10th bimonthly

PSEB 10th Class ਪੰਜਾਬੀ-ਏ (Punjabi-A) Bimonthly July-August Sample Paper 2023 with Solution

PSEB 10th Class Punjabi-A Bimonthly Paper

PSEB 10th Class Punjabi-A Bimonthly Paper July-August Sample Paper with Solution

ਜਮਾਤ- 10ਵੀ
ਵਿਸ਼ਾ : ਪੰਜਾਬੀ-ਏ
ਕੁੱਲ ਅੰਕ : 20

1 ਪ੍ਰਸ਼ਨ: ਬੋਲੀ ਮਨੁੱਖ ਦੇ ਆਤਮਾ ਦਾ ਚਿੱਤਰ ਹੈ ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ? (2)
ਉੱਤਰ : ਲੇਖਕ ਅਨੁਸਾਰ ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ਸੁਹਜ ਅਤੇ ਕੋਝ੍ਹ ਦੀ ਪਹਿਚਾਣ ਉਸਦੇ ਚਿਹਰੇ ਤੋਂ ਹੁੰਦੀ ਹੈ। ਉਸੇ ਤਰ੍ਹਾਂ ਹੀ ਮਨੁੱਖੀ ਬੋਲੀ ਤੋਂ ਉਸਦੇ ਆਤਮਾ ਦੀ ਅਮੀਰੀ ਜਾਂ ਕੰਗਾਲੀ ਦਾ ਪਤਾ ਲੱਗਦਾ ਹੈ। ਲਫ਼ਜ ਮਨੁੱਖ ਦੀ ਅੰਦਰਲੀ ਅਮੀਰੀ ਤਜਰਬੇ ਅਤੇ ਅਕਲ ਦੇ ਸੂਚਕ ਹੁੰਦੇ ਹਨ।
2ਪ੍ਰਸ਼ਨ : ਵਾਕ ਦੇ ਲਿੰਗ ਅਤੇ ਵਚਨ ਬਦਲ ਕੇ ਲਿਖੋ (2)
ਛੋਟੀ ਕੁੜੀ ਖੇਡ ਰਹੀ ਹੈ।
ਛੋਟਾ ਮੁੰਡਾ ਖੇਡ ਰਿਹਾ ਹੈ। (ਲਿੰਗ ਬਦਲ)
ਛੋਟੀਆਂ ਕੁੜੀਆਂ ਖੇਡ ਰਹੀਆਂ ਹਨ। (ਵਚਨ ਬਦਲ)
3 ਪ੍ਰਸ਼ਨ : ਕਿਸੇ ਦੋ ਨੂੰ ਵਾਕਾਂ ਵਿੱਚ ਵਰਤੋ :- (2)
i) ਉਸਤਾਦੀ ਕਰਨੀ – ਬੇਈਮਾਨ ਲੋਕ ਆਪਣੇ ਕਰੀਬੀਆਂ ਦੇ ਨਾਲ ਵੀ ਉਸਤਾਦੀ ਕਰ ਜਾਂਦੇ ਹਨ।
ii) ਉੱਚਾ ਨੀਵਾਂ ਬੋਲਣਾ – ਅੱਜ ਕੱਲ ਭਾਵੇਂ ਕੋਈ ਛੋਟੀ ਨੌਕਰੀ ਕਰ ਰਿਹਾ ਹੋਵੇ ਕੋਈ ਵੀ ਉੱਚਾ ਨੀਵਾਂ ਬੋਲਣਾ ਪਸੰਦ ਨਹੀਂ ਕਰਦਾ
iii) ਇਕੋ ਤਕੜੀ ਦੇ ਵੱਟੇ ਹੋਣਾ – ਚੋਰ ਭਾਵੇਂ ਕਿਸੇ ਵੀ ਦੇਸ਼ ਹੋਵੇ ਇੱਕੋ ਤਕੜੀ ਦੇ ਵੱਟੇ ਹੁੰਦੇ ਹਨ।
4 ਪ੍ਰਸ਼ਨ : “ਪਵਨ ਗੁਰੂ ਪਾਣੀ ਪਿਤਾ” ਕਵਿਤਾ ਦਾ ਕੇਂਦਰੀ ਭਾਵ ਲਿਖੋ? (2)
ਉੱਤਰ :- ਸਭ ਜੀਵ ਸੰਸਾਰ ਰੂਪੀ ਰੰਗ ਭੂਮੀ ਤੇ ਆਪੋ-ਆਪਣੇ ਖੇਡ ਖੇਡਦੇ ਹਨ। ਧਰਮਰਾਜ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦੀ ਪੜਤਾਲ ਕਰਦਾ ਹੈ। ਜੀਵ ਆਪਣੇ ਚੰਗੇ ਅਤੇ ਮਾੜੇ ਕਰਮਾ ਕਰਕੇ ਹੀ ਪ੍ਰਮਾਤਮਾ ਦੇ ਨੇੜੇ ਜਾਂ ਦੂਰ ਹੁੰਦਾ ਹੈ। ਜਿਨ੍ਹਾਂ ਨੇ ਨਾਮ ਸਿਮਰਨ ਦੀ ਖੇਡ ਖੇਡੀ ਹੁੰਦੀ ਹੈ, ਉਹ ਦੂਜਿਆਂ ਨੂੰ ਵੀ ਸਹੀ ਰਾਹ ਪਾਉਂਦੇ ਹੋਏ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਜਾਂਦੇ ਹਨ।
5 ਪ੍ਰਸ਼ਨ ” ਜਿੰਨੀ ਨਾਮ ਧਿਆਇਆ ਗਏ ਮਸਕਤਿ ਘਾਲII” ਪੰਕਤੀ ਦੀ ਵਿਆਖਿਆ ਕਰੋ। (2)
ਉੱਤਰ- ਗੁਰੂ ਜੀ ਫ਼ਰਮਾਉਂਦੇ ਹਨ ਕੀ ਸੰਸਾਰ ਉਪਰ ਆਪੋ ਆਪਣੀ ਖੇਡ ਖੇਡਦਿਆਂ ਜਿਨ੍ਹਾਂ ਜੀਵਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਨ੍ਹਾਂ ਨੇ ਆਪਣੀ ਮਿਹਨਤ ਸਫਲ ਕਰ ਲਈ ਹੈ। ਪ੍ਰਮਾਤਮਾ ਦੇ ਦਰ ਤੇ ਅਜਿਹੇ ਮਨੁੱਖ ਉਜਲੇ ਮੁਖ ਵਾਲੇ ਹਨ।

6 ਪ੍ਰਸ਼ਨ – ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਤੀਰਾ ਕਿਹੋ ਜਿਹਾ ਹੈ। (2)
ਉੱਤਰ – ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹਿਣੇ ਵਿੱਚ ਨਹੀਂ ਹਨ। ਉਹ ਆਪਣੀ ਮਰਜ਼ੀ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਦੇ ਹਨ, ਪ੍ਰੋਗਰਾਮ ਬਣਾਉਂਦੇ ਹਨ ਅਤੇ ਆਪਣੇ ਮਾਤਾ-ਪਿਤਾ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਆਪਣੀ ਮਾਪਿਆਂ ਨਾਲ ਮੰਦਰ ਜਾਂ ਗੁਰਦੁਆਰੇ ਜਾਣਾ ਵੀ ਪਸੰਦ ਨਹੀਂ ਹੈ।
ਜਾਂ
ਪ੍ਰਸ਼ਨ -ਮਾਸੀ ਵਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ ਜਿਸ ਨੇ ਲੇਖਕ ਨੂੰ ਕੀਲ ਲਿਆ ਸੀ?
ਉੱਤਰ – ਜਦੋਂ ਮਾਸੀ ਨੇ ਲੇਖਕ ਦੇ ਪੁੱਛਣ ਤੇ ਦੱਸਿਆ ਕੀ ਉਹ ਗੁਰਦੁਆਰੇ ਅਤੇ ਮੰਦਿਰ ਵਿੱਚ ਫਰਕ ਨਹੀਂ ਸਮਝਦੀ, ਉਹ ਦੋਵੇਂ ਥਾਵਾਂ ਤੇ ਜਾਵੇਗੀ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬੜਾ ਲਗਾਵ ਸੀ। ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ। ਇਹ ਫਰਕ ਵਾਲੀ ਬੀਮਾਰੀ ਤਾਂ ਹੁਣੇ ਚਲ ਪਈ ਹੈ। ਇਨ੍ਹਾਂ ਗੱਲਾਂ ਨੇ ਲੇਖਕ ਨੂੰ ਕੀਲ ਲਿਆ ਸੀ।

7 ਪ੍ਰਸ਼ਨ – ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ? (2)
ਉੱਤਰ – ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦੀਆਂ ਅੱਖਾਂ ਅੱਗੇ ਚਿੱਟੀ ਦੁੱਧ ਕੁਲਫ਼ੀ ਨੱਚਣ ਲੱਗੀ। ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਪਰ ਉਹ ਆਪਣੀ ਆਰਥਿਕ ਤੰਗੀ ਕਰਕੇ ਕੁਲਫ਼ੀ ਖਰੀਦਣ ਵਿੱਚ ਅਸਮਰੱਥ ਸੀ। ਸੋਚ ਰਿਹਾ ਸੀ ਕਿ ਉਸ ਦੀ ਤਨਖਾਹ ਤਾਂ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਹੀ ਉਡ ਪੁਡ ਜਾਂਦੀ ਹੈ ਉਹ ਪੈਸੇ ਦੀ ਤੰਗੀ ਨੂੰ ਹਵਾਲਾਤ ਦੀ ਤੰਗੀ ਨਾਲੋਂ ਵੀ ਭੈੜਾ ਅਨੁਭਵ ਕਰ ਰਿਹਾ ਸੀ।
ਜਾਂ
ਪ੍ਰਸ਼ਨ – ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਕਿਉਂ ਸੰਕੋਚ ਕਰ ਰਿਹਾ ਸੀ?
ਉੱਤਰ – ਲੇਖਕ ਨੂੰ ਡਰ ਸੀ ਕਿ ਜੇ ਉਸਨੇ ਮਾਲਕ ਤੋਂ ਤਨਖਾਹ ਵਧਾਉਣ ਦੀ ਗੱਲ ਕੀਤੀ ਤਾਂ ਕਿਤੇ ਉਹ ਉਸ ਨੂੰ ਨੌਕਰੀ ਤੋਂ ਹੀ ਨਾ ਕੱਢ ਦੇਵੇ। ਕਿਸੇ ਸਾਥੀ ਨੇ ਵੀ ਲੇਖਕ ਦਾ ਸਾਥ ਨਹੀਂ ਦੇਣਾ। ਜੇਕਰ ਉਹ ਬੇਰੋਜ਼ਗਾਰ ਹੋ ਗਿਆ ਤਾਂ ਉਸ ਦੇ ਪਰਿਵਾਰ ਦਾ ਗੁਜਾਰਾ ਕਿਵੇਂ ਹੋਵੇਗਾ

8 ਪ੍ਰਸ਼ਨ- ਵਜੀਰੇ ਬਾਰੇ ਸੰਖੇਪ ਜਾਣਕਾਰੀ ਦਿਓ।(2)
ਉੱਤਰ :- ਵਜੀਰਾ ਬੰਭ ਕੇਸ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਹ ਵੀਰਾ ਵਾਲੀ ਦਾ ਪੁੱਤਰ ਹੈ। ਉਸ ਦੇ ਦੋ ਹੋਰ ਭਰਾ ਅਤੇ ਇੱਕ ਭੈਣ ਹੈ। ਉਹ ਪਾਕਿਸਤਾਨ ਤੋਂ ਵੰਡ ਸਮੇਂ ਉਜੜ ਕੇ ਆਇਆ ਹੈ। ਉਸ ਨੇ ਘਰ ਦਾ ਗੁਜ਼ਾਰਾ ਤੋੜਨ ਲਈ ਕਈ ਪਾਪੜ ਵੇਲੇ ਹਨ। ਹੁਣ ਉਹ ਟਾਂਗਿਆਂ ਦਾ ਬੰਬ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਹੈ, ਪਰ ਇਲਾਕੇ ਦਾ ਠਾਣੇਦਾਰ ਬਿਨਾ ਕੁਝ ਸੋਚੇ ਸਮਝੇ ਉਸ ਨੂੰ ਕੈਮੀਕਲ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ।
ਜਾਂ
ਪ੍ਰਸ਼ਨ – ‘ਬੰਬ ਕੇਸ’ ਇਕਾਂਗੀ ਦਾ ਲੇਖਕ ਕੌਣ ਹੈ? ਇਸ ਇਕਾਂਗੀ ਵਿੱਚ ਵੀਰਾਂ ਵਾਲੀ ਦਾ ਪਰਿਵਾਰ ਕਿੱਥੋਂ ਉਜੜ ਕੇ ਆਇਆ ਸੀ?
ਉੱਤਰ – ਇਸ ਇਕਾਂਗੀ ਦਾ ਲੇਖਕ ਬਲਵੰਤ ਗਾਰਗੀ ਹੈ। ਵੀਰਾ ਵਾਲੀ ਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਗਿਆ ਸੀ।

9 ਪ੍ਰਸ਼ਨ – ਕਾਰਲਾਇਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਅਤੇ ਕਿਉ? (2)
ਉੱਤਰ – ਕਾਰਲਾਇਲ ਆਪਣੇ ਕਮਰੇ ਵਿੱਚ ਬੰਦ ਪੜ੍ਹਦੇ ਜਾਂ ਲਿਖਦੇ ਰਹਿੰਦੇ ਸਨ। ਉਸ ਦੀ ਪਤਨੀ ਨਾਲ ਦੇ ਕਮਰੇ ਵਿੱਚ ਬੈਠੀ ਨਾਲ ਬੋਲਦੀ ਰਹਿੰਦੀ ਸੀ। ਜਦੋਂ ਕਦੀ ਉਹ ਹੌਸਲਾ ਕਰਕੇ ਪਤੀ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿੱਝ ਕੇ ਉਸ ਨੂੰ ਖਾਣ ਨੂੰ ਪੈਂਦਾ ਤੇ ਅੰਦਰੋਂ ਬਾਹਰ ਕੱਡ ਦਿੰਦਾ। ਇਸਦਾ ਕਾਰਣ ਉਸ ਦਾ ਆਪਣੀ ਪਤਨੀ ਨੂੰ ਪਿਆਰ ਨਾ ਕਰਨਾ ਸੀ। ਜੇਕਰ ਉਹ ਉਸ ਨੂੰ ਪਿਆਰ ਕਰਦਾ ਤਾਂ ਇੰਨਾ ਸੜੀਅਲ ਅਤੇ ਖਿਝੂ ਸੁਬਾਹ ਦਾ ਨਾ ਹੁੰਦਾ।

10 ਪ੍ਰਸ਼ਨ – ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ? (2)
ਉੱਤਰ – ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਭਲਿਆ ਦੇ ਪੁੱਤ- ਪੋਤਰੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪਹਿਨਣਾ ਭੁਲਾ ਕੇ ਮਰਦਾਨੇ ਡੂਮ ਨੂੰ ਨਾਲ ਜੰਗਲਾਂ ਵਿੱਚ ਲੈ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂ ਮੁਸਲਮਾਨਾਂ ਤੋਂ ਵੱਖਰੀ ਚਾਲ ਚਲਦਿਆਂ ਦੇਖ ਕੇ ਕੁਰਾਹੀਆ ਸਮਝਣ ਲੱਗੇ ਸਨ ਤੇ ਕਹਿਣ ਲੱਗੇ ਸਨ ਕਿ ਇਸ ਦੀ ਤਾਂ ਮਤ ਹੀ ਮਾਰੀ ਗਈ ਹੈ। ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ
ਜਾਂ
ਪ੍ਰਸ਼ਨ – ਮਰਦਾਨੇ ਨੇ ਨਗਰ ਵਿਚ ਜੋ ਉਸ ਨਾਲ ਬੀਤੀ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ, ਤਾਂ ਗੁਰੂ ਜੀ ਨੇ ਅੱਗੋਂ ਕਿਹਾ?
ਉੱਤਰ – ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕੀ ਉਹ ਲੋਕਾਂ ਤੋਂ ਨਾ ਡਰੇ, ਲੋਕਾਂ ਦਾ ਕੰਮ ਝਖ ਮਾਰਨਾ ਹੈ, ਲੋਕਾਂ ਤੋਂ ਬੇਪ੍ਰਵਾਹ ਰਹੇ ਸੰਸਾਰ ਦਾ ਨਾ ਬਣੇ ਕਿਉਂਕਿ ਉਹਨਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਹੈ। ਪਰਮੇਸ਼ਰ ਦੇ ਪਿਆਰਿਆਂ ਦਾ ਲੋਕਾਂ ਦੀ ਝੱਖ ਮਾਰਨ ਨਾਲ ਕੁਝ ਨਹੀਂ ਵਿਗੜਦਾ। ਕੁੱਤੇ ਆਪ ਭੌਂਕ ਕੇ ਚੁੱਪ ਕਰ ਜਾਂਦੇ ਹਨ।

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-

punjabivaranmala

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.