8th punjabi

8th Class PSEB Punjabi (ਪੰਜਾਬੀ) Final Board Paper Feb-March 2023 with Solution

ਮਾਡਲ ਪ੍ਰਸ਼ਨ ਪੱਤਰ
ਜਮਾਤ : 8ਵੀ
ਵਿਸ਼ਾ : ਪੰਜਾਬੀ
ਸਮਾਂ : 3 ਘੰਟੇ
ਕੁੱਲ ਨੰਬਰ : 90
ਪ੍ਰਸ਼ਨ 1. ਸੁੰਦਰ ਲਿਖਾਈ ਲਈ ਨਿਰਧਾਰਿਤ ਕੀਤੇ ਗਏ ਅੰਕ: (5)
ਭਾਗ-ੳ
ਪ੍ਰਸ਼ਨ 2: ਪੈਰ੍ਹੇ ਵਿਚੋ ਸਹੀ ਵਿਕਲਪ ਚੁਣ ਕੇ ਉੱਤਰ ਦਿਓ
(5×1=5)
ਅਸਾਨੂੰ ਧਾਰਮਿਕ ਸਿੱਖਿਆ ਵੀ ਕੁੱਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਕੋਲੋਂ ਨਰਕ – ਸੁਰਗ ਦੀਆਂ ਕਹਾਣੀਆਂ ਸੁਣਦੇ। ਸੁਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ, ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ ਮਦਰੱਸਾ ਸੀ ਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ, ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਗੱਲ ਕੀ ਸਾਡੇ ਅੰਞਾਣੇ ਰਾਹ ਦੇ ਹਰ ਇੱਕ ਮੋੜ ’ਤੇ ਨਰਕ ਜਾਣੋਂ ਘਾਤ ਲਾਈ ਖਲੋਤਾ ਹੁੰਦਾ। ਖ਼ਬਰੇ ਇਸ ਸੜਕ ਦਾ ਭੈ – ਸਾਗਰ ਲੰਘਣ ਕਰਕੇ ਅਸਾਨੂੰ ਖੇਤ ਜਾਣਾ ਨਰਕ ਲਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲੱਗੇ। ਇਸ ਸੜਕ ਨੂੰ ਲੰਘਣਾ ਪੈਣ ਕਰਕੇ, ਇਹ ਅਸਾਨੂੰ ਭੈ – ਸਾਗਰ ਦਿਖਾਈ ਦਿੰਦਾ ਸੀ, ਮੈਂ ਇਸ ਦੀ ਬਾਬਤ ਯਕੀਨ ਨਾਲ ਕੁੱਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਸੜਕ, ਵਿਚਕਾਰਲਾ ਭੈ – ਸਾਗਰ।

Content created by www.thepunjabiclass.com and youtube channel punjabiclass
ਪ੍ਰ1.ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਓ) ਪੇਮੀ ਦੇ ਨਿਆਣੇ
(ਅ) ਲੋਹੜੀ
(ਈ) ਧਰਤ
(ਸ) ਸਾਂਝੀ ਮਾਂ।
ਉੱਤਰ : (ਓ) ਪੇਮੀ ਦੇ ਨਿਆਣੇ
ਪ੍ਰ 2.ਕਿਹੜੀ ਸਿੱਖਿਆ ਕਰ ਕੇ ਸਾਡੇ ਡਰ (ਬੱਚਿਆਂ) ਸੁਭਾਵਾਂ ਦਾ ਅੰਗ ਬਣ ਗਏ ਸਨ ?
(ਓ) ਧਾਰਮਿਕ ਸਿੱਖਿਆ।
(ਅ) ਸਮਾਜਿਕ ਸਿੱਖਿਆ।
(ਈ) ਰਾਜਸੀ ਸਿੱਖਿਆ
(ਸ) ਪਰਿਵਾਰਕ ਸਿੱਖਿਆ।
ਉੱਤਰ : (ਓ) ਧਾਰਮਿਕ ਸਿੱਖਿਆ
ਪ੍ਰ 3. ਹਰ ਰੋਜ਼ ਸ਼ਾਮ ਨੂੰ ਸਿਆਣੇ ਕਿਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਸਨ ?
(ਓ) ਪਰੀਆਂ ਦੀਆਂ
(ਅ) ਪਸ਼ੂਆਂ ਦੀਆਂ
(ਈ) ਨਰਕ – ਸੁਰਗ ਦੀਆਂ
(ਸ) ਪੰਛੀਆਂ ਦੀਆਂ।
ਉੱਤਰ : (ਈ) ਨਰਕ – ਸੁਰਗ ਦੀਆਂ
ਪ੍ਰ 4.ਸਾਨੂੰ ਬੱਚਿਆਂ ਨੂੰ ਭੈ – ਸਾਗਰ ਕਿਹੜੀ ਚੀਜ਼ ਪ੍ਰਤੀਤ ਹੁੰਦੀ ਸੀ ?
(ੳ) ਸੜਕ ਨੂੰ ਲੰਘਣਾ
(ਅ) ਮਦਰੱਸੇ ਜਾਣਾ
(ੲ) ਘਰ ਨੂੰ ਮੁੜਨਾ
(ਸ) ਖੇਤੋਂ ਮੁੜਨਾ।
ਉੱਤਰ : (ੳ) ਸੜਕ ਨੂੰ ਲੰਘਣਾ
ਪ੍ਰ 5.ਸਭ ਤੋਂ ਵੱਡਾ ਨਰਕ ਕਿਹੜੀ ਥਾਂ ਸੀ ?
(ਓ) ਘਰ
(ਅ) ਮਦਰੱਸਾ
(ਈ) ਖੇਡ ਦਾ ਮੈਦਾਨ
(ਸ) ਗਲੀ – ਗੁਆਂਢ।
ਉੱਤਰ : (ਅ) ਮਦਰੱਸਾ

Content created by www.thepunjabiclass.com and youtube channel punjabiclass


ਪ੍ਰਸ਼ਨ 3. ਪੈਰ੍ਹੇ ਵਿਚੋ ਸਹੀ ਵਿਕਲਪ ਚੁਣ ਕੇ ਉੱਤਰ ਦਿਓ (5×1=5)
ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫ਼ਰਵਰੀ, 1909 ਈ: ਨੂੰ ਪਿਤਾ ਸ਼ੇਰ ਸਿੰਘ ਜੀ ਦੇ ਘਰ ਜ਼ੀਰਾ ਵਿਖੇ ਹੋਇਆ, ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਹੈ। 1924 ਈ: ਵਿੱਚ ਖ਼ਾਲਸਾ ਹਾਈ ਸਕੂਲ ਮੁਕਤਸਰ ਤੋਂ ਦਸਵੀਂ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ 1930 ਈ: ਵਿੱਚ ਐੱਮ. ਐੱਸ – ਸੀ. ਕਰਨ ਪਿੱਛੋਂ 1934 ਈ: ਵਿੱਚ ਲੰਡਨੋਂ ਆਈ. ਸੀ. ਐੱਸ. ਦੀ ਪ੍ਰਤਿਯੋਗਤਾ ਪਾਸ ਕੀਤੀ। ਉਸ ਪਿੱਛੋਂ ਆਪ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਵੱਖ – ਵੱਖ ਉੱਚੇ ਅਹੁਦਿਆਂ ਉੱਤੇ ਕੰਮ ਕਰਦੇ ਰਹੇ ਤੇ ਫਿਰ ਆਪ ਨੂੰ ਚੰਡੀਗੜ੍ਹ ਦਾ ਮੁੱਖ ਕਮਿਸ਼ਨਰ ਲਾਇਆ ਗਿਆ ਬਾਅਦ ਵਿੱਚ ਇੱਕ ਅਰਸੇ ਲਈ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਬਣੇ। ਆਪ ਵਲੋਂ ਬਨਸਪਤੀ ਵਿਗਿਆਨ ਦੇ ਸੰਬੰਧ ਵਿਚ ਕੀਤੀ ਖੋਜ ਉੱਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਆਪ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ

Content created by www.thepunjabiclass.com and youtube channel punjabiclass
ਪ੍ਰ 1.ਡਾ: ਰੰਧਾਵਾ ਦਾ ਜਨਮ ਕਿੱਥੇ ਹੋਇਆ ?
(ਉ) ਬਠਿੰਡਾ
(ਅ) ਸ੍ਰੀ ਮੁਕਤਸਰ ਸਾਹਿਬ
(ਇ) ਜ਼ੀਰਾ
(ਸ) ਫ਼ਰੀਦਕੋਟ।
ਉੱਤਰ : (ੲ) ਜ਼ੀਰਾ
ਪ੍ਰ 2 .ਡਾ: ਰੰਧਾਵਾ ਨੂੰ ਮੁੱਖ ਕਮਿਸ਼ਨਰ ਕਿਹੜੇ ਸ਼ਹਿਰ ਵਿੱਚ ਲਾਇਆ ਗਿਆ ?
(ਉ) ਅੰਮ੍ਰਿਤਸਰ
(ਆ) ਚੰਡੀਗੜ੍ਹ
(ੲ) ਜਲੰਧਰ
(ਸ) ਦਿੱਲੀ।
ਉੱਤਰ : (ਅ) ਚੰਡੀਗੜ੍ਹ
ਪ੍ਰ 3. ਡਾ: ਮਹਿੰਦਰ ਸਿੰਘ ਰੰਧਾਵਾ ਦੇ ਪਿਤਾ ਦਾ ਨਾਂ ਕੀ ਸੀ ?
(ਉ) ਜਤਿੰਦਰ ਸਿੰਘ
(ਅ) ਮਹਿੰਦਰ ਸਿੰਘ
(ੲ) ਸ਼ੇਰ ਸਿੰਘ
(ਸ) ਬਹਾਦਰ ਸਿੰਘ
ਉੱਤਰ : (ੲ) ਸ਼ੇਰ ਸਿੰਘ
ਪ੍ਰ 4. ਡਾ: ਮਹਿੰਦਰ ਸਿੰਘ ਰੰਧਾਵਾ ਨੇ ਆਈ. ਸੀ. ਐੱਸ. ਦੀ ਪ੍ਰਤਿਯੋਗਤਾ ਕਿੱਥੋਂ ਪਾਸ ਕੀਤੀ ?
(ੳ) ਇੰਗਲੈਂਡ
(ਅ) ਲੰਡਨ
(ੲ) ਅਮਰੀਕਾ
(ਸ) ਕੈਨੇਡਾ।
ਉੱਤਰ : (ਅ) ਲੰਡਨ
ਪ੍ਰ 5. ਡਾ: ਮਹਿੰਦਰ ਸਿੰਘ ਰੰਧਾਵਾ ਵਲੋਂ ਕਿਹੜੇ ਵਿਸ਼ੇ ਦੇ ਸੰਬੰਧ ਵਿਚ ਖੋਜ ਕੀਤੀ ਗਈ ?
(ੳ) ਧੁਨੀ – ਵਿਗਿਆਨ
(ਅ) ਬਨਸਪਤੀ – ਵਿਗਿਆਨ
(ਈ) ਸਮਾਜ – ਵਿਗਿਆਨ
(ਸ) ਚਿੰਨ੍ਹ – ਵਿਗਿਆਨ।
ਉੱਤਰ : (ਅ) ਬਨਸਪਤੀ ਵਿਗਿਆਨ

Content created by www.thepunjabiclass.com and youtube channel punjabiclass

ਪ੍ਰਸ਼ਨ 4. ਪੈਰ੍ਹੇ ਵਿਚੋ ਸਹੀ ਵਿਕਲਪ ਚੁਣ ਕੇ ਉੱਤਰ ਦਿਓ (5×1=5)
ਖ਼ਬਰਾਂ ਆਈਆਂ, ਸਰਹੱਦ ਦੇ ਉਸ ਪਾਰ ਘਮਸਾਣ ਦੀ ਲੜਾਈ ਹੋ ਰਹੀ ਹੈ। ਫ਼ੌਜਾਂ ਦੇ ਸਰਹੱਦ ਤੋਂ ਪਾਰ ਹੋਣ ਦਾ ਬੜਾ ਨਸ਼ਾ ਸੀ ਪਰ ਯੁੱਧ ਦੇ ਘਮਸਾਣੀ ਹੋਣ ਦਾ ਬੜਾ ਭੈ ਸੀ। ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ। ਅਜਿਹੇ ਘਮਸਾਣ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿਚ ਸ਼ਹੀਦ ਹੋਏ ਸਨ। ਇਕ ਹੋਰ ਯੁੱਧ ਵਿਚ ਬੰਦਾ ਬਰਾਗੀ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਸੀ।ਉਸ ਦੇ ਗੁਆਂਢੀ ਸ਼ਹਿਰ ਅਟਾਰੀ ਵਾਲੇ ਸਰਦਾਰ ਸ਼ਾਮ ਸਿੰਘ ਨੇ ਹਰੀਕੇ ਪੱਤਣ ਨੂੰ ਗੋਰਿਆਂ ਦੀ ਲਾਲ ਰੱਤ ਨਾਲ ਰੰਗ ਦਿੱਤਾ ਸੀ। ਪੰਜਾਬ ਦੀ ਧਰਤੀ ਖੂਨੋ – ਖੂਨ ਹੋ ਗਈ ਸੀ। ਪੰਜਾਬ ਕੌਰ ਘਮਸਾਣ ਦੀ ਲੜਾਈ ਦਾ ਚਿੱਤਰ ਆਪਣੇ ਨੈਣਾਂ ਅੱਗੇ ਚਿਤਰ ਸਕਦੀ ਸੀ ਸਰਹੱਦ ਦੇ ਪਾਰੇ ਭਾਰਤੀ ਜਵਾਨ ਪਾਕਿਸਤਾਨੀ ਸਿਪਾਹੀਆਂ ਨਾਲ ਗੁੱਥਮ – ਗੁੱਥਾ ਹੋ ਚੁਕੇ ਸਨ। ਘਮਸਾਣ ਦੇ ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇੱਕ – ਮੁੱਠ ਕਰ ਦਿੱਤਾ ਸੀ।ਰੇਡੀਓ ‘ਤੇ ਖ਼ਬਰ ਆਈ ਕਿ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਹਵਾਈ ਜਹਾਜ਼ਾਂ ਦੀ ਬੰਬਾਰੀ ਦਾ ਡਰ ਹੈ। ਦੁਸ਼ਮਣ ਨੇ ਬਿਆਸ ਦੇ ਪੁਲ ਅਤੇ ਆਦਮਪੁਰ ਦੇ ਹਵਾਈ ਅੱਡੇ ਉੱਤੇ ਪਾਕਿਸਤਾਨੀ ਛਾਤਾ ਬਰਦਾਰ ਉਤਾਰ ਦਿੱਤੇ ਹਨ। ਦਿਨ ਵੇਲੇ ਛਾਤਾ – ਬਰਦਾਰਾਂ ਤੋਂ ਬਚੋ, ਰਾਤ ਨੂੰ ਹਵਾਈ ਬੰਬਾਰੀ ਤੋਂ। ਸ਼ਹਿਰ ਵਿਚ ਪੂਰਨ ਬਲੈਕ – ਆਊਟ ਰੱਖੋ ਘਰ ਵਿਚ ਰੋਸ਼ਨੀ ਦੀ ਸਜ਼ਾ ਮੌਤ ਹੈ। ਕੱਚ ਦੇ ਸ਼ੀਸ਼ਿਆਂ ਅੱਗੇ ਕਾਗ਼ਜ਼ ਲਾ ਲਏ ਜਾਣ। ਕੰਨਾਂ ਵਿਚ ਰੂੰ ਰੱਖੀ ਜਾਵੇ। ਹੋ ਸਕੇ ਤਾਂ ਬਾਹਰ ਟੋਇਆਂ ਵਿਚ ਸੌਂਵੋ।Content created by www.thepunjabiclass.com and youtube channel punjabiclass
ਪ੍ਰ 1.ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਕੋਈ 2 ਉਦਾਹਰਨ ਦਿਓ
ਉੱਤਰ : ਅੰਮ੍ਰਿਤਸਰ,ਗੁਰੂ ਗੋਬਿੰਦ ਸਿੰਘ ਜੀ
ਪ੍ਰ 2. ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਦਿਓ
ਉੱਤਰ :- ਨਸ਼ਾ,ਭੈ,ਚੈਨ,ਡਰ,ਮੌਤ,ਸਜ਼ਾ
ਪ੍ਰ 3. ਉਪਰੋਕਤ ਪੈਰੇ ਵਿਚੋਂ ਵਸਤਵਾਚਕ ਨਾਂਵ ਦੀ ਉਦਾਹਰਨ ਦਿਓ
ਉੱਤਰ : ਰੂ,ਇੱਟ,ਕਾਗਜ਼,ਰੱਤ
ਪ੍ਰ 4. ਸਰਹੱਦ ਦੇ ਪਾਰ ਕੀ ਹੋ ਰਿਹਾ ਸੀ ?
(ਉ) ਦੁਸ਼ਮਣ ਦੀ ਹਿਲਜੁਲ
(ਅ) ਘਮਸਾਣ ਦੀ ਲੜਾ
(ਈ) ਜੰਗਬੰਦੀ
(ਸ) ਗੋਲਾਬਾਰੀ।
ਉੱਤਰ : (ਅ) ਘਮਸਾਣ ਦੀ ਲੜਾਈ
ਪ੍ਰ 5.ਘਰ ਵਿਚ ਰੋਸ਼ਨੀ ਦੀ ਸਜ਼ਾ ਕੀ ਸੀ ?
(ਉ) ਜੇਲ੍ਹ
(ਅ) ਉਮਰ ਕੈਦ
(ਈ) ਮੌਤ
(ਸ) ਕਾਲਾਪਾਣੀ।
ਉੱਤਰ :(ੲ) ਮੌਤ

Content created by www.thepunjabiclass.com and youtube channel punjabiclass


ਪ੍ਰਸ਼ਨ 5.ਪੈਰ੍ਹੇ ਵਿਚੋ ਸਹੀ ਵਿਕਲਪ ਚੁਣ ਕੇ ਉੱਤਰ ਦਿਓ (5×1=5)
ਸ਼ਿਵ ਸਿੰਘ ਦਾ ਜਨਮ 5 ਜੁਲਾਈ, 1938 ਈਸਵੀਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਸੀ ਗੁਲਾਮ ਹੁਸੈਨ ਵਿਚ ਹੋਇਆ। ਇਹ ਪਿੰਡ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ‘ਚ ਵੱਸਿਆ ਹੋਇਆ ਹੈ। ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀ – ਬਾੜੀ ਦਾ ਕੰਮ ਕਰਦੇ ਸਨ। ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲ੍ਹੇ – ਡੁੱਲੇ ਮਾਹੌਲ ਵਿੱਚ ਪਾਲਿਆ। ਮਾਂ – ਬਾਪ ਨੇ ਉਸ ਨੂੰ ਗੁਰਬਾਣੀ, ਲੋਕ – ਕਥਾਵਾਂ ਅਤੇ ਲੋਕ – ਸਾਹਿਤ ਤੋਂ ਜਾਣੂ ਕਰਵਾਇਆ। ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾਅ ਸੀ।ਉਹ ਪਿੰਡ ਦੇ ਕੋਲੋਂ ਲੰਘਦੇ ਭੰਗੀ ਚੋਅ ਵਿੱਚ ਖੇਡਣ ਚਲਾ ਜਾਂਦਾ ਚੀਕਣੀ ਮਿੱਟੀ ਨਾਲ ਆਪਣੇ ਪੈਰਾਂ ਉੱਪਰ ਘਰ ਉਸਾਰਦਾ, ਰੇਤ ਨਾਲ ਘੁੱਗੂ – ਘੋੜੇ ਬਣਾਉਂਦਾ ! ਚੋਅ ਦੇ ਸਰਕੰਡੇ ਦੇ ਤੀਲਿਆਂ ਨਾਲ ਬਾਲ – ਖਿਡੌਣੇ ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾ – ਬਣਾ ਆਪਣਾ ਸ਼ੌਕ ਪੂਰਾ ਕਰਦਾ ਪਾਣੀ ‘ਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਲੈਂਦਾ ਤੇ ਉਹਨਾਂ ਵਿਚ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਨ ਲੱਗਦਾ। ਮਾਪਿਆਂ ਨੂੰ ਆਪਣੇ ਪੁੱਤਰ ਵਿਚੋਂ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ

Content created by www.thepunjabiclass.com and youtube channel punjabiclass
ਪ੍ਰ 1.“ਊਠ” ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਊਠਣੀ
(ਅ) ਉੱਠਣੀ
(ਈ) ਊਠੀ
(ਸ) ਉਠਨੀ।
ਉੱਤਰ : (ੳ) ਊਠਣੀ
ਪ੍ਰ 2. ਉਪਰੋਕਤ ਵਾਰਤਾ ਵਿਚੋਂ ਇਕ ਇਕੱਠਵਾਚਕ ਨਾਂਵ ਦੱਸੋ
ਉੱਤਰ :- ਇਕੱਠਵਾਚਕ – ਮਾਪਿਆਂ
ਪ੍ਰ 3.ਕੁਦਰਤ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ : ਇਸਤਰੀ ਲਿੰਗ
ਪ੍ਰ 4.ਸ਼ਿਵ ਸਿੰਘ ਦੇ ਪਿੰਡ ਨੇੜਿਓਂ ਕਿਹੜਾ ਚੋਅ ਲੰਘਦਾ ਸੀ ?
(ੳ) ਭੰਗੀ
(ਅ) ਮਸਤਾਨਾ
(ਇ) ਰੰਗੀਲਾ
(ਸ) ਛੁਆਲੀ।
ਉੱਤਰ : (ੳ) ਭੰਗੀ
ਪ੍ਰ 5. ਸ਼ਿਵ ਕੁਮਾਰ ਕਿਸ ਚੀਜ਼ ਦੀ ਵਰਤੋਂ ਕਰ ਕੇ ਬਾਲ – ਖਿਡੌਣੇ ਊਠ, ਘੋੜੇ ਤੇ ਛੁਣਛੁਣੇ ਬਣਾਉਂਦਾ ਸੀ ?
(ਉ) ਸਰਕੰਡਾ
(ਅ) ਨੜਾ
(ਇ) ਪਰਾਲੀ ਹੈ
(ਸ) ਗੋਭ
ਉੱਤਰ : (ਉ) ਸਰਕੰਡਾ

Content created by www.thepunjabiclass.com and youtube channel punjabiclass

ਪ੍ਰਸ਼ਨ 6.ਪੈਰ੍ਹੇ ਵਿਚੋ ਸਹੀ ਵਿਕਲਪ ਚੁਣ ਕੇ ਉੱਤਰ ਦਿਓ (5×1=5)
ਇਹ ਸੁਣ ਕੇ ਮੈ ਅੱਧੀ ਚਾਹ ਗਲਾਸ ਵਿੱਚ ਹੀ ਛੱਡ ਕੇ ਮਿਣੀ ਮੱਝ ਦੀ ਖੁਰਲੀ ਵੱਲ ਨੂੰ ਭੱਜ ਗਿਆ। ਖੁਰਲੀ ਦੇ ਮੁੱਢ ਚ ਮੂਹਰੇ ਬਹੁਤ ਸੋਹਣਾ ,ਸ਼ਾਹ ਕਾਲਾ ਕੱਟਾ ਪਿਆ ਸੀ। ਪਿਆਰਾ- ਪਿਆਰਾ ਤੇ ਭੋਲੂ ਜੇਹਾ! ਉਸਦਾ ਬੁੱਲ੍ਹਾ ਮੱਥਾ (ਚਿੱਟਾ ਫੁੱਲ ਵਾਲਾ) ਮੈਨੂੰ ਗੋਰਾ- ਗੋਰਾ ਲੱਗਿਆ। ਚਾਰੇ ਖੁਰ ਹੇਠੋਂ ਇੱਕ -ਇੱਕ ਚਿੱਟੇ ਜਿਵੇਂ ਚਹੁਆ ਨੂੰ ਮਿਣ ਕੇ ਚਿੱਟਾ ਰੰਗ ਕੀਤਾ ਹੋਵੇ। ਪੂਛ ਦਾ ਪਿਛਲਾ ਹਿੱਸਾ ਵੀ ਥੋੜਾ ਜਿਹਾ ਬੱਗਾ ਸੀ। ਮੱਝ ਕੱਟੇ ਨੂੰ ਪਿਆਰ ਨਾਲ ਝਟਕੇ ਮਮਤਾ ਵੀ ਵਿਖਾ ਰਹੀ ਸੀ ਅਤੇ ਉਸ ਨੇ ਮਿੱਟੀ ਨਾਲ ਲਿੱਬੜੇ ਪਿੰਡੇ ਨੂੰ ਜੀਭ ਨਾਲ ਸਾਫ ਵੀ ਕਰ ਰਹੀ ਸੀ। ਉਹ ਕਦੇ ਕੁੱਟੇ ਦੀਆਂ ਅੱਖਾਂ ਚੱਟਦੀ ,ਕਦੇ ਮੱਥਾ ਚੱਟਦੀ ,ਕਦੇ ਕੰਨ ਚੱਟਦੀ ,ਕਦੇ ਪੁੱਚ -ਪੁੱਚ ਕੇ ਸਾਰੇ ਪਿੰਡੇ ਤੇ ਹੀ ਜੀਵ ਫ਼ੇਰ ਦਿੰਦੈ। ਪਹਿਲੀ ਨਜ਼ਰੇ ਹੀ ਮੈਨੂੰ ਘੱਟੇ ਨਾਲ ਪਿਆਰ ਜਿਹਾ ਹੋ ਗਿਆ। ਐਨੇ ਨੂੰ ਮਾਂ ਆ ਗਈ। ਮੈਨੂੰ ਡੰਡਾ ਫੜਾ ਕੇ ਮੱਝ ਦੇ ਨੇੜੇ ਬਿਠਾ ਕੇ ਹਦਾਇਤ ਕੀਤੀ,” ਇੱਥੇ ਬੈਠ ਕੇ ਧਿਆਨ ਰੱਖੀਂ। ਕਾਂ,ਕੁੱਤਾ ਕਟੇ ਨੂੰ ਮੂੰਹ ਨਾ ਮਰ ਜਾਵੇ। ਕੱਟਰੂਆਂ ਦੇ ਖੁਰ ਕੂਲੇ ਤੇ ਕੱਚੇ ਹੁੰਦੇ ਹਨ। ਜਾਨਵਰਾਂ ਤੋਂ ਇਨ੍ਹਾਂ ਨੂੰ ਬਚਾ ਕੇ ਰੱਖਣਾ ਪੈਂਦਾ ਹੈ। ” ਕਿੱਕਰ ਤੇ ਬੈਠੇ ਕਾਂ ਨੇ ਦੋ-ਤਿੰਨ ਵਾਰੀ ਮੈਨੂੰ ਧੋਖਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹਰ ਵਾਰੀ ਉਸ ਨੂੰ ਡੰਡਾ ਹਿਲਾ ਕੇ ਉਡਾ ਦਿੱਤਾ

Content created by www.thepunjabiclass.com and youtube channel punjabiclass
ਪ੍ਰ 1.ਹੇਠ ਲਿਖਿਆ ਵਿੱਚੋ ਨਾਵ ਕਿਹੜਾ ਹੈ?
i) ਮਿਣੀ ਮੱਝ
ii) ਬਹੁਤ ਸੋਂਹਣਾ
iii) ਮੱਝ
iv) ਭੋਲੂ ਜਿਹਾ
ਉੱਤਰ :- iii) ਮੱਝ
ਪ੍ਰ 2. ਹੇਠ ਲਿਖਿਆਂ ਵਿਚੋਂ ਕਿਹੜਾ ਵਿਸ਼ੇਸ਼ਣ ਹੈ?
i) ਸ਼ਾਹ ਕਾਲਾ
ii) ਆਦਮੀ
iii) ਗੁਲਾਮ
iv) ਚਹੁੰਆ
ਉੱਤਰ :- i) ਸ਼ਾਹ ਕਾਲਾ
ਪ੍ਰ 3. ਲੇਖਕ ਅੱਧੀ ਚਾਹ ਗਲਾਸ ਵਿੱਚ ਛੱਡ ਕੇ ਕਿੱਧਰ ਨੂੰ ਭੱਜ ਗਿਆ?
i) ਖੇਤ ਵੱਲ ਨੂੰ
ii) ਖੇਡਾਂ ਲਈ
iii) ਮੀਣੀ ਮੱਝ ਦੀ ਖੁਰਲੀ ਵੱਲ
iv) ਆਪਣੇ ਦੋਸਤ ਕੋਲ
ਉੱਤਰ :-iii) ਮੀਣੀ ਮੱਝ ਦੀ ਖੁਰਲੀ ਵੱਲ
ਪ੍ਰ 4.ਕੱਟਾ ਕਿਸ ਤਰ੍ਹਾਂ ਦਾ ਸੀ ?
i) ਮਾੜਕੂ ਜਿਹਾ
ii) ਗੰਦਾ
iii) ਤਕੜਾ
iv) ਪਿਆਰਾ ਅਤੇ ਭੋਲੂ ਜਿਹਾ
ਉੱਤਰ:- iv) ਪਿਆਰਾ ਅਤੇ ਭੋਲੂ ਜਿਹਾ
ਪ੍ਰ 5. ਦੋ ਤਿੰਨ ਵਾਰ ਇਸ ਨੇ ਝਕਾਨੀ ਦੇ ਕੇ ਠੂੰਗਾ ਮਾਰਨ ਦੀ ਕੋਸ਼ਿਸ਼ ਕੀਤੀ?
i) ਤੋਤਾ
ii) ਇੱਲ੍ਹ
iii) ਕਾਂ
iv) ਕਬੂਤਰ
ਉੱਤਰ :- iii) ਕਾਂ

Content created by www.thepunjabiclass.com and youtube channel punjabiclass

ਪ੍ਰਸ਼ਨ 7.ਪੈਰ੍ਹੇ ਵਿਚੋ ਸਹੀ ਵਿਕਲਪ ਚੁਣ ਕੇ ਉੱਤਰ ਦਿਓ (5×1=5)
ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਤਿਉਹਾਰ ਤੇ ਮੇਲੇ ਸਮਾਜ ਵਿਚ ਭਾਈਚਾਰਿਕ ਸਾਂਝ ਪੈਦਾ ਕਰਦੇ ਹਨ। ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਦਿਵਾਲੀ, ਦੁਸਹਿਰਾ ਤੇ ਹੋਲੀ ਦੇ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਉਹਾਰ ਧਰਤੀ ‘ਤੇ ਆਏ ਨਵੇਂ ਜੀਅ, ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਅੱਜ-ਕੱਲ੍ਹ ਸਮਾਜ ਵਿਚ ਅਗਾਂਹਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ, ਦੋਹਾਂ ਦੀ ਹੀ ਲੋਹੜੀ ਮਨਾਉਂਦੇ ਹਨ। ਪੰਜਾਬ ਖੇਤੀ-ਪ੍ਰਧਾਨ ਰਾਜ ਹੈ।ਜਦੋਂ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ, ਤਾਂ ਹਰ ਪਰਿਵਾਰ ਨੂੰ ਬੰਦਿਆਂ ਦੀ ਲੋੜ ਪੈਂਦੀ ਸੀ। ਆਮ ਲੋਕ ਇਸ ਧਾਰਨਾ ਵਿਚ ਵਿਸ਼ਵਾਸ ਰੱਖਦੇ ਸਨ ਕਿ ਖੇਤੀ-ਬਾੜੀ ਨਾਲ ਘਰ ਵਿਚ ਵਧੇਰੇ ਖੁਸ਼ਹਾਲੀ ਆਵੇਗੀ। ਇਸ ਲਈ ਘਰ ਵਿਚ ਪੁੱਤਰ ਦੀ ਆਮਦ ‘ਤੇ ਖ਼ੁਸ਼ੀ ਵਜੋਂ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ, ਭਾਵੇਂ ਕਿ ਅਜੋਕੇ ਸਮਾਜ ਵਿਚ ਇਹ ਰੀਤ ਬਦਲਦੀ ਜਾ ਰਹੀ ਹੈ। ਪੁੱਤਰ ਤੇ ਧੀ ਨੂੰ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਪਰੰਤੂ ਲੋਹੜੀ ਦੇ ਤਿਉਹਾਰ ਮੌਕੇ ਬੱਚਿਆਂ ਵਲੋਂ ਗਾਏ ਜਾਣ ਵਾਲੇ ਗੀਤਾਂ ਵਿਚ ਪੁੱਤਰ ਦੀ ਮੰਗ ਵਾਲੇ ਬੋਲ ਅੱਜ ਵੀ ਸੁਣਾਈ ਦਿੰਦੇ ਹਨ।Content created by www.thepunjabiclass.com and youtube channel punjabiclass
ਪ੍ਰ 1.ਮੇਲੇ ਤੇ ਤਿਉਹਾਰ ਸਮਾਜ ਵਿਚ ਕੀ ਪੈਦਾ ਕਰਦੇ ਹਨ ?
(ਉ) ਹਾਸਾ-ਮਖੌਲ
(ਆ) ਭਾਈਚਾਰਕ ਸਾਂਝ
(ਈ) ਏਕਤਾ
(ਸ) ਲੜਾਈ-ਝਗੜਾ
ਉੱਤਰ : (ਅ)) ਭਾਈਚਾਰਕ ਸਾਂਝ
ਪ੍ਰ 2. ਭਾਰਤ ਵਿਚ ਮਨਾਏ ਜਾਂਦੇ ਕਿਸੇ ਇਕ ਪ੍ਰਸਿੱਧ ਤਿਉਹਾਰ ਦਾ ਨਾਂ ਕੀ ਹੈ ?
(ਉ) ਗੁਰਪੁਰਬ
(ਅ)) ਈਦ
(ਈ) ਕ੍ਰਿਸਮਿਸ
(ਸ) ਦੀਵਾਲੀ।
ਉੱਤਰ : (ਸ) ਦੀਵਾਲੀ
ਪ੍ਰ 3. ਉਪਰੋਕਤ ਪੈਰੇ ਵਿੱਚੋ ਕੋਈ ਇੱਕ ਕਿਰਿਆ ਸ਼ਬਦ ਲਿਖੋ ?
ਉੱਤਰ : ਹੋਇਆ
ਪ੍ਰ 4.ਉਪਰੋਕਤ ਪੈਰੇ ਵਿਚੋਂ ਇਕ ਭਾਵਵਾਚਕ ਨਾਂਵ ਲਿਖੋ
ਉੱਤਰ : ਭਾਵਵਾਚਕ ਨਾਂਵ-ਸਾਂਝ
ਪ੍ਰ 5. ਉਪਰੋਕਤ ਪੈਰੇ ਵਿਚੋਂ ਇਕ ਇਕੱਠਵਾਚਕ ਨਾਂਵ ਲਿਖੋ
ਉੱਤਰ : ਇਕੱਠਵਾਚਕ ਨਾਂਵ-ਪਰਿਵਾਰ

Content created by www.thepunjabiclass.com and youtube channel punjabiclass

ਭਾਗ-ਅ
ਪ੍ਰਸ਼ਨ 8.ਹੇਠ ਲਿਖਿਆ ਕਾਵਿ-ਸਤਰਾਂ ਦਾ ਭਾਵ ਸਪਸ਼ਟ ਕਰੋ : (1×4=4)
ਜਲ੍ਹਿਆਂ ਵਾਲੇ ਬਾਗ਼ ਤੇਰੇ ਦੀ ਅੱਜ ਵੀ ਅਮਰ ਕਹਾਣੀ।
‘ਕਾਮਾਗਾਟਾਮਾਰੂ’ ਤੇਰੇ, ਅੱਗ ਲਾਈ ਵਿਚ ਪਾਣੀ।
ਚੰਡੀ ਬਣ ਕੇ ਰਣ ਵਿਚ ਜੂਝੀ, ਤੇਰੀ ‘ਝਾਂਸੀ ਰਾਣੀ।
ਜੈ ਭਾਰਤ, ਜੈ ਭਾਰਤ ਮਾਤਾ 

ਉੱਤਰ – ਇਸ ਕਾਵਿ – ਟੋਟੇ ਵਿਚ ਕਵੀ ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਦੀ ਰਾਖੀ ਲਈ ਦੇਸ਼ – ਭਗਤਾਂ ਨੇ ਜਲ੍ਹਿਆਂ ਵਾਲੇ ਬਾਗ਼ ਵਿਚ, ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਦੇ ਰੂਪ ਵਿਚ ਅਤੇ ਰਾਣੀ ਝਾਂਸੀ ਨੇ ਆਪਣਾ ਖੂਨ ਡੋਲ੍ਹਿਆ। ਅਜਿਹੇ ਅਣਖੀਲੇ ਸਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ

Content created by www.thepunjabiclass.com and youtube channel punjabiclass
ਜਾਂ
ਜੇ ਕਿਧਰੇ ਹਾਰਾਂ ਲੱਕ ਤੋੜਨ,
ਮਨ ਹੋ ਜਾਏ ਨਿਰਾਸ।
ਜ਼ਿੰਦਗੀ ਜਾਈਂ ਘੋਲ ਲੰਮੇਰਾ,
ਜਿੱਤ ਵਿੱਚ ਰੱਖ ਵਿਸ਼ਵਾਸ

ਉੱਤਰ:- ਇਸ ਕਾਵਿ – ਟੋਟੇ ਵਿਚ ਕਵੀ ਕਹਿੰਦਾ ਹੈ ਕਿ ਹੇ ਪਿਆਰੇ ! ਜੇਕਰ ਕਿਧਰੇ ਵਾਰ – ਵਾਰ ਹਾਰਾਂ ਹੋਣ ਨਾਲ ਅਸਫਲਤਾਵਾਂ ਤੇਰਾ ਸਭ ਕੁੱਝ ਤਬਾਹ ਕਰ ਦੇਣ ਤੇ ਤੇਰਾ ਮਨ ਬੁਰੀ ਤਰ੍ਹਾਂ ਨਿਰਾਸ਼ ਹੋ ਜਾਵੇ, ਤਾਂ ਤੈਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਇਕ ਲੰਮਾ ਘੋਲ ਹੈ ਤੈਨੂੰ ਯਕੀਨ ਰੱਖਣਾ ਚਾਹੀਦਾ ਹੈ ਕਿ ਇਕ ਦਿਨ ਤੈਨੂੰ ਜਿੱਤ ਜ਼ਰੂਰ ਪ੍ਰਾਪਤ ਹੋਵੇਗੀ

Content created by www.thepunjabiclass.com and youtube channel punjabiclass

ਪ੍ਰਸ਼ਨ 9. ਹੇਠ ਲਿਖੇ ਪ੍ਰਸ਼ਨਾਂ ਵਿੱਚੋ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ : (5×2=10)
ਪ੍ਰ 1. ‘ਜੈ ਭਾਰਤ ਮਾਤਾ ” ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ-ਭਗਤਾਂ ਦਾ ਜ਼ਿਕਰ ਆਇਆ ਹੈ?
ਉੱਤਰ :- ਇਸ ਕਵਿਤਾ ਵਿਚ ਰਾਜਾ ਪੋਰਸ, ਸ਼ਿਵਾਜੀ, ਰਾਣਾ ਪ੍ਰਤਾਪ, ਰਾਣੀ ਝਾਂਸੀ, ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ, ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰ, ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਬਾਬੇ, ਸ: ਭਗਤ ਸਿੰਘ, ਸ: ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਆਦਿ ਦੇਸ਼ – ਭਗਤਾਂ ਦਾ ਜ਼ਿਕਰ ਆਇਆ ਹੈ।
ਪ੍ਰ 2.ਸ਼ੁਰੂ ਵਿੱਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਕਿਉਂ ਨਹੀਂ ਸੀ ?
ਉੱਤਰ :ਸ਼ੁਰੂ ਵਿਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਭੈ ਇਸ ਕਰਕੇ ਨਹੀਂ ਸੀ ਕਿਉਂਕਿ ਉਦੋਂ ਲੜਾਈ ਉਸ ਤੋਂ ਬੜੀ ਦੂਰ ਕਸ਼ਮੀਰ ਅਤੇ ਫਿਰ ਜੰਮੂ ਦੇ ਇਲਾਕੇ ਵਿਚ ਹੋ ਰਹੀ ਸੀ। ਉਹ ਕਸ਼ਮੀਰ ਦੀ ਲੜਾਈ ਨੂੰ ਇਕ ਅਭਿਆਸ ਸਮਝਦੀ ਰਹੀ ਅਤੇ ਜੰਮੂ ਦੀ ਲੜਾਈ ਵਿਚ ਚਲਦੀਆਂ ਤੋਪਾਂ ਵਿਚੋਂ ਉਸ ਨੂੰ ਸੰਗੀਤ ਦੀਆਂ ਅਵਾਜ਼ਾਂ ਪ੍ਰਤੀਤ ਹੁੰਦੀਆਂ ਸਨ। ਇਸ ਕਰਕੇ ਉਸ ਨੂੰ ਇਨ੍ਹਾਂ ਲੜਾਈਆਂ ਤੋਂ ਕਿਸੇ ਪ੍ਰਕਾਰ ਦਾ ਭੈ ਨਹੀਂ ਸੀ।Content created by www.thepunjabiclass.com and youtube channel punjabiclass
ਪ੍ਰ 3.ਬਾਬਾ ਫ਼ਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ ?
ਉੱਤਰ :ਬਾਬਾ ਫ਼ਰੀਦ ਸਰਲ, ਸਾਦਾ, ਤਪ – ਤਿਆਗ, ਸਬਰ – ਸੰਤੋਖ ਤੇ ਗ਼ਰੀਬੀ ਵਾਲਾ ਜੀਵਨ ਬਸਰ ਕਰਦੇ ਸਨ। ਕੱਚਾ ਕੋਠਾ, ਜੁਆਰ ਦੀ ਰੋਟੀ, ਉਬਲੇ ਛੋਲੇ ਤੇ ਸਧਾਰਨ ਕੰਬਲੀ ਉਨ੍ਹਾਂ ਦੀ ਕੁੱਲ ਦੌਲਤ ਸੀ।
ਪ੍ਰ 4.ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ ?
ਉੱਤਰ : ਵਿਹਲੇ ਸਮੇਂ ਵਿਚ ਪੰਜਾਬਣਾਂ ਗਿੱਧਾ ਪਾਉਂਦੀਆਂ ਹਨ। ਗੱਭਰੂ ਵੰਝਲੀਆਂ ਤੇ ਤੂੰਬਾਂ ਆਦਿ ਵਜਾਉਂਦੇ ਹਨ। ਕੋਈ ਮਿਰਜ਼ਾ ਗਾਉਂਦਾ ਹੈ ਤੇ ਕੋਈ ਵਾਰਿਸ ਸ਼ਾਹ ਦੀ ਹੀਰ।
ਪ੍ਰ 5. ਮਣਾ ਕਿਸ ਨੂੰ ਕਹਿੰਦੇ ਹਨ ?
ਉੱਤਰ : ਮਣਾਂ ਖੇਤਾਂ ਵਿਚ ਫ਼ਸਲ, ਖ਼ਾਸ ਕਰ ਛੱਲੀਆਂ ਦੀ ਰਾਖੀ ਲਈ ਬਣਾਇਆ ਜਾਂਦਾ ਵੀ ਖੇਤ ਵਿਚ ਚਾਰ ਬੱਲੀਆਂ ਗੱਡ ਕੇ ਉਨ੍ਹਾਂ ਉੱਤੇ ਦੋ ਬਾਹੀਆਂ ਰੱਸਿਆਂ ਨਾਲ ਬੰਨ ਦਿੱਤੀਆਂ ਜਾਂਦੀਆਂ ਅਤੇ ਉੱਪਰ ਛੋਟਾ ਜਿਹਾ ਮੰਜਾ ਟਿਕਾ ਦਿੱਤਾ ਜਾਂਦਾ ਹੈ। ਰਾਖਾ ਇਸ ਮੰਜੇ ਉੱਤੇ ਚੜ੍ਹ ਜਾਂਦਾ ਹੈ, ਜਿੱਥੋਂ ਉਸ ਨੂੰ ਸਾਰਾ ਖੇਤ ਨਜ਼ਰ ਆਉਂਦਾ ਹੈ ਤੇ ਉਸ ਨੂੰ ਪਤਾ ਲਗਦਾ ਹੈ ਕਿ ਖੇਤ ਦੇ ਕਿਸ ਹਿੱਸੇ ਉੱਤੇ ਕਿਸੇ ਪੰਛੀ ਨੇ ਹਮਲਾ ਕੀਤਾ ਹੈ।Content created by www.thepunjabiclass.com and youtube channel punjabiclass
ਪ੍ਰ 6. ਲੇਖਕ ਭੂਆ ਦੇ ਪਿੰਡ ਕਿਉਂ ਗਿਆ?
ਉੱਤਰ : ਲੇਖਕ ਭੂਆ ਦੇ ਪਿੰਡ ਇਸ ਕਰਕੇ ਗਿਆ ਸੀ, ਕਿਉਂਕਿ ਭੂਆ ਦਾ ਉਸ ਨਾਲ ਬਚਪਨ ਤੋਂ ਹੀ ਬੜਾ ਪਿਆਰ ਸੀ ਅਤੇ ਹੁਣ ਉਸ ਨੂੰ ਭੂਆ ਨੂੰ ਮਿਲਿਆਂ ਦਸਾਂ ਵਰ੍ਹਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਨਾਲ ਹੀ ਭੂਆ ਕਹਾਣੀਕਾਰ ਦੇ ਵੱਡੇ – ਵਡੇਰਿਆਂ ਵਿਚੋਂ, ਜਿਹੜੇ ਉਸ ਨੂੰ “ਕਾਕਾ’ ‘ਪੁੱਤਰ” ਆਖ ਕੇ ਬੁਲਾਉਣ ਦਾ ਅਧਿਕਾਰ ਰੱਖਦੇ ਸਨ, ਇੱਕੋ ਇਕ ਬਚੀ ਹੋਈ ਪੁਰਾਣੀ ਬੁੱਢੀ ਸੀ।
ਪ੍ਰ 7.ਬੱਚਿਆਂ ਨੂੰ ਕਿਹੜੀ ਗੱਲ ਭੈ – ਸਾਗਰ ਲੱਗਦੀ ਸੀ ਅਤੇ ਕਿਉਂ ?
ਉੱਤਰ :ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਭੈ – ਸਾਗਰ ਲਗਦਾ ਸੀ, ਕਿਉਂਕਿ ਉਸ ਉੱਤੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰਨਾਂ ਪਰਦੇਸੀਆਂ ਦਾ ਕਾਫ਼ੀ ਲਾਂਘਾ ਹੁੰਦਾ ਸੀ ਅਤੇ ਉਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਹੀ ਡਰ ਆਉਂਦਾ ਰਹਿੰਦਾ ਸੀ।Content created by www.thepunjabiclass.com and youtube channel punjabiclass

ਪ੍ਰਸ਼ਨ 10. ਕੋਈ ਪੰਜ ਸ਼ਬਦਾਂ/ਮੁਹਾਵਰਿਆਂ ਨੂੰ ਵਾਕਾਂ ਵਿਚ ਬਦਲੋ : (5×2=10)
1. ਉਂਗਲਾਂ ਤੇ ਨਚਾਉਣਾ ਵੱਸ ਵਿਚ ਕਰਨਾ) – ਗੀਤਾ ਇੰਨੀ ਚੁਸਤ – ਚਲਾਕ ਹੈ ਕਿ ਆਪਣੀ ਨੂੰਹ ਨੂੰ ਉਂਗਲਾਂ ਤੇ ਨਚਾਉਂਦੀ ਹੈ।
2. ਉਸਤਾਦੀ ਕਰਨੀ (ਚਲਾਕੀ ਕਰਨੀ) – ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
3. ਉੱਲੂ ਸਿੱਧਾ ਕਰਨਾ (ਆਪਣਾ ਸੁਆਰਥ ਪੂਰਾ ਕਰਨਾ) – ਅੱਜ – ਕਲ੍ਹ ਆਪੋ – ਆਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ।
4. ਉੱਨੀ ਇੱਕੀ ਦਾ ਫ਼ਰਕ (ਬਹੁਤ ਥੋੜ੍ਹਾ ਜਿਹਾ ਫ਼ਰਕ) – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ ਇੱਕੀ ਦਾ ਹੀ ਫ਼ਰਕ ਹੈ। ਉਂਵ ਦੋਵੇਂ ਇਕੋ ਜਿਹੇ ਲਗਦੇ ਹਨ।
5. ਉੱਲੂ ਬੋਲਣੇ (ਸੁੰਨ – ਮਸਾਣ ਛਾ ਜਾਣੀ) – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜਾ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ।
6. ਉੱਚਾ ਨੀਵਾਂ ਬੋਲਣਾ (ਨਿਰਾਦਰੀ ਤੇ ਗੁੱਸੇ ਭਰੇ ਸ਼ਬਦ ਬੋਲਣੇ – ਤੁਹਾਨੂੰ ਆਪਣੇ ਮਾਪਿਆਂ ਸਾਹਮਣੇ ਉੱਚਾ – ਨੀਵਾਂ ਨਹੀਂ ਬੋਲਣਾ ਚਾਹੀਦਾ।
7. ਉੱਸਲਵੱਟੇ ਭੰਨਣੇ ਪਾਸੇ ਮਾਰਨਾ) – ਅੱਜ ਸਾਰੀ ਰਾਤ ਉੱਸਲਵੱਟੇ ਭੰਨਦਿਆਂ ਹੀ ਬੀਤੀ, ਰਤਾ ਨੀਂਦ ਨਹੀਂ ਆਈ।

Content created by www.thepunjabiclass.com and youtube channel punjabiclass
ਪ੍ਰਸ਼ਨ 11. ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ?
ਉੱਤਰ :- ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ ਧੁਨੀਆਂ ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾਆਖਿਆ ਜਾਂਦਾ ਹੈ।

Content created by www.thepunjabiclass.com and youtube channel punjabiclass

ਪ੍ਰਸ਼ਨ 12.ਹੇਠ ਲਿਖੇ ਵਿਸ਼ਿਆਂ ਵਿੱਚੋ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ : (10)
1.ਗੁਰੂ ਗੋਬਿੰਦ ਸਿੰਘ
2.ਸ਼ਹੀਦ ਭਗਤ ਸਿੰਘ
3. ਅੱਖੀ ਡਿੱਠਾ ਮੇਲਾ
4. ਪੰਦਰਾਂ ਅਗਸਤ
5.ਦੀਵਾਲੀ

ਸ਼ਹੀਦ ਸ: ਭਗਤ ਸਿੰਘ
ਭਾਰਤ ਦਾ ਕੁਰਬਾਨੀਆਂ ਭਰਪੂਰ ਇਤਿਹਾਸ – ਭਾਰਤ ਦਾ ਇਤਿਹਾਸ ਦੇਸ਼ – ਭਗਤੀ ਦੀਆਂ ਘਟਨਾਵਾਂ ਨਾਲ ਭਰਪੂਰ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੁ ਗੋਬਿੰਦ ਸਿੰਘ ਜੀ, ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੇ ਦੇਸ਼ – ਭਗਤੀ ਦੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ? ਜਦੋਂ ਦੇਸ਼ ਅੰਗਰੇਜ਼ੀ ਰਾਜ ਦੇ ਅਧੀਨ ਸੀ, ਤਾਂ 1857 ਤੋਂ ਲੈ ਕੇ 1947 ਈ: ਤਕ ਦੇਸ਼ – ਭਗਤਾਂ ਨੇ ਲਗਾਤਾਰ ਕੁਰਬਾਨੀਆਂ ਦਿੱਤੀਆਂ। ਸ: ਭਗਤ ਸਿੰਘ ਵੀ ਉਨ੍ਹਾਂ ਸਿਰਲੱਥ ਸੂਰਮਿਆਂ ਵਿਚੋਂ ਇਕ ਸੀ।
ਜਨਮ ਤੇ ਮਾਤਾ – ਪਿਤਾ – ਸ: ਭਗਤ ਸਿੰਘ ਦੇ ਪਿਤਾ ਸ: ਕਿਸ਼ਨ ਸਿੰਘ ਕਾਂਗਰਸ ਦੇ ਉੱਘੇ ਲੀਡਰ ਸਨ। “ਪਗੜੀ ਸੰਭਾਲ ਜੱਟਾ’ ਲਹਿਰ ਦਾ ਪ੍ਰਸਿੱਧ ਆਗੂ ਸ: ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ। ਸ: ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ: ਨੂੰ ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ ਖਟਕੜ ਕਲਾਂ (ਜ਼ਿਲ੍ਹਾ ਜਲੰਧਰ) ਉਸ ਦਾ ਜੱਦੀ ਪਿੰਡ ਸੀ। ਜਲ੍ਹਿਆਂ ਵਾਲੇ ਬਾਗ਼ ਦੇ ਦੁਖਾਂਤ ਦਾ ਅਸਰ – ਬਚਪਨ ਵਿਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਤੇ ਬਹੁਤ ਅਸਰ ਪਾਇਆ ਤੇ ਉਸ ਦੇ ਮਨ ਵਿਚ ਅੰਗਰੇਜ਼ੀ ਰਾਜ ਲਈ ਨਫ਼ਰਤ ਪੈਦਾ ਹੋ ਗਈ।Content created by www.thepunjabiclass.com and youtube channel punjabiclass
ਨੌਜਵਾਨ ਭਾਰਤ ਸਭਾ ਦੀ ਸਥਾਪਨਾ – ਗੁਰਦੁਆਰਾ ਲਹਿਰ ਤੇ ਨਾ – ਮਿਲਵਰਤਨ ਲਹਿਰ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ, ਲਾਹੌਰ ਵਿਚ ਪੜ੍ਹਦਾ ਸੀ। 1925 ਈ: ਵਿਚ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਤੇ ਧਨਵੰਤੀ ਆਦਿ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ।
ਸਾਂਡਰਸ ਦਾ ਕਤਲ – ਫਿਰ ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਮਿ: ਸਕਾਟ ਨੂੰ ਮਾਰਨ ਦਾ ਫ਼ੈਸਲਾ ਕੀਤਾ। ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰ ਸਾਈਕਲ ਉੱਤੇ ਘਰ ਨੂੰ ਜਾ ਰਿਹਾ ਸੀ। ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਉਹ ਚਿੱਤ ਹੋ ਗਿਆ। ਉਹ ਗੋਲੀਆਂ ਚਲਾਉਂਦੇ ਹੋਏ ਕਾਲਜ ਵਿਚੋਂ ਬਚ ਕੇ ਨਿਕਲ ਗਏ !
ਅਸੈਂਬਲੀ ਵਿਚ ਬੰਬ – 8 ਅਪਰੈਲ, 1929 ਈ: ਨੂੰ ਭਗਤ ਸਿੰਘ ਤੇ ਬੀ. ਕੇ. ਦੱਤ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿਚ ਧਮਾਕੇ ਵਾਲੇ ਦੋ ਬੰਬ ਸੁੱਟੇ। ਸਭ ਪਾਸੇ ਜਾਨ ਬਚਾਉਣ ਲਈ ਭਗਦੜ ਮਚ ਗਈ। ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ, ਸਗੋਂ ਉਨ੍ਹਾਂ ਇਨਕਲਾਬ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ। ਉਨ੍ਹਾਂ ਨੇ ਅਸੈਂਬਲੀ ਵਿਚ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਨ ਸੁੱਟੇ, ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਸਨ।Content created by www.thepunjabiclass.com and youtube channel punjabiclass
ਮੁਕੱਦਮਾ ਤੇ ਫਾਂਸੀ – ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰਚ ਕੇ ਬੰਬ ਸੁੱਟਣ ਦੇ ਦੋਸ਼ ਵਿਚ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਤੇ ਸਾਂਡਰਸ ਦੇ ਕਤਲ ਦੇ ਮੁਕੱਦਮੇ ਵਿਚ ਅੰਗਰੇਜ਼ਾਂ ਦੀ ਬਣਾਈ ਸਪੈਸ਼ਲ ਅਦਾਲਤ ਨੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਆਪ ਨੇ ਮੁਕੱਦਮੇ ਸਮੇਂ ਬੜੀ ਨਿਡਰਤਾ ਦਾ ਸਬੂਤ ਦਿੱਤਾ ਤੇ ਆਮ ਕਰ ਕੇ ਆਪ ਗਾਇਆ ਕਰਦੇ ਸਨ :
ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।
ਇਸ ਸਮੇਂ ਲੋਕ ਬੜੇ ਜੋਸ਼ ਵਿਚ ਸਨ ਅੰਗਰੇਜ਼ਾਂ ਨੇ ਲੋਕਾਂ ਤੋਂ ਡਰਦਿਆਂ 23 ਮਾਰਚ, 1931 ਈ: ਨੂੰ ਰਾਤ ਵੇਲੇ ਉਨ੍ਹਾਂ ਨੂੰ ਫਾਂਸੀ ਲਾਇਆ ਤੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਪਾਸਿਓਂ ਚੋਰ ਦਰਵਾਜ਼ੇ ਥਾਈਂ ਕੱਢ ਕੇ ਫ਼ਿਰੋਜ਼ਪੁਰ ਲੈ ਗਏ। ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਅੱਧ – ਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿਚ ਰੋੜ ਦਿੱਤੀਆਂ।
ਅੰਗਰੇਜ਼ – ਵਿਰੋਧੀ ਘੋਲ ਦਾ ਹੋਰ ਤੇਜ਼ ਹੋਣਾ – ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਤੇ ਲੋਕ ਅਜ਼ਾਦੀ ਲੈਣ ਲਈ ਤੇ ਅੰਗਰੇਜ਼ਾਂ ਨੂੰ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇContent created by www.thepunjabiclass.com and youtube channel punjabiclass

ਪ੍ਰਸ਼ਨ 13. ਫ਼ਰਜ਼ ਕਰੋ ਤੁਸੀਂ ਅੱਠਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਆਪਣੇ ਪਿਤਾ ਜੀ ਨੂੰ ਆਪਣੇ ਪਾਸ ਹੋਣ ਦੀ ਖ਼ਬਰ ਦਿੰਦਿਆਂ ਨਵੀਂ ਕਲਾਸ ਦੇ ਦਾਖ਼ਲੇ, ਫੀਸਾਂ ਤੇ ਕਿਤਾਬਾਂ, ਕਾਪੀਆਂ ਖ਼ਰੀਦਣ ਲਈ ਪੈਸੇ ਭੇਜਣ ਲਈ ਕਹੋ।
115,ਕੇਵਲ ਸਿੰਘ ਨਗਰ,
ਅੰਮ੍ਰਿਤਸਰ ।
15 ਫਰਵਰੀ , 20…..
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ।
ਆਪ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਅੱਠਵੀਂ ਵਿਚੋਂ ਪਾਸ ਹੋ ਗਿਆ ਹਾਂ। ਮੈਂ ਆਪਣੀ ਕਲਾਸ ਵਿਚੋਂ ਫ਼ਸਟ ਰਿਹਾ ਹਾਂ। ਮੇਰੇ 540 ਨੰਬਰ ਆਏ ਹਨ। ਮੇਰਾ ਮਿੱਤਰ ਸਵਰਨ ਵੀ ਪਾਸ ਹੋ ਗਿਆ ਹੈ, ਪਰ ਉਸ ਦੀ ਡਿਵੀਜ਼ਨ ਸੈਕਿੰਡ ਹੈ ਤੇ ਮੇਰੀ ਫ਼ਸਟ ਹੁਣ ਮੈਂ ਨੌਵੀਂ ਵਿਚ ਦਾਖ਼ਲ ਹੋਣਾ ਹੈ। ਮੁੱਖ ਅਧਿਆਪਕ ਸਾਹਿਬ ਨੇ ਮੇਰੇ ਚੰਗੇ ਨੰਬਰਾਂ ਨੂੰ ਮੁੱਖ ਰੱਖ ਕੇ ਮੇਰੀ ਪੂਰੀ ਫ਼ੀਸ ਮਾਫ਼ ਕਰਨ ਦਾ ਭਰੋਸਾ ਦਿੱਤਾ ਹੈ, ਪਰੰਤੂ ਕਿਤਾਬਾਂ, ਕਾਪੀਆਂ ਤੇ ਹੋਰ ਸਾਰੀਆਂ ਚੀਜ਼ਾਂ ਖ਼ਰੀਦਣ ਲਈ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ। ਕਿਰਪਾ ਕਰਕੇ ਮੈਨੂੰ 5500 ਰੁਪਏ ਭੇਜ ਦਿਓ।
ਮਾਤਾ ਜੀ ਤੇ ਨਿੱਕਾ ਵੀਰ ਰਾਜ਼ੀ – ਖੁਸ਼ੀ ਹਨ। ਉਹਨਾਂ ਵਲੋਂ ਆਪ ਨੂੰ ਸਤਿ ਸ੍ਰੀ ਅਕਾਲ।
ਆਪ ਦਾ ਸਪੁੱਤਰ,
ਹਰਪਾਲ ਸਿੰਘ ।

Content created by www.thepunjabiclass.com and youtube channel punjabiclass


ਜਾਂ
ਤੁਹਾਡੇ ਮੁਹੱਲੇ ਵਿਚ ਸਫ਼ਾਈ ਤੇ ਰੋਸ਼ਨੀ ਦਾ ਪ੍ਰਬੰਧ ਠੀਕ ਨਹੀਂ ਤੇ ਨਾ ਹੀ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਚੰਗਾ ਪ੍ਰਬੰਧ ਹੈ। ਇਸ ਦੇ ਸੁਧਾਰ ਲਈ ਆਪਣੇ ਸ਼ਹਿਰ ਦੀ ਨਗਰ – ਨਿਗਮ ਦੇ ਕਮਿਸ਼ਨਰ ਨੂੰ ਇਕ ਬਿਨੈ – ਪੱਤਰ ਲਿਖੋ।
20 ਅਗਸਤ, 20….
ਸੇਵਾ ਵਿਖੇ
ਕਮਿਸ਼ਨਰ ਸਾਹਿਬ,
ਨਗਰ ਨਿਗਮ,
ਲੁਧਿਆਣਾ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਆਪ ਦਾ ਧਿਆਨ ਆਪਣੇ ਮੁਹੱਲੇ ਅਗਰ ਨਗਰ ਵਿਚ ਸਫ਼ਾਈ ਤੇ ਰੋਸ਼ਨੀ ਦੀ ਮੰਦੀ ਹਾਲਤ ਤੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣ ਦੀ ਸਮੱਸਿਆ ਵਲ ਦੁਆਉਣਾ ਚਾਹੁੰਦੇ ਹਾਂ ਸਾਡੇ ਮੁਹੱਲੇ ਵਿਚ ਗਲੀਆਂ ਦੀ ਸਫ਼ਾਈ ਕਰਨ ਲਈ ਜਿਹੜੇ ਨਿਗਮ ਜਾਂ ਕਮੇਟੀ/ਪੰਚਾਇਤ ਵਲੋਂ ਸਫ਼ਾਈ ਕਰਮਚਾਰੀ ਲਾਏ ਹੋਏ ਹਨ, ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ। ਇਕ ਤਾਂ ਉਹ ਹਰ ਰੋਜ਼ ਸਫ਼ਾਈ ਕਰਨ ਨਹੀਂ ਆਉਂਦੇ ; ਦੂਸਰੇ ਉਹ ਜਦੋਂ ਸਫ਼ਾਈ ਕਰਨ ਆਉਂਦੇ ਵੀ ਹਨ, ਤਾਂ ਕੂੜੇ ਦੀਆਂ ਢੇਰੀਆਂ ਗਲੀਆਂ ਵਿਚ ਹੀ ਲਾ ਕੇ ਚਲੇ ਜਾਂਦੇ ਹਨ, ਜਿਸ ਕਾਰਨ ਕੂੜਾ ਮੁੜ ਸਾਰਾ ਦਿਨ ਗਲੀਆਂ ਵਿਚ ਹੀ ਖਿਲਰਦਾ ਰਹਿੰਦਾ ਹੈ।
ਇੱਥੋਂ ਦੀਆਂ ਗਲੀਆਂ ਵਿਚ ਰੋਸ਼ਨੀ ਦਾ ਪ੍ਰਬੰਧ ਵੀ ਬਹੁਤ ਮਾੜਾ ਹੈ। ਗਲੀਆਂ ਵਿਚ ਲੱਗੇ ਬਹੁਤ ਸਾਰੇ ਬਲਬ ਖ਼ਰਾਬ ਹੋ ਚੁੱਕੇ ਹਨ ਤੇ ਰਾਤ ਨੂੰ ਇੱਥੇ ਆਮ ਕਰਕੇ ਹਨੇਰਾ ਹੀ ਰਹਿੰਦਾ ਹੈ, ਜਿਸ ਕਰਕੇ ਚੋਰੀ ਦੀਆਂ ਵਾਰਦਾਤਾਂ ਤੇ ਔਰਤਾਂ ਨਾਲ ਜ਼ਿਆਦਤੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸੀਵਰੇਜ ਦੇ ਪਾਣੀ ਦਾ ਨਿਕਾਸ ਵੀ ਠੀਕ ਨਹੀਂ। ਸੀਵਰੇਜ ਆਮ ਕਰਕੇ ਇਹ ਕਿਤੋਂ ਨਾ ਕਿਤੋਂ ਬੰਦ ਹੀ ਹੋਇਆ ਰਹਿੰਦਾ ਹੈ, ਜਿਸ ਕਰਕੇ ਗਲੀ ਨੰ: 12 ਤੇ 13 ਵਿਚ ਤਾਂ ਆਮ ਕਰਕੇ ਪਾਣੀ ਭਰਿਆਂ ਹੀ ਰਹਿੰਦਾ ਹੈ।
ਜੇਕਰ ਰਤਾ ਜਿੰਨੀ ਬਰਸਾਤ ਹੋ ਜਾਵੇ, ਤਾਂ ਪਾਣੀ ਘਰਾਂ ਵਿਚ ਵੜ ਜਾਂਦਾ ਹੈ। ਸੀਵਰੇਜ ਤੇ ਬਰਸਾਤ ਦਾ ਪਾਣੀ ਨੀਵੇਂ ਖ਼ਾਲੀ ਥਾਂਵਾਂ ਵਿਚ ਜਮਾਂ ਹੋ ਜਾਂਦਾ ਹੈ, ਜੋ ਕਿ ਲਗਾਤਾਰ ਬਦਬੂ ਵੀ ਛੱਡਦਾ ਰਹਿੰਦਾ ਹੈ ਅਤੇ ਮੱਖੀਆਂ ਤੇ ਮੱਛਰਾਂ ਦੇ ਪਲਣ ਦਾ ਸਥਾਨ ਵੀ ਬਣਿਆ ਰਹਿੰਦਾ ਹੈ, ਜਿਸ ਕਰਕੇ ਮੁਹੱਲੇ ਵਿਚ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋਈ ਪਈ ਹੈ ਥਾਂ – ਥਾਂ ਪਾਣੀ ਖੜ੍ਹਾ ਹੋਣ ਕਰਕੇ ਮੁਹੱਲੇ ਵਿਚ ਟੁਟੀਆਂ ਦਾ ਪਾਣੀ ਗੰਦਾ ਹੋ ਗਿਆ ਹੈ ਤੇ ਪੀਣ – ਯੋਗ ਨਹੀਂ ਰਿਹਾ, ਜਿਸ ਕਾਰਨ ‘ਯਰਕਾਨ ਤੇ ਦਸਤ’ ਦੀਆਂ ਬਿਮਾਰੀਆਂ ਵੀ ਫੈਲ ਗਈਆਂ ਹਨ ! ਦੋ ਕੇਸ ਹੈਜ਼ੇ ਦੇ ਹੋ ਚੁੱਕੇ ਹਨ। ਬਹੁਤ ਸਾਰੇ ਲੋਕ ਮਲੇਰੀਏ ਨਾਲ ਬਿਮਾਰ ਪਏ ਹਨ।Content created by www.thepunjabiclass.com and youtube channel punjabiclass
ਇਸ ਪ੍ਰਕਾਰ ਸਾਡੇ ਮੁਹੱਲੇ ਦੇ ਲੋਕ ਬਹੁਤ ਹੀ ਨਰਕੀ ਜੀਵਨ ਗੁਜ਼ਾਰ ਰਹੇ ਹਨ। ਇੱਥੇ ਸਫ਼ਾਈ ਤੇ ਰੌਸ਼ਨੀ ਦੇ ਪ੍ਰਬੰਧ ਨੂੰ ਸੁਧਾਰਨ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨਿੱਜੀ ਤੌਰ ਤੇ ਸਾਡੇ ਮੁਹੱਲੇ ਦਾ ਦੌਰਾ ਕਰੋ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਵੋ। ਅਸੀਂ ਆਸ ਕਰਦੇ ਹਾਂ ਕਿ ਆਪ ਸਾਡੇ ਮੁਹੱਲੇ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਲਦੀ ਤੋਂ ਜਲਦੀ ਕਾਰਵਾਈ ਕਰੇਗੀ।
ਧੰਨਵਾਦ ਸਹਿਤ।
ਆਪ ਦੇ ਵਿਸ਼ਵਾਸਪਾਤਰ,
ਸੁਖਵਿੰਦਰ ਸਿੰਘ ਤੇ ਹੋਰ ਮੁਹੱਲਾ ਨਿਵਾਸੀ

Content created by www.thepunjabiclass.com and youtube channel punjabiclass

ਪ੍ਰਸ਼ਨ 14.ਹੇਠ ਲਿਖੇ ਡੱਬਿਆਂ ਵਿੱਚੋ ਘਟੋ-ਘੱਟ 8 ਸਾਰਥਕ ਸ਼ਬਦ ਚੁਣ ਕੇ ਲਿਖੋ : (8)

ਉੱਤਰ :- ਅਨੰਦ,
ਰੁੱਸਣਾ,
ਧੋਖਾ,
ਕਥਾ,
ਧੁੱਪ,
ਸੁਨਹਿਰੀ,
ਪਿੰਜਰਾ,
ਸੁਨੇਹਾ

ਪ੍ਰਸ਼ਨ 15.ਨਾਂਵ ਤੋਂ ਕੀ ਭਾਵ ਹੈ? ਉਦਾਹਰਨ ਸਹਿਤ ਲਿਖੋ? (3)
)
ਉੱਤਰ :- ਜਿਹੜੇ ਸ਼ਬਦ ਕਿਸੇ ਵਿਆਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦਿ ਦਾ ਬੋਧ ਕਰਵਾਉਣ ਉਨ੍ਹਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਹਰਪਾਲ ਸਿੰਘ, ਚਾਂਦੀ, ਫਗਵਾੜਾ, ਮਿੱਠਾ, ਜਮਾਤ ਆਦਿ
ਜਾਂ
ਪ੍ਰ :ਵਿਸ਼ੇਸ਼ਣ ਤੋਂ ਕੀ ਭਾਵ ਹੈ ?ਉਦਾਹਰਨ ਸਹਿਤ ਲਿਖੋ?
ਉੱਤਰ :- ਵਿਸ਼ੇਸ਼ਣ- ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ਼ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਤੇ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾ ਨੂੰ ਵਿਸ਼ੇਸ਼ਣ ਕਿਹਾ ਜਾਦਾ ਹੈ ਜਿਵੇ ਰਮੇਸ਼ ਬੁੱਧੀਮਾਨ ਹੈ

Content created by www.thepunjabiclass.com and youtube channel punjabiclass




punjabivaranmala

View Comments

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.