7th Class PSEB Welcome Life (ਸਵਾਗਤ ਜ਼ਿੰਦਗੀ) Final Model/Sample Test Paper With Solution 2023

Join Telegram

ਮਾਡਲ ਪ੍ਰਸ਼ਨ ਪੱਤਰ
ਜਮਾਤ : 7ਵੀ
ਵਿਸ਼ਾ : ਸਵਾਗਤ ਜ਼ਿੰਦਗੀ
ਸਮਾਂ : 2 ਘੰਟੇ
ਕੁੱਲ ਅੰਕ : 50
ਭਾਗ-ਉ
ਸਾਰੇ ਪ੍ਰਸ਼ਨ ਜਰੂਰੀ ਹਨ ਹਰੇਕ ਪ੍ਰਸ਼ਨ 2 ਅੰਕਾਂ ਦਾ ਹੈ। (15×2=30)
ਉ: ਸਹੀ ਵਿਕਲਪ ਦੀ ਚੋਣ ਕਰੋ
i) ਮਨੁੱਖੀ ਜੀਵਨ ਦਾ ਅਹਿਮ ਹਿੱਸਾ ਜਿਸ ਤੇ ਬਿਨਾਂ ਅਸੀਂ ਜੀਅ ਨਹੀਂ ਸਕਦੇ?
1. ਭੋਜਨ ਅਤੇ ਪਾਣੀ
2. ਮੋਬਾਈਲ ਅਤੇ ਕੰਪਿਊਟਰ
3. ਕਾਰ
4. ਮੋਟਰਸਾਈਕਲ
ਉੱਤਰ:- 1. ਭੋਜਨ ਅਤੇ ਪਾਣੀ
ii)ਜਦੋਂ ਸਾਨੂੰ ਕੋਈ ਡਾਂਟਦਾ ਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
1. ਜਾਣ ਬੁੱਝ ਕੇ ਹੋਰ ਗਲਤੀਆਂ ਕਰਨਾ
2. ਰੋਣ ਲੱਗ ਜਾਣਾ
3. ਆਪਣੀ ਗਲਤੀ ਦੀ ਮੁਆਫੀ ਮੰਗਣਾ ਅਤੇ ਅੱਗੇ ਤੋਂ ਦੁਬਾਰਾ ਗ਼ਲਤੀ ਨਾ ਦੁਹਰਾਉਣ ਦਾ ਵਾਅਦਾ ਕਰਦਾ
4. ਇਹਨਾਂ ਵਿਚੋਂ ਕੋਈ ਵੀ ਨਹੀਂ
ਉੱਤਰ :3. ਆਪਣੀ ਗਲਤੀ ਦੀ ਮੁਆਫੀ ਮੰਗਣਾ ਅਤੇ ਅੱਗੇ ਤੋਂ ਦੁਬਾਰਾ ਗ਼ਲਤੀ ਨਾ ਦੁਹਰਾਉਣ ਦਾ ਵਾਅਦਾ ਕਰਦਾ

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike
iii) ਵੱਡਿਆਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ?
1. ਚੰਗੀਆਂ ਗੱਲਾਂ
2. ਸਿਆਣਪ
3. ਕਹਾਣੀਆਂ
4. ਉਪਰੋਕਤ ਸਾਰੇ
ਉੱਤਰ :4. ਉਪਰੋਕਤ ਸਾਰੇ
iv) ਸ਼ਾਂਤ ਸੁਭਾਅ ਨਾਲ ਕੀ ਹੁੰਦਾ ਹੈ?
1. ਯਾਦਾਸ਼ਤ ਵਧਦੀ ਹੈ
2. ਮਨ ਇਕਾਗਰ ਰਹਿੰਦਾ ਹੈ
3. ਸੋਚਣ ਸ਼ਕਤੀ ਵਧਦੀ ਹੈ
4. ਉਪਰੋਕਤ ਸਾਰੇ
ਉੱਤਰ :4. ਉਪਰੋਕਤ ਸਾਰੇ
v) ਸੱਚੀ ਕਿਰਤ ਵਿਚ ਕਿਹੜਾ ਗੁਣ ਸ਼ਾਮਿਲ ਹੋਣਾ ਚਾਹੀਦਾ ਹੈ?
1. ਬੇਈਮਾਨੀ
2. ਚੋਰੀ
3. ਠੱਗੀ
4. ਇਮਾਨਦਾਰੀ ਅਤੇ ਲਗਨ
ਉੱਤਰ : 4. ਇਮਾਨਦਾਰੀ ਅਤੇ ਲਗਨ
vi) ਜੇ ਸਾਨੂੰ ਸ਼ੁਰੂਆਤ ਛੋਟੇ ਕੰਮ ਤੋਂ ਕਰਨੀ ਪਵੇ ਤਾਂ। …….
1. ਸਾਨੂੰ ਨਹੀਂ ਕਰਨਾ ਚਾਹੀਦਾ
2. ਉਸਨੂੰ ਕਰਨ ਵਿਚ ਝਿਜਕ ਮਹਿਸੂਸ ਕਰਨੀ ਚਾਹੀਦੀ ਹੈ
3. ਆਪਣੀ ਮਿਹਨਤ ਲਗਨ ਅਤੇ ਕਾਬਲੀਅਤ ਨਾਲ ਹੌਲੀ ਹੌਲੀ ਕਾਮਯਾਬੀ ਦੀ ਮੰਜਲ ਵੱਲ ਵਧਣਾ ਚਾਹੀਦਾ ਹੈ
4. ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਕੰਮ ਨਹੀਂ ਕਰਨਾ ਚਾਹੀਦਾ
ਉੱਤਰ : 3. ਆਪਣੀ ਮਿਹਨਤ ਲਗਨ ਅਤੇ ਕਾਬਲੀਅਤ ਨਾਲ ਹੌਲੀ ਹੌਲੀ ਕਾਮਯਾਬੀ ਦੀ ਮੰਜਲ ਵੱਲ ਵਧਣਾ ਚਾਹੀਦਾ ਹੈ

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike

vii) ਕੂੜਾ ਸੁੱਟਣ ਲਈ ਸਹੀ ਸਥਾਨ ਕਿਹੜਾ ਹੈ?
1. ਖੇਡ ਦਾ ਮੈਦਾਨ
2. ਸੜਕ
3. ਕੂੜਾਦਾਨ
4. ਪਾਰਕ
ਉੱਤਰ : 3. ਕੂੜਾਦਾਨ
viii) ਸਾਡੇ ਲਈ ਕਿਸ ਤਰ੍ਹਾਂ ਦਾ ਭੋਜਨ ਸਹੀ ਹੈ?
1. ਜ਼ਿਆਦਾ ਤਲਿਆ ਭੁੰਨਿਆ
2. ਜ਼ਿਆਦਾ ਚਿਕਨਾਈ ਯੁਕਤ
3. ਸੰਤੁਲਿਤ ਭੋਜਨ
4. ਉਪਰੋਕਤ ਵਿੱਚੋ ਕੋਈ ਨਹੀਂ
ਉੱਤਰ :3. ਸੰਤੁਲਿਤ ਭੋਜਨ
ix) ਰਾਸ਼ਟਰੀ ਨਿਰਮਾਣ ਵਿਚ ਇਸ ਤਰ੍ਹਾਂ ਦੇ ਲੋਕ ਸਹਾਈ ਹੁੰਦੇ ਹਨ?
1. ਬਈਮਾਨ
2. ਭ੍ਰਿਸ਼ਟ
3. ਸੱਚੇ ਅਤੇ ਇਮਾਨਦਾਰ
4. ਝੂਠੇ
ਉੱਤਰ : 3. ਸੱਚੇ ਅਤੇ ਇਮਾਨਦਾਰ
x) ਸਕੂਲ ਨੇ ਸਮਾਂ ਨੂੰ ਸਹੀ ਲਾਗੂ ਕਰਨ ਲਈ ਕਿਸ ਗੱਲ ਦੀ ਲੋੜ ਹੈ?
1. ਸਮੇਂ ਸਿਰ ਸਕੂਲ ਆਉਣਾ
2. ਲਾਇਬਰੇਰੀ ਵਿੱਚ ਸ਼ਾਂਤੀ ਬਣਾਈ ਰੱਖਣ
3. ਸਿਰਫ ਅੱਧੀ ਛੁੱਟੀ ਵੇਲੇ ਦੀ ਕੰਟੀਨ ਜਾਦਾ
4. ਉਪਰੋਕਤ ਸਾਰੇ
ਉੱਤਰ :4. ਉਪਰੋਕਤ ਸਾਰੇ

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike

ਅ. ਖਾਲੀ ਥਾਵਾਂ ਭਰੋ :
xi) ਸਾਨੂੰ ਭੋਜਨ ਅਤੇ ਪਾਣੀ ਦੀ ਹਰ ਵੇਲੇ ਅਤੇ ਹਰ ਜਗ੍ਹਾ ‘ਤੇ …………………… ਕਰਨੀ ਚਾਹੀਦੀ ਹੈ।
1. ਕਦਰ
2. ਨਿਰਾਦਰ
3. ਬਰਬਾਦੀ
4. ਦੂਸ਼ਿਤ
ਉੱਤਰ 1. ਕਦਰ
xii) ਜਿੰਦਗੀ ਵਿੱਚ।…………………….. ਹੋਣ ਲਈ ਕਿਰਤ ਦਾ ਸਤਿਕਾਰ ਜ਼ਰੂਰੀ ਹੈ।
1. ਅਸਫਲ
2. ਸਫਲ
3. ਫੇਲ
4. ਬਰਬਾਦ
ਉੱਤਰ : 2. ਸਫਲ
ਈ ) ਸਹੀ/ਗ਼ਲਤ
xiii) ਪੰਛੀਆਂ ਨੂੰ ਚੋਗਾ ਪਾਉਣਾ ਕੁਦਰਤ ਦਾ ਸ਼ੁਕਰਗੁਜ਼ਾਰ ਹੋਣ ਦਾ ਤਰੀਕਾ ਹੈ।
ਉੱਤਰ ਸਹੀ
xiv) ਘਰ ਵਿਚ ਵੀ ਨਿਯਮਾਂ ਦੀ ਲੋੜ ਹੁੰਦੀ ਹੈ।
ਉੱਤਰ ਸਹੀ
xv) ਸਾਨੂੰ ਆਪਣੇ ਬਜ਼ੁਰਗਾਂ ਨਾਲ ਨਿਮਰਤਾ ਅਤੇ ਹਲੀਮੀ ਨਾਲ ਨਹੀਂ ਬੋਲਣਾ ਚਾਹੀਦਾ ਹੈ।
ਉੱਤਰ : ਗ਼ਲਤ

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike

ਸਰਕਾਰੀ ਨੌਕਰੀਆਂ ਦੀ ਜਾਣਕਾਰੀ

ਭਾਗ-ਅ
ਸਾਰੇ ਪ੍ਰਸ਼ਨ ਜਰੂਰੀ ਹਨ ਹਰੇਕ ਪ੍ਰਸ਼ਨ 3 ਅੰਕਾਂ ਦਾ ਹੈ. (4×3=12)
2. ਭੋਜਨ ਅਤੇ ਪਾਣੀ ਸਾਡੇ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ ?
ਉੱਤਰ : ਭੋਜਨ ਅਤੇ ਪਾਣੀ ਸਾਡੀਆਂ ਮੁਢਲੀਆਂ ਜਰੂਰਤਾਂ ਹਨ, ਜਿਨ੍ਹਾਂ ਬਿਨਾਂ ਅਸੀਂ ਲੰਬੇ ਸਮੇਂ ਤੱਕ ਜੀਅ ਨਹੀਂ ਸਕਦੇ। ਸਰੀਰ ਰੂਪੀ ਇੰਜਣ ਨੂੰ ਊਰਜਾ ਦੇਣ ਲਈ, ਖੁਸ਼ਹਾਲ ਜ਼ਿੰਦਗੀ ਜਿਉਣ ਲਈ, ਕੁਦਰਤੀ ਸੋਮਿਆਂ ਦੀ ਸੰਭਾਲ ਲਈ ਅਤੇ ਆਪਣੇਪਣ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਇਨ੍ਹਾਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ।
ਜਾਂ
ਕ੍ਰੋਧ ਕਰਨ ਕਿ ਕੀ ਪ੍ਰਭਾਵਿਤ ਹੋ ਸਕਦਾ ਹੈ?
ਉੱਤਰ : ਸਾਡੀ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ, ਪ੍ਰੀਵਾਰਕ ਸਬੰਧ, ਸਮਾਜਿਕ ਰਿਸ਼ਤੇ ਸਾਰੇ ਹੀ ਕ੍ਰੋਧ ਕਾਰਨ ਪ੍ਰਭਾਵਿਤ ਹੁੰਦੇ ਹਨ।
3.ਵੱਡਿਆਂ ਦਾ ਸਤਿਕਾਰ ਕਿਉਂ ਜਰੂਰੀ ਹੈ?
ਉੱਤਰ: ਆਪਣੇ ਵਡਿਆ ਦਾ ਸਤਿਕਾਰ ਕਰਨਾ ਇੱਕ ਮਹੱਤਵਪੂਰਨ ਗੁਣ ਹੈ। ਸਾਨੂੰ ਹਮੇਸ਼ਾਂ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ, ਪਰਿਵਾਰ ਵਿਚਲੇ ਬਜ਼ੁਰਗਾਂ, ਹੋਰ ਰਿਸ਼ਤੇਦਾਰਾਂ ਅਤੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਜਾਂ
ਕਿਰਤ ਦਾ ਸਤਿਕਾਰ ਕਰਨ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ
1. ਇਮਾਨਦਾਰੀ
2. ਲਗਨ
3. ਮਿਹਨਤ
4. ਜ਼ਿੰਮੇਵਾਰੀ
5. ਸਮਰਪਣ
6. ਸੁਚੱਜ

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike

4.ਕੁਦਰਤੀ ਵਾਤਾਵਰਨ ਦੀ ਸੰਭਾਲ ਲਈ ਤੁਸੀ ਕੀ ਕਰੋਗੇ?
ਉੱਤਰ :- ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਤਿੰਨ ਚੀਜ਼ਾਂ ਨੂੰ ਆਪਣੇ ਦਿਮਾਗ ਵਿਚ ਹਮੇਸ਼ਾਂ ਰੱਖਣਾ ਚਾਹੀਦਾ ਹੈ :- ਘੱਟ ਵਰਤੋਂ, ਮੁੜ-ਵਰਤੋਂ ਅਤੇ ਪੁੱਨਰ-ਚੱਕਰ। ਇਨ੍ਹਾਂ ਤਿੰਨਾਂ ਤਰੀਕਿਆਂ ਦੀ ਵਰਤੋਂ ਕਰਕੇ ਅਸੀਂ ਸਾਰੇ ਮਿਲ ਕੇ ਕੂੜੇ-ਕਰਕਟ ਨੂੰ ਘਟਾ ਸਕਦੇ ਹਾਂ ਅਤੇ ਆਪਣੇ ਕੁਦਰਤੀ ਸਾਧਨਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ।
ਜਾਂ
ਸਕੂਲ ਲਾਇਬ੍ਰੇਰੀ ਵਿਚ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ?
ਉੱਤਰ : 1. ਸਾਨੂੰ ਸ਼ਾਂਤੀ ਨਾਲ ਅਤੇ ਚੁੱਪ ਚਾਪ ਬੈਠਾ ਚਾਹੀਦਾ ਹੈ
2.ਸਾਨੂੰ ਕਿਤਾਬਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।
3.ਲਾਇਬ੍ਰੇਰੀ ਤੋਂ ਪ੍ਰਾਪਤ ਕਿਤਾਬ ਸਮੇਂ ਸਿਰ ਵਾਪਿਸ ਕਰਨੀ ਚਾਹੀਦੀਹੈ।

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike

5.ਸਮੇਂ ਦਾ ਪ੍ਰਬੰਧਨ ਕਰਨਾ ਕਿਉਂ ਜ਼ਰੂਰੀ ਹੈ?
ਉੱਤਰ : 1. ਮਾਨਸਿਕ ਤਣਾਅ ਘੱਟ ਹੋ ਜਾਂਦਾ ਹੈ
2. ਜਿੰਮੇਵਾਰੀ ਦੀ ਭਾਵਨਾਵਾਂ ਜਾਂਦੀ ਹੈ
3. ਕਾਰਗੁਜ਼ਾਰੀ ਵਧ ਜਾਂਦੀ ਹੈ
4. ਸਵੈ ਵਿਸ਼ਵਾਸ਼ ਵਧ ਜਾਂਦਾ ਹੈ
ਜਾਂ
ਮਾਨਵਤਾ ਦੀ ਸੇਵਾ ਤੋਂ ਕੀ ਭਾਵ ਹੈ?
ਉੱਤਰ : ਮੈਂ ਬਿਨਾ ਕਿਸੇ ਇਨਾਮ ਜਾਂ ਲਾਭ ਦੇ ਨਿਰਸਵਾਰਥ ਭਾਵਨਾ ਨਾਲ ਜੁੜਤ ਮੰਦਾਂ ਦੀ ਮਦਦ ਕਰਨਾ ਹੈ ਮਨੁਖਤਾ ਦੀ ਸੇਵਾ ਹੈ। ਅਜਿਹੀ ਸੇਵਾ ਦਾ ਮੁੱਖ ਉਦੇਸ਼ ਦੂਜਿਆਂ ਦੀ ਭਲਾਈ, ਕਲਿਆਣ ਅਤੇ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ।

ਭਾਗ-ਈ
ਪ੍ਰਸ਼ਨ 6 ਤੋਂ 9 ਤੱਕ ਕੋਈ ਦੋ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ 4 ਅੰਕਾਂ ਦਾ ਹੈ।
6.ਆਪਣੇ ਆਪਣੇ ਬਜ਼ੁਰਗਾਂ ਤੋਂ ਉਹਨਾਂ ਦੇ ਬਚਪਨ ਬਾਰੇ ਸੁਣੀਆਂ ਗੱਲਾਂ ਲਿਖੋ?
ਉੱਤਰ ਮੇਰੇ ਦਾਦਾ ਜੀ ਦੱਸਦੇ ਹਨ ਕਿ ਪਹਿਲਾਂ ਲੋਕ ਬੜੇ ਤਕੜੇ ਹੁੰਦੇ ਸਨ, ਕਿਲੋ ਕਿਲੋ ਦੇਸੀ ਘਿਉ ਖੜ੍ਹੇ ਖੜ੍ਹੇ ਇੱਕ ਡੀਕ ਵਿਚ ਹੀ ਪੀ ਜਾਂਦੇ ਸਨ। ਤੱਤੀ ਦੁਪਿਹਰ ਕਣਕ ਦਾਤੀ ਨਾਲ ਵੱਢਦੇ ਸਨ। ਜੇਕਰ ਦੂਜਾ ਬੰਦ ਨਾ ਹੁੰਦਾ ਤਾਂ ਬੰਦਾ ਹੀ ਪੰਜਾਲੀ ਨਾਲ ਜੁੜ ਕੇ ਹੱਲ ਵਾਹ ਦਿੰਦਾ ਸੀ। , ਪਹਿਲਾਂ ਦੇ ਲੋਕਾਂ ਵਿੱਚ ਆਪਸੀ ਪਿਆਰ ਬਹੁਤ ਸੀ ਨਿੰਮ ਦੀ ਛਾਂ ਬਹੁਤ ਹੀ ਸੀ ਨਾ ਪੱਕਿਆਂ ਦੀ ਲੋੜ ਸੀ ਤੇ ਨਾ ਹੀ ਇਹ A.C ਦੀ
7.ਇਮਾਨਦਾਰ ਅਤੇ ਸੱਚੇ ਇਨਸਾਨ ਸਨਮਾਨ ਦਾ ਪਾਤਰ ਹੁੰਦਾ ਹੈ। ਦੱਸੋ , ਸਿੱਖ ਇਮਾਨਦਾਰ ਵਿਅਕਤੀ ਵਿੱਚ ਕੀ ਕੀ ਗੁਣ ਹੋਣੇ ਚਾਹੀਦੇ ਹਨ।
ਉੱਤਰ 1. ਇਮਾਨਦਾਰ ਵਿਅਕਤੀ ਆਪਣੇ ਵਾਅਦੇ ਨੂੰ ਨਿਭਾਉਣ ਵਾਲਾ ਹੁੰਦਾ ਹੈ।
2. ਇਮਾਨਦਾਰ ਵਿਅਕਤੀ ਸਦਾ ਸੱਚ ਬੋਲਦਾ ਹੈ, ਕਦੇ ਝੂਠ ਨਹੀਂ ਬੋਲਦਾ ਹੈ
3. ਪਰਾਈ ਚੀਜ਼ ਆਪਣੇ ਕੋਲ ਰੱਖਣ ਦੀ ਥਾਂ ਮਾਲਕ ਨੂੰ ਵਾਪਸ ਕਰ ਦਿੰਦਾ ਹੈ.
4. ਇਮਾਨਦਾਰ ਵਿਅਕਤੀ ਕਦੇ ਚੋਰੀ ਨਹੀਂ ਕਰਦਾ।
5. ਇਮਾਨਦਾਰ ਵਿਅਕਤੀ ਮਿਹਨਤੀ ਹੁੰਦਾ ਹੈ
8.ਮਾਨਵਤਾ ਦੀ ਭਲਾਈ ਲਈ ਤੁਸੀ ਕਿਹੜੇ ਕੰਮ ਕਰੋਗੇ ਸੂਚੀ ਬਣਾਉ।
ਉੱਤਰ 1. ਹੈਂਡੀਕੈਪ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ
2. ਪੜਾਈ ਵਿਚ ਕਮਜ਼ੋਰ ਵਿਦਿਆਰਥੀਆ ਨੂੰ ਪੜ੍ਹਾਉਣਾ
3. ਗਰੀਬ ਵਿਦਿਆਰਥੀਆਂ ਦੀ ਫੀਸ ਭਰਨੀ, ਕਿਤਾਬਾਂ-ਕਾਪੀਆਂ ਲੈ ਕੇ ਦੇਣੀ
4. ਪਿੰਡਾਂ ਵਿੱਚ ਚੱਲ ਰਹੀ ਸਫਾਈ ਮੁਹਿੰਮ ਦਾ ਹਿੱਸਾ ਬਣਨਾ
5. ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike

9.ਹੇਠਾਂ ਦਿੱਤੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ
ਇੱਕ ਰਾਤ ਇੱਕ ਆਦਮੀ ਸਾਡੇ ਘਰ ਆਇਆ ਅਤੇ ਉਸ ਨੇ ਮੈਨੂੰ ਕਿਹਾ ” ਇੱਥੇ ਇੱਕ ਪਰਿਵਾਰ ਰਹਿੰਦਾ ਹੈ ਜਿਸ ਦੇ ਅੱਠ ਬੱਚੇ ਹਨ। ਉਹ ਕਈ ਦਿਨਾਂ ਤੋਂ ਭੁੱਖੇ ਹਨ। ” ਮੈਂ ਖਾਣ ਨੂੰ ਕੁਝ ਭੋਜਨ ਲਿਆ ਅਤੇ ਬਾਹਰ ਚਲਾ ਗਿਆ। ਜਦੋਂ ਮੈਂ ਪਰਿਵਾਰ ਕੋਲ ਪਹੁੰਚਿਆ, ਮੈਂ ਛੋਟੇ ਬੱਚਿਆਂ ਦੇ ਚਿਹਰੇ ਭੁੱਖ ਨਾਲ ਭਰੇ ਹੋਏ ਦੇਖੇ। ਉਹਨਾਂ ਦੇ ਚਿਹਰੇ ਉੱਤੇ ਕੋਈ ਉਦਾਸੀ ਨਹੀਂ ਸੀ ਸਿਰਫ ਭੁੱਖ ਦਾ ਡੂੰਘਾ ਦਰਦ ਸੀ। ਮੈ ਬੱਚਿਆਂ ਦੀ ਮਾਂ ਨੂੰ ਚੋਲ ਜਿੱਤੇ। ਉਸ ਨੇ ਇਨ੍ਹਾਂ ਚੋਲਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਅਤੇ ਅਤੇ ਚਾਵਲ ਬਾਹਰ ਲੈ ਕੇ ਚਲੀ ਗਈ। ਜਦੋਂ ਉਹ ਖ਼ਾਲੀ ਹੱਥ ਵਾਪਸ ਆਈ ਤਾਂ ਮੈਂ ਉਸ ਕੋਲੋਂ ਪੁੱਛਿਆ” ਤੁਸੀਂ ਕਿੱਥੇ ਗਏ ਸੀ?” ਉਸਨੇ ਮੈਨੂੰ ਇਹ ਜਵਾਬ ਦਿੱਤਾ,” ਮੈਰੇ ਆਪਣੇ ਗੁਆਂਢੀਆਂ ਨੂੰ ਚਾਵਲ ਦੇਣ ਗਈ ਸੀ ਉਹ ਵੀ ਭੁੱਖੇ ਸਨ। ” ਮੈਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਗਰੀਬ ਲੋਕ ਉਦਾਸ ਹਨ ਸਗੋਂ ਮੈਂ ਇਸ ਕਰਕੇ ਹੈਰਾਨ ਸੀ ਕਿਉਂ ਜਾਂਦੀ ਸੀ ਕਿ ਉਸਦੇ ਗੁਆਂਢੀ ਵੀ ਭੁੱਖੇ ਸਨ।
i) ਬੱਚਿਆਂ ਦੇ ਚਿਹਰੇ ਤੋਂ ਹੀ ਝਲਕਦਾ ਸੀ?
1. ਦੁੱਖ
2. ਭੁੱਖ
3. ਉਦਾਸੀ
4. ਉਪਰੋਕਤ ਸਾਰੇ
ਉੱਤਰ : 2. ਭੁੱਖ
ii) ਮਾਂ ਦੀ ਕਿਰਿਆ ਕੀ ਦਰਸਾਉਂਦੀ ਹੈ?
1. ਨਿਰਸੁਆਰਥ
2. ਖੁਸ਼ੀ
3. ਲਾਲਚ
4. ਨਫਰਤ
ਉੱਤਰ: 1. ਨਿਰਸੁਆਰਥ
iii) ਮਾਂ ਹਮੇਸ਼ਾ ਦੂਜਿਆਂ ਦਾ ਖਿਆਲ ਰੱਖਦੀ ਹੈ (ਸਹੀ/ਗਲਤ)
ਉੱਤਰ : ਸਹੀ
iv) ਸਾਨੂੰ ਆਪਣੇ ਆਂਢ-ਗੁਆਂਢ ਦੇ ਨਾਲ ਵਿਚਰਨਾ ਨਹੀਂ ਚਾਹੀਦਾ (ਸਹੀ/ਗਲਤ)
ਉੱਤਰ ਗਲਤ

Warning: This Content is created by www.thepunjabiclass.com and youtube channel punjabiclass and any use and copy of this content without permission will liable to face copyright strike

ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join