pseb 10th class Punjabi B

PSEB 10th Class ਪੰਜਾਬੀ-ਬੀ (Punjabi-B) Bimonthly July-August Sample Paper 2023 with Solution

Table of Contents

Join Telegram

PSEB 10th Class Punjabi B Bimonthly Paper

PSEB 10th Class Punjabi B Bimonthly Paper July-August Sample Paper with Solution

ਜਮਾਤ- 10ਵੀ
ਵਿਸ਼ਾ : ਪੰਜਾਬੀ-ਬੀ
ਕੁੱਲ ਅੰਕ : 20

1 ਪ੍ਰਸ਼ਨ- ਵਸਤੂਨਿਸ਼ਟ ਪ੍ਰਸ਼ਨ (1×5=5)
i) ਪੰਜਾਬੀ ਭਾਸ਼ਾ ਲਈ ਕਿਹੜੀ ਲਿਪੀ ਢੁੱਕਵੀ ਹੈ?
ਉੱਤਰ -ਗੁਰਮੁਖੀ ਲਿਪੀ
ii) ਵਿਆਕਰਨ ਦੇ ਜਿਸ ਭਾਗ ਵਿੱਚ ਧੂਣੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ?
ਉੱਤਰ – ਧੁਨੀ ਬੋਧ
iii) ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਵਰਤੋਂ ਹੁੰਦੀ ਹੈ
ਉੱਤਰ – ਦਸ
iv) ਗੁਰਮੁਖੀ ਲਿਪੀ ਵਿਚ ਕਿੰਨੇ ਲਗਾਖਰ ਹਨ?
ਉੱਤਰ – ਤਿੰਨ
v) ਉ ਨਾਲ ਕਿਹੜੀਆਂ ਲਗਾ ਦੀ ਵਰਤੋਂ ਹੁੰਦੀਆਂ ਹਨ
ਉੱਤਰ – ਔਂਕੜ ਦੁਲੈਂਕੜ,ਅੱਧਕ

2 ਪ੍ਰਸ਼ਨ ਵਾਕਾਂ ਵਿਚ ਵਰਤੋਂ ਕੋਈ ਪੰਜ (5×1=5)
i) ਉਸਤਾਦੀ ਕਰਨੀ – ਬੇਈਮਾਨ ਲੋਕ ਆਪਣੇ ਕਰੀਬੀਆਂ ਦੇ ਨਾਲ ਵੀ ਉਸਤਾਦੀ ਕਰ ਜਾਂਦੇ ਹਨ।
ii) ਉੱਚਾ ਨੀਵਾਂ ਬੋਲਣਾ – ਅੱਜ ਕੱਲ ਭਾਵੇਂ ਕੋਈ ਛੋਟੀ ਨੌਕਰੀ ਕਰ ਰਿਹਾ ਹੋਵੇ ਕੋਈ ਵੀ ਉੱਚਾ ਨੀਵਾਂ ਬੋਲਣਾ ਪਸੰਦ ਨਹੀਂ ਕਰਦਾ
iii) ਇਕੋ ਤਕੜੀ ਦੇ ਵੱਟੇ ਹੋਣਾ – ਚੋਰ ਭਾਵੇਂ ਕਿਸੇ ਵੀ ਦੇਸ਼ ਹੋਵੇ ਇੱਕੋ ਤਕੜੀ ਦੇ ਵੱਟੇ ਹੁੰਦੇ ਹਨ।
iv) ਹੱਥ ਵਧਾਉਣਾ – ਵਿਦਿਆਰਥੀਆਂ ਨੂੰ ਵਿਹਲੇ ਸਮੇਂ ਆਪਣੇ ਮਾਤਾ-ਪਿਤਾ ਨਾਲ ਹੱਥ ਵਧਾਉਣਾ ਚਾਹੀਦਾ ਹੈ।
v) ਹਾਲਤ ਪਤਲੀ ਹੋਣਾ – ਘਰ ਦੀ ਹਾਲਤ ਪਤਲੀ ਹੋਣ ਕਰਕੇ ਉਹ ਉਚੇਰੀ ਪੜ੍ਹਾਈ ਨਾ ਕਰ ਸਕਿਆ
vi) ਹੌਲਾ ਫੂਲ ਹੋਣਾ – ਮੈਂ ਪ੍ਰੀਖਿਆ ਦਾ ਆਖਰੀ ਪਰਚਾ ਦੇ ਕੇ ਹੌਲਾ ਫੁੱਲ ਹੋ ਗਿਆ ਹਾਂ

ਸਰਕਾਰੀ ਨੌਕਰੀਆਂ ਦੀ ਜਾਣਕਾਰੀ

3 ਪ੍ਰਸ਼ਨ ਹੇਠ ਲਿਖੇ ਵਾਕ ਦੇ ਲਿੰਗ ਅਤੇ ਵਚਨ ਬਦਲ ਕੇ ਲਿਖੋ (1x 2=2)
ਛੋਟੀ ਕੁੜੀ ਖੇਡ ਰਹੀ ਹੈ।
ਛੋਟਾ ਮੁੰਡਾ ਖੇਡ ਰਿਹਾ ਹੈ। (ਲਿੰਗ ਬਦਲ)
ਛੋਟੀਆਂ ਕੁੜੀਆਂ ਖੇਡ ਰਹੀਆਂ ਹਨ। (ਵਚਨ ਬਦਲ)

4 ਪ੍ਰਸ਼ਨ ਵਿਆਕਰਨ ਦੀ ਪਰਿਭਾਸ਼ਾ ਦਿਓ (1×2=2)
ਉੱਤਰ – ਵਿਆਕਰਣ ਅਜਿਹੀ ਵਿੱਦਿਆ ਹੈ, ਜਿਸ ਵਿੱਚ ਭਾਸ਼ਾ ਦੇ ਧੁਨੀ ਉਚਾਰਨ, ਸ਼ਬਦ ਰਚਨਾ, ਸ਼ਬਦ ਜੋੜਾਂ, ਸ਼ਬਦਾਰਥ ਅਤੇ ਵਾਕ ਰਚਨਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ। ਵਿਆਕਰਨ ਨੀਵਾਂ ਵਿੱਚ ਬੱਝ ਕੇ ਹੀ ਕੋਈ ਭਾਸ਼ਾ ਸਾਹਿਤਿਕ ਜਾਂ ਟਕਸਾਲੀ ਰੂਪ ਧਾਰਣ ਕਰਦੀ ਹੈ। ਵਿਆਕਰਨ ਦੇ ਨਿਯਮਾਂ ਨਾਲ ਭਾਸ਼ਾ ਮਾਜ਼ੀ ਅਤੇ ਸਵਾਰੀ ਜਾਂਦੀ ਹੈ।
ਜਾਂ
ਵਿਆਕਰਨ ਦਾ ਕੀ ਮਹੱਤਵ ਹੈ?
ਉੱਤਰ – ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਵਿਆਕਰਨ ਦੀ ਪੜ੍ਹਾਈ ਦੀ ਬੜੀ ਮਹੱਤਤਾ ਹੈ। ਇਹਨਾਂ ਦੇ ਨਿਯਮਾਂ ਵਿੱਚ ਬੱਝ ਕੇ ਹੀ ਕੋਈ ਭਾਸ਼ਾ ਟਕਸਾਲੀ ਰੂਪ ਧਾਰਣ ਕਰਦੀ ਹੈ। ਇਸ ਤੋਂ ਦੁਨੀਆਂ ਦੇ ਉਚਾਰਨ, ਸ਼ਬਦਾਂ ਦੀ ਬਣਤਰ ਰਚਨਾ ਦਾ ਪਤਾ ਚਲਦਾ ਹੈ। ਦੂਜੀਆਂ ਭਾਸ਼ਾਵਾਂ ਨੂੰ ਸਮਝਣ ਲਈ ਵੀ ਵਿਆਕਰਨ ਤੋਂ ਬਿਨਾਂ ਕੰਮ ਨਹੀਂ ਚੱਲਦਾ। ਇਸੇ ਕਰਕੇ ਹੀ ਇਸ ਦੀ ਖਾਸ ਮਹੱਤਤਾ ਹੈ। ਸਕੂਲ ਪੱਧਰ ਤੇ ਵਿਆਕਰਨ ਦੀ ਪੜ੍ਹਾਈ ਬੇਹੱਦ ਜਰੂਰੀ ਹੈ।

5 ਪ੍ਰਸ਼ਨ ਆਪਣੇ ਮਿੱਤਰ ਦੀ ਭੈਣ ਜਾਂ ਭਰਾ ਦੇ ਵਿਆਹ ‘ਤੇ ਸ਼ਾਮਿਲ ਨਾ ਹੋਣ ਸੰਬੰਧੀ ਮੁਆਫੀ ਪੱਤਰ। (1×6=6)
ਜਾਂ
ਨਸ਼ਾ ਨਾਸ਼ ਕਰਦਾ ਹੈ (100 ਸ਼ਬਦਾ)

ਆਪਣੇ ਮਿੱਤਰ ਦੀ ਭੈਣ ਜਾਂ ਭਰਾ ਦੇ ਵਿਆਹ ‘ਤੇ ਸ਼ਾਮਿਲ ਨਾ ਹੋਣ ਸੰਬੰਧੀ ਮੁਆਫੀ ਪੱਤਰ।

ਪ੍ਰੀਖਿਆ ਭਵਨ
………………ਸਕੂਲ,
ਮਿਤੀ। ……………
ਪਿਆਰੇ ਰਮਨਪ੍ਰੀਤ,
ਸਤਿ ਸ਼੍ਰੀ ਅਕਾਲ।
ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਭੈਣ ਦੀ ਸ਼ਾਦੀ ਉੱਤੇ ਪਹੁੰਚ ਰਿਹਾ ਸੀ, ਪਰ ਅਚਾਨਕ ਅਜਿਹਾ ਹੋਇਆ ਕਿ ਮੈਂ ਪਹੁੰਚ ਨਹੀਂ ਸਕਿਆ। ਜਿਸ ਲਈ ਮੈਂ ਆਪ ਜੀ ਤੋਂ ਮੁਆਫੀ ਮੰਗਦਾ ਹਾਂ। ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਜੀ ਸਖਤ ਬਿਮਾਰ ਹਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣ ਦੀ ਜ਼ਰੂਰਤ। ਮੈਨੂੰ ਪਤਾ ਹੈ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਇਸ ਲਈ ਉਹ ਜਲਦੀ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ ਸੀ। ਮੈਂ ਆਪਣੇ ਪਿਤਾ ਜੀ ਨੂੰ ਲੋੜ ਅਨੁਸਾਰ ਪੈਸੇ ਲੈ ਕੇ ਜਲਦੀ ਉਨ੍ਹਾਂ ਕੋਲ ਪਹੁੰਚ ਗਿਆ। ਨੇੜੇ ਜਾਣ ਤੋਂ ਪਹਿਲਾਂ ਉਹ ਹਸਪਤਾਲ ਪਹੁੰਚ ਚੁੱਕੇ ਸਨ। ਮੈਨੂੰ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਦਿਲ ਦੀ ਤਕਲੀਫ਼ ਹੈ ਅਤੇ ਡਾਕਟਰਾਂ ਨੇ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਹੈ। ਹੁਣ ਉਨ੍ਹਾਂ ਦਾ ਅਪਰੇਸ਼ਨ ਹੋਇਆ ਹੈ ਅਤੇ ਪਰਮਾਤਮਾ ਦੀ ਮਿਹਰ ਨਾਲ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।
ਇਸ ਸਮੇ ਤੁਹਾਡੇ ਘਰ ਵਿਚ ਸ਼ਾਦੀ ਦੀਆਂ ਰੌਣਕਾਂ ਲਗੀਆਂ ਹੋਣਗੀਆਂ ਅਤੇ ਮੇਰੀ ਚਿੱਠੀ ਮਿਲਣ ਤੱਕ ਭੈਣ ਜੀ ਦਾ ਆਪਣੇ ਸਹੁਰੇ ਘਰ ਜਾ ਚੁੱਕੀ ਹੋਵੇਗੀ। ਮੇਰੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਮੁਬਾਰਕਾਂ। ਮੇਰੀ ਇਹ ਦਿਲੀ ਇੱਛਾ ਸੀ ਕਿ ਮੈਂ ਇਸ ਖੁਸ਼ੀ ਭਰੇ ਮੌਕੇ ਤੁਹਾਡੇ ਵਿਚਕਾਰ ਹੁੰਦਾ, ਪ੍ਰੰਤੂ ਅਚਾਨਕ ਪੈਦਾ ਹੋਏ ਹਾਲਾਤਾਂ ਕਾਰਨ ਤੁਹਾਡੇ ਘਰ ਆਉਂਣ ਦਾ ਪ੍ਰੋਗਰਾਂਮ ਛੱਡਣਾ ਪਿਆ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਮਜਬੂਰੀ ਨੂੰ ਸਮਝ ਕੇ ਮੈਨੂੰ ਛਾਤੀ ਉੱਤੇ ਨਾ ਪਹੁੰਚ ਸਕਣ ਲਈ ਮਾਫ਼ ਕਰ ਦੇਵੋਗੇ। ਮੈਂ ਪਰਮਾਤਮਾ ਅੱਗੇ ਭੈਣ ਜੀ ਦੀ ਸ਼ਾਦੀ ਦੇ ਕਾਰਜ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਅਤੇ ਅੱਗੇ ਦੇ ਜੀਵਨ ਵਿਚ ਉਨ੍ਹਾਂ ਨੂੰ ਖ਼ੁਸ਼ੀਆਂ ਨਾਲ ਭਰਪੂਰ ਕਰਨ ਦੀ ਕਾਮਨਾ ਕਰਦਾ ਹਾਂ। ਸਾਡੇ ਸਾਰੇ ਪਰਿਵਾਰ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਸ਼ਾਦੀ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਆਪ ਦਾ ਮਿੱਤਰ,
ਹਰਪਾਲ ਸਿੰਘ।
ਟਿਕਟ :
ਨਾਮ
ਪਿੰਡ
ਡਾਕਖਾਨਾ :
ਜਿਲਾ
ਪਿੰਨ ਕੋਡ

ਨਸ਼ਾ ਨਾਸ਼ ਕਰਦਾ ਹੈ

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-

ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join