ਵਿਚ ਆਪਣੇ ਸਬਮਰਸੀਬਲ ਪੰਪ ਵੀ ਲੱਗੇ ਹੋਏ ਹਨ । ਇਹ ਇਕ ਸਾਫ਼-ਸੁਥਰਾ ਪਿੰਡ ਹੈ।ਪਿੰਡ ਦੇ ਖੇਤਾਂ ਵਿਚ ਕਿਸਾਨ ਮਿਹਨਤ ਕਰਦੇ ਹਨ। ਜੇ ਪਿੰਡ ਤੋਂ ਇਕ ਕਿਲੋਮੀਟਰ ਪਰੇ ਵਗਦੀ ਨਹਿਰ ਦੇ ਜੋ ਪਾਣੀ ਨਾਲ ਖੇਤਾਂ ਦੀ ਸਿੰਜਾਈ ਕੀਤੀ ਜਾਂਦੀ ਹੈ । ਫਲਸਰੂਪ ਇੱਥੇ ਕਣਕ, ਝੋਨਾ, ਜਵਾਰ, ਕਪਾਹ, ਚੜ੍ਹੀ, ਬਾਜਰੇ ਤੇ ਗੰਨੇ ਦੀ ਭਰਵੀਂ ਫ਼ਸਲ ਹੁੰਦੀ ਹੈ । ਚਾਰਪੰਜ ਮਹੀਨੇ ਗੰਨੇ ਚੂਪਣ, ਉਹਨਾਂ ਦਾ ਰਸ ਪੀਣ, ਗੁੜ ਖਾਣ ਤੇ ਰਸ ਦੀ ਖੀਰ ਖਾਣ ਦਾ ਅਨੰਦ ਲੱਗਾ ਰਹਿੰਦਾ ਹੈ । ਇੱਥੇ ਤਾਜ਼ੀਆਂ ਸਬਜ਼ੀਆਂ ਵੀ ਮਿਲਦੀਆਂ ਹਨ।ਸਕੂਲ ਦੇ ਨੇੜੇ ਪੰਚਾਇਤ ਘਰ ਦੀ ਚੋਪਾਲ ਹੈ । ਪੰਚਾਇਤ ਪਿੰਡ ਦੇ ਸਾਰੇ ਝਗੜਿਆਂ ਦਾ ਨਿਆਂ ਨਾਲ ਫ਼ੈਸਲਾ ਕਰਦੀ ਹੈ । ਉਹ ਕੋਈ ਮੁਕੱਦਮਾ ਥਾਣੇ ਨਹੀਂ ਜਾਣ ਦਿੰਦੀ । ਇੱਥੇ ਬਾਲਿਸ਼ ਵਿੱਦਿਆ ਦਾ ਵੀ ਪ੍ਰਬੰਧ ਹੈ।ਮੇਰੇ ਪਿੰਡ ਦੇ ਸਾਰੇ ਘਰਾਂ ਵਿਚ ਬਿਜਲੀ ਲੱਗੀ ਹੋਈ ਹੈ । ਕਈ ਘਰਾਂ ਵਿਚ ਰੇਡੀਓ, ਟੈਲੀਵਿਯਨ ਤੇ ਗੋਬਰ ਗੈਸ ਦੇ ਚੁੱਲ੍ਹੇ ਵੀ ਹਨ । ਇੱਥੇ ਤਿੰਨ ਦੁਕਾਨਾਂ ਹਨ । ਇਕ ਆਯੁਰਵੈਦਿਕ ਵੈਦ ਵੀ ਹੈ । ਮੇਰਾ ਪਿੰਡ ਇਕ ਮਾਡਲ ਗ੍ਰਾਮ ਹੈ । ਮੈਨੂੰ ਆਪਣੇ ਪਿੰਡ ਨਾਲ ਅਥਾਹ ਪਿਆਰ ਹੈ।
Content Created by www.thepunjabiclass.com and youtube channel punjabiclass

11.ਹੇਠ ਦਿਤੇ ਵਿਸ਼ਿਆਂ ਵਿੱਚੋ ਕਿਸੇ ਇਕ ਵਿਸ਼ੇ ਤੇ ਲੇਖ ਲਿਖੋ :(1x7=7)
1.ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬਿਨੈ-ਪੱਤਰ ਲਿਖੋ
2.ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫ਼ੀਸ ਮੁਆਫ਼ੀ ਲਈ ਪ੍ਰਾਰਥਨਾ-ਪੱਤਰ ਲਿਖੋ


1.ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬਿਨੈ-ਪੱਤਰ ਲਿਖੋ
ਸੇਵਾ ਵਿਖੇ
ਮੁੱਖ ਅਧਿਆਪਕ ਜੀ,
…………… ਸਕੂਲ,
…………….. ਸ਼ਹਿਰ !
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ, ਇਸ ਕਰਕੇ ਮੈਂ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦਾ । ਕਿਰਪਾ ਕਰ ਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ ।
ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ
ਆਪ ਦਾ ਆਗਿਆਕਾਰ,
………….. ਸਿੰਘ,
ਰੋਲ ਨੰਬਰ …….. ,
ਜਮਾਤ : ਪੰਜਵੀਂ
ਮਿਤੀ : 22 ਫ਼ਰਵਰੀ, 20…
Content Created by www.thepunjabiclass.com and youtube channel punjabiclass
ਜਾਂ


2.ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫ਼ੀਸ ਮੁਆਫ਼ੀ ਲਈ ਪ੍ਰਾਰਥਨਾ-ਪੱਤਰ ਲਿਖੋ
ਸੇਵਾ ਵਿਖੇ
ਮੁੱਖ ਅਧਿਆਪਕ ਜੀ,
………….. ਸਕੂਲ,
…………. ਸ਼ਹਿਰ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਪੰਜਵੀਂ ‘ਏ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇਕ ਦੁਕਾਨਦਾਰ ਹਨ, ਜਿਨ੍ਹਾਂ ਦੀ ਮਾਸਿਕ ਆਮਦਨ 8,000 ਰੁਪਏ ਹੈ। ਮੇਰੇ ਦੋ ਭਰਾ ਤੇ ਇਕ ਭੈਣ ਕਾਲਜ ਵਿਚ ਪੜ੍ਹਦੇ ਹਨ। ਇੰਨੀ ਥੋੜੀ ਆਮਦਨ ਵਿਚ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ। ਮੈਂ ਹਰ ਸਾਲ ਆਪਣੀ ਸ਼੍ਰੇਣੀ ਵਿਚੋਂ ਪਹਿਲੇ ਨੰਬਰ ‘ਤੇ ਆਉਂਦਾ ਹਾਂ। ਮੈਂ ਕ੍ਰਿਕਟ ਦਾ ਵੀ ਚੰਗਾ ਖਿਡਾਰੀ ਹਾਂ। ਕਿਰਪਾ ਕਰ ਕੇ ਮੇਰੀ ਫ਼ੀਸ ਮੁਆਫ਼ ਕਰ ਦਿਓ, ਤਾਂ ਜੋ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਾਂ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।
ਆਪ ਦਾ ਆਗਿਆਕਾਰ,
……………. ਸਿੰਘ,
ਰੋਲ ਨੰ: …………….
ਸ਼੍ਰੇਣੀ ਪੰਜਵੀਂ।
ਮਿਤੀ : 22 ,ਫ਼ਰਵਰੀ, 20….
Content Created by www.thepunjabiclass.com and youtube channel punjabiclass
ਸੁੰਦਰ ਲਿਖਾਈ : 10







ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join