8th Class PSEB Social Science (ਸਮਾਜਿਕ ਵਿਗਿਆਨ) Final Board Paper Feb-March 2023 with Solution in English/Punjabi Medium

Model/Sample Test Paper
Subject: Social Science
Class:8th
Time Allowed: 3Hrs
M.M : 70
Note: All Questions are Compulsory
Question Paper is divided into 4 Parts (A,B,C,D)
Part-A
Q1.Multiple Choice Questions:
1.Which among the following are the natural resources?
A. Forest
B. Soil
C. Minerals
D. All of the above
Ans:D. All of the above
2.Which type of soil is the best for agriculture?
A. Laterite soil
B. Alluvial soil
C. Red soil
D. Desert soil
Ans: B. Alluvial soil

Content Created by www.thepunjabiclass.com and youtube channel Punjabiclass
3.Which of the following is not a grain harvest?
A.Wheat
B. Rice
C.Coffee
D. Maize
Ans:C.Coffee
4:How many types of volcanoes are there?
A. One
B.Three
C. Five
D. Seven.
Ans :B.Three
5.This is a legal document. The country is governed accordingly, what is it?
(A) Constitution
(B) Judiciary
(C) Executive
(D) None of the above
Ans: (A) Constitution

Content Created by www.thepunjabiclass.com and youtube channel Punjabiclass
6. Gandhiji started _______ movement in 1920 AD.
(a) Non Cooperation
(b) Rowlatt Satyagraha
(c) Quit India
(d) Civil Disobedience.
Ans:(a) Non Cooperation.
7. “The Right to Free and Compulsory Education” is applicable up to which class?
(A) Fifth
(B) Eighth
(C) Tenth
(D) Eleventh
Ans: (B) Eighth
8. How many members can be nominated by the President in the Rajya Sabha?
(A) 08
(B) 12
(C) 02
(D) 10
Ans. (B) 12

Content Created by www.thepunjabiclass.com and youtube channel Punjabiclass
9. When did the Battle of Plassey take place?
A. June 23, 1757
B. June 23, 1857
C. June 14, 1698
D. .June 23, 1764
Ans. A. June 23, 1757
10.Which act was passed to investigate the activities of East India Company?
A) Charter Act
B) Regulating Act
C) Pitts India Act
D) None of the above
Ans. B) Regulating Act

Join Telegram


11. Which of the following cities did not develop under the British East India Company in India?
(a) Madras
(b) Mumbai
(c) Chandigarh
(d) Calcutta.
Ans: (c) Chandigarh

Content Created by www.thepunjabiclass.com and youtube channel Punjabiclass
12.At the time of independence, the majority of Indians lived in
(a) Villages
(b) Towns
(c) Cities
(d) Metropolitans.
Ans:(a) Villages.
13.Who resolves the differences between both the Houses of Parliament?
(A) Speaker
(B) Prime Minister
(C) President
(D) Vice President.
Ans:(C) President

Content Created by www.thepunjabiclass.com and youtube channel Punjabiclass
14.Name the first Indian soldier who refused the use of greased cartridges?
A. Mangal Pandey
B. Tantiya Tope
C. Nana Sahib
D.None of these
Ans . A. Mangal Pandey
15. Which Indian social reformer made efforts to ban the practice of Sati?
A.Swami Vivekananda
B.Mahatma Gandhi
C.Swami Dayanand
D.Raja Ram Mohan Roy
Ans. D.Raja Ram Mohan Roy

PART-B
(Geography)
Q 2. Objective Type Questions (4×1=4)
Fill in the blanks:
1 ____________ resources are used for some economic gain.
Ans. Developed
2. The _____________ soil has the very low capacity to water retension.
Ans . Desert
True/False:
3.Green Revolution contributed to the production of sugarcane and maize.
Ans.False
4.Volcanoes erupt as the earth’s tectonic plates slide.
Ans. False
5.Gandhiji broke the salt law at Dandi.
Ans.True

Content Created by www.thepunjabiclass.com and youtube channel Punjabiclass

Q 3. Answer the Following question in 50 words (2×2=4)
Q 1.What are the non-conventional sources of energy?
Ans: Water power, solar energy, wind power, geothermal energy and tidal energy.
Q 2.What are the main natural disasters?
Ans : Earthquakes, volcanoes, tsunamis, floods, drought, cyclones, landslides, and icebergs slide

Content Created by www.thepunjabiclass.com and youtube channel Punjabiclass

ਸਰਕਾਰੀ ਨੌਕਰੀਆਂ ਦੀ ਜਾਣਕਾਰੀ

Q 4. Answer the Following question in 50-60 words (2×3=6)
Q 1. Write about the land use in India.
Ans: Land use pattern. India has a total geographical area of 32.8 crore hectares. Main characteristics of land use are given below:
1.Net Sown Area. About 46% of total land (77 crore hectares) is net sown area. This vast area shows the importance of agriculture in India as crops are grown in it.
2.Fallow land. About 8% land (2.2 crore hectares) is left as fallow land and is cultivated after two or three years.
3.Forests. About 22.2% of land is (6.6 crore hectares) under forests. It should be 33%. Afforestation be done and’ deforestation be banned.
4.Plantation crops. About 1% land is under plantation crops like tea, coffee, etc.
5.Other uses. Land under permanent grassland, cultivable waste and not available for cultivation amounts to about 5 crore hectares.
6.Area under forests is increasing. Fallow land has been reduced in area. Net sown area under doubled cropped area is also increasing.
OR Content Created by www.thepunjabiclass.com and youtube channel Punjabiclass
Q .Write about protection of tea and coffee plants.
Ans: Tea:- Tea plants are planted on cleared slope. So that on well drained slopes, water should not stand in the roots of plants. Fertilizers are used for growth of tea plants. Tea plant needs pruning for its proper growth.
Coffee :- Coffee saplings are grown in Nursery and then transplanted in the fields. The plants require use of fertilizers, pruning, and irrigation. Sunny weather is required during growth. The tree is pruned to keep it upto a height of 8 feet.
Q 2. Which precautions should be taken into consideration at the time of the earthquake?
Ans: The suitable measures to be taken to protect oneself from the damage caused by earthquakes are :
1. Earthquake-resistant buildings need to be constructed in both the highest and high-risk zone areas.
2. The buildings should be flexible and strong.
3. The building plan should have the building codes which have been prescribed.
4. Existing buildings which are not earthquake resistant must be strengthened structurally.
5. Even individuals should be taught how to protect themselves during an earthquake in schools and colleges by giving them daily drills about it.
6. There should be no confusion and fear.
7. People should nor rush out.
8. People should help the victims
OR Content Created by www.thepunjabiclass.com and youtube channel Punjabiclass
Q .Differentiate between Biotic and Abiotic resources.
Ans:


5. Show in any 7 of the following 10 places in the map of India

1.A northern plain of India
2.Brahmaputra river
3.Black date field
4.Gold field
5.Copper field
6.Pig iron area
7.Mica field
8.Perpetual outdoor forest area
9.Cotton area
10.Patsan area

Part-B
(History) (4×1=4)
Q6. Objective Type Questions
1.There was __________ period in India in the 16th century.
Ans: medieval
2.In 1772 A.D. the ________ was abolished in Bengal.
Ans: Dual administration
3.________ was a famous general of Nana Sahib.
Ans: Tanya Tope
4._______ said ‘Swaraj is my birthright and I shall have it.’
Ans: Bal Gangadhar Tilak

Content Created by www.thepunjabiclass.com and youtube channel Punjabiclass

Q7.Answer the Following Question in 50 Words:
1.Write down any two political causes of the revolt of 1857 A.D.
Ans :1. Insult of Bahadur Shah: In 1856 A.D., the Governor-General told the Mughal Emperor that he would be the last emperor of India. After his death, his princes will have to vacate the Red fort. This decision of the British annoyed the Muslims.
2.By whom and where was the Gadar Party founded? ‘ (P.S.E.H. 2020)
Ans: Gadar Party was founded in 1913 A.D. by the Indians living in America and Canada. It was founded at San Fransisco.

Content Created by www.thepunjabiclass.com and youtube channel Punjabiclass


Q8. Answer the following question in 50-60 words
Q1.Write a note on Govt. Documents.
Ans: Government documents are a very important source of history of modern India. We can get information about activities of foreign powers, the British conquest of India and the British administration in India through these documents. These documents also tell us that how India was economically exploited by the British. In other words Government documents are one of the important sources of writing history of modern India.
OR Content Created by www.thepunjabiclass.com and youtube channel Punjabiclass
Q.What do you know about Birsa Munda?
Ans: Birsa Munda was a leader of the revolt of the Munda tribe in Bihar (Chhota Nagpur area). He was a very powerful person. He was considered as the messenger of God. He protested motion against such non-tribal people who took away the land of Munda people. Munda people also hate moneylenders and Zamindars because they treated them badly. Birsa Munda told the Munda people to not to pay the taxes to Zamindars. Munda people in Chhota Nagpur region attacked the British officers, missionaries and police stations. But Birsa Munda was arrested by the British and the revolt was crushed.

Content Created by www.thepunjabiclass.com and youtube channel Punjabiclass
Q2.Write down the reasons of decline of small scale industries in India in the 19th century.
Ans:Indian villages were self-dependent before the establishment of the British rule in India. People of villages such as blacksmiths, farmers, carpenters, cobblers, potters, etc. collectively made things to fulfil needs of the village. Their cottage industry or their art was their means of income. But after the advent of the British rule in the country, rural people also started using goods made in the British factories because they were cheap as well as of good quality. So the small scale industries of villages and Indian cities started to decline and people became unemployed.
OR
Q.Write a note on family of tribal society.
Ans: Family is the first social unit of tribal society. Women play a very important role in household works of the family. Main functions of women are making food, collecting wood, cleaning and washing the clothes. They help males in their agricultural work. This work includes levelling the land, sowing the seeds, cutting the crops, etc. Main functions of males are cutting the jungles, levelling of the land, ploughing the field etc. Because females help in a great deal to men in their works, that’s why the custom of polygamy exists in tribal society.

Content Created by www.thepunjabiclass.com and youtube channel Punjabiclass


Q3.Write down the causes of failure of the revolt of 1857 A.D.
Ans: The following were the main causes of failure of Indians in the rising of 1857 :
1.The day of 31st May, 1857 was fixed for the start of revolt. But it started on 29 March. Rebels were not fully prepared for the revolt.
2.Revolt did not spread in entire India.
3.Unity was lacked among rebels.
4.Rebels lacked means to carry on the revolt.
5.Rebels were not fighting for any common objectives.
6.Military generals of rebels were not capable objectives.
7.Some local kingdoms helped the British to crush the revolt.
8.Means of transport were under control of British.
9.Intelligence system of the British was very good.
10.They crushed the revolt with the help of their military.

Content Created by www.thepunjabiclass.com and youtube channel Punjabiclass
OR
Q.Write a note on revolutionary movement.
Ans: Revolutionary movement in India originated due to the failure of the moderates and repressive policy of government towards assertive leaders. Main objective of revolutionary leaders was to eliminate the British rule from India. That’s why they founded many secret associations in the country. Revolutionaries in these associations were given the training to fire arms. It’s main centres were in Maharashtra, Bengal, Punjab, etc.
Main leaders of revolutionary movement in Punjab were Sardar Ajit Singh, Pindi Das, Sufi Amba Prasad and Lai Chand Falak. Under their leadership many violent activities took place in cities. Except India, revolutionary movements were started in foreign countries like England, America and Canada. Shyamji Krishna Verma founded Indian Home Rule society in England. This society became the centre of revolutionary activities. Lala Hardyal founded Gadar Party in America. Content Created by www.thepunjabiclass.com and youtube channel Punjabiclass
Q4.Write a note on Aligarh Movement.
Ans: Aligarh movement was a Muslim movement. This movement was started by Sir Sayyed Ahmad Khan for arousing consciousness among Muslims. He was of the view that Muslim Society cannot develop until Muslims will not take English education. That’s why he encouraged Muslims to take English education. He founded Mohammadan Anglo- Oriental College at Aligarh in 1875 A.D. This college later on became the famous Aligarh Muslim University. This university contributed in giving modern outlook to its citizens. Sir Sayyed Ahmad Khan was died in 1898 A.D. but the Aligarh University founded by him is still progressing sc lot.
OR Content Created by www.thepunjabiclass.com and youtube channel Punjabiclass
Q.Write down a note on Azad Hind Fauj.
Ans:Indian National Army was founded by Subhash Chandra Bose in Japan. His objective was to free India from the British rule. Those Indian soldiers were included in Indian National Army who were captivated during the Second World War by Japan. Subhash Chandra Bose gave many slogans such as ‘Delhi Chalo’, ‘Give me blood, I will give you freedom’, ‘Jai Hind’ etc. But Japan was defeated in Second World War. So Indian National Army was unsuccessful in getting India free. Subhash Chandra Bose died in an air crash in 1945 A.D. A number of soldiers of Indian National Army were arrested by the British. That’s why Indian people did strikes, protest and demonstrate in whole of the country. So the British made free all the soldiers of Indian National Army.

Part-C
(Civics)
9.Objective Type Questions (4×1=4)
Fill in the Blanks:
1.The constitution of India was implemented on ___________
Ans: 26 Jan. 1950
2.To treat all religions equal is _______________
Ans: secularism.
3.The first fundamental right is _______
Ans: Right to Equality
4.Parliamental form of government is also known as _________ government.
Ans: Democratic

10.Answwer the Following Questions in 50 Words. (2×2=4)
1.Write the word meaning of Law.
Ans:Law is an English word. The word “Law’ came out of Tutonic word ‘Lag’ whose meaning is definite. In this way the meaning of law is definite rule.
2.Write two duties connected with any two rights.
Ans: 1.To value and preserve the rich heritage of our composite culture. Cultural and educational right.
2.To defend the country and render national service when called upon to do so.

Content Created by www.thepunjabiclass.com and youtube channel Punjabiclass

11.Answer the Following Questions in 50-60 Words. (2×3=6)
Q1.How was the Constitution of India formed?
Ans: On the 29th of August, 1947, a seven member committee was formed to form the Indian Constitution. This committee studied the Constitutions of many countries. It took 2 years, 11 months and 18 days to complete the Indian Constitution. It was passed by the Constituent Assembly on 29th November, 1949 but was implemented in the country on 26th January, 1950 due to the historical importance of this date.
OR Content Created by www.thepunjabiclass.com and youtube channel Punjabiclass
Q.Explain the importance of Judiciary.
Ans:Judiciary is that part of government that does the work of giving justice. Judiciary is of great importance in Democratic government because it is known as the caretaker of the constitution. It takes care of democracy and it is the supporter of rights and freedoms. The importance of the Judiciary is more in federalism because it resolves the disputes which occur between center and different states. It also has to play a great role for the security and impartial explanation of the constitution. Quality of Judiciary is the topmost criteria of checking quality of any government.

Content Created by www.thepunjabiclass.com and youtube channel Punjabiclass
Q2.What do you mean by justice? How has this ideal been implemented?
Ans: The meaning of justice is that all the citizens of India should be given social, economic and political justice. That’s why it is necessary that every one should be given equal opportunities. So to achieve this aim, according to the Third Schedule of Constitution, discrimination on the basis of religion, race, colour, etc. is prohibited. All the citizens are also given equality of opportunity through fundamental rights. This equality is the guarantee of economic, social and political justice. Person will be punished who will try to break the related laws.
OR Content Created by www.thepunjabiclass.com and youtube channel Punjabiclass
Q.Write the composition of Indian Parliament.
Ans:There are two houses of Parliament : Lok Sabha and Rajya Sabha. Lok Sabha is known as Lower House and Rajya Sabha is known as Upper House. Members of Lok Sabha are directly elected through the process of Universal Adult Franchise. Its two members are nominated by the President. 238 members of Rajya Sabha out of 250 are elected by states and Union Territories. Rest of the 12 members are nominated by the President.

ਮਾਡਲ ਪ੍ਰਸ਼ਨ ਪੱਤਰ
ਵਿਸ਼ਾ: ਸਮਾਜਿਕ ਵਿਗਿਆਨ
ਜਮਾਤ : 8ਵੀ
ਸਮਾਂ : 3 ਘੰਟੇ
ਕੁੱਲ ਨੰਬਰ : 70
ਨੋਟ : ਸਾਰੇ ਪ੍ਰਸ਼ਨ ਲਾਜਮੀ ਹਨ।
ਪ੍ਰਸ਼ਨ-ਪੱਤਰ ਦੇ ਚਾਰ ਭਾਗ (ਓ,ਅ,ਈ,ਸ) ਹੋਣਗੇ।
ਭਾਗ-ਓ
ਪ੍ਰਸ਼ਨ 1: ਬਹੁ-ਵਿਕਲਪੀ ਪ੍ਰਸ਼ਨ
1.ਹੇਠ ਲਿਖੇ ਵਿੱਚੋਂ ਕਿਹੜੇ ਕੁਦਰਤੀ ਸਰੋਤ ਹਨ?
A. ਜੰਗਲ
B. ਮਿੱਟੀ
C. ਖਣਿਜ
D. ਉਪਰੋਕਤ ਸਾਰੇ
ਉੱਤਰ : D. ਉਪਰੋਕਤ ਸਾਰੇ
2. ਕਿਸ ਕਿਸਮ ਦੀ ਮਿੱਟੀ ਦਾ ਖੇਤੀਬਾੜੀ ਨੂੰ ਪ੍ਰਫੁਲਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ ?
A.ਲੇਟਰੀਟ ਮਿੱਟੀ
B. ਜਲੋਢ ਮਿੱਟੀ
C. ਲਾਲ ਮਿੱਟੀ
D. ਮਾਰੂਥਲ ਦੀ ਮਿੱਟੀ
ਉੱਤਰ :- ਜਲੋਢ ਮਿੱਟੀ

Content Created by www.thepunjabiclass.com and youtube channel Punjabiclass
3.ਹੇਠ ਲਿਖੇ ਵਿੱਚੋਂ ਕਿਹੜਾ ਅਨਾਜ ਦੀ ਵਾਢੀ ਨਹੀਂ ਹੈ?
A.ਕਣਕ
B. ਚਾਵਲ
C .ਕੌਫੀ
D. ਮੱਕੀ
ਉੱਤਰ: C .ਕੌਫੀ
4: ਜਵਾਲਾਮੁਖੀ ਦੀਆਂ ਮੁੱਖ ਤੋਰ ਤੇ ਕਿੰਨੀਆਂ ਕਿਸਮਾਂ ਹਨ?
A. ਇੱਕ
B .ਤਿੰਨ
C. ਪੰਜ
D . ਸੱਤ.
ਉੱਤਰ: B .ਤਿੰਨ

Content Created by www.thepunjabiclass.com and youtube channel Punjabiclass
5.ਇਹ ਇੱਕ ਕਾਨੂੰਨੀ ਦਸਤਾਵੇਜ਼ ਹੈ। ਇਸ ਅਨੁਸਾਰ ਦੇਸ਼ ਦਾ ਸ਼ਾਸ਼ਨ ਚਲਾਇਆ ਜਾਂਦਾ ਹੈ, ਇਹ ਕੀ ਹੈ?
A ਸੰਵਿਧਾਨ
B ਨਿਆਂਪਾਲਿਕਾ
C ਕਾਰਜਕਾਰੀ
D ਉਪਰੋਕਤ ਵਿੱਚੋਂ ਕੋਈ ਨਹੀਂ
ਉੱਤਰ: A ਸੰਵਿਧਾਨ
6. ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਅਜ਼ਾਦੀ ਦੇਵਾਂਗਾ’ ਨਾਅਰਾ ਦਿੱਤਾ-
(i) ਲਾਲਾ ਲਾਜਪਤ ਰਾਏ
(ii) ਮਹਾਤਮਾ ਗਾਂਧੀ
(iii) ਸਰਦਾਰ ਪਟੇਲ
(iv) ਸੁਭਾਸ਼ ਚੰਦਰ ਬੋਸ ।
ਉੱਤਰ-(iv) ਸੁਭਾਸ਼ ਚੰਦਰ ਬੋਸ 

Content Created by www.thepunjabiclass.com and youtube channel Punjabiclass
7. “ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ” ਕਿਸ ਜਮਾਤ ਤੱਕ ਲਾਗੂ ਹੈ?
A ਪੰਜਵਾਂ
B ਅੱਠਵਾਂ
C ਦਸਵਾਂ
D ਗਿਆਰ੍ਹਵੀਂ
ਉੱਤਰ: B ਅੱਠਵਾਂ


8. ਰਾਜ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾ ਸਕਦੇ ਹਨ?
A 08
B 12
C 02
D 10
ਉੱਤਰ B 12

Content Created by www.thepunjabiclass.com and youtube channel Punjabiclass
9. ਪਲਾਸੀ ਦੀ ਲੜਾਈ ਕਦੋਂ ਹੋਈ?
A. 23 ਜੂਨ 1757 ਈ
B. 23 ਜੂਨ 1857 ਨੂੰ ਬੀ
C. 14 ਜੂਨ, 1698
D. 23 ਜੂਨ 1764 ਈ
ਉੱਤਰ A. 23 ਜੂਨ 1757 ਈ
10. ਈਸਟ ਇੰਡੀਆ ਕੰਪਨੀ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਕਿਹੜਾ ਐਕਟ ਪਾਸ ਕੀਤਾ ਗਿਆ ਸੀ?
A) ਚਾਰਟਰ ਐਕਟ
B) ਰੈਗੂਲੇਟਿੰਗ ਐਕਟ
C) ਪਿਟਸ ਇੰਡੀਆ ਐਕਟ
D) ਉਪਰੋਕਤ ਵਿੱਚੋਂ ਕੋਈ ਨਹੀਂ
ਉੱਤਰ B) ਰੈਗੂਲੇਟਿੰਗ ਐਕਟ
11.ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਧੀਨ, ਹੇਠ ਦਰਜ ਵਿੱਚੋਂ ਕਿਹੜੇ ਸ਼ਹਿਰ ਦਾ ਉਥਾਨ ਨਹੀਂ ਹੋਇਆ ?
A.ਮਦਰਾਸ
B. ਬੰਬਈ
C. ਚੰਡੀਗੜ੍ਹ
D. ਕਲਕੱਤਾ ।
ਉੱਤਰ- C. ਚੰਡੀਗੜ੍ਹ
12. ਸੁਤੰਤਰਤਾ ਦੇ ਸਮੇਂ ਭਾਰਤ ਦੇ ਕਿਹੜੇ ਵਿਸ਼ੇਸ਼ ਖੇਤਰ ਉੱਤੇ ਪੁਰਤਗਾਲੀ ਸ਼ਾਸਨ ਕਰਦੇ ਸਨ ? ਉਹ ਖੇਤਰ ਕਿਹੜਾ ਸੀ ?
A ਗੋਆ
B ਦਮਨ
C ਦਿਉ
D ਉਪਰੋਕਤ ਸਾਰੇ ।
ਉੱਤਰ- D ਉਪਰੋਕਤ ਸਾਰੇ

Content Created by www.thepunjabiclass.com and youtube channel Punjabiclass
13.ਕਾਨੂੰਨ ਬਣਾਉਣ ਦਾ ਕੰਮ ਸਰਕਾਰ ਦੇ ਕਿਸ ਅੰਗ ਦੁਆਰਾ ਕੀਤਾ ਜਾਂਦਾ ਹੈ ?
A ਵਿਧਾਨਪਾਲਿਕਾ
B ਕਾਰਜਪਾਲਿਕਾ
C ਨਿਆਂਪਾਲਿਕਾ
D ਨਗਰਪਾਲਿਕਾ ।
ਉੱਤਰ-A ਵਿਧਾਨਪਾਲਿਕਾ
14.ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਸੈਨਿਕ ਕੌਣ ਸੀ ?
A ਬਹਾਦੁਰ ਸ਼ਾਹ ਜ਼ਫ਼ਰ
B ਤਾਂਤਿਆ ਟੋਪੇ
C ਨਾਨਾ ਸਾਹਿਬ
D ਮੰਗਲ ਪਾਂਡੇ ।
ਉੱਤਰ- D ਮੰਗਲ ਪਾਂਡੇ

Content Created by www.thepunjabiclass.com and youtube channel Punjabiclass


15. ਸਤੀ-ਪ੍ਰਥਾ ਨੂੰ ਕਿਸ ਦੇ ਯਤਨਾਂ ਨਾਲ ਖ਼ਤਮ ਕੀਤਾ ਗਿਆ-
A ਰਾਜਾ ਰਾਮ ਮੋਹਨ ਰਾਏ
B ਸਰ ਸੱਯਦ ਅਹਿਮਦ ਖਾਂ
C ਵੀਰ ਸਰਮ
D ਸਵਾਮੀ ਦਯਾਨੰਦ ਸਰਸਵਤੀ ।
ਉੱਤਰ- A ਰਾਜਾ ਰਾਮ ਮੋਹਨ ਰਾਏ

ਭਾਗ-ਅ
2.ਵਸਤੁਨਿਸ਼ਠ ਪ੍ਰਸ਼ਨ
ਖਾਲੀ ਥਾਵਾਂ ਭਰੋ
1. ______________ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਲਈ ਵਰਤੇ ਜਾਂਦੇ ਹਨ।
ਉੱਤਰ :- ਵਿਕਸਿਤ
2.ਭਾਰਤ ਵਿਚ 16ਵੀਂ ਸਦੀ ਵਿਚ ………………….. ਕਾਲ ਸੀ
ਉੱਤਰ – ਮੱਧ
ਸਹੀ /ਗਲਤ
3.ਖਣਿਜ ਸੰਸਾਧਨ ਧਰਤੀ ਦੇ ਅੰਦਰੂਨੀ ਭਾਗ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਹਨ
ਉੱਤਰ :- ਸਹੀ
4. ਮੱਕੀ ਦੇ ਪੌਦੇ ਦੀ ਉਤਪੱਤੀ ਸੰਯੁਕਤ ਰਾਜ ਅਮਰੀਕਾ ਵਿਚ ਹੋਈ
ਉੱਤਰ :- ਸਹੀ
5. ਉੱਤਰੀ ਅਮਰੀਕਾ ਵਿਚ ਚੱਕਰਵਾਤਾ ਨੂੰ ਹਰੀਕੇਨ ਕਿਹਾ ਜਾਂਦਾ ਹੈ।
ਉੱਤਰ :- ਸਹੀ

Content Created by www.thepunjabiclass.com and youtube channel Punjabiclass

3.ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50 ਸ਼ਬਦਾਂ ਵਿਚ ਦਿਓ :(2x 2=4)
ਪ੍ਰ 1.ਸ਼ਕਤੀ ਦੇ ਨਵੇਂ ਸਾਧਨ ਜਾਂ ਗੈਰ ਪਰੰਪਰਾਗਤ ਕਿਹੜੇ-ਕਿਹੜੇ ਹਨ ?
ਉੱਤਰ- ਸ਼ਕਤੀ ਦੇ ਨਵੇਂ ਸਾਧਨ ਪਣ-ਬਿਜਲੀ, ਸੂਰਜੀ ਊਰਜਾ, ਵਾਯੂ ਸ਼ਕਤੀ, ਭੂ-ਤਾਪੀ ਊਰਜਾ ਅਤੇ ਜਵਾਰੀ ਊਰਜਾ ਹਨ
ਪ੍ਰ 2.ਕੁਦਰਤੀ ਆਫ਼ਤਾਂ ਮੁੱਖ ਤੌਰ ‘ਤੇ ਕਿਹੜੀਆਂ-ਕਿਹੜੀਆਂ ਹਨ ? ”
ਉੱਤਰ-ਮੁੱਖ ਕੁਦਰਤੀ ਆਫ਼ਤਾਂ ਹਨ-ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ, ਚੱਕਰਵਾਤ, ਸੋਕਾ, ਭੂ-ਅਪਰਦਨ (ਭੂਮੀ ਦਾ ਖਿਸਕਣਾ) ਅਤੇ ਹਿਮ ਅਪਰਦਨ (ਬਰਫ਼ ਦੇ ਤੋਦਿਆਂ ਦਾ ਸਰਕਣਾ) 

Content Created by www.thepunjabiclass.com and youtube channel Punjabiclass

4.ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿਚ ਦਿਓ : (2x 3=6)
ਪ੍ਰ 1.ਭਾਰਤ ਵਿਚ ਭੂਮੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ?
ਉੱਤਰ-ਭਾਰਤ ਵਿਚ ਭੂਮੀ ਦੀ ਵਰਤੋਂ ਭਿੰਨ-ਭਿੰਨ ਕੰਮਾਂ ਲਈ ਹੁੰਦੀ ਹੈ-
1.ਵਣ (ਜੰਗਲ) – ਭਾਰਤ ਦੇ ਖੇਤਰਫਲ ਦਾ 23% ਭਾਗ ਜੰਗਲਾਂ ਦੇ ਅਧੀਨ ਆਉਂਦਾ ਹੈ ਜੋ ਵਿਗਿਆਨਿਕ ਦ੍ਰਿਸ਼ਟੀ ਤੋਂ ਘੱਟ ਹੈ । ਵਿਗਿਆਨਿਕ ਦ੍ਰਿਸ਼ਟੀ ਅਨੁਸਾਰ ਦੇਸ਼ ਦਾ 33% ਖੇਤਰ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ ।
2.ਖੇਤੀ ਯੋਗ ਭੂਮੀ – ਭਾਰਤ ਦਾ 46% ਖੇਤਰਫਲ ਖੇਤੀ ਯੋਗ ਭੂਮੀ ਹੈ । ਇਸ ਵਿਚ ਵੱਖ-ਵੱਖ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
3.ਖੇਤੀ ਅਯੋਗ ਭੂਮੀ – ਦੇਸ਼ ਦੀ 14% ਭੂਮੀ ਪਿੰਡਾਂ, ਸ਼ਹਿਰਾਂ, ਸੜਕਾਂ, ਰੇਲਵੇ ਲਾਈਨਾਂ, ਨਦੀਆਂ ਅਤੇ ਝੀਲਾਂ ਦੇ ਅਧੀਨ ਹੈ । ਇਸ ਵਿਚ ਬੰਜਰ ਭੂਮੀ ਵੀ ਸ਼ਾਮਿਲ ਹੈ ।
4.ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ – ਭਾਰਤ ਦੀ ਬਹੁਤ ਸਾਰੀ ਭੂਮੀ ਖੇਤੀ ਤੋਂ ਬਗੈਰ ਛੱਡੀ ਹੋਈ ਹੈ । ਇਸ ’ਤੇ ਖੇਤੀ ਤਾਂ ਕੀਤੀ ਜਾਂਦੀ ਹੈ, ਪਰ ਇਸ ਨੂੰ 1 ਤੋਂ 5 ਸਾਲ ਤਕ ਖਾਲੀ ਛੱਡ ਦਿੱਤਾ ਜਾਂਦਾ ਹੈ, ਤਾਂਕਿ ਇਹ ਆਪਣੀ ਉਪਜਾਊ ਸ਼ਕਤੀ ਫਿਰ ਤੋਂ ਪ੍ਰਾਪਤ ਕਰ ਲਵੇ ।
ਹੋਰ –
(1) ਭਾਰਤ ਦੀ 5% ਭੂਮੀ ਖੇਤੀ ਯੋਗ, ਪਰ ਵਿਅਰਥ ਛੱਡੀ ਗਈ ਭੂਮੀ ਹੈ । ਇਸ ’ਤੇ ਖੇਤੀ ਤਾਂ ਕੀਤੀ ਜਾ ਸਕਦੀ ਹੈ, ਪਰੰਤੂ ਕੁੱਝ ਕਾਰਨਾਂ ਕਰਕੇ ਇਸ ’ਤੇ ਖੇਤੀ ਨਹੀਂ ਕੀਤੀ ਜਾਂਦੀ ।
(2) ਭਾਰਤ ਦੀ 4% ਭੂਮੀ ਚਰਾਗਾਹਾਂ ਹਨ ਜਿਸ ‘ਤੇ ਪਸ਼ੂ ਚਰਾਏ ਜਾਂਦੇ ਹਨ

Content Created by www.thepunjabiclass.com and youtube channel Punjabiclass
ਜਾਂ
ਪ੍ਰ ਚਾਹ ਅਤੇ ਕੌਫੀ ਦੇ ਪੌਦਿਆਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ- ਚਾਹ – ਚਾਹ ਦੇ ਪੌਦਿਆਂ ਨੂੰ ਸਾਫ਼ ਕੀਤੀਆਂ ਹੋਈਆਂ ਢਲਾਨਾਂ ‘ਤੇ ਲਾਇਆ ਜਾਂਦਾ ਹੈ । ਪੌਦਿਆਂ ਦੇ ਵਿਕਾਸ ਲਈ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਪਾਣੀ ਪੌਦਿਆਂ ਦੀਆਂ ਜੜਾਂ ਵਿਚ ਨਾ ਠਹਿਰੇ । ਪੌਦਿਆਂ ਦੇ ਠੀਕ ਢੰਗ ਨਾਲ ਵਿਕਾਸ ਲਈ ਇਨ੍ਹਾਂ ਦੀ ਕਾਂਟ-ਛਾਂਟ ਵੀ ਕੀਤੀ ਜਾਂਦੀ ਹੈ ।
ਕੌਫੀ – ਕੌਫੀ ਦੇ ਪੌਦਿਆਂ ਨੂੰ ਉੱਚਿਤ ਸਿੰਜਾਈ ਅਤੇ ਕਾਂਟ-ਛਾਂਟ ਦੀ ਲੋੜ ਹੁੰਦੀ ਹੈ । ਖੇਤਾਂ ਵਿਚ ਸਮੇਂ-ਸਮੇਂ ਤੇ ਖਾਦਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ।

Content Created by www.thepunjabiclass.com and youtube channel Punjabiclass
ਪ੍ਰ 2. ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ- ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
1.ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚ ਇਮਾਰਤਾਂ ਦੇ ਨਕਸ਼ੇ ਅਤੇ ਬਨਾਵਟ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਭੁਚਾਲ ਆਉਣ ‘ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ । ਘਰਾਂ ਅਤੇ ਹੋਰ ਇਮਾਰਤਾਂ ਦਾ ਬੀਮਾ ਵੀ ਜ਼ਰੂਰ ਹੋਣਾ ਚਾਹੀਦਾ ਹੈ ।
2. ਭੂਚਾਲ ਆਉਣ ‘ਤੇ ਡਰ ਜਾਂ ਘਬਰਾਹਟ ਦਾ ਵਾਤਾਵਰਨ ਨਹੀਂ ਪੈਦਾ ਹੋਣ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ ।
3. ਜੇਕਰ ਭੂਚਾਲ ਆਉਣ ਤੇ ਜੇਕਰ ਤੁਸੀਂ ਘਰ ਦੇ ਅੰਦਰ ਹੋਵੇ, ਤਾਂ ਬਾਹਰ ਨਹੀਂ ਦੌੜਨਾ ਚਾਹੀਦਾ, ਸਗੋਂ ਬੈਂਡ, ਮੇਜ਼, ਦਰਵਾਜ਼ੇ ਵਰਗੀ ਕਿਸੇ ਸਖ਼ਤ ਚੀਜ਼ ਦੇ ਕੋਲ ਚਲੇ ਜਾਣਾ ਚਾਹੀਦਾ ਹੈ ।
4. ਜੇਕਰ ਭੂਚਾਲ ਦੇ ਸਮੇਂ ਬਾਹਰ ਹੋਵੋ ਤਾਂ ਕਿਸੇ ਖੁੱਲ੍ਹੀ ਜਗ੍ਹਾ ‘ਤੇ ਚਲੇ ਜਾਣਾ ਚਾਹੀਦਾ ਹੈ । ਇਮਾਰਤਾਂ, ਦਰੱਖ਼ਤਾਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ।
5. ਸਾਨੂੰ ਆਪਸ ਵਿਚ ਮਿਲ ਕੇ ਭੂਚਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਦਾ ਯਤਨ ਕਰਨਾ ਚਾਹੀਦਾ ਹੈ ।
6. ਮਲਬੇ ਵਿਚ ਦੱਬੇ ਲੋਕਾਂ ਨੂੰ ਬਹੁਤ ਜਲਦੀ ਕੱਢਣਾ ਚਾਹੀਦਾ ਹੈ ਅਤੇ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ।
7. ਭੂਚਾਲ ਨਾਲ ਪ੍ਰਭਾਵਿਤ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੂੰ ਜਿੰਨੀ ਜਲਦੀ ਹੋ ਸਕੇ ਦੁਬਾਰਾ ਚਾਲੂ ਕਰ ਲੈਣਾ ਚਾਹੀਦਾ ਹੈ ।
8. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੇਘਰ ਹੋਏ ਲੋਕਾਂ ਨੂੰ ਦੁਬਾਰਾ ਵਸਾਉਣ ਲਈ ਜ਼ਰੂਰੀ ਸਹੂਲਤਾਂ ਦੇਵੇ 
ਜਾਂ

Content Created by www.thepunjabiclass.com and youtube channel Punjabiclass
ਪ੍ਰ .ਜੀਵ ਅਤੇ ਨਿਰਜੀਵ ਸਾਧਨਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ- ਜੀਵ ਸਾਧਨ – ਜੀਵ ਸਾਧਨ ਸਾਨੂੰ ਸਜੀਵ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ । ਜੀਵ-ਜੰਤੂ ਅਤੇ ਰੁੱਖ-ਪੌਦੇ ਇਨ੍ਹਾਂ ਦੇ ਉਦਾਹਰਨ ਹਨ | ਕੋਲਾ ਅਤੇ ਖਣਿਜ ਤੇਲ ਵੀ ਜੀਵ ਸਾਧਨ ਕਹਾਉਂਦੇ ਹਨ, ਕਿਉਂਕਿ ਇਹ ਰੁੱਖ-ਪੌਦਿਆਂ ਅਤੇ ਮਰੇ ਹੋਏ ਜੀਵਾਂ ਦੇ ਗਲਣ-ਸੜਨ ਤੋਂ ਬਣਦੇ ਹਨ ।
ਨਿਰਜੀਵ ਸਾਧਨ – ਨਿਰਜੀਵ ਸਾਧਨ ਕੁਦਰਤ ਤੋਂ ਪ੍ਰਾਪਤ ਨਿਰਜੀਵ ਵਸਤੂਆਂ ਹਨ । ਖਣਿਜ ਪਦਾਰਥ ਅਤੇ ਪਾਣੀ ਇਨ੍ਹਾਂ ਦੇ ਉਦਾਹਰਨ ਹਨ । ਖਣਿਜ ਪਦਾਰਥ ਸਾਡੇ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਲਦੀ ਖ਼ਤਮ ਹੋ ਸਕਦੇ ਹਨ 

Content Created by www.thepunjabiclass.com and youtube channel Punjabiclass

5. ਭਾਰਤ ਦੇ ਨਕਸ਼ੇ ਵਿਚ ਹੇਠ ਲਿਖੇ 10 ਸਥਾਨਾਂ ਵਿੱਚੋ ਕੋਈ 7 ਸਥਾਨ ਭਰੋ :
1.ਭਾਰਤ ਦਾ ਇਕ ਉੱਤਰੀ ਮੈਦਾਨ
2.ਬ੍ਰਮਹਪੁੱਤਰ ਦਰਿਆ
3.ਕਾਲੀ ਮਿਤੀ ਦਾ ਖੇਤਰ
4.ਸੋਨਾ ਖੇਤਰ
5.ਤਾਂਬਾ ਖੇਤਰ
6.ਕੱਚਾ ਲੋਹਾ ਖੇਤਰ
7.ਅਭਰਕ ਖੇਤਰ
8.ਸਦਾ ਬਾਹਰ ਜੰਗਲ ਵਾਲਾ ਖੇਤਰ
9.ਕਪਾਹ ਖੇਤਰ
10.ਪਟਸਨ ਖੇਤਰ

ਭਾਗ-ਈ
(ਇਤਿਹਾਸ)
6.ਵਸਤੁਨਿਸ਼ਠ ਪ੍ਰਸ਼ਨ (4x 1=4)
1.18ਵੀਂ ਸਦੀ ਵਿਚ ਭਾਰਤ ਵਿਚ ……….., ………… ………, ਪਠਾਣ ਅਤੇ ਰਾਜਪੂਤ ਆਦਿ ਨਵੀਆਂ ਸ਼ਕਤੀਆਂ ਦਾ ਉਭਾਰ ਹੋਇਆ
ਉੱਤਰ :- ਮਰਾਠੇ, ਸਿੱਖ, ਰੋਹੇਲੇ
2.ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ……………………. ਸਨ 
ਉੱਤਰ :- ਲੁੱਟਦੇ
3.ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ……………………….. .ਕਰਨਾ ਸੀ 
ਉੱਤਰ :- ਖੇਤੀਬਾੜੀ
4.ਕਬਾਇਲੀ ਲੋਕ …………………… ਜਾਂ ………………………. ਕਮਰਿਆਂ ਵਾਲੀਆਂ ਝੌਪੜੀਆਂ ਵਿਚ ਰਹਿੰਦੇ ਹਨ
ਉੱਤਰ:-ਇਕ, ਦੋ

Content Created by www.thepunjabiclass.com and youtube channel Punjabiclass

7.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਸ਼ਬਦਾ ਵਿਚ ਦਿਓ। (2x 2=4)
ਪ੍ਰ 1.1857 ਈ: ਦੇ ਵਿਦਰੋਹ ਨੂੰ ਹੋਰ ਕਿਹੜੇ ਦੋ ਨਾਂਵਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-1857 ਈ: ਦੇ ਵਿਦਰੋਹ ਨੂੰ ‘ਭਾਰਤ ਦੀ ਸੁਤੰਤਰਤਾ ਦਾ ਸੰਗਰਾਮ’ ਅਤੇ ‘ਸੈਨਿਕ ਵਿਦਰੋਹ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਕੁੱਝ ਇਤਿਹਾਸਕਾਰਾਂ ਨੇ ਇਸ ਨੂੰ ਕੁੱਝ ਅਸੰਤੁਸ਼ਟ ਸ਼ਾਸਕਾਂ ਅਤੇ ਜਾਗੀਰਦਾਰਾਂ ਦਾ ਵਿਦਰੋਹ’ ਕਿਹਾ ਹੈ

Content Created by www.thepunjabiclass.com and youtube channel Punjabiclass
ਪ੍ਰ 2.ਲੈਪਸ ਦੀ ਨੀਤੀ ਕੀ ਸੀ ?
ਉੱਤਰ-ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਨੇ ਅਪਣਾਈ । ਇਸਦੇ ਅਨੁਸਾਰ ਜੇਕਰ ਕੋਈ ਦੇਸੀ ਰਾਜਾ ਬੇਔਲਾਦ ਮਰ ਜਾਂਦਾ ਸੀ, ਤਾਂ ਉਸਦਾ ਰਾਜ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਉਹ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਪੁੱਤਰ ਗੋਦ ਲੈ ਕੇ ਉਸਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਡਲਹੌਜ਼ੀ ਦੇ ਸ਼ਾਸਨ ਕਾਲ ਵਿਚ ਪੁੱਤਰ ਗੋਦ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਸੀ । ਇਸ ਪ੍ਰਕਾਰ ਬਹੁਤ ਸਾਰੇ ਦੇਸੀ ਰਾਜ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਗਏ ।ਲੈਪਸ ਦੇ ਸਿਧਾਂਤ ਦਾ ਸਤਾਰਾ, ਸੰਭਲਪੁਰ, ਜੈਪੁਰ, ਉਦੈਪੁਰ, ਝਾਂਸੀ, ਨਾਗਪੁਰ ਆਦਿ ‘ਤੇ ਪ੍ਰਭਾਵ ਪਿਆ । ਇਨ੍ਹਾਂ ਸਭ ਰਾਜਾਂ ਦੇ ਸ਼ਾਸਕ ਬੇਔਲਾਦ ਮਰ ਗਏ ਅਤੇ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ 

8.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾ ਵਿਚ ਦਿਓ (4x 3=12)
ਪ੍ਰ 1.ਕਬਾਇਲੀ ਸਮਾਜ ‘ਤੇ ਨੋਟ ਲਿਖੋ ।
ਉੱਤਰ-ਕਬਾਇਲੀ ਸਮਾਜ ਜਾਂ ਆਦਿਵਾਸੀ ਲੋਕ ਭਾਰਤ ਦੀ ਆਬਾਦੀ ਦਾ ਇਕ ਮਹੱਤਵਪੂਰਨ ਭਾਗ ਹਨ । 1991 ਦੀ ਜਨਗਣਨਾ ਦੇ ਅਨੁਸਾਰ ਇਨ੍ਹਾਂ ਦੀ ਜਨਸੰਖਿਆ ਲਗਪਗ 1600 ਲੱਖ ਸੀ । ਇਨ੍ਹਾਂ ਕਬੀਲਿਆਂ ਦਾ ਇਕ ਵੱਡਾ ਭਾਗ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿਚ ਰਹਿੰਦਾ ਸੀ । ਮੱਧ ਪ੍ਰਦੇਸ਼ ਦੀ ਜਨਸੰਖਿਆ ਦਾ 23.22% ਭਾਗ ਇਨ੍ਹਾਂ ਕਬੀਲਿਆਂ ਦੇ ਲੋਕ ਸਨ । ਕੁੱਝ ਆਦਿਵਾਸੀ ਕਬੀਲੇ ਛੋਟੇ-ਛੋਟੇ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿਚ ਵੀ ਰਹਿੰਦੇ ਸਨ, ਜਿਵੇਂ-ਸਿੱਕਿਮ, ਗੋਆ, ਮਿਜ਼ੋਰਮ, ਦਾਦਰਾ ਨਗਰ ਹਵੇਲੀ ਅਤੇ ਲਕਸ਼ਦੀਪ ਆਦਿ । ਇਨ੍ਹਾਂ ਆਦਿਵਾਸੀ ਲੋਕਾਂ ਵਿਚੋਂ ਜ਼ਿਆਦਾਤਰ ਦਾ ਸੰਬੰਧ ਗੋਂਡ, ਭੀਲ, ਸੰਥਾਲ, ਮਿਜ਼ੋ ਆਦਿ ਕਬੀਲਿਆਂ ਨਾਲ ਸੀ 
ਜਾਂ Content Created by www.thepunjabiclass.com and youtube channel Punjabiclass
ਪ੍ਰ। .19ਵੀਂ ਸਦੀ ਵਿਚ ਲਘੂ ਉਦਯੋਗਾਂ ਦੇ ਪਤਨ ਬਾਰੇ ਲਿਖੋ ।
ਉੱਤਰ-ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤ ਦੇ ਪਿੰਡ ਆਤਮ-ਨਿਰਭਰ ਸਨ । ਪਿੰਡਾਂ ਦੇ ਲੋਕ ਜਿਵੇਂ ਕਿ ਲੁਹਾਰ, ਜੁਲਾਹੇ, ਕਿਸਾਨ, ਤਰਖਾਣ, ਚਰਮਕਾਰ, ਘੁਮਿਆਰ ਆਦਿ ਮਿਲ ਕੇ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਸਤੂਆਂ ਤਿਆਰ ਕਰ ਲੈਂਦੇ ਸਨ ।ਉਨ੍ਹਾਂ ਦੀਆਂ ਦਸਤਕਾਰੀਆਂ ਜਾਂ ਲਘੂ ਉਦਯੋਗ ਉਨ੍ਹਾਂ ਦੀ ਆਮਦਨ ਦੇ ਸਾਧਨ ਹੁੰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਹੋਣ ਦੇ ਕਾਰਨ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖ਼ਾਨਿਆਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਦਾ ਉਪਯੋਗ ਕਰਨ ਲੱਗੇ ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ । ਇਸ ਲਈ ਭਾਰਤ ਦੇ ਨਗਰਾਂ ਅਤੇ ਪਿੰਡਾਂ ਦੇ ਲਘੂ ਉਦਯੋਗਾਂ ਦਾ ਪਤਨ ਹੋਣ ਲੱਗਾ ਅਤੇ ਕਾਰੀਗਰ (ਸ਼ਿਲਪਕਾਰ) ਬੇਕਾਰ ਹੋ ਗਏ

Content Created by www.thepunjabiclass.com and youtube channel Punjabiclass
ਪ੍ਰ 2.1857 ਈ: ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-ਭਾਰਤੀ ਸੈਨਿਕ ਅੰਗਰੇਜ਼ੀ ਸਰਕਾਰ ਤੋਂ ਖ਼ੁਸ਼ ਨਹੀਂ ਸਨ । ਉਹ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ । 1857 ਈ: ਵਿਚ ਅੰਗਰੇਜ਼ੀ ਸਰਕਾਰ ਨੇ ਰਾਈਫ਼ਲਾਂ ਵਿਚ ਨਵੇਂ ਕਿਸਮ ਦੇ ਕਾਰਤੂਸ ਦਾ ਪ੍ਰਯੋਗ ਆਰੰਭ ਕੀਤਾ । ਇਨ੍ਹਾਂ ਕਾਰਤੂਸਾਂ ’ਤੇ ਗਾਂ ਅਤੇ ਸੁਰ ਦੀ ਚਰਬੀ ਲੱਗੀ ਹੋਈ ਸੀ ਅਤੇ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਮੂੰਹ ਨਾਲ ਛੱਲਣਾ ਪੈਂਦਾ ਸੀ । ਅਜਿਹਾ ਕਰਨ ਨਾਲ ਹਿੰਦੂ ਅਤੇ ਮੁਸਲਮਾਨ ਸੈਨਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ । ਇਸ ਲਈ ਉਹ ਭੜਕ ਉੱਠੇ | ਸਭ ਤੋਂ ਪਹਿਲਾਂ ਮੰਗਲ ਪਾਂਡੇ ਨਾਂ ਦੇ ਇਕ ਸੈਨਿਕ ਨੇ 29 ਮਾਰਚ, 1857 ਈ: ਨੂੰ ਇਨ੍ਹਾਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ । ਗੁੱਸੇ ਵਿਚ ਆ ਕੇ ਉਸਨੇ ਇਕ ਅੰਗਰੇਜ਼ ਅਧਿਕਾਰੀ ਦੀ ਹੱਤਿਆ ਵੀ ਕਰ ਦਿੱਤੀ । ਇਹੀ ਘਟਨਾ 1857 ਈ: ਦੇ ਵਿਦਰੋਹ ਦਾ ਤੱਤਕਾਲੀ ਕਾਰਨ ਬਣੀ
ਜਾਂ
ਪ੍ਰ ਈਸ਼ਵਰ ਚੰਦਰ ਵਿੱਦਿਆਸਾਗਰ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਸੰਬੰਧੀ ਕੀ ਯੋਗਦਾਨ ਦਿੱਤਾ ਗਿਆ ?
ਉੱਤਰ-ਈਸ਼ਵਰ ਚੰਦਰ ਵਿੱਦਿਆਸਾਗਰ ਇਕ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਨੇ ਔਰਤਾਂ ਦੇ ਹਿੱਤਾਂ ਲਈ ਕਰੜੀ ਮਿਹਨਤ ਕੀਤੀ ਅਤੇ ਲੜਕੀਆਂ ਦੀ ਸਿੱਖਿਆ ਲਈ ਆਪਣੇ ਖ਼ਰਚ ’ਤੇ ਬੰਗਾਲ ਵਿਚ ਲਗਪਗ 25 ਸਕੂਲ ਸਥਾਪਿਤ ਕੀਤੇ । ਉਨ੍ਹਾਂ ਨੇ ਵਿਧਵਾ-ਵਿਆਹ ਦੇ ਪੱਖ ਵਿਚ ਅਣਥੱਕ ਸੰਘਰਸ਼ ਕੀਤਾ । ਉਨ੍ਹਾਂ ਨੇ 1855-60 ਈ: ਦੇ ਵਿਚਾਲੇ ਲਗਪਗ 25 ਵਿਧਵਾ ਵਿਆਹ ਕਰਾਏ । ਉਨ੍ਹਾਂ ਦੇ ਯਤਨਾਂ ਨਾਲ 1856 ਈ: ਵਿਚ ਹਿੰਦੂ ਵਿਧਵਾ-ਵਿਆਹ ਕਾਨੂੰਨ ਪਾਸ ਕੀਤਾ ਗਿਆ । ਉਨ੍ਹਾਂ ਨੇ : ਬਾਲ-ਵਿਆਹ ਦਾ ਖੰਡਨ ਕੀਤਾ


ਪ੍ਰ 3.ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਕਿਸ ਤਰ੍ਹਾਂ ਦਾ ਸੀ ?
ਉੱਤਰ-ਅੰਗਰੇਜ਼ੀ ਸ਼ਾਸਨ ਕਾਲ ਵਿਚ ਲਾਰਡ ਕਾਰਨਵਾਲਿਸ ਨੇ ਦੇਸ਼ ਵਿਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ । ਉਸ ਨੇ ਜ਼ਿਮੀਂਦਾਰਾਂ ਕੋਲੋਂ ਪੁਲਿਸ ਦੇ ਅਧਿਕਾਰ ਖੋਹ ਲਏ । 1792 ਈ: ਵਿਚ ਉਸਨੇ ਬੰਗਾਲ ਦੇ ਜ਼ਿਲ੍ਹਿਆਂ ਨੂੰ ਥਾਣਿਆਂ ਵਿਚ ਵੰਡ ਦਿੱਤਾ । ਹਰੇਕ ਬਾਣੇ ਦਾ ਮੁਖੀ ਦਰੋਗਾ ਨਾਂ ਦਾ ਪੁਲਿਸ ਅਧਿਕਾਰੀ ਹੁੰਦਾ ਸੀ । ਉਹ ਜ਼ਿਲਾ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਦਾ ਸੀ । 1860 ਈ: ਵਿਚ ਅੰਗਰੇਜ਼ੀ ਸਰਕਾਰ ਨੇ ਦੇਸ਼ ਦੇ ਸਾਰਿਆਂ ਪ੍ਰਾਂਤਾਂ ਵਿਚ ਇੱਕੋ ਜਿਹਾ ਪੁਲਿਸ ਪ੍ਰਬੰਧ ਸਥਾਪਿਤ ਕਰਨ ਲਈ ਇਕ ਪੁਲਿਸ ਕਮਿਸ਼ਨ ਨਿਯੁਕਤ ਕੀਤਾ । ਉਸ ਦੀਆਂ ਸਿਫ਼ਾਰਿਸ਼ਾਂ ‘ਤੇ ਸਿਵਿਲ ਪੁਲਿਸ, ਇੰਸਪੈਕਟਰ ਜਨਰਲ ਪੁਲਿਸ ਅਤੇ ਹਰੇਕ ਜ਼ਿਲ੍ਹੇ ਵਿਚ ਪੁਲਿਸ ਸੁਪਰੀਟੈਂਡੈਂਟ ਅਤੇ ਸਹਾਇਕ ਪੁਲਿਸ ਸੁਪਰੀਟੈਂਡੈਂਟ ਨਿਯੁਕਤ ਕੀਤੇ ਗਏ । ਉਨ੍ਹਾਂ ਦੇ ਅਧੀਨ ਪੁਲਿਸ ਇੰਸਪੈਕਟਰ, ਹੈੱਡ ਕਾਂਸਟੇਬਲ ਆਦਿ ਅਧਿਕਾਰੀ ਕੰਮ ਕਰਦੇ ਸਨ । ਇਨ੍ਹਾਂ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ੀ ਅਧਿਕਾਰੀ ਹੀ ਨਿਯੁਕਤ ਕੀਤੇ ਜਾਂਦੇ ਸਨ । ਪੁਲਿਸ ਦਾ ਇਹ ਢਾਂਚਾ ਥੋੜੇ ਬਹੁਤ ਪਰਿਵਰਤਨਾਂ ਦੇ ਨਾਲ ਅੱਜ ਵੀ ਜਾਰੀ ਹੈ
ਜਾਂ Content Created by www.thepunjabiclass.com and youtube channel Punjabiclass
ਪ੍ਰ ਨੀਲ ਉਦਯੋਗ ਦਾ ਵਰਣਨ ਕਰੋ ।
ਉੱਤਰ-ਅੰਗਰੇਜ਼ਾਂ ਨੂੰ ਇੰਗਲੈਂਡ ਵਿਚ ਆਪਣੇ ਕੱਪੜਾ ਉਦਯੋਗ ਲਈ ਨੀਲ ਦੀ ਲੋੜ ਸੀ । ਇਸ ਲਈ ਉਨ੍ਹਾਂ ਨੇ ਭਾਰਤ ਵਿਚ ਨੀਲ ਦੀ ਖੇਤੀ ਨੂੰ ਉਤਸ਼ਾਹ ਦਿੱਤਾ । ਇਸ ਦਾ ਆਰੰਭ 18ਵੀਂ ਸਦੀ ਦੇ ਅੰਤ ਵਿਚ ਬਿਹਾਰ ਅਤੇ ਬੰਗਾਲ ਵਿਚ ਹੋਇਆ | ਨੀਲ ਦੇ ਜ਼ਿਆਦਾਤਰ ਵੱਡੇ-ਵੱਡੇ ਬਾਗ਼ ਯੂਰਪ ਵਾਲਿਆਂ ਨੇ ਲਗਾਏ ਜਿੱਥੇ ਭਾਰਤੀਆਂ ਨੂੰ ਕੰਮ ‘ਤੇ ਲਗਾਇਆ ਗਿਆ । 1825 ਵਿਚ ਨੀਲ ਦੀ ਖੇਤੀ ਦੇ ਅਧੀਨ 35 ਲੱਖ ਵਿੱਘਾ ਜ਼ਮੀਨ ਸੀ । ਪਰ 1879 ਈ: ਵਿਚ ਨਕਲੀ ਨਾਲ ਤਿਆਰ ਹੋਣ ਦੇ ਕਾਰਨ ਨੀਲ ਦੀ ਖੇਤੀ ਵਿਚ ਕਮੀ ਹੋਣ ਲੱਗੀ । ਨਤੀਜੇ ਵਜੋਂ 1915 ਈ: ਤਕ ਨੀਲ ਦੀ ਖੇਤੀ ਦੇ ਅਧੀਨ ਕੇਵਲ 3-4 ਲੱਖ ਵਿੱਘਾ ਜ਼ਮੀਨ ਰਹਿ ਗਈ 
ਪ੍ਰ 4.ਬਿਰਸਾ ਮੁੰਡਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਬਿਰਸਾ ਮੁੰਡਾ ਬਿਹਾਰ (ਛੋਟਾ ਨਾਗਪੁਰ ਇਲਾਕਾ) ਦੇ ਮੁੰਡਾ ਕਬੀਲੇ ਦੇ ਵਿਦਰੋਹ ਦਾ ਨੇਤਾ ਸੀ । ਉਹ ਇਕ ਸ਼ਕਤੀਸ਼ਾਲੀ ਵਿਅਕਤੀ ਸੀ । ਉਸਨੂੰ ਪਰਮਾਤਮਾ ਦਾ ਦੂਤ ਮੰਨਿਆ ਜਾਂਦਾ ਸੀ । ਉਸਨੇ ਉਨ੍ਹਾਂ ਗੈਰ-ਕਬਾਇਲੀ ਲੋਕਾਂ ਦੇ ਵਿਰੁੱਧ ਧਰਨਾ ਦਿੱਤਾ ਜਿਨ੍ਹਾਂ ਨੇ ਮੁੰਡਾ ਲੋਕਾਂ ਦੀਆਂ ਜ਼ਮੀਨਾਂ ਖੋਹ ਲਈਆਂ ਸਨ । ਮੁੰਡਾ ਲੋਕ ਸ਼ਾਹੂਕਾਰਾਂ ਅਤੇ ਜ਼ਿਮੀਂਦਾਰਾਂ ਨਾਲ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਸਨ । ਬਿਰਸਾ ਮੁੰਡਾ ਨੇ ਮੁੰਡਾ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਦਾ ਕਿਰਾਇਆ ਚੁਕਾਉਣ ਤੋਂ ਇਨਕਾਰ ਕਰ ਦੇਣ 
ਜਾਂ Content Created by www.thepunjabiclass.com and youtube channel Punjabiclass
ਪ੍ਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-19ਵੀਂ ਸਦੀ ਵਿਚ ਭਾਰਤੀ ਲੋਕਾਂ ਵਿਚ ਰਾਸ਼ਟਰੀ ਜਾਗ੍ਰਿਤੀ ਪੈਦਾ ਹੋ ਗਈ ਸੀ । ਫਲਸਰੂਪ ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਨ ਲਈ ਅਨੇਕ ਸੰਸਥਾਵਾਂ ਦੀ ਸਥਾਪਨਾ ਕੀਤੀ । ਇਨ੍ਹਾਂ ਸੰਸਥਾਵਾਂ ਵਿਚੋਂ ਜ਼ਿਮੀਂਦਾਰ ਸਭਾ (1838 ਈ:), ਬੰਬਈ ਸਭਾ (1852 ਈ:), ਪੂਨਾ ਸਰਵਜਨਕ ਸਭਾ (1870 ਈ:), ਮਦਰਾਸ (ਚੇਨੱਈ) ਨੇਟਿਵ ਐਸੋਸੀਏਸ਼ਨ ( 1852 ਈ:) ਆਦਿ ਪ੍ਰਮੁੱਖ ਸਨ । ਇਨ੍ਹਾਂ ਦੀ ਸਥਾਪਨਾ ਆਪਣੇ-ਆਪਣੇ ਪ੍ਰਾਂਤਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਕੀਤੀ ਗਈ ਸੀ । ਹੌਲੀ-ਹੌਲੀ ਭਾਰਤ ਦੇ ਬੁੱਧੀਜੀਵੀਆਂ ਨੇ ਰਾਸ਼ਟਰੀ ਪੱਧਰ ਦੇ ਸੰਗਠਨ ਦੀ ਲੋੜ ਮਹਿਸੂਸ ਕੀਤੀ । ਅੰਤ 1876 ਈ: ਵਿਚ ਸੁਰਿੰਦਰ ਨਾਥ ਬੈਨਰਜੀ ਨੇ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ।ਆਈ.ਸੀ.ਐੱਸ. ਪਾਸ ਸੁਰਿੰਦਰ ਨਾਥ ਬੈਨਰਜੀ ਨੇ ਰਾਸ਼ਟਰੀ ਪੱਧਰ ਦੀ ਸੰਸਥਾ ਦੀ ਸਥਾਪਨਾ ਲਈ ਸਾਰੇ ਭਾਰਤ ਵਿਚ ਸਵਰਾਜ ਪ੍ਰਾਪਤ ਕਰਨ ਲਈ ਪ੍ਰਚਾਰ ਕੀਤਾ ਅਤੇ ਅਨੇਕ ਸੰਸਥਾਵਾਂ ਸਥਾਪਿਤ ਕੀਤੀਆਂ । ਇਸ ਸਮੇਂ ਇਕ ਅੰਗਰੇਜ਼ ਅਧਿਕਾਰੀ ਏ. ਓ. ਹਿਊਮ ਨੇ ਸੁਰਿੰਦਰ ਨਾਥ ਬੈਨਰਜੀ ਦਾ ਸਾਥ ਦਿੱਤਾ । ਉਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਸਮੱਸਿਆਵਾਂ ਸਰਕਾਰ ਦੇ ਅੱਗੇ ਪੇਸ਼ ਕਰਨ ।
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ – ਮਿਸਟਰ ਏ.ਓ. ਹਿਊਮ ਨੇ ਦਸੰਬਰ, 1885 ਈ: ਵਿਚ ਬੰਬਈ (ਮੁੰਬਈ) ਵਿਚ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ । ਉਹ ਇਕ ਸੇਵਾਮੁਕਤ ਅੰਗਰੇਜ਼ ਆਈ.ਸੀ.ਐੱਸ. ਅਧਿਕਾਰੀ ਸੀ । ਉਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਿਤਾ ਵੀ ਕਿਹਾ ਜਾਂਦਾ ਹੈ । ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਇਜਲਾਸ 28 ਦਸੰਬਰ ਤੋਂ 30 ਦਸੰਬਰ, 1885 ਈ: ਤਕ ਮੁੰਬਈ ਵਿਚ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਚ ਹੀ ਹੋਇਆ । ਇਸ ਦੇ ਸਭਾਪਤੀ ਵੋਮੇਸ਼ ਚੰਦਰ ਬੈਨਰਜੀ ਸਨ । ਇਸ ਇਜਲਾਸ ਵਿਚ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਏ 72 ਪ੍ਰਤੀਨਿਧੀਆਂ ਨੇ ਹਿੱਸਾ ਲਿਆ

Content Created by www.thepunjabiclass.com and youtube channel Punjabiclass

ਭਾਗ-ਸ
(ਨਾਗਰਿਕ ਸ਼ਾਸਤਰ )
9.ਵਸਤੁਨਿਸ਼ਠ ਪ੍ਰਸ਼ਨ (4x 1=4)
1.…………………………. ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ
ਉੱਤਰ :- ਡਾ. ਰਾਜਿੰਦਰ ਪ੍ਰਸਾਦ
2.ਪ੍ਰਸਤਾਵਨਾ ਨੂੰ ਸੰਵਿਧਾਨ ਦੀ ……………………. ਵੀ ਕਿਹਾ ਜਾਂਦਾ ਹੈ 
ਉੱਤਰ :-ਕੁੰਜੀ
3.ਪੰਜਾਬ ਵਿਚ ਲੋਕ ਸਭਾ ਲਈ ………………………. ਮੈਂਬਰ ਚੁਣੇ ਜਾਂਦੇ ਹਨ ।
ਉੱਤਰ-13
4.ਭਾਰਤੀ ਸੰਵਿਧਾਨ ਵਿਚ ………………………… ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ।
ਉੱਤਰ-22

10.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਸ਼ਬਦਾ ਵਿਚ ਦਿਓ। (2x 2=4)
ਪ੍ਰ 1.ਸੰਵਿਧਾਨ ਤੋਂ ਕੀ ਭਾਵ ਹੈ ?
ਉੱਤਰ-ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸਦੇ ਦੁਆਰਾ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ । ਸੰਵਿਧਾਨ ਦੇਸ਼ ਦੇ ਸਭ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ
ਪ੍ਰ 2.ਪ੍ਰਸਤਾਵਨਾ ਵਿਚ ਦਰਜ਼ ਆਦਰਸ਼ਾਂ ਨੂੰ ਪੂਰਾ ਕਿਵੇਂ ਕੀਤਾ ਗਿਆ ਹੈ ?
ਉੱਤਰ-ਸੰਵਿਧਾਨ ਦੇ ਆਦਰਸ਼ਾਂ ਨੂੰ ਕਾਨੂੰਨੀ ਰੂਪ ਦੇ ਕੇ ਪੂਰਾ ਕੀਤਾ ਜਾ ਸਕਦਾ ਹੈ । ਉਦਾਹਰਨ ਲਈ ਸਮਾਨਤਾ ਦੇ ਆਦਰਸ਼ ਨੂੰ ਪਾਉਣ ਲਈ ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ

Content Created by www.thepunjabiclass.com and youtube channel Punjabiclass

11.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾ ਵਿਚ ਦਿਓ (4x 3=12)
ਪ੍ਰ 1.ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ?
ਉੱਤਰ-ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਸੰਵਿਧਾਨਿਕ ਕਮੇਟੀ ਬਣਾਈ ਗਈ । ਡਾ: ਰਾਜਿੰਦਰ ਪ੍ਰਸਾਦ ਨੂੰ ਇਸ ਕਮੇਟੀ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ । ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਸੀ ।ਮਸੌਦਾ ਕਮੇਟੀ ਦਾ ਗਠਨ ਅਤੇ ਸੰਵਿਧਾਨ ਦਾ ਨਿਰਮਾਣ – ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ, 1947 ਨੂੰ ਸੱਤ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਸਨ ।ਇਸ ਮਸੌਦਾ ਕਮੇਟੀ ਨੇ ਭਿੰਨ-ਭਿੰਨ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਹੋਰ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਨੂੰ ਇਕੱਠਾ ਕੀਤਾ । ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ । 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ । ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ  Content Created by www.thepunjabiclass.com and youtube channel Punjabiclass
ਜਾਂ
ਪ੍ਰ ਭਾਰਤ ਵਿਚ ਨਿਆਂਪਾਲਿਕਾ ਦੇ ਵਿਸ਼ੇਸ਼ ਅਧਿਕਾਰ ਲਿਖੋ ।
ਉੱਤਰ-ਨਿਆਂਇਕ ਪੁਨਰ ਨਿਰੀਖਣ ਨਿਆਂਪਾਲਿਕਾ ਦਾ ਵਿਸ਼ੇਸ਼ ਅਧਿਕਾਰ ਹੈ । ਇਸਦੇ ਅਨੁਸਾਰ ਨਿਆਂਪਾਲਿਕਾ ਇਹ ਦੇਖਦੀ ਹੈ ਕਿ ਵਿਧਾਨਪਾਲਿਕਾ ਦੁਆਰਾ ਪਾਸ ਕੀਤਾ ਗਿਆ ਕੋਈ ਕਾਨੂੰਨ ਜਾਂ ਕਾਰਜਪਾਲਿਕਾ ਦੁਆਰਾ ਜਾਰੀ ਕੋਈ ਅਧਿਆਦੇਸ਼ (ਆਰਡੀਨੈਂਸ) ਸੰਵਿਧਾਨ ਦੇ ਵਿਰੁੱਧ ਤਾਂ ਨਹੀਂ ਹੈ । ਜੇਕਰ ਨਿਆਂਪਾਲਿਕਾ ਨੂੰ ਮਹਿਸੂਸ ਹੋ ਜਾਏ ਕਿ ਇਹ ਸੰਵਿਧਾਨ ਦੇ ਵਿਰੁੱਧ ਹੈ ਤਾਂ ਉਹ ਉਸਨੂੰ ਕਾਨੂੰਨ ਜਾਂ ਅਧਿਆਦੇਸ਼) ਨੂੰ ਰੱਦ ਕਰ ਸਕਦੀ ਹੈ । ਆਪਣੇ ਇਸੇ ਅਧਿਕਾਰ ਦੇ ਕਾਰਨ ਹੀ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਅਖਵਾਉਂਦੀ ਹੈ

Content Created by www.thepunjabiclass.com and youtube channel Punjabiclass
ਪ੍ਰ 2.ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ ?
ਉੱਤਰ-ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਅਰਥ ਇਹ ਹੈ ਕਿ ਪੁਰਾ ਭਾਰਤ ਇਕ ਰਾਸ਼ਟਰ ਹੈ । ਦੇਸ਼ ਦੀ ਕੋਈ ਵੀ ਇਕਾਈ ਇਸ ਤੋਂ ਅਲੱਗ ਨਹੀਂ ਹੈ । ਸਾਡੇ ਸੰਵਿਧਾਨ ਨਿਰਮਾਤਾ ਰਾਸ਼ਟਰੀ ਏਕਤਾ ਦੇ ਇੱਛੁਕ ਸਨ । ਇਸ ਆਦਰਸ਼ ਨੂੰ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਲ ਕੀਤਾ ਗਿਆ ਹੈ । ਇਸ ਆਦਰਸ਼ ਦੀ ਪ੍ਰਾਪਤੀ ਲਈ ਭਿੰਨ-ਭਿੰਨ ਕਾਨੂੰਨ ਬਣਾਏ ਗਏ ਹਨ । ਜੇਕਰ ਕੋਈ ਇਨ੍ਹਾਂ ਕਾਨੂੰਨਾਂ ਨੂੰ ਤੋੜਦਾ ਹੈ, ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ । ਪਰੰਤੂ ਅੱਜ ਕੁੱਝ ਅਸਮਾਜਿਕ ਅਤੇ ਅਲਗਾਵਵਾਦੀ ਵਿੱਖਵਾਦੀ) ਤੱਤ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ । ਕੁੱਝ ਵਿਰੋਧੀ ਸ਼ਕਤੀਆਂ ਵੀ ਭਾਰਤ ਦੀ ਏਕਤਾ ਨੂੰ ਭੰਗ ਕਰਨ ਦੀ ਤਾਕ ਵਿਚ ਰਹਿੰਦੀਆਂ ਹਨ । ਸਾਨੂੰ ਇਨ੍ਹਾਂ ਤੱਤਾਂ ਅਤੇ ਸ਼ਕਤੀਆਂ ਨਾਲ ਕਠੋਰਤਾ ਨਾਲ ਨਿਪਟਣਾ ਪਵੇਗਾ । ਸਾਨੂੰ ਪੂਰੀ ਆਸ ਹੈ ਕਿ ਅਸੀਂ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਹੋਵਾਂਗੇ
ਜਾਂ
ਪ੍ਰ ਦਾਜ ਪ੍ਰਥਾ ‘ਤੇ ਕਿਉਂ ਅਤੇ ਕਿਵੇਂ ਰੋਕ ਲਗਾਈ ਗਈ ?
ਉੱਤਰ-ਦਾਜ ਦੀ ਭੈੜੀ ਪ੍ਰਥਾ ਸਾਡੇ ਸਮਾਜ ਦੇ ਲਈ ਬਹੁਤ ਵੱਡਾ ਸ਼ਰਾਪ ਸੀ । ਗ਼ਰੀਬ ਵਰਗ ਲਈ ਤਾਂ ਇਹ ਸਦੀਆਂ ਤੋਂ ਇਕ ਸਮੱਸਿਆ ਬਣੀ ਹੋਈ ਸੀ | ਗ਼ਰੀਬ ਲੋਕ ਆਮ ਤੌਰ ‘ਤੇ ਕਰਜ਼ਾ ਲੈ ਕੇ ਆਪਣੀਆਂ ਕੁੜੀਆਂ ਨੂੰ ਦਹੇਜ ਦਿੰਦੇ ਸਨ । ਇਸ ਨਾਲ ਸਮਾਜ ਵਿਚ ਔਰਤ ਜਾਤੀ ਦਾ ਮਾਣ-ਸਨਮਾਨ ਘੱਟ ਹੋ ਗਿਆ । ਇਸ ਲਈ ਲੋਕ ਕੰਨਿਆ ਭਰੂਣ ਹੱਤਿਆ ਕਰਨ ਲੱਗੇ । ਇਸ ਨਾਲ ਮੁੰਡਿਆਂ ਦੀ ਤੁਲਨਾ ਵਿਚ ਕੁੜੀਆਂ ਦਾ ਅਨੁਪਾਤ ਘੱਟ ਹੁੰਦਾ ਗਿਆ । ਇਸ ਕਰਕੇ ਦਾਜ ਪ੍ਰਥਾ ’ਤੇ ਰੋਕ ਲਗਾਉਣ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਪਿਆ । ਇਸਦੇ ਅਨੁਸਾਰ ਦਾਜ ਲੈਣਾ ਜਾਂ ਦੇਣਾ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ | ਪਰ ਅੱਜ ਵੀ ਇਸ ਕਾਨੂੰਨ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨ ਦੀ ਲੋੜ ਹੈ

Content Created by www.thepunjabiclass.com and youtube channel Punjabiclass










ਸਰਕਾਰੀ ਨੌਕਰੀਆਂ ਦੀ ਜਾਣਕਾਰੀ

4 thoughts on “8th Class PSEB Social Science (ਸਮਾਜਿਕ ਵਿਗਿਆਨ) Final Board Paper Feb-March 2023 with Solution in English/Punjabi Medium”

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join