pseb 10th class Punjabi A Model Test Paper 2023

PSEB 10th Class Punjabi-A (ਪੰਜਾਬੀ-ਏ) Model Test Paper 2023 Fully Solved

Table of Contents

Join Telegram

pseb 10th class Punjabi A Model Test Paper 2023

ਪ੍ਰੀਖਿਆ 2023
ਸ਼੍ਰੇਣੀ 10ਵੀ
ਮਾਡਲ ਪ੍ਰਸ਼੍ਨ ਪੱਤਰ
ਪੰਜਾਬੀ -ਏ

ਸਮਾਂ : 3 ਘੰਟੇ
ਕੁਲ ਅੰਕ : 65

1.(ਓ) ਵਸਤੂਨਿਸ਼ਠ ਪ੍ਰਸ਼ਨ (10×2=20)

i) ਗਗਨ ਮੈਂ ਥਾਲ ਵਿਚ ਪ੍ਰਭੂ ਦੀ ਆਰਤੀ ਕਿਸ ਤੋਂ ਉਤਾਰੀ ਜਾ ਰਹੀ ਹੈ?
ਉੱਤਰ ਕੁਦਰਤ
ii) ਸੋ ਕਿਉ ਮੰਦਾ ਆਖੀਐ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਨ ਤੋਂ ਵਰਜਿਆ ਗਿਆ ਹੈ?
ਉੱਤਰ ਇਸਤ੍ਰੀ
iii) ਗੁਰੂ ਸਾਹਿਬ ਨੇ ਮਰਦਾਨੇ ਨੂੰ ਕਿਸ ਕੋਲੋ ਰਬਾਬ ਲਿਆਉਣ ਲਈ ਕਿਹਾ?
ਉੱਤਰ ਫਰਹਿੰਦੇ ਕੋਲੋਂ
iv) ਬਾਬਾ ਰਾਮ ਸਿੰਘ ਕੂਕਾ ਲੇਖ ਕਿਸਦੀ ਰਚਨਾ ਹੈ ?
ਉੱਤਰ :- ਸ:ਕਪੂਰ ਸਿੰਘ

(www.thepunjabiclass.com)
v) ਕੁਲਫੀ ਕਹਾਣੀ ਕਿਸ ਦੀ ਲਿਖੀ ਹੋਈ ਹੈ?
ਉੱਤਰ ਪ੍ਰਿੰਸੀਪਲ ਸੁਜਾਨ ਸਿੰਘ
vi ) ਅੰਗ ਸੰਗ ਕਹਾਣੀ ਦੇ ਮੁੱਖ ਪਾਤਰ ਦਾ ਨਾਂ ਦੱਸੋ
ਉੱਤਰ ਅਮਰੀਕ ਸਿੰਘ
vii ) ਨਾਇਕ ਇਕਾਂਗੀ ਦਾ ਲੇਖਕ ਕੌਣ ਹੈ
ਉਤਰ ਗੁਰਸ਼ਰਨ ਸਿੰਘ
viii) ਦੂਜਾ ਵਿਆਹ ਇਕਾਂਗੀ ਵਿਚ ਮਨਜੀਤ ਨਿਹਾਲ ਕੋਰ ਦੀ ਕੀ ਲਗਦੀ ਹੈ?
ਉੱਤਰ ਨੂੰਹ

(www.thepunjabiclass.com)
ix ) ਇੱਕ ਹੋਰ ਨਵਾਂ ਸਾਲ ਨਾਵਲ ਕਿਸ ਦੀ ਰਚਨਾ ਹੈ
ਉੱਤਰ ਨਿਰੰਜਨ ਤਸਨੀਮ
x ) ਇੱਕ ਹੋਰ ਨਵਾਂ ਸਾਲ ਨਾਵਲ ਦਾ ਨਾਇਕ ਕੀ ਕੰਮ ਕਰਦਾ ਹੈ
ਉੱਤਰ ਰਿਕਸ਼ਾ ਚਲਾਉਂਦਾ
ਹੈ

2. ਹੇਠ ਲਿਖੇ ਕਾਵਿ ਟੋਟਿਆਂ ਵਿੱਚ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ : (2+3=5)

)ਮੇਰਾ ਮਨ ਲੋਚੈ ਗੁਰ ਦਰਸਨ ਤਾਈ
ਬਿਲਪ ਕਰੇ ਚਾਤ੍ਰਿਕ ਕੀ ਨਿਆਈ
ਤ੍ਰਿਖਾ ਨਾ ਉਤਰੈ ਸਾਂਤ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ

ਉੱਤਰ :- ਪ੍ਰਸੰਗ ਇਹ ਕਾਵ ਟੋਟਾ ਗੁਰੂ ਅਰਜਨ ਦੇਵ ਜੀ ਦੀ ਰਚਨਾ ਮੇਰਾ ਮਨ ਲੋਚੈ ਗੁਰ ਦਰਸਨ ਤਾਈ ਵਿਚੋ ਲਿਆ ਗਿਆ ਹੈ ਅਤੇ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਹੈI ਇੱਕ ਵਾਰ ਗੁਰੂ ਰਾਮਦਾਸ ਜੀ ਨੇ ਆਪਣੇ ਤਾਏ ਸੰਹਾਰੀ ਮੱਲ ਦੇ ਪੁੱਤਰ ਦੇ ਵਿਆਹ ਸਮੇਂ ਲਾਹੌਰ ਆਪਣੇ ਲਾਡਲੇ ਪੁੱਤਰ ਅਰਜਨ ਦੇਵ ਜੀ ਨੂੰ ਇਹ ਆਖ ਕੇ ਭੇਜਿਆ ਸੀ ਜਦੋ ਤੱਕ ਉਨ੍ਹਾਂ ਨੂੰ ਨਾ ਬੁਲਾਇਆ ਜਾਵੇIਓਦੋ ਤੱਕ ਉਹ ਨਾ ਆਉਣ। ਤਾਏ ਦੇ ਪੁੱਤਰ ਦੇ ਵਿਆਹ ਪਿੱਛੋਂ ਪਿਤਾ ਵੱਲੋਂ ਪੱਤਰ ਨਾ ਪੁੱਜਣ ਉੱਤੇ ਵਿਛੋੜੇ ਦੀਆਂ ਕਸਕਾਂ ਦੁਖਦਾਈ ਹੁੰਦੀਆਂ ਗਈਆਂ ਅਤੇ ਉਡੀਕ ਉਸ ਤੋਂ ਵੀ ਲੰਬੀਆਂ (www.thepunjabiclass.com)ਦਰਦਮਈ ਕਸ਼ਟ ਸਹਿੰਦੇਆਂ ਅਤੇ ਢੰਗਾਂ ਦੇ ਤਰਲੇ ਕਰਦੇਆਂ ਤੇ ਔਸੀਆਂ ਪਾਉਂਦਿਆਂ ਜਦੋਂ ਉਹ ਦੋ ਵਰ੍ਹੇ ਬੀਤ ਗਏ ਤਾਂ ਆਪ ਨੇ ਗੁਰੂ ਪਿਤਾ ਵਾਲੀ ਇਹ ਸਤਰਾਂ ਇੱਕ ਚਿੱਠੀ ਰਾਹੀ ਇਕ ਸੇਵਕ ਦੁਆਰਾ ਘੱਲੀਆਂ I ਇਹਨਾਂ ਸਤਰਾਂ ਵਿੱਚ ਗੁਰੁ ਪਿਤਾ ਦੇ ਵਿਛੋੜੇ ਵਿੱਚ ਉਪਜੀ ਬੀਰ ਕਹਰੀ ਤੇ ਮਿਲਾਪ ਦੀ ਤੜਪ ਨੂੰ ਦਰਸਾਇਆ ਗਿਆ ਹੈI
ਵਿਆਖਿਆ– ਗੁਰੂ ਅਰਜਨ ਦੇਵ ਜੀ ਨੇ ਇਸ ਪਹਿਲੀ ਚਿੱਠੀ ਰਾਹੀਂ ਉਹ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਨੂੰ ਇਸ ਤਰ੍ਹਾਂ ਲਿਖਿਆ ਕਿ ਮੇਰਾ ਮਨ ਸੰਤ ਪਿਤਾ ਦੇ ਦਰਸ਼ਨਾਂ ਨੂੰ ਬਹੁਤਾ ਤਾਂਗ (ਲੋਚ ) ਰਿਹਾ ਹੈI ਉਹਨਾਂ ਦਾ ਮਨ ਇਸ ਤਰ੍ਹਾਂ ਤੜਫਦਾ ਬੁੱਝਦਾ ਅਤੇ ਵਿਰਲਾਪ ਕਰ ਰਿਹਾ ਹੈ ਜਿਸ ਤਰਾਂ ਪਪੀਹਾ ਸਵਾਤੀ ਬੂੰਦ ਦੀ ਪ੍ਰਾਪਤੀ ਲਈ ਵਿਰਲਾਪ ਕਰਦਾ ਤੜਫਦਾ ਹੈ I ਪਿਆਰੇ ਗੁਰੂ ਪਿਤਾ ਦੇ ਦਰਸ਼ਨਾਂ ਤੋਂ ਬਿਨਾਂ ਮੇਰੇ ਮਨ ਦੀ ਪਿਆਸ ਨਹੀਂ ਬੁਝਦੀ ਅਤੇ ਨਾ ਹੀ ਮੇਰੇ ਮਨ ਦੀ ਬੇਕਰਾਰੀ ਦੂਰ ਹੁੰਦੀ ਹੈ ਅਤੇ ਨਾ ਹੀ ਮੈਨੂੰ ਧੀਰਜ ਆਉਂਦਾ ਹੈI ਮੈਂ ਆਪਣੇ ਸੰਤ ਗੁਰੂ ਪਿਤਾ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਹਾਂ(www.thepunjabiclass.com)
(ਅ) ਫਰੀਦਾ ਜੋ ਤੈ ਮਾਰਿਣ ਮੁਕੀਆਂ, ਤਿਨ੍ਹਾਂ ਨ ਮਾਰੇ ਘੁੰਮਿ ॥
ਆਪਨੜੈ ਘਰਿ ਜਾਈਐ, ਪੈਰ ਤਿਨ੍ਹਾ ਦੇ ਚੁੰਮਿ ॥

(www.thepunjabiclass.com)
ਪ੍ਰਸੰਗ – ਇਹ ਕਾਵਿ-ਟੋਟਾ ਦਸਿੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ -ਮਾਲਾ’ ਵਿਿੱਚ ਸੂਫ਼ੀ-ਕਾਵਿ ਭਾਗ ਅਧੀਨ ਦਰਜ ਹੈ।ਇਹ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ’ ਵਿਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿਿੱਚੋਂ ਇਿੱਕ ਹੈ। ਇਸ ਵਿਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਬੁਰਾ ਵਰਤਾਓ ਕਰਨ ਵਾਲੇ ਨਾਲ ਚੰਗਾ ਸਲੂਕ ਕਰਨ ਲਈ ਕਿਹਾ ਹੈ।
ਵਿਆਖਿਆ – ਫ਼ਰੀਦ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਲਿਖਦੇ ਹਨਕਿ ਜੇਕਰ ਤੇਰੇ ਕੋਈ ਮੁਿੱਕੀਆਂ ਮਾਰਦਾ ਹੈ, ਤਾਂ ਬਦਲੇ ਵਿਿੱਚ ਤੈਨੂੰ ਉਸ ਦੇ ਮੁਿੱਕੀਆਂ ਨਹੀਂ ਮਾਰਨੀਆਂ ਚਾਹੀਦੀਆਂ ਭਾਵ ਤੈਨੂੰ ਬੁਰਾ ਵਰਤਾਓ ਕਰਨ ਵਾਲੇ ਨਾਲ ਚੰਗਾ ਵਰਤਾਓ ਕਰਨਾ ਚਾਹੀਦਾ ਹੈ ਤੈਨੂੰ ਉਸ ਦੇ ਪੈਰ ਚੁੰਮ ਕੇ ਹੀ ਆਪਣੇ ਘਰ ਜਾਣਾ ਚਾਹੀਦਾ ਹੈ ਕਿਉਂਕਿ ਕਿਸੇ ਨੂੰ ਨੂੰ ਮੁਆਫ਼ ਕਰਨ ਨਾਲ਼ ਮਨੁਿੱ ਖ ਸ਼ਾਂਤੀ ਦੀ ਅਵਸਥਾ ਵਿਿੱਚ ਪਹੁੰਚ ਜਾਂਦਾ ਹੈ।

ਸਰਕਾਰੀ ਨੌਕਰੀਆਂ ਦੀ ਜਾਣਕਾਰੀ


ਈ )ਸਾਹਿਬਾਂ ਪੜ੍ਹੇ ਪਟੀਆਂ, ਮਿਰਜ਼ਾ ਪੜ੍ਹੇ ਕੁਰਾਨ
ਵਿੱਚ ਮਸੀਤ ਦੇ ਲੱਗੀਆਂ ਜਾਣੇ ,ਕੁਲ ਜਹਾਨ।
ਨਾ ਮਾਰ ਕਾਜ਼ੀ ਛਮਕਾਂ ,ਨਾ ਦੇ ਤੱਤੀ ਨੂੰ ਤਾਇ
ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਇ।

ਉੱਤਰ:- ਇਹ ਪ੍ਰਸੰਗ ਕਾਵ ਟੋਟਾ ਸਾਹਿਤ ਮਾਲਾ ਪਾਠ ਪੁਸਤਕ ਵਿੱਚ ਦਰਜ ਪੀਲੂ ਦੀ ਰਚਨਾ 'ਮਿਰਜਾ ਸਾਹਿਬਾ' ਵਿਚੋ ਲਿਆ ਗਿਆ ਹੈI ਇਸ ਵਿੱਚ ਪੀਲੂ ਨੇ ਮਿਰਜ਼ਾ-ਸਾਹਿਬਾਂ ਦੇ ਮਸੀਤ ਵਿਚ ਪੜ੍ਹਦੇ ਆਂ ਪਿਆਰ ਪੈ ਜਾਣ ਅਤੇ ਸਾਹਿਬਾਂ ਦੀ ਸੁੱਧ-ਬੁੱਧ ਗੁਆ ਦੇਣ ਵਾਲੀ ਸੁੰਦਰਤਾ ਨੂੰ ਰੂਪਮਾਨ ਕੀਤਾ ਹੈI ਇਨ੍ਹਾਂ ਸਤਰਾਂ ਵਿੱਚ ਪੀਲੂ ਨੇ ਮਸੀਤ ਵਿਚ ਪੜ੍ਹਦੇ ਹੈ ਮਿਰਜੇ ਤੇ ਸਾਹਿਬਾਂ ਦੀ ਪ੍ਰੀਤ ਕਹਾਣੀ ਨੂੰ ਬੜੇ ਕਲਾਮਈ ਢੰਗ ਨਾਲ ਦਰਸਾਇਆ ਹੈI ਵਿਆਖਿਆ ਕਵੀ ਪੀਲੂ ਲਿਖਦਾ ਹੈ ਕਿ ਮਸੀਤ ਵਿਚ ਸਾਹਿਬ ਜੀ ਕੋਲੋਂ ਅੱਜ ਫੱਟੀ ਉੱਤੇ ਲਿਖਣਾ ਪੜ੍ਹਨਾ ਹੀ ਸਿੱਖਦੀ ਸੀ ਪਰ ਮਿਰਜ਼ਾ ਸ਼ਰੀਫ਼ ਪੜ੍ਹਨ ਲੱਗ ਪਿਆ ਸੀI ਮਸੀਤ ਵਿਚ ਪੜ੍ਹਦਿਆਂ ਲੋਹਾ ਮਿਰਜ਼ਾ ਤੇ ਸਾਹਿਬਾਂ ਦਾ ਆਪਸ ਵਿੱਚ ਪਿਆਰ ਹੋ ਜਾਣ ਬਾਰੇ ਸਾਰੀ ਦੁਨੀਆ ਜਾਣਦੀ ਸੀI ਭਾਵੇਂ ਸਾਰੇ ਸੰਸਾਰ ਭਰ ਵਿੱਚ ਮਿਰਜੇ ਤੇ ਸਾਹਿਬਾਂ ਦੇ ਇਸ਼ਕ ਬਾਰੇ ਸਾਰੇ ਲੋਕਾਂ ਵਿੱਚ ਧੁੰਮ ਪੈ ਗਈ ਸੀI (www.thepunjabiclass.com)ਸਾਹਿਬਾਂ ਨੂੰ ਪੜ੍ਹਨ-ਲਿਖਣ ਵੱਲ ਧਿਆਨ ਨਾ ਦੇ ਕੇ ਜਦੋਂ ਕਾਜ਼ੀ ਛਮਕਾਂ ਮਾਰਿਆ ਉਹ ਕਾਜ਼ੀ ਨੂੰ ਆਖਦੀ ਕਿ ਉਹ ਕਰਮਾਂ ਦੀ ਮਾਰੀ ਤੱਤੜੀ ਨੂੰ ਨਾ ਮਾਰੇI ਪਹਿਲਾਂ ਹੀ ਇਸ਼ਕ ਦੇ ਹੱਥੋਂ ਦੁਖੀ ਨੂੰ ਹੋਰ ਦੁਖੀ ਨਾ ਕਰੇI ਉਹ ਕਾਜ਼ੀ ਨੂੰ ਇਹ ਵੀ ਆਖਦੀ ਸੀ ਕਿ ਉਨ੍ਹਾਂ ਦੀ ਪੜ੍ਹਾਈ ਲਿਖਾਈ ਵਿੱਚ ਹੀ ਰਹਿ ਗਈ ਹੈ ਕਿਉਂਕਿ ਉਨ੍ਹਾਂ ਦੇ ਸਿਰ ਉੱਤੇ ਤਾਂ ਇਸ਼ਕ ਦਾ ਭੂਤ ਸਵਾਰ ਹੋ ਗਿਆI ਉਹ ਧੁਰ ਦਰਗਾਹ ਤੋਂ ਹੀ ਆਪਣੀ ਕਿਸਮਤ ਵਿਚ ਇਸ਼ਕ ਲਿਖਵਾ ਕੇ ਲਿਆਈ ਹੈ I


ਸ) ਤਰਸਾਂ ਮਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ।
ਜਬ ਲਗ ਸਾਸ ਨਿਰਾਸ ਨਾ ਹੋਵਾਂ , ਮਰਨੋਂ ਮੂਲ ਨ ਡਰਸਾਂ।
ਜੇ ਰੱਬ ਕੂਕ ਸਿੱਸੀ ਦੀ ਸੁਣਸੀ , ਜਾਇ ਮਿਲਾਂ ਪਗ ਪਰਸਾਂ।
ਹਾਸ਼ਮ ਨਹੀਂ ਸ਼ਹੀਦ ਹੋ ਵੈਸਾ , ਥਲ ਮਾਰ ਵਿਿੱ ਚ ਮਰਸਾਂ।94।

ਪ੍ਰਸੰਗ - ਇਹ ਕਾਵਿ-ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ -ਮਾਲ਼ਾ’ ਵਿਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ-ਸੱਸੀ ਪੁੰਨੂੰ ' ਵਿਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿਿੱਚ ਕਵੀ ਨੇ ਸਿੱਸੀ ਪੁੰਨੂੰ ਪ੍ਰੀਤ -ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿਿੱਚ ਸਿੱਸੀ ਦੇ ਇਰਾਦੇ ਆਪਣੇ ਪੁੰਨੂੰ ਨੂੰ ਲੱਭਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ ਅਤੇ ਉਹ ਆਪਣੀ ਮਾਂ ਦੀ ਨਸੀਹਤ ਦੇ ਬਾਅਦ ਵੀ ਮਾਰੂਥਲਾਂ ਦੇ ਦੁੱਖਾਂ ਡਰ ਕੇ ਨਹੀਂ ਰੁਕਦੀ ।(www.thepunjabiclass.com)
ਵਿਆਖਿਆ– ਇਹਨਾਂ ਸਤਰਾਂ ਵਿਿੱਚ ਸਿੱਸੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਪੁੰਨੂੰ ਨੂੰ ਲੱਭਣ ਲਈ ਰਸਤੇ ਭਾਵੇਂ ਬਹੁਤ ਮੁਸੀਬਤਾਂ ਭਰੇ ਹਨ ਪਰ ਉਹ ਇਨ੍ਹਾਂ ਰਸਤਿਆਂ ਉੱਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਤੁਰੇਗੀI ਜਦੋਂ ਤਕ ਉਸ ਦੇ ਸਾਹ ਚੱਲਣਗੇ ਉਹ ਨਿਰਾਸ਼ ਨਹੀਂ ਹੋਵੇਗੀ ਅਤੇ ਨਾ ਹੀ ਆਪਣੀ ਮੌਤ ਦੀ ਫਿਕਰ ਕਰੇਗੀ ਜੇਕਰ ਪ੍ਰਮਾਤਮਾ ਨੇ ਉਸ ਦੀ ਪੁਕਾਰ ਸੁਣ ਲਈ ਤਾਂ ਉਹ ਆਪਣੇ ਪੁੰਨੂੰ ਨੂੰ ਮਿਲ ਕੇ ਉਸ ਦੇ ਪੈਰ ਛੂਹੇ ਗੀ ਨਹੀਂ ਤਾਂ ਉਹ ਆਪਣੇ ਰਸਤੇ ਉੱਤੇ ਚੱਲਦੀ ਹੋਈ ਆਪਣੇ ਪੁੰਨੂ ਲਈ ਮਾਰੂਥਲ ਵਿੱਚ ਜਾਣ ਦੇ ਕੇ ਸ਼ਹੀਦ ਹੋ ਜਾਵੇਗੀ

3.i ) ਹੇਠ ਲਿਖੇ ਕਵਿਤਾ ਵਿੱਚੋ ਕਿਸੇ ਇੱਕ ਦਾ ਕੇਂਦਰੀ ਭਾਵ ਲਿਖੋ (4x1=4)

'ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ' ਕਵਿਤਾ ਦਾ ਕੇਂਦਰੀ ਭਾਵ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ।
ਉੱਤਰ :- ਪ੍ਰਭੂ ਹੀ ਮਨੁੱਖ ਦਾ ਪਿਤਾ ਮਾਤਾ ਸਾਕ-ਸਬੰਧੀ ਰਿਸ਼ਤੇਦਾਰ ਤੇ ਭਰਾ ਹੈ I ਉਹ ਸਾਡੀ ਰੱਖਿਆ ਕਰਦਾ ਹੈ ਉਸ ਨੇ ਹੀ ਸੰਸਾਰ ਦੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ ਅਤੇ ਸਭ ਨੂੰ ਧਿਆਨ ਵਿੱਚ ਲਿਆ ਹੋਇਆ ਹੈ I ਸਭ ਕੁਝ ਉਸ ਦਾ ਹੀ ਕੀਤਾ ਹੋ ਰਿਹਾ ਹੈI ਉਸ ਦੇ ਨਾਮ ਸਿਮਰਨ ਨਾਲ ਮਹਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰਾਂ ਦਾ ਔਖਾ ਘੋਲ ਜਿੱਤ ਕੇ ਪ੍ਰਭੂ ਦੇ ਨਾਮ ਵਿਚ ਸਮਾਇਆ ਜਾ ਸਕਦਾ ਹੈ

ਜਾਂ
ii )'ਸਭ ਕੁਛ ਮੇਰਾ ਤੂੰ' ਕਾਫੀ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ।
ਉੱਤਰ :- ਪਰਮਾਤਮਾ ਹੀ ਮਨੁੱਖ ਦੇ ਰੋਮ ਰੋਮ ਵਿੱਚ ਵੱਸਦਾ ਹੈ ਉਹ ਹੀ ਉਸ ਦੇ ਅੰਦਰ ਹੈ ਤੇ ਉਹ ਹੀ ਉਸ ਦੇ ਬਾਹਰ ਹੈ। ਮਨੁੱਖ ਦੀ ਆਪਣੀ ਹਸਤੀ ਕੁਝ ਵੀ ਨਹੀਂ ਸਗੋਂ ਉਸ ਦੀ ਸਮੁੱਚੀ ਹੋਂਦ ਦਾ ਅਧਾਰ ਸਰਬ-ਸ਼ਕਤੀਮਾਨ ਪ੍ਰਭੂ ਆਪ ਹੀ। ਉਸ ਦੇ ਸਰੀਰ ਦਾ ਤਾਣਾ ਬਾਣਾ ਵੀ ਉਹ ਆਪ ਹੀ ਹੈ। ਮਨੁੱਖ ਦੇ ਸਰੀਰ ਦਾ ਅੰਗ-ਅੰਗ ਤੇ ਰਾਗ ਰਾਗ ਸਭ ਕੁਝ ਪ੍ਰਭੂ ਹੀ ਹੈ।(www.thepunjabiclass.com)

4.ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲੱਗ-ਭੱਗ 150 ਸ਼ਬਦਾਂ ਵਿਚ ਲਿਖੋ। (1x5=5)

i) ਤੁਰਨ ਦਾ ਹੁਨਰ ii ) ਬੋਲੀ
ਤੁਰਨ ਦਾ ਹੁਨਰ
ਉੱਤਰ :-ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈਂਡੇ ਉੱਤੇ ਤੁਰ ਸਕਦਾ ਹੈ। ਇਕ ਥਾਂ ਤੇ ਰਹਿਕੇ ਥੱਕਿਆ ਵਿਅਕਤੀ ਕਿਧਰੇ ਦੂਰ ਨਿਕਲ ਜਾਣਾ ਚਾਹੁੰਦਾ ਹੈ। ਤੁਰਨਾਂ ਅਸਲ ਵਿਚ ਮਨੁੱਖ ਦਾ ਹੁਨਰ ਹੈ। ਪੰਜਾਬ ਦਾ ਸੱਭਿਆਚਾਰ ਨਿਰੰਤਰ ਵਹਿਣ ਵਿਚ ਪਿਆਂ ਦਾ ਸੱਭਿਆਚਾਰ ਹੈ। ਆਧੁਨਿਕ ਮਨੁੱਖ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ। ਇਸ ਲਈ ਕਾਰਾਂ ਗੱਡੀਆਂ ਬੱਸਾਂ ਦੀ ਮਜਬੂਰੀ ਬਣ ਗਈਆਂ ਹਨ, ਪਰ ਤੁਰਨ ਦੇ ਮੌਕਿਆਂ ਦਾ ਲਾਭ ਨਾ ਪ੍ਰਾਪਤ ਕਰਕੇ ਉਸ ਦੀ ਥਾਂ ਸਰੀਰਕ ਸਮੱਸਿਆਵਾਂ ਵਧ ਗਈਆਂ ਹਨ। ਤੁਰਨ ਨਾਲ ਸਵੈ-ਵਿਸ਼ਵਾਸ਼ ਪੈਦਾ ਹੁੰਦਾ ਹੈ। ਇਸ ਤੋਂ ਕਿਸੇ ਦੀ ਆਜ਼ਾਦੀ ਵਧਦੀ ਹੈ। ਇਕੱਠੇ ਸੈਰ ਕਰਨ ਵਾਲੇ ਪਤੀ ਪਤਨੀ ਹਰ ਮੁਸੀਬਤ ਦਾ ਖਿੜੇ ਮੱਥੇ ਸਾਹਮਣਾ ਕਰ ਸਕਦੇ ਹਨ। ਜਿਸ ਨੂੰ ਤੁਰਨ ਦੀ ਆਦਤ ਹੈ ਉਸ ਨੂੰ ਬਿਮਾਰੀ ਨਹੀਂ ਲਗਦੀ। ਤੁਰਨ ਵਿਚ ਲੈਅ ਤਾਲ ਤੇ ਸੰਗੀਤ ਹੈ। ਇਸ ਨਾਲ ਕਲਪਨਾ ਉਡਾਰੀ ਮਾਰਦੀ ਹੈ ਤੇ ਪ੍ਰਾਂਤ ਤੇ ਦੇਸ਼ ਦੀ ਵਿਸ਼ਾਲਤਾ ਦਾ ਗਿਆਨ ਹੁੰਦਾ ਹੈ। (www.thepunjabiclass.com)ਤੁਰਨ ਨਾਲ ਸਾਡਾ ਕੁਦਰਤ ਨਾਲ ਨਾਤਾ ਜੁੜਦਾ ਹੈ। ਇਸ ਨਾਤੇ ਨਾਲ ਸਾਡਾ ਮਨ ਅਮੀਰ ਤੇ ਵਿਸ਼ਾਲ ਹੁੰਦਾ ਹੈ। ਉਹ ਦੁਨੀਆਂ ਵਿੱਚ ਖੁਸ਼ੀਆਂ ਵੰਡ ਸਕਦਾ ਹੈ। ਹੁਣ ਉਹ ਬੀਰ ,ਧੀਰ ਅਤੇ ਗੰਭੀਰ ਹੋ ਜਾਂਦਾ ਹੈ। ਜਿਹੜੇ ਲੋਕ ਤੁਰਨ ਦਾ ਵਿਰੋਧ ਕਰਦੇ ਹਨ, ਉਨ੍ਹਾਂ ਦੀ ਬਹੁਤੀ ਗੱਲਬਾਤ ਆਪਣੀਆਂ ਬਿਮਾਰੀਆਂ ਬਾਰੇ ਹੀ ਹੁੰਦੀ ਹੈ। ਇਹਨਾਂ ਲੋਕਾਂ ਤੇ ਤਰਸ ਹੀ ਕਰਨਾ ਚਾਹੀਦਾ ਹੈ। ਵਾਸਤਵ ਵਿਚ ਜਿਥੇ ਤਕ ਤੁਰ ਕੇ ਪਹੁੰਚਿਆ ਜਾ ਸਕੇ ਉੱਤੇ ਤੁਰਨਾ ਹੀ ਚਾਹੀਦਾ ਹੈ। ਤੁਰਨ ਦਾ ਉਦੇਸ਼ ਤਜਰਬੇ ਨੂੰ ਵੰਡਣ ਤੇ ਕਮਾਉਣਾਂ ਹੋਣਾ ਚਾਹੀਦਾ ਹੈ

ਜਾਂ
ਬੋਲੀ

ਉੱਤਰ :-ਹੁਣ ਮਨੁੱਖ ਦੇ ਸਰੀਰ ਦਾ ਛਤਰ ਹੈ ਪਰ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਅਣਗੌਲਿਆ ਮਨੁੱਖ ਬੰਦ ਬੂਹੇ ਦੇ ਮਕਾਨ ਵਾਂਗ ਹੁੰਦਾ ਹੈ। ਜੇ ਕਿਸੇ ਬੋਲਣ ਵਾਲੇ ਵਿਚ ਬਹੁਤ ਕੁਝ ਹੋਵੇ ਤਾਂ ਕਈ ਵਾਰੀ ਸਰੋਤੇ ਉਸ ਸਾਹਮਣੇ ਹਾਜ਼ਰ ਕਰ ਦਿੰਦੇ ਹਨ। ਬੋਲੀ ਦਾ ਖ਼ਜ਼ਾਨਾ ਬਚਪਣ ਦੇ ਚੌਗਿਰਦੇ ਵਿੱਚ ਜੁੜਨਾ ਅਰੰਭ ਹੋ ਜਾਂਦਾ ਹੈ। ਬਚਪਨ ਵਿੱਚ ਮਨ ਉੱਤੇ ਚਿਤਰੇ ਲਫਜ਼ ਭੁੱਲਦੇ ਨਹੀਂ ਤੇ ਮੋਹਰ ਵਰਗਾ ਕੰਮ ਕਰ ਦਿੰਦੇ ਹਨ। ਇਸ ਲਈ ਜਿੱਥੇ ਸਾਡਾ ਬਚਪਨ ਗੁਜਰਿਆ ਹੁੰਦਾ ਹੈ, ਉਹ ਤਾਂ ਮੋਹਰਾਂ ਦੀ ਖਾਣ ਹੁੰਦਾ ਹੈ। ਸਾਡੀ ਅਮੀਰੀ ਇਸ ਖਾਣ ਉੱਪਰ ਨਿਰਭਰ ਕਰਦੀ ਹੈ। ਜੇ ਸਾਡੀ ਖਾਣ ਵਿੱਚ ਮੋਰਾਂ ਦੱਬੀਆਂ ਹੁੰਦੀਆਂ ਹਨ ਤਾਂ ਸਾਡੀ ਬਹੁਤ ਕੁਟਾਈ ਵੀ ਸਾਨੂੰ ਮਾਲਾਮਾਲ ਨਹੀਂ ਕਰ ਸਕੇਗੀ ਭਰ ਭਰ ਪੂਰ ਖਾਣ ਪਿੱਛੋਂ ਹੀ ਸਿਆਹੀ ਪੁਟਾਈ ਦੀ ਦੌਲਤ ਪੁੱਟੀ ਜਾ ਸਕਦੀ ਹੈ। ਸਾਡੀ ਬਹੁਤੀ ਪੁਟਾਈ ਤੇ ਲੱਭਣ ਦਾ ਨਾਪ ਸਾਡੀ ਬੋਲੀ ਹੀ ਹੁੰਦੀ ਹੈ।(www.thepunjabiclass.com)
ਸਾਡੀ ਬੋਲੀ ਉਹ ਹੈ ਜਿਹੜੀ ਅਸੀਂ ਬਚਪਨ ਵਿੱਚ ਆਪਣੀ ਮਾਂ ਪਾਸੋਂ ਸਿੱਖੀ ਹੈ। ਇਹ ਲੋਕ ਬੜੇ ਹੀ ਬਦਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਪਾਉਣੀ ਪੈਂਦੀ ਹੈ। ਤਜਰਬਾ ਸਾਡੀ ਦੌਲਤ ਹੈ ਤੇ ਇਹ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਦਿਨਾਂ ਵਿੱਚ ਸਾਂਭੀ ਜਾਂਦੀ ਹੈ, ਉਸੇ ਵਿੱਚ ਹੀ ਇਹ ਵਰਤੀ ਜਾ ਸਕਦੀ ਹੈ। ਤਜਰਬਾ ਹੈ ਇਸ ਦੌਲਤ ਦਾ ਖਜ਼ਾਨਾ ਹੈ। ਸ਼ਬਦ ਇਹ ਦੇ ਸਿੱਕੇ ਅਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿਚ ਚਲਾਉਂਦੇ ਹਾਂ। ਜ਼ਿੰਦਗੀ ਦੀ ਦੌਲਤ ਬਿਨਾਂ ਸ਼ਬਦ ਨਕਾਰੇ ਹੁੰਦੇ ਹਨ ਤੇ ਸ਼ਬਦਾਂ ਬਿਨਾ ਇਹ ਦੌਲਤ ਹਨ ਅਣਵਰਤੀ ਪਈ ਹੈ। ਇਸ ਲਈ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿਚ ਵਾਧਾ ਕਰਨਾ ਚਾਹੀਦਾ ਹੈ ਕਿਉਂਕਿ ਸਾਡੀ ਪੜ੍ਹਾਈ ਕੋਈ ਵੱਡਾ ਤਜਰਬਾ ਨਹੀਂ ਸਿਰਫ ਤਜਰਬੇ ਦੀ ਲਗਨ ਵਧਾਉਣ ਦੇ ਤਜਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਅਸਲੀ ਤਜਰਬੇ ਤਾਂ ਖੇਡਣਾਂ , ਮਿਲਣਾ, ਪਿਆਰ ਨਾਲ ਜੋੜਨਾ ਤੋੜਨਾ ਹਨ। (www.thepunjabiclass.com)ਇਹ ਸਾਡੀ ਸਖਸ਼ੀਅਤ ਨੂੰ ਅਮੀਰ ਬਣਾਉਂਦੇ ਤੇ ਸਾਡੀ ਬੋਲੀ ਨੂੰ ਲਿਸ਼ਕਾਰ ਦੇ ਹਨ। ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ। ਤਿਸੁ ਵਿਚਿ ਲਫ਼ਜ਼ਾਂ ਦੀਆਂ ਓਹੋ ਸਿਉ ਮੂੜਾ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ ਜਿਹੜੀਆਂ ਭੁਲਾ ਕੇ ਜਵਾਨੀ ਤੇ ਬੁਢੇਪਾ ਆਪਣਾ ਆਖਾਂ ਜਾਂ ਸੌਖਾ ਵਕਤ ਲਗਾਉਂਦੇ ਹਨ ਪਰ ਲਫ਼ਜ਼ ਸੁਣਨੇ ਦਾ ਨਿੱਕਾ ਜਿਹਾ ਤਿਣਕਾ ਹੁੰਦਾ ਹੈ। ਇਸ ਦੀ ਬਨਾਵਟ ਗੇਹਨੇ ਦੀ ਕਢਾਈ ਵਾਂਗ ਇਸ ਦੀ ਅਸਲੀਅਤ ਨੂੰ ਅੱਗੇ ਯਾਰ ਪਿੱਛੇ ਹੁੰਦੀ ਹੈ।
ਦੁਨੀਆ ਦੇ ਅਮੀਰ ਲੋਕੀਂ ਆਪਣਾ ਪੂਰਾ ਮੁੱਲ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਬੋਲੀਂ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ ਸਗੋਂ ਇਹ ਜਿੰਦਗੀ ਦੇ ਹੁਸਨਾਂ ਦੇ ਸੁਆਦਾਂ ਦਾ ਜਾਦੂ ਹੈ। ਇਸ ਲਈ ਉਹ ਓਹੀ ਬੋਲੀ ਸਬੰਧੀ ਅਣਗਹਿਲੀ ਨਾ ਕਰੇ।(www.thepunjabiclass.com) ਇਹ ਬੜੀ ਮਹਿੰਗੀ ਤੇ ਪਿਆਰੀ ਵਿਰਾਸਤ ਹੈ। ਇਸ ਲਈ ਤੁਸੀਂ ਇਸ ਨੂੰ ਮਾਪਿਆਂ, ਉਸਤਾਦਾਂ ,ਮਹਿਮਾਨਾਂ ,ਚਰਵਾਹਿਆਂ ਦੇ ਵੱਖ-ਵੱਖ ਕਿਸਮ ਦਾ ਸਮਾਨ ਵੇਚਣ ਵਾਲਿਆਂ ਤੋਂ ਸਿੱਖ ਕੌਮ ਤੇ ਸੰਭਾਲੋ

5.ਹੇਠ ਲਿਖਿਆਂ ਵਿਚੋਂ ਕਿਸੇ ਦੋ ਦੇ ਉੱਤਰ ਲਗਭਗ 40 ਸ਼ਬਦਾਂ ਵਿਚ ਦਿਓ (2x2=4)

1.ਪ੍ਰਸ਼ਨ :-ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ?
ਉੱਤਰ:- ਆਮ ਲੋਕ ਗੁਰੂ ਨਾਨਕ ਦੇਵ ਜੀ ਨੂੰ ਖੱਤਰੀ ਜਾਤ ਨਾਲ ਸਬੰਧਤ, ਖਾਣ-ਪਹਿਨਣ ਭੁੱਲ ਕੇ ਮਰਦਾਨੇ ਨਾਲ਼ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦੇਆ ਤੇ ਹਿੰਦੂ ਮੁਸਲਮਾਨਾਂ ਤੋਂ ਵਖਰੀ ਚਾਲ ਚੱਲਦੇ ਆ ਵੇਖ ਆਖਦੇ ਸਨ ਕਿ ਇਹ ਜਾਤ ਦਾ ਬੇਦੀ ਖੱਤਰੀ ਹੈ ਪਰ ਇਸ ਦੀ ਅਜਿਹੀ ਮੱਤ ਫਿਰ ਗਈ ਹੈ ਜੋ ਕਿਸੇ ਦੀ ਵੀ ਨਹੀਂ ਸੁਣਦਾ।
2.ਪ੍ਰਸ਼ਨ :-ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋ ਕੀ ਭਾਵ ਹੈ?
ਉੱਤਰ :- ਘਰ ਦਾ ਪਿਆਰ ਲੇਖ ਅਨੁਸਾਰ ਘਰ ਇੱਟਾਂ ਪੱਥਰਾਂ ਨਾਲ ਬਣੀ ਹੋਈ ਇਮਾਰਤ ਨੂੰ ਕਹਿੰਦੇ ਹਨ। ਘਰ ਤੋਂ ਭਾਵ ਉਹ ਥਾਂ ਹੈ ਜਿਥੇ ਮਨੁੱਖ ਦੇ ਪਿਆਰ ਦੀਆਂ ਸੱਧਰਾ ਪਲਦੀਆਂ ਹਨ ਅਤੇ ਬਚਪਨ ਵਿੱਚ ਮਾਂ ਕੋਲੋ ਲਾਹ ਲਿਆ ਹੁੰਦਾ ਹੈ। ਜਿੱਥੇ ਜਵਾਨੀ ਵਿਚ ਸਾਰਾ ਸੰਸਾਰ ਘੁੰਮ ਕੇ ਮੁੜ ਨੂੰ ਦਿਲ ਕਰਦਾ ਹੈ। ਜਿੱਥੇ ਬੁਢਾਪੇ ਵਿੱਚ ਅਰਾਮ ਭਰੀ ਜਿੰਦਗੀ ਜਿਉਣ ਦਾ ਸਵਾਦ ਇਸ ਤਰ੍ਹਾਂ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਗੋਦੀ ਵਿਚ ਬੈਠਣ ਨਾਲ ਆਉਂਦਾ ਹੈ।(www.thepunjabiclass.com)

3.ਪ੍ਰਸ਼ਨ :-ਮੇਰੇ ਵੱਡੇ ਵਡੇਰੇ ਲੇਖ ਅਨੁਸਾਰ ਲੋਕ ਭਲਵਾਨਾਂ ਦਾ ਸਤਿਕਾਰ ਕਿਵੇਂ ਕਰਦੇ ਸਨ?
ਉੱਤਰ ਪੁਰਾਣੇ ਸਮੇਂ ਵਿੱਚ ਲੋਕ ਭਲਵਾਨਾ ਦਾ ਸਤਿਕਾਰ ਕਰਦੇ ਸਨ। ਲੋਕ ਭਲਵਾਨਾ ਦਾ ਸਤਿਕਾਰ ਕਰਨ ਲਈ ਉਨ੍ਹਾਂ ਨੂੰ ਗਿਓਂ ਅਤੇ ਗੁੜ ਇਕੱਠਾ ਕਰ ਕੇ ਦਿੰਦੇ ਸਨ। ਲੋਕ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦਿੰਦੇ ਸਨ। ਉਹਨਾਂ ਨੂੰ ਪੀਰਾਂ ਫ਼ਕੀਰਾਂ ਵਾਂਗ ਨਕਦ ਪੈਸੇ ਵੀ ਚੜ੍ਹਾਏ ਜਾਂਦੇ ਸਨ।(www.thepunjabiclass.com)

4.ਪ੍ਰਸ਼ਨ:-ਕਾਲੀਦਾਸ ਕੌਣ ਸੀ ਉਸਨੂੰ ਏਨੀ ਪ੍ਰਸਿੱਧੀ ਕਿਉਂ ਮਿਲੀ?
ਉੱਤਰ :- ਕਾਲੀ ਦਾਸ ਦੇ ਜਨਮ ਅਸਥਾਨ ਟਿਕਾਣੇ ਤੇ ਜੀਵਨ ਦੀਆਂ ਹੋਰ ਘਟਨਾਵਾਂ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਪ੍ਰਾਪਤ ਹੋਏ ਅਰਮਾਨਾਂ ਅਨੁਸਾਰ ਉਹ ਇਸ ਤੋਂ ਛਪੰਜਾਂ ਸਾਲ ਪਹਿਲਾਂ ਹੋਏ ਉਜੈਨ ਦੇ ਬਾਦਸ਼ਾਹ ਅਜੀਤ ਦੇ ਨੌਂ ਰਤਨਾਂ ਵਿੱਚੋਂ ਇਕ ਸੀ।(www.thepunjabiclass.com) ਉਸ ਨੂੰ ਮਿਲੀ ਹੈ ਇੰਨੀ ਪ੍ਰਸਿੱਧੀ ਆਪਣੀ ਸੁੰਦਰ ਤੇ ਅਮਰੀਕਾ ਰਚਨਾ ਕਰਕੇ ਪ੍ਰਾਪਤ ਹੋਈ।

6.ਹੇਠ ਲਿਖੀਆਂ ਕਹਾਣੀਆਂ ਵਿਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ (5)

1.ਅੰਗ-ਸੰਗ 2. ਧਰਤੀ ਹੇਠਲਾ ਬਲਦ

ਅੰਗ-ਸੰਗ
ਇਸ ਕਹਾਣੀ ਵਿੱਚ ਇੱਕ ਛੋਟੇ ਕਿਸਾਨ ਪਰਿਵਾਰ ਦੀਆਂ ਤੰਗੀਆਂ-ਤੁਰਸ਼ੀਆਂ ਤੇ ਭੈੜੀਆਂ ਆਦਤਾਂ ਕਾਰਨ ਹੋਈ ਮੰਦਹਾਲੀ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਕਰਤਾਰ ਸਿੰਘ ਦਾ ਪਿਉ ਜ਼ਮੀਨ ਗਹਿਣੇ ਪੈ ਕੇ ਸਿਰ ਤੇ ਚੜੇ ਕਰਜ਼ੇ ਤੋਂ ਤੰਗ ਆ ਸਿੰਗਾਪੁਰ ਜਾ ਕੇ ਕਮਾਈ ਕਰਨ ਲੱਗ ਪਿਆ। ਇੰਜ ਉਸ ਨੇ ਜ਼ਮੀਨ ਤਾਂ ਛੁੜਵਾ ਲਈ ਪਰ ਉਸ ਦਾ ਪੁੱਤਰ ਕਰਤਾਰ ਸਿੰਘ ਜਮੀਨ ਠੇਕੇ ਉਤੇ ਦੇ ਕੇ ਕੁੜੀ ਦਾ ਲਾਲ ਬਣਿਆ ਫਿਰਦਾ ਰਹਿੰਦਾ। ਉਹ ਸ਼ਰਾਬ ਪੀਂਦਾ ਤੇ ਸ਼ਿਕਾਰ ਖੇਡਣ ਜਾਂਦਾ। ਉਸ ਦੇ ਦੋ ਪੁੱਤਰ ਅਮਰੀਕ ਅਤੇ ਮਹਿੰਦਰ ਅਤੇ ਤਿੰਨ ਧੀਆਂ ਸਨ। ਉਹ ਆਪਣੀ ਪਤਨੀ ਜਗੀਰ ਕੌਰ ਤੇ ਮਾਂ ਦੀ ਜ਼ਰਾ ਵੀ ਪਰਵਾਹ ਨਾ ਕਰਦਾ। (www.thepunjabiclass.com)ਪਿਓ ਦੀ ਮੌਤ ਪਿੱਛੋਂ ਬਾਹਰੋਂ ਪੈਸਾ ਆਉਣਾ ਬੰਦ ਹੋ ਗਿਆ ਪਰ ਉਸ ਬੰਦੇ ਨੇ ਫੈਲਸੂਫ਼ੀਆ ਨਾ ਛੱਡਿਆ। ਇਕ ਵਾਰੀ ਉਸ ਦੀ ਭੈਣ ਦੀਆਂ ਦੋ ਧੀਆਂ ਦੇ ਇਕੱਠੇ ਵਿਆਹ ਉਤੇ ਭੈਣ ਦੀ ਖਾਹਿਸ਼ ਅਨੁਸਾਰ ਸੱਜ-ਧੱਜ ਕੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਰਕੇ ਉਸ ਨੇ ਆਪਣੀ ਵਹੁਟੀ ਤੋਂ ਟੂਮਾ ਮੰਗੀਆਂ। ਜਿਹੜੀਆਂ ਉਸ ਵੱਲੋਂ ਦੇਣ ਤੋਂ ਨਾਂਹ ਕਰਨ ਤੇ ਕਰਤਾਰੇ ਨੇ ਉਸ ਨੂੰ ਥਾਪੀ ਨਾਲ ਕੁੱਟ ਸੁਟਿਆ। ਉਸਦੇ ਹਰ ਰੋਜ਼ ਸ਼ਰਾਬ ਨਾਲ ਰੱਜੇ ਹੋਏ ਆਉਣ ਨਾਲ਼ ਘਰੇ ਤਣਾਅ ਰਹਿੰਦਾ। ਉਸਦਾ ਪੁੱਤਰ ਅਮਰੀਕ ਜਿਹੜਾ ਸਰਕਾਰੀ ਮੁਲਾਜਮ ਸੀ ਉਹ ਵੀ ਉਸ ਦੀਆਂ ਆਦਤਾਂ ਪਸੰਦ ਨਹੀਂ ਸੀ ਕਰਦਾ। ਕਰਤਾਰ ਸਿੰਘ ਦੇ ਅਚਾਨਕ ਦੇਹਾਂਤ ਹੋਣ ਪਿਛੋ ਅਮਰੀਕ ਨੂੰ ਪਤਾ ਲੱਗਾ ਕਿ ਉਸ ਨੇ ਸੁਸਾਇਟੀ ਦਾ ਸਾਢੇ ਸੋਲਾਂ ਸੌ ਰੁਪਏ ਕਰਜ਼ਾ ਦੇਣਾ ਸੀ, 500 ਰੁਪਏ ਉਸ ਨੇ ਮੱਖਣ ਦੇ ਦੇਣੇ ਸੀ। ਅਮਰੀਕ ਜਿਹੜਾ ਕਿੱਲਾ ਬਚੀ ਹੋਈ ਜ਼ਮੀਨ ਸਮਝਦਾ ਸੀ। ਉਹ ਵੀ ਗਹਿਣੇ ਪਈ ਹੋਈ ਸੀ। ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਿਓ ਇਕ ਵਾਰੀ ਘਰੇ ਪਤੀਲਾ ਚੁੱਕ ਕੇ ਵੇਚ ਆਇਆ ਸੀ। ਅਫੀਮ ਦੀ ਥਾਂ ਨਸ਼ੇ ਦੀਆ ਗੋਲੀਆ ਖਾਂਦਾ ਅਤੇ ਨਸਵਾਰ ਤੇ ਬੀੜਾਂ ਵੀ ਲੈਂਦਾ ਸੀ। (www.thepunjabiclass.com)ਉਸ ਨੂੰ ਇਹ ਜਾਣ ਕੇ ਬੜਾ ਦੁੱਖ ਹੋਇਆ ਕਿ ਉਸ ਦੇ ਘਰ ਦੇ ਉਸ ਕੋਲੋਂ ਕਾਫੀ ਕੁਝ ਛੁਪਾਉਂਦੇ ਰਹੇ ਹਨ। ਅਮਰੀਕ ਨੇ ਬੜੇ ਦੁਖੀ ਮਨ ਨਾਲ ਕਿਹਾ ਕਿ ਇਸ ਹਿਸਾਬ ਨਾਲ ਜੇ ਉਹ ਜਿਉਂਦਾ ਰਹਿੰਦਾ ਆ ਜਿਹੜੀ ਦੋ ਕਿੱਲੇ ਬਚੀ ਹੈ ਉਹ ਵੀ ਗਹਿਣੇ ਪੈ ਜਾਣੀ ਸੀ। ਮੁਹਿੰਦਰ ਸਿੰਘ ਦੇ ਸ਼ਬਦਾਂ ਵਿੱਚ ਕਹੇ ਅਨੁਸਾਰ ਹੁਣ ਠੁਣ-ਠੁਣ ਗੋਪਾਲ। ਇਹ ਸੁਣ ਕੇ ਪਰਿਵਾਰ ਦੇ ਇਕ ਦੂਜੀ ਹੌਲੀ ਜਿਹੇ ਹਾਸੇ। ਇੰਝ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਕਹੀ ਗੱਲ ਪਰਵਾਨ ਸੀ


ਧਰਤੀ ਹੇਠਲਾ ਬਲਦ
ਬਰਮਾ ਦੇ ਫਰੰਟ ਆਫਿਸ ਵਿੱਚ ਛੁੱਟੀਆ ਕੱਟਣ ਆਯਾ ਮੋਹਣ ਸਿੰਘ ਬੜੀ ਖੁਸ਼ੀ-ਖੁਸ਼ੀ ਕਰਮ ਸਿੰਘ ਦੇ ਕਹੇ ਅਨੁਸਾਰ ਉਸ ਪਰਿਵਾਰ ਨੂੰ ਮਿਲਣ ਲਈ ਚੂਹੜਕਾਣੇ ਤੋਂ ਮਾਝੇ ਵਿੱਚ ਉਸਦੇ ਪਿੰਡ ਠੱਠੀ ਖਾਰਾ ਪਹੁੰਚਿਆ। ਜਿਥੇ ਉਸ ਦੇ ਜਾਣ ਤੋ ਪਹਿਲਾ ਕਰਮ ਸਿੰਘ ਦੇ ਲੜਾਈ ਵਿਚ ਮਾਰੇ ਜਾਣ ਦੀ ਖ਼ਬਰ ਪਹੁੰਚ ਚੁੱਕੀ ਸੀ। ਮਾਣ ਸਿੰਘ ਦੇ ਉਥੇ ਪੁੱਜਣ ਉੱਤੇ ਕਰਮ ਸਿੰਘ ਦਾ ਬਾਪੂ ਬਹੁਤ ਖੁਸ਼ ਨਾ ਹੋਇਆ। ਕਰਮ ਸਿੰਘ ਦੀ ਮਾਂ ਚਾਹ ਲੈ ਕੇ ਆਈ। ਉਸ ਨੇ ਵੀ ਕੋਈ ਖੁਸ਼ੀ ਜਾਹਰ ਨਾ ਕੀਤੀ। ਕਰਮ ਸਿੰਘ ਦਾ ਛੋਟਾ ਭਰਾ ਮਾਨ ਸਿੰਘ ਵੀ ਤਰਨਤਾਰਨ ਉਸਦੇ ਨਾਲ ਗਿਆ, ਪਰ ਉਹ ਵੀ ਘੁੱਟਿਆ ਘੁੱਟਿਆ ਰਿਹਾ। ਤਰਨ ਤਾਰਨ ਤੋਂ ਵਾਪਸ ਪਰਤਣ ਪਿੱਛੋਂ ਮਾਨ ਸਿੰਘ ਵਾਪਸ ਜਾਣ ਬਾਰੇ ਸੋਚ ਹੀ ਰਿਹਾ ਸੀ। (www.thepunjabiclass.com)ਆਈਨੇ ਵਿੱਚ ਡਾਕੀਆ ਕਰਮ ਸਿੰਘ ਦੀ ਹਿੰਸਾ ਦੇ ਕਾਗਜ਼ ਲੈ ਕੇ ਆ ਗਿਆ, ਜਿਸ ਤੋਂ ਉਸ ਨੂੰ ਕਰਮ ਸਿੰਘ ਦੀ ਮੌਤ ਦਾ ਪਤਾ ਚੱਲ ਗਿਆ। ਕਰਮ ਸਿੰਘ ਦੇ ਬਾਪੂ ਨੇ ਉਸ ਨੂੰ ਕਿਹਾ ਕਿ ਉਹ ਉਸ ਦੀ ਛੁੱਟੀ ਦੀ ਖੁਸ਼ੀ ਨਹੀਂ ਸੀ ਖਰਾਬ ਕਰਨਾ ਚਾਹੁੰਦੇ ਸੀ ਕਿਉਕਿ ਫੌਜੀ ਨੂੰ ਛੁੱਟੀ ਬੜੀ ਪਿਆਰੀ ਹੁੰਦੀ ਹੈ। ਮੁੜਦੇ ਹੋਏ ਮਾਨ ਸਿੰਘ ਨੂੰ ਰਾਹ ਵਿਚ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦੁਆਲੇ ਬਚਾਅ ਲਈ ਕਿਲੇ ਉਸਾਰੇ ਹੋਏ ਸਨ ਅਤੇ ਧਾੜਵੀਆਂ ਦਾ ਮੁਕਾਬਲਾ ਕਰਨ ਵਾਲੇ ਸ਼ਹੀਦਾਂ ਦੀਆਂ ਮੜ੍ਹੀਆਂ ਤੇ ਸਮਾਧਾਂ ਦੇ ਕੇ ਸਮਝ ਪਈ ਕਿ ਕਰਮ ਸਿੰਘ ਦੇ ਬਾਪੂ ਵਿਚ ਐਨੀ ਸਹਿਣ ਸ਼ਕਤੀ ਕਿਉਂ ਹੈ। (www.thepunjabiclass.com)ਉਹ ਤਾਂ ਦੂਜਿਆਂ ਨੂੰ ਹੌਲਾ ਕਰਨ ਲਈ ਆਪ ਹੀ ਸਾਰਾ ਭਾਰ ਚੁਕਣਾ ਚਾਹੁੰਦਾ ਸੀ। ਇਸ ਤਰ੍ਹਾਂ ਉਸ ਨੂੰ ਕਰਮ ਸਿੰਘ ਦਾ ਪਿਤਾ 'ਧਰਤੀ ਹੇਠਲਾ ਬਲਦ' ਪ੍ਰਤੀਤ ਹੋਇਆ

7.ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਉਂ (2x2=4)

1.ਪ੍ਰਸ਼ਨ :- ਸ਼ਾਹ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ?
ਉੱਤਰ :- ਕਾਕੇ ਨੇ ਸ਼ਾਹ ਦੇ ਮੁੰਡੇ ਤੋਂ ਕੁਲਫੀ ਖੋਹ ਲਈ ਉਸ ਨੂੰ ਠੁੱਡ ਮਾਰ ਕੇ ਮੋਰੀ ਵਿਚ ਸੁੱਟ ਦਿੱਤਾ। ਜਦੋਂ ਸ਼ਾਹਣੀ ਕਾਕੇ ਦੇ ਘਰ ਉਲਾਂਭਾ ਲੈ ਕੇ ਆਈ ਤਾਂ ਕਾਕੇ ਦੀ ਮਾਂ ਉਸ ਨੂੰ ਚਪੇੜ ਮਾਰਨ ਲੱਗੀ ਤਾਂ ਆਵਦੇ ਪਿਓ ਨੇ ਉਸ ਨੂੰ ਰੋਕਿਆ। ਕਾਕੇ ਦਾ ਪਿਓ ਖੁਸ਼ ਸੀ ਕਿ ਉਹ ਆਪ ਦਾ ਕਾਇਲ ਸੀ ਪਰ ਉਸ ਦਾ ਮੁੰਡਾ ਬਹਾਦਰ ਸੀ।(www.thepunjabiclass.com)

2.ਪ੍ਰਸ਼ਨ :- ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ?
ਉੱਤਰ :- ਕਰਮ ਸਿੰਘ 'ਧਰਤੀ ਹੇਠਲਾ ਬਲਦ' ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਇਕ ਮਿੱਠ-ਬੋਲੜਾ ਵਿਅਕਤੀ ਸੀ। ਜਿਸ ਕਾਰਨ ਜਦੋਂ ਉਹ ਛੁਟੀ ਆਉਂਦੇ ਤਾਂ ਪਿੰਡ ਦਾ ਹਰ ਆਦਮੀ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ। ਕਰਮ ਸਿੰਘ ਸਵੇਰੇ ਉੱਠਣ ਦਾ ਸ਼ੌਕੀਨ ਨਹੀਂ ਸੀ। ਹਰ ਇੱਕ ਵਧੀਆ ਵਿਸ਼ਾ ਚੀਨ ਅਤੇ ਜਿਮਨਾਸਟਿਕ ਦਾ ਖਿਡਾਰੀ ਵੀ ਸੀ। ਉਹ ਚੁਸਤ ਸਰੀਰ ਵਾਲਾ ਤੇ ਪਰਿਵਾਰ ਨਾਲ ਮੋਹ ਰੱਖਣ ਵਾਲਾ ਸੀ।(www.thepunjabiclass.com)ਉਹ ਫੌਜ ਵਿਚ ਹਵਲਦਾਰ ਸੀ। ਔਰਤ ਦੂਜੀ ਵੱਡੀ ਜੰਗ ਸਮੇਂ ਬਰਮਾ ਵਿਚ ਜਪਾਨੀਆਂ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ। ਅੰਮ੍ਰਿਤਸਰ ਦੇ ਨੇੜੇ ਠਠੀ-ਖਾਰਾ ਪਿੰਡ ਵਿੱਚ ਰਹਿੰਦਾ ਸੀ। ਉਸ ਦੇ ਛੋਟੇ ਭਰਾ ਦਾ ਨਾਮ ਜਸਵੰਤ ਸਿੰਘ ਸੀ। ਕਰਮ ਸਿੰਘ ਦਾ ਇੱਕ ਨਿੱਕਾ ਜਿਹਾ ਮੁੰਡਾ ਸੀ। ਉਹ ਸਵੇਰੇ ਜਲਦੀ ਨਾ ਉੱਠਣ ਵਾਲਾ ਆਲਸੀ ਵਿਅਕਤੀ ਸੀ। ਇਸ ਕਹਾਣੀ ਦੇ ਅੰਤ ਵਿਚ ਉਸ ਦੀ ਮੌਤ ਕਹਾਣੀ ਨੂੰ ਦੁਖਾਂਤ ਰੰਗ ਦੇ ਦਿੰਦੀ ਹੈ।

3.ਪ੍ਰਸ਼ਨ:- ਬੰਮ ਬਹਾਦਰ ਨੂੰ ਮਾਤਾ ਦੀਨ ਨਾਲ ਕਿਸ ਗੱਲੋਂ ਈਰਖਾ ਸੀ?
ਉੱਤਰ :- ਦਮ ਨੂੰ ਮਾਤਾ ਦੀਨ ਨਾਲ ਈਰਖਾ ਨਹੀਂ ਸਗੋਂ ਨਫਰਤ ਤੇ ਗੁੱਸਾ ਸੀ। ਕਿਉਂਕਿ ਉਹ ਉਸ ਦੇ ਰਾਤਬ ਵਿੱਚ ਚੋਰੀ ਕਰਨ ਲੱਗ ਪਿਆ ਸੀ ਤੇ ਉਸ ਨੂੰ ਪੂਰਾ ਰਾਤਬ ਨਹੀਂ ਦਿੱਤਾ ਜਾ ਰਿਹਾ ਸੀ। ਮਾਤਾ ਜੀ ਨਾਲ ਇਸ ਲਈ ਸਰਕਾਰ ਜ਼ਰੂਰ ਰੱਖਦਾ ਸੀ ਕਿ ਮਾਨਤਾ ਦੇਣ ਦੇ ਵਿਤਕਰੇ ਕਰਕੇ ਮਹਾਰਾਜ ਦੇ ਸ਼ਿਕਾਰ ਖੇਡਣ ਜਾਣ ਦੇ ਸਮੇਂ ਉਸ ਦੀ ਥਾਂ ਕਿਸੇ ਦੂਜੇ ਹਾਥੀ ਨੂੰ ਪ੍ਰਾਪਤ ਹੋ ਗਈ ਸੀ।
4.ਪ੍ਰਸ਼ਨ :- ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਇਸ ਗੱਲ ਦਾ ਇਤਰਾਜ਼ ਸੀ?
ਉੱਤਰ:- ਅਮਰੀਕ ਸਿੰਘ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਘਰਦਿਆਂ ਨੇ ਆਪਣੇ ਸਿਰ ਤੇ ਇੰਨਾ ਕਰਜਾ ਕਿਵੇਂ ਲਿਆ ਹੈ। ਉਸ ਨੂੰ ਬਾਂਹ ਨਾਲ ਵੀ ਇਤਰਾਜ਼ ਸੀ ਕਿ ਉਹ ਸਾਰਾ ਕੁਝ ਉਸ ਕੋਲੋਂ ਲੁਕਾਉਂਦੀ ਰਹੀ। ਉਸਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਵੀ ਅਨਜਾਣ ਸੀ।(www.thepunjabiclass.com)

8.ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਲਗਭਗ 125 ਸ਼ਬਦਾਂ ਵਿੱਚ ਲਿਖੋ

1.ਵਜ਼ੀਰਾਂ ( ਇਕਾਂਗੀ - ਬੰਬ ਕੇਸ)
ਜਾਂ
2. ਔਰੰਗਜ਼ੇਬ ( ਇਕਾਂਗੀ - ਜਫਰਨਾਮਾ)

ਵਜ਼ੀਰਾਂ ( ਇਕਾਂਗੀ - ਬੰਬ ਕੇਸ)
ਜਾਣ-ਪਛਾਣ:- ਵਜ਼ੀਰਾਂ ਬੰਬ ਕੇਸ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਭਰੋਸਾ ਵੀਰਾਂਵਾਲੀ ਦਾ ਛੋਟਾ ਪੁੱਤਰ ਹੈ। ਉਹ ਪਾਕਿਸਤਾਨ ਤੋਂ ਉਜੜ ਉਜੜ ਕੇ ਆਏ ਸ਼ਰਨਾਰਥੀ ਹੈ। ਸੁਹਰਾ ਆਪਣੀ ਤੇ ਆਪਣੇ ਪਰਿਵਾਰ ਦੀ ਪਾਲਣਾ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲ ਚੁਕਾ ਹੈ। ਹੁਣ ਉਹ ਟਾਂਗਿਆਂ ਦੇ ਬੰਬ ਬਣਉਂਦਾ ਹੈ। ਪਰ ਠਾਣੇਦਾਰ ਉਸ ਨੂੰ ਕੈਮੀਕਲ ਬੰਬ ਬਣਾਉਣ ਦੇ ਕੇਸ ਵਿੱਚ ਗ੍ਰਿਫਤਾਰ ਕਰ ਕੇ ਲੈ ਜਾਂਦਾ ਹੈ। ਉਸ ਦੇ ਚਰਿੱਤਰ ਨਾਲ ਸੰਬੰਧਤ ਮੁੱਖ ਪੱਖ ਹੇਠ ਲਿਖੇ ਹਨ।
1.ਭਰਾਵਾਂ ਨਾਲ ਲੜਦਾ-ਝਗੜਦਾ ਰਹਿਣ ਵਾਲਾ:- ਵੀਰਾਂ ਵਾਲੀ ਦੱਸਦੀ ਹੈ ਕਿ ਗੁਜ਼ਰੇ ਸਮੇਤ ਉਸ ਦੇ ਕਿੰਨੇ ਪੁੱਤਰ ਆਪਸ ਵਿੱਚ ਲੜਦੇ-ਝਗੜਦੇ ਰਹਿੰਦੇ ਹਨ ਜਿਸ ਕਰਕੇ ਉਸ ਨੂੰ ਪਿਆਰ ਨਹੀਂ ਕਰਦੇ। ਇਸ ਤੋਂ ਪਤਾ ਲਗਦਾ ਹੈ ਕਿ ਉਹ ਭਰਾਵਾਂ ਨਾਲ ਲੜਨ ਵਾਲਾ ਹੈ।
2. ਮਿਹਨਤੀ:- ਵਜ਼ੀਰਾਂ ਇਕ ਮਿਹਨਤੀ ਨੌਜਵਾਨ ਹੈ। ਪਾਕਿਸਤਾਨ ਤੋਂ ਸ਼ਰਨਾਰਥੀ ਦੇ ਰੂਪ ਵਿੱਚ ਆ ਕੇ ਉਹ ਰੋਜ਼ੀ-ਰੋਟੀ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦਾ ਹੈ। ਅੰਤ ਸਾਰੇ ਪਾਸਿਆਂ ਤੋਂ ਥੱਕ ਕੇ ਟਾਂਗਿਆਂ ਦੇ ਬੰਬ ਬਣਾਉਣੇ ਸ਼ੁਰੂ ਕਰ ਦਿੰਦਾ ਹੈ।
3. ਪੁਲਿਸ ਤੋਂ ਡਰ ਜਾਣ ਵਾਲਾ:- ਵਜ਼ੀਰਾਂ ਆਪਣੇ ਘਰ ਆਏ ਠਾਣੇਦਾਰ ਅਤੇ ਸਿਪਾਹੀ ਨੂੰ ਦੇਖ ਕੇ ਡਰ ਜਾਂਦਾ ਹੈ। ਠਾਣੇਦਾਰ ਨੂੰ ਬੜੀ ਹਲੀਮੀ ਨਾਲ ਕਹਿੰਦਾ ਹੈ ਕਿ ਜੇਕਰ ਉਸ ਦੇ ਟਾਂਗੇ ਦੇ ਬੰਬ ਸੁੱਟ ਗਏ ਹਨ ਤਾਂ ਉਹ ਬਣਾ ਦੇਵੇਗਾ। (www.thepunjabiclass.com)
4. ਚਲਾਕੀ ਨਾ ਸਮਝਣ ਵਾਲਾ:- ਢੋਲ ਸਿਪਾਹੀ ਤੇ ਠਾਣੇਦਾਰ ਦੀ ਚਲਾਕੀ ਨਹੀਂ ਸਮਝਦਾ ਕਿ ਉਹ ਉਸ ਨੂੰ ਗ੍ਰਿਫਤਾਰ ਕਰਨ ਲਈ ਆਏ ਹਨ।
5. ਹਾਸ-ਰਸ ਪੈਦਾ ਕਰਨ ਵਾਲਾ:- ਤੋ ਸੁਬਹ ਠਾਣੇਦਾਰ ਨਾਲ ਗੱਲਬਾਤ ਇਕਾਂਗੀ ਵਿਚ ਹਾਸ ਰਸ ਪੈਦਾ ਕਰ ਕੇ ਠਾਣੇਦਾਰ ਦੇ ਪਤੀ ਤੇ ਵਿਅੰਗਮਈ ਚਰਿੱਤਰ ਨੂੰ ਉਜਾਗਰ ਕਰਦੀ ਹੈ।
ਜਾਂ


2
.ਔਰੰਗਜ਼ੇਬ ( ਇਕਾਂਗੀ - ਜਫਰਨਾਮਾ)
ਜਾਣ-ਪਛਾਣ:- ਔਰੰਗਜ਼ੇਬ 'ਜਫਰਨਾਮਾ' ਇਕਾਂਗੀ ਦਾ ਮੁੱਖ ਪਾਤਰ ਹੈ। ਉਹ ਬੱਦਲ ਰਾਜ ਦੀ ਚੜ੍ਹਦੀ ਕਲਾ ਦਾ ਆਖ਼ਰੀ ਬਾਦਸ਼ਾਹ ਸੀ। ਉਸ ਦਾ ਮਦਰਾ ਕੱਦ ,ਕਮਜ਼ੋਰ ਸ਼ਰੀਰ ,ਲੰਮਾ ਨੱਕ , ਸੁਰਖ਼ ਗੋਰਾ ਰੰਗ, ਸਫ਼ੈਦ ਦਾੜ੍ਹੀ ,ਕੁਤਰਿਆ ਹੋਇਆ ਮੁੱਛਾਂ ਤੇ ਤੇਜ਼ ਭਖਦੀਆਂ ਅੱਖਾਂ ,ਉਮਰ ਦੇ ਭਾਰ ਨਾਲ ਲੱਕ ਝੁਕੀਆਂ ਹੋਇਆ ਸੀ। ਉਹ ਮੁਗ਼ਲ ਢੰਗ ਦਾ ਝੌਲਾ ਪਾਉਂਦਾ ਸੀ। ਸੂਬੇ ਪੱਗੜੀ ਸੋਨੇ ਦੀਆਂ ਤਾਰਾਂ ਨਾਲ ਮੜੀ ਹੋਈ ਸੀ। ਉਸ ਦਾ ਖ਼ੰਜਰ ਉਸ ਦੇ ਕਮਰਬੰਦ ਵਿਚ ਟੰਗਿਆ ਹੁੰਦਾ ਸੀ। ਪੈਰੀਂ ਮੂਰ ਫੈਸ਼ਨ ਦੀ ਜੁੱਤੀ ਕਹਿੰਦਾ ਸੀ। ਉਹ ਸੋਟੀ ਦੇ ਸਹਾਰੇ ਤੁਰਦਾ ਸੀ। ਓਸ ਬੇ ਸੁਬਾਹ ਦੇ ਹੇਠ ਲਿਖੇ ਪੱਖ ਉਜਾਗਰ ਹੁੰਦੇ ਹਨ(www.thepunjabiclass.com)
1.ਸ਼ੱਕੀ ਸੁਭਾਅ ਵਾਲਾ:- ਔਰੰਗਜ਼ੇਬ ਸ਼ੱਕੀ ਸੁਭਾਅ ਵਾਲਾ ਸੀ। ਬਿਮਾਰੀ ਸਮੇਂ ਜਦੋਂ ਹਕੀਮ ਉਸ ਨੂੰ ਦਵਾਈ ਪੀਣ ਲਈ ਆਖਦਾ ਹੈ ਤਾਂ ਉਹ ਹਕੀਮ ਨੂੰ ਪਹਿਲਾਂ ਆਪ ਦਵਾਈ ਪੀ ਲਈ ਕਹਿੰਦਾ ਹੈ। ਉਹ ਆਪਣੀ ਪਤਨੀ ਸ਼ਾਹੀ ਹਕੀਮ ਤੇ ਅਸਦ ਖਾਨ ਨੂੰ ਇਕੱਠੇ ਹੋਏ ਦੇਖ ਕੇ ਪੁੱਛਦਾ ਹੈ ਕਿ ਉਹ ਦੀ ਸਾਜ਼ਿਸ਼ ਰਚ ਰਹੇ ਹਨ?
2. ਚਾਲਬਾਜ਼:- ਔਰੰਗਜ਼ੇਬ ਨੇ ਆਪਣੇ ਰਾਜ ਦਾ ਵਿਸਥਾਰ ਕਰਨ ਲਈ ਕਈ ਕੂਟਨੀਤਕ ਚਾਲਾਂ ਚੱਲੀਆ, ਝੂਠ ਬੋਲਿਆ ਅਤੇ ਕਈਆਂ ਨਾਲ ਧੋਖੇ ਕਰਕੇ ਰਾਜ ਨੂੰ ਪੱਕਿਆ ਕੀਤਾ। ਕਸਮਾਂ ਤੇ ਵਾਅਦੇ ਵੀ ਤੋੜ ਦਿੰਦਾ ਸੀ।
3. ਰਾਜ਼ ਗੁਪਤ ਰੱਖਣ ਵਾਲਾ:- ਔਰੰਗਜੇਬ ਹਕੂਮਤ ਦੇ ਬਹੁਤ ਸਾਰੇ ਰਾਜ਼ ਛੁਪਾ ਕੇ ਰੱਖਦਾ ਸੀ। ਉਸ ਦੀ ਪਤਨੀ ਬੇਗਮ ਉਦੇਪੁਰੀ, ਬੇਟੀ ਜ਼ੀਨਤ ਅਤੇ ਉਸ ਦੇ ਅਹਿਲਕਾਰ ਦੋਸਤ ਅਸਦ ਖ਼ਾਨ ਨੂੰ ਵੀ ਇਨ੍ਹਾਂ ਰਾਜਾਂ ਦਾ ਪਤਾ ਨਹੀਂ ਹੁੰਦਾ ਸੀ। ਖੂਸੀਆ ਮਹਿਕਮਾ ਤਾਂ ਸੀ ਤੇ ਉਸ ਦੇ ਆਪਣੇ ਅਧੀਨ ਰੱਖਿਆ ਹੋਇਆ ਸੀ।
4. ਰਾਜ ਦਾ ਵਿਸਥਾਰ ਚਾਹੁਣ ਵਾਲਾ:- ਔਰੰਗਜ਼ੇਬ ਮੁਗਲ ਸਾਮਰਾਜ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੁੰਦਾ ਸੀ। ਉਹ ਇਸ ਦਾ ਵਿਸਤਾਰ ਕਰਨਾ ਚਾਹੁੰਦਾ ਸੀ। ਆਪਣੇ ਪੁੱਤਰਾਂ ਵਿੱਚ ਖਾਨਾਜੰਗੀ ਨੂੰ ਖਤਮ ਕਰਨ ਦਾ ਇਛੁੱਕ ਸੀ। (www.thepunjabiclass.com)ਉਹ ਬਿਮਾਰੀ ਦੀ ਹਾਲਤ ਵਿਚ ਵੀ ਆਪਣੇ ਸਾਮਰਾਜ ਅਤੇ ਆਲੇ-ਦੁਆਲੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਸੀ
5.ਕੱਟੜ ਸੁੰਨੀ ਮੁਸਲਮਾਨ:- ਔਰੰਗਜ਼ੇਬ ਕੱਟੜ ਮੁਸਲਮਾਨ ਸੀ। ਉਸ ਸਮੇਂ ਇਸਲਾਮ ਨੂੰ ਫ਼ੈਲਾਉਣ ਲਈ ਹਰ ਤਰ੍ਹਾਂ ਦੇ ਜ਼ੁਲਮ ਕੀਤੇ। ਉਸ ਕਿਸੇ ਵੱਲੋਂ ਵੀ ਇਸਲਾਮ ਧਰਮ ਵਿਰੁੱਧ ਕੀਤੀ ਕਿਸੇ ਗੱਲ ਨੂੰ ਸਹਿਣ ਨਹੀਂ ਸੀ ਕਰਦਾ।
6. ਭਰਾਵਾਂ ਦਾ ਕਤਲ:- ਔਰੰਗਜ਼ੇਬ ਇਕ ਅਜਿਹਾ ਬਾਦਸ਼ਾਹ ਸੀ ਜਿਸ ਨੇ ਰਾਜ-ਭਾਗ ਦੇ ਲਾਲਚ ਕਾਰਨ ਆਪਣੇ ਹੀ ਭਰਾਵਾਂ ਨੂੰ ਕਤਲ ਕਰ ਦਿੱਤਾ ਸੀ। ਉਸ ਨੇ ਆਪਣੇ ਪਿਤਾ ਨੂੰ ਵੀ ਕੈਦ ਕਰ ਲਿਆ ਸੀ।
7. ਜ਼ਾਲਮ ਬਾਦਸ਼ਾਹ:- ਔਰੰਗਜ਼ੇਬ ਮੁਗਲ ਰਾਜ ਦਾ ਸਭ ਤੋਂ ਪ੍ਰਭਾਵਸ਼ਾਲੀ ਬਾਦਸ਼ਾਹ ਸੀ। ਉਹ ਪੱਕਾ ਸੁੰਨੀ ਮੁਸਲਮਾਨ ਸੀ। ਉਸ ਨੇ ਮੁਸਲਮਾਨਾਂ ਨੂੰ ਖ਼ੁਸ਼ ਕਰਨ ਲਈ ਹਿੰਦੂਆਂ ਉਤੇ ਬਹੁਤ ਜੁਲਮ ਕੀਤੇ। ਇਸ ਲਈ ਉਸ ਨੂੰ ਜ਼ਾਲਮ ਬਾਦਸ਼ਾਹ ਵੀ ਆਖਦੇ ਹਨ। (www.thepunjabiclass.com)
8. ਸੰਗੀਤ ਦੇ ਵਰੋਧ:- ਔਰੰਗਜ਼ੇਬ ਦੇ ਰਾਜ ਵਿੱਚ ਰਾਗ ਰੰਗ ਦੀ ਸਖ਼ਤ ਮਨਾਹੀ ਸੀ। ਸੰਗੀਤ ਅਤੇ ਰਾਗ ਰੰਗ ਤਾਂ ਤਾਂ ਉਸ ਨੇ ਰਾਜ ਵਿਚ ਜਨਾਜਾ ਨਿੱਕਲ ਚੁੱਕਾ ਸੀ। ਕੋਈ ਵੀ ਸੰਗੀਤ ਦੀਆਂ ਮਹਿਫਲਾਂ ਨਹੀਂ ਸਜਾ ਸਕਦਾ ਸੀ।
9. ਬੇਟੀ ਨਾਲ ਪਿਆਰ:- ਔਰੰਜ਼ੇਬ ਨੂੰ ਆਪਣੀ ਬੇਟੀ ਜ਼ੀਨਤ ਨਾਲ ਬੇਹੱਦ ਪਿਆਰ ਸੀ। ਹਰ ਆਖਰੀ ਦਮ ਤੱਕ ਉਸਦੇ ਨਾਲ ਰਹੀ। ਜਦੋਂ ਉਹ ਜੰਗ ਵਿਚ ਵੀ ਜਾਂਦਾ ਸੀ ਤਾਂ ਵੀ ਉਹ ਉਸ ਦੇ ਨਾਲ ਜਾਂਦੀ ਸੀ।
10. ਨਿੱਜੀ ਮਾਮਲੇ ਵਿਚ ਕਿਸੇ ਦਾ ਦਖਲ ਨਾ ਸਹਿਣ ਕਰਨ ਵਾਲਾ:- ਬੇਗਮ ਉਦੇਪੁਰੀ ਦੇ ਆਖਣ ਅਨੁਸਾਰ ਔਰੰਗਜ਼ੇਬ ਨਿੱਜੀ ਮਾਮਲੇ ਵਿਚ ਕਿਸੇ ਦਾ ਦਖਲ ਨਹੀਂ ਕਰਦਾ ਸੀ। ਕਿਸੇ ਲਈ ਸੁਪਨੇ ਵਿੱਚ ਪਾਗਲਾਂ ਵਾਂਗ ਬੋਲ ਰਹੇ ਆਪਣੇ ਪਤੀ ਕੋਲ ਉਹ ਨਹੀਂ ਜਾਂਦੀ, ਸਗੋਂ ਆਪਣੀ ਬੇਟੀ ਵੀ ਜ਼ੀਨਤ ਨੂੰ ਭੇਜ ਦਿੰਦੀ ਹੈ।
11.ਖੁਦਾ ਤੋਂ ਡਰਨ ਵਾਲਾ:- ਔਰੰਗਜ਼ੇਬ ਖੁਦਾ ਤੋਂ ਡਰਦਾ ਸੀ। ਉਹ ਪੱਕਾ ਨਮਾਜ਼ੀ ਸੀ। ਉਹ ਭਾਵੇਂ ਜੰਗ ਦੇ ਮੈਦਾਨ ਵਿਚ ਹੋਵੇ ਪਰ ਉਹ ਨਮਾਜ਼ ਦਾ ਵਕਤ ਨਹੀਂ ਭੁਲਾਉਂਦਾ ਸੀ।
12. ਪਸ਼ਚਾਤਾਪ ਕਰਨ ਵਾਲਾ:- ਆਪਣੀ ਆਖਰੀ ਉਮਰ ਵਿਚ ਉਸ ਨੇ ਮਹਿਸੂਸ ਕੀਤਾ ਕਿ ਉਸ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹਨ। ਉਹ ਖ਼ੁਦਾ ਅੱਗੇ ਦੁਆ ਕਰਦਾ ਹਾਂ ਕਿ ਉਹ ਉਸ ਨੂੰ ਮਾਫ ਕਰ ਦੇਵੇ। (www.thepunjabiclass.com)
13. ਬੇਵਸ ਅਤੇ ਕਮਜ਼ੋਰ:- ਔਰੰਗਜ਼ੇਬ ਆਖਰੀ ਉਮਰ ਵਿੱਚ ਬਹੁਤ ਕਮਜ਼ੋਰ ਹੋ ਗਿਆ ਸੀ। ਬੁਢਾਪੇ ਵਿਚ ਉਹ ਵਧੇਰੇ ਸਮਾਂ ਦੱਖਣ ਦੀਆਂ ਲੜਾਈਆਂ ਵਿਚ ਰੁੱਝੇ ਰਹਿਣ ਕਰਕੇ ਦੇਸ਼ ਵਿਚ ਹਰ ਥਾਂ ਉੱਠ ਰਹੀ ਬਗ਼ਾਵਤਾਂ ਕਰਨ ਬੇਵੱਸ ਹੋ ਚੁੱਕਾ ਸੀ। ਕਈ ਸੂਬਿਆਂ ਦੇ ਨਵਾਬ ਬਾਗੀ ਹੋ ਰਹੇ ਸਨ। (www.thepunjabiclass.com)ਇਹ ਸੂਬਾ ਸਰਹੰਦ ਦੇ ਨਵਾਬ ਨੂੰ ਸਜ਼ਾ ਦੇਣ ਤੋਂ ਵੀ ਅਸਮਰੱਥ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਕੀਤੇ ਸਨ।
14. ਗ਼ੁਨਾਹਾਂ ਨੂੰ ਕਬੂਲ ਕਰਨ ਵਾਲਾ:- ਔਰੰਗਜ਼ੇਬ ਆਪਣੇ ਗ਼ੁਨਾਹਾਂ ਨੂੰ ਕਬੂਲ ਕਰਨ ਵਾਲਾ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਚਿੱਠੀ 'ਜ਼ਫ਼ਰਨਾਮਾ' ਪੜ੍ਹ ਕੇ ਆਪਣੀ ਧੀ ਜ਼ੀਨਤ ਨਾਲ ਆਪਣੇ ਕੀਤੇ ਗੁਨਾਹ ਨੂੰ ਕਬੂਲ ਕਰਦਾ ਹੈ। ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਇੰਝ ਆਖਦਾ ਹੈ" ਸੱਤ ਅਤੇ ਨੋ ਸਾਲ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦਿੰਦਾ।
15. ਹਾਰ ਮੰਨ ਲੈਣ ਵਾਲਾ:- ਔਰੰਗਜ਼ੇਬ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਹਾਰ ਮੰਨ ਲੈਂਦਾ ਹੈ। ਗੁਰੂ ਜੀ ਦਾ ਜ਼ਫ਼ਰਨਾਮਾ ਪੜ੍ਹ ਕੇ ਉਸ ਦੀ ਆਤਮਾ ਕੰਬ ਉਠਦੀ ਹੈ। ਉਹ ਗੁਰੂ ਜੀ ਨਾਲ ਸੁਲਾਹ ਕਰਨ ਲਈ ਉਨ੍ਹਾਂ ਨੂੰ ਬੁਲਾਉਣ ਦਾ ਫ਼ੈਸਲਾ ਕਰ ਲੈਂਦਾ ਹੈ। ਤੁਹਾਨੂੰ ਇਹ ਮਹਿਸੂਸ ਕਰਦਾ ਹੈ ਕਿ ਗੁਰੂ ਜੀ ਦੀ ਜਿੱਤ ਅਤੇ ਉਸ ਦੀ ਆਪਣੀ ਹਾਰ ਹੋਈ ਹੈ

9.ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ (1+1+1=3)


1." ਲਿਆ ਓਏ, ਨੱਥਾ ਸਿੰਹਾਂ! ਹੱਥਕੜੀਆਂ ਇਹ ਬੰਬ ਬਣਾਉਂਦਾ ਹੈ! ਇਸ ਦਾ ਖਿਆਲ ਹੈ ਕਿ ਅਸੀਂ ਇਸ ਦੀਆਂ ਗੱਲਾਂ ਨੂੰ ਮਖੌਲ ਵਿਚ ਟਾਲ ਦੇਵਾਂਗੇ, ਪਰ ਮੈਂ ਸਾਰੀਆਂ ਗੱਲਾਂ ਜਾਣਦਾ ਹਾਂ। ਲਿਆ ਹੱਥਕੜੀਆਂ।

ਪ੍ਰਸ਼ਨ 1. ਇਹ ਵਾਕ ਤੇ ਇਕਾਂਗੀ ਵਿਚੋਂ ਹਨ?
ਪ੍ਰਸ਼ਨ 2. ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਦੋਂ ਕਹੇ?
ਪ੍ਰਸ਼ਨ 3. ਠਾਣੇਦਾਰ ਕਿਸ ਨੂੰ ਹੱਥ-ਕੜੀਆਂ ਲਗਾਉਣੀਆਂ ਚਾਹੁੰਦਾ ਸੀ?

ਉੱਤਰ 1. ਬੰਬ ਕੇਸ ਵਿੱਚੋਂ
ਉੱਤਰ 2. ਇਹ ਸ਼ਬਦ ਥਾਣੇਦਾਰ ਨੇ ਸਿਪਾਹੀ ਨੂੰ ਉਸ ਸਮੇਂ ਕਹੇ, ਜਦੋਂ ਠਾਣੇਦਾਰ ਵਜ਼ੀਰੇ ਤੋਂ ਉਸ ਦਾ ਕੰਮਕਾਰ ਪੁੱਛਦਾ ਹੈ ਤੇ ਉਹ ਉੱਤਰ ਵਿੱਚ ਦੱਸਦਾ ਹੈ ਕਿ ਉਹ ਬੰਬ ਬਣਾਉਂਦਾ ਹੈ।
ਉੱਤਰ 3. ਠਾਣੇਦਾਰ ਵਜ਼ੀਰੇ ਨੂੰ ਹੱਥ-ਕੜੀਆਂ ਲਗਾਉਣੀਆਂ ਚਾਹੁੰਦਾ ਸੀ .(www.thepunjabiclass.com)
ਜਾਂ
2.ਬੇਟੀ ਦੱਸਣ ਵਾਲੀ ਗੱਲ ਨਹੀਂ। ਪਹਿਲਾ ਮੈਨੂੰ ਮਸਜਿਦ ਤੱਕ ਲੈ ਕੇ ਚੱਲ। ਮੈਂ ਅਬਾਦਤ ਕਰ ਆਵਾਂ। ਮੇਰੇ ਮਨ ਨੂੰ ਸ਼ਾਂਤੀ ਆਵੇ
ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
ਪ੍ਰਸ਼ਨ 2. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਪ੍ਰਸ਼ਨ 3. ਔਰੰਗਜੇਬ ਕਿਥੇ ਜਾਣਾ ਚਾਹੁੰਦਾ ਹੈ ਤੇ ਕਿਉਂ?

ਉੱਤਰ 1.:- ਜ਼ਫਰਨਾਮਾ ਵਿਚ
ਉੱਤਰ 2. ਔਰੰਗਜ਼ੇਬ ਨੇ ਆਪਣੀ ਬੇਟੀ ਜ਼ੀਨਤ ਨੂੰ ਕਹੇ
ਉੱਤਰ 3. ਔਰੰਗਜ਼ੇਬ ਮਸਜਿਦ ਵਿੱਚ ਜਾਣਾ ਚਾਹੁੰਦਾ ਸੀ ਤਾਂ ਕਿ ਸੁਬ੍ਹਾ ਦੀ ਨਮਾਜ਼ ਪੜ੍ਹ ਕੇ ਉਸ ਦੇ ਮਨ ਨੂੰ ਚੈਨ ਨਾ ਆਵੇ

10.ਨਾਵਲ ਇੱਕ ਹੋਰ ਨਵਾਂ ਸਾਲ ਦੇ ਹੇਠਾਂ ਦਿੱਤੇ ਗਏ ਪੱਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਲਗਭਗ 150 ਸ਼ਬਦਾਂ ਵਿਚ ਲਿਖੋ (5x1=5)

1.ਬੰਤਾ
2. ਤਾਰੋ
3. ਫੁੱਮਣ

1.ਬੰਤਾ
ਜਾਣ-ਪਛਾਣ:- 'ਬੰਤਾ' ਨਿਰੰਜਨ ਤਸਨੀਮ ਦੇ ਲਿਖੇ ਨਾਵਲ 'ਇੱਕ ਹੋਰ ਨਵਾਂ ਸਾਲ' ਦਾ ਮਹੱਤਵਪੂਰਨ ਪਾਤਰ ਹੈ। ਹੁਣ ਇੱਕ ਰਿਕਸ਼ਾ ਚਾਲਕ ਹੈ। ਅੰਮ੍ਰਿਤਸਰ ਦਾ ਵਾਸੀ ਹੈ। ਇਹ ਅਜੇ ਛੋਟਾ ਹੀ ਸੀ ਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਸਦੀ ਉਮਰ ਦੀ 30-35ਸਾਲ ਦੀ ਹੈ।(www.thepunjabiclass.com) ਉਸ ਦੀ ਪੜਾਈ ਵਿੱਚੋਂ ਹੀ ਛੁੱਟ ਗਈ। ਉਹ ਇੱਕ ਵੱਡਾ ਆਦਮੀ ਬਣਨਾ ਚਾਹੁੰਦਾ ਸੀ। ਉਸ ਦੀ ਪਤਨੀ ਦਾ ਨਾਂ ਤਾਰੋ ਸੀ ਪਰ ਉਹ ਉਸ ਨੂੰ ਭਾਲੀਐ ਲੋਕ ਕਹਿ ਕੇ ਸੱਦਾ ਸੀ। ਇਹ ਨਾਵਲ ਉਸ ਦੇ ਜੀਵਨ ਦੀ ਇੱਕ ਝਲਕ ਪੇਸ਼ ਕਰਦਾ ਹੈ। ਸੰਖੇਪ ਵਿੱਚ ਇਸ ਨਾਵਲ ਦਾ ਨਾਇਕ ਹੈ। 'ਬੰਦੇ' ਦੇ ਸੁਭਾਅ ਦੇ ਗੁਣ ਹੇਠ ਲਿਖੇ ਹਨ।
1. ਰਿਕਸ਼ਾ ਚਾਲਕ:- ਬੰਤਾ ਸਿਘ ਰਿਕਸ਼ਾ ਚਾਲਕ ਹੈ। ਉਸ ਦੇ ਅਜਿਹੇ ਮੁੱਛਾਂ ਵੀ ਨਹੀਂ ਉੱਠੀ ਸੀ ਜਦੋਂ ਦਾ ਉਹ ਰਿਕਸ਼ਾ ਚਲਾਉਂਦਾ ਹੈ। ਰਿਕਸ਼ਾ ਚਲਾਉਣ ਤੋਂ ਪਹਿਲਾਂ ਇੱਕ ਚਪੜਾਸੀ ਵਜੋਂ ਕੰਮ ਕਰਦਾ ਸੀ।
2. ਤੜਕੇ ਉੱਠਣ ਦਾ ਆਦੀ:- ਉਹ ਰੋਜ਼ਾਨਾ ਸਵੇਰੇ ਪੰਜ ਵਜੇ ਜਾਗ ਪੈਂਦਾ ਸੀ ਅਤੇ ਸਵੇਰੇ 6 ਵਜੇ ਸਟੇਸ਼ਨ ਤੇ ਪਹੁੰਚ ਕੇ ਕਾਲਕਾ ਮੇਲ ਤੋਂ ਉਤਰਨ ਵਾਲੀਆਂ ਸਵਾਰੀਆਂ ਚੁਕਦਾ ਸੀ।
3. ਉਡਾਰੀ ਵਿਚ ਹੀ ਛੁਟਨੀ :- ਅਜੇ ਉਹ ਛੋਟਾ ਹੀ ਸੀ ਕਿ ਉਸਦਾ ਪਿਤਾ ਮਰ ਗਿਆ। ਇਸ ਲਈ ਪੜ੍ਹਾਈ ਵਿਚੇ ਹੀ ਛੱਡ ਗਈ। ਉੰਝ ਉਹ ਪੜ੍ਹਾਈ ਵਿੱਚ ਕਿਸੇ ਨਾਲੋਂ ਘੱਟ ਨਹੀਂ ਸੀ

4.ਘਰ ਦਾ ਭਾਰ ਬੰਦੇ ਉੱਤੇ ਆ ਪੈਣਾ :- ਬੰਤੇ ਦਾ ਪਿਓ ਖੇਤ ਮਜ਼ਦੂਰ ਸੀ।(www.thepunjabiclass.com) ਉਸ ਨੇ ਆਪਣੀ ਧੀ ਦੇ ਵਿਆਹ ਤੇ ਜਿਹੜਾ ਕਰਜ਼ਾ ਲਿਆ ਸੀ ਉਹ ਲੱਕੜ ਦੀ ਥਾਂ ਚੜ੍ਹਦਾ ਜਾ ਰਿਹਾ ਸੀ। ਜਦੋਂ ਦੋ ਸਾਲਾਂ ਅੰਦਰ ਅੰਦਰ ਘੁਲਦਾ ਹੋਇਆ ਆਪਣੇ ਸਾਰੇ ਕਰਜ਼ੇ ਆਪਣੇ ਸਿਰ ਤੋਂ ਲਾਹ ਕੇ ਬੰਦੇ ਦੇ ਸਿਰ ਪਾ ਕੇ ਅੱਖਾਂ ਮੀਟ ਗਿਆ। ਬਾਪੂ ਦੇ ਕਰਜ਼ੇ ਦੇ ਨਾਲ-ਨਾਲ ਬੇਬੇ ਅਤੇ ਦੋ ਭੈਣਾਂ ਦਾ ਭਾਰ ਵੀ ਉਸ ਦੇ ਸਿਰ ਆ ਪਿਆ।
5. ਪੈਸੇ ਦੀ ਤੰਗੀ ਝੱਲਣੀ:- ਭਾਵੇਂ ਬੰਦ ਤਾਂ ਸਾਰਾ ਦਿਨ ਰਿਕਸ਼ਾ ਚਲਾਉਂਦਾ ਹੈ ਪਰ ਫਿਰ ਵੀ ਉਸ ਨੂੰ ਪੈਸੇ ਦੀ ਕਮੀ ਹੁੰਦੀ ਹੈ।
6. ਪਤਨੀ ਦੀ ਸਿਹਤ ਦੀ ਚਿੰਤਾ:- ਉਸ ਨੂੰ ਆਪਣੀ ਪਤਨੀ ਤਾਰੋ ਦੀ ਸਿਹਤ ਦੀ ਚਿੰਤਾ ਹੈ। ਉਹ ਕਹਿੰਦਾ ਹੈ ਕਿ" ਔਰਤਾਂ ਦਾ ਅੱਦ ਦਾਜ ਦੇਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪੜ੍ਹਨਾ ਲਿਖਣਾ"
7. ਤਿੰਨ ਬੱਚਿਆਂ ਦਾ ਬਾਪ:- ਉਹ ਤਿੰਨ ਬੱਚਿਆਂ ਦਾ ਬਾਪ ਸੀ। ਉਸ ਦਾ ਇੱਕ ਲੜਕਾ ਸੀ ਜਿਸ ਦਾ ਨਾਂ ਫੁੰਮਣ ਸੀ। ਉਹ ਆਪਣੇ ਪੁੱਤਰ ਨੂੰ ਬੀ ਏ ਪਾਸ ਕਰਵਾ ਕੇ ਨੌਕਰੀ ਤੇ ਲਗਾਉਣਾ ਚਾਹੁੰਦਾ ਸੀ ਕਿਉਂਕਿ ਦਾਜ ਨਾਲੋਂ ਪੜ੍ਹਾਈ-ਲਿਖਾਈ ਜ਼ਿਆਦਾ ਜ਼ਰੂਰੀ ਹੈ। ਉਹ ਸੋਚਦਾ ਹੈ ਕਿ ਉਸ ਦੀ ਪਤਨੀ ਨੇ ਕੀਤਾ ਦਾ ਖ਼ੂਨ ਕੱਢਿਆ ਹੋਇਆ ਹੈ ਤੇ ਉਸਦਾ ਰੰਗ ਹਲਦੀ ਵਰਗਾ ਹੋ ਗਿਆ ਹੈ। ਹੁਣ ਤਾਂ ਉਸ ਕੋਲੋਂ ਬੱਚੇ ਵੀ ਨਹੀਂ ਸੰਭਾਲੇ ਜਾਂਦੇ

8.ਬੇਬੇ ਦੀ ਮਦਦ ਕਰਨ ਵਾਲਾ:- ਭਾਵੇਂ ਉਸ ਦੀ ਬੇਬੇ ਉਸ ਨਾਲ ਨਹੀਂ ਰਹਿੰਦੀ ਸੀ ਤੇ ਆਪਣੀ ਨੂੰਹ ਨਾਲ ਝਗੜ ਕੇ ਚਲੀ ਗਈ ਸੀ ਪਰ ਫਿਰ ਵੀ ਉਹ ਉਸ ਦੀ ਮਦਦ ਕਰਨਾ ਚਾਹੁੰਦਾ ਸੀ।
9. ਵੱਡਾ ਆਦਮੀ ਬਣਨ ਦੀ ਚਾਹਤ:- ਉਹ ਇਮਾਨਦਾਰ ਬੰਦਾ ਹੈ।(www.thepunjabiclass.com) ਉਹ ਮਿਹਨਤ ਕਰਕੇ ਵੱਡਾ ਆਦਮੀ ਬਣਨਾ ਚਾਹੁੰਦਾ ਸੀ।
10. ਮੰਦਰ ਗੁਰਦੁਆਰੇ ਦੀ ਸੇਵਾ ਕਰਨ ਦਾ ਇਛੁੱਕ:- ਬੰਤਾ ਮੰਦਰ ਗੁਰਦੁਆਰੇ ਜਾ ਕੇ ਸੇਵਾ ਦਾ ਵੀਚਾਰ ਹੈ ਪਰ ਉਸ ਕੋਲ ਸਮਾਂ ਨਹੀਂ ਹੈ।
11. ਗੁਲਾਮੀ ਪਸੰਦ ਨਾ ਕਰਨ ਵਾਲਾ:- ਬੰਤਾ ਕਿਸੇ ਦੀਆਂ ਝਿੜਕਾਂ ਤੇ ਗੁਲਾਮੀ ਪਸੰਦ ਨਹੀਂ ਕਰਦਾ ਸੀ। ਇਸ ਕਰਕੇ ਚਪੜਾਸੀ ਦੀ ਨੌਕਰੀ ਛੱਡ ਕੇ ਉਹ ਰਿਕਸ਼ਾ ਚਲਾਉਣ ਲੱਗ ਪਿਆ
12. ਮਹਿੰਗਾਈ ਦਾ ਸਤਾਇਆ ਹੋਇਆ:- ਮਹਿੰਗਾਈ ਨੇ ਤਾਂ ਲੋਕਾਂ ਦਾ ਲੱਕ ਹੀ ਤੋੜ ਛੱਡਿਆ ਹੈ। ਜਿੰਨੀ ਮਰਜ਼ੀ ਕਮਾਈ ਕਰ ਲਈ ਹੈ ਪਰ ਕੁਝ ਨਹੀਂ ਬਣਦਾ। ਉਹ ਮੰਗਾਂ ਦੇ ਸਬੰਧ ਵਿੱਚ ਕਹਿੰਦਾ ਹੈ" ਮਗਾਈ ਨੇ ਤਾਂ ਲੋਕਾਂ ਦਾ ਲੱਕ ਹੀ ਤੋੜ ਛੱਡਿਆ ਏ…….. ਤਾਂ ਮਹਿੰਗਾਈ ਦਾ ਰੋਣਾ ਰੋਂਦੇ ਹੋਏ ਮੁੜ ਕਹਿੰਦਾ ਹੈ" ਪਾਇਆ ਤਲੀ ਮੇਂ ਗਿਆ ਤਲੀ ਮੈਂ
13.ਆਸਵੰਦ :- ਜਦੋਂ ਉਸ ਦੀ ਪਤਨੀ ਤਾਰੋ ਗਰੀਬੀ ਕਾਰਨ ਨਿਰਾਸ਼ ਹੋ ਜਾਂਦੀ ਹੈ ਤਾਂ ਉਸ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਆਪਣਾ ਮੁੰਡਾ ਵੱਡਾ ਹੋ ਰਿਹਾ ਹੈ ਅਤੇ ਜਲਦੀ ਹੀ ਸਾਡਾ ਹੱਥ ਵਟਾਉਣ ਜੋਗਾ ਹੋ ਜਾਵੇਗਾ। ਫਿਰ ਸਾਡੇ ਘਰ ਦੇ ਸਾਰੇ ਦਲਿੱਦਰ ਦੂਰ ਹੋ ਜਾਣਗੇ। (www.thepunjabiclass.com)
14. ਆਪਣੀ ਪਤਨੀ ਨੂੰ ਸਾਰੇ ਸੁਖ ਦੇਣ ਦਾ ਚਾਹਵਾਨ:- ਬੰਤੇ ਦਾ ਦਿਲ ਕਰਦਾ ਸੀ ਕਿ ਉਹ ਆਪਣੀ ਪਤਨੀ ਤਾਰੋ ਨੂੰ ਦੁਨੀਆਂ ਭਰ ਦੇ ਸਾਰੇ ਸੁੱਖ ਦੇਵੇ। ਉਹ ਉਸਦੇ ਮੱਥੇ ਤੇ ਤਿਉੜੀ ਨਹੀਂ ਸੀ ਦੇਖਣਾ ਚਾਹੁੰਦਾ ਪਰ ਮਜਬੂਰੀ ਹੱਥੋਂ ਲਾਚਾਰ ਸੀ।
15. ਮਾਂ ਦੀ ਦੇਖਭਾਲ ਕਰਨ ਵਾਲਾ :- ਉਸਦੀ ਮਾਂ ਨੂੰ ਨਾਲ ਲੜਾਈ ਕਰਨ ਮਗਰੋਂ ਪਿੰਡ ਵਿੱਚ ਹੀ ਰਹਿੰਦੀ ਹੈ ਪਰ ਉਹ ਆਪਣੀ ਮਾਂ ਦੀ ਸੇਵਾ ਜਰੂਰ ਕਰਦਾ ਹੈ। ਉਹ ਆਪਣੀ ਮਾਂ ਦੀਆਂ ਅੱਖਾਂ ਦੇ ਓਪਰੇਸ਼ਨ ਬਾਰੇ ਵੀ ਸੋਚਦਾ ਹੈ। (www.thepunjabiclass.com)
16. ਅਣਖੀਲੇ ਸੁਭਾਅ ਵਾਲਾ:- ਅਣਖੀਲੇ ਸੁਭਾਅ ਦਾ ਮਾਲਕ ਹੈ। ਉਸ ਨੇ ਇੱਕ ਦਫ਼ਤਰ ਵਿਚ ਚਪੜਾਸੀ ਦਾ ਕੰਮ ਵੀ ਕੀਤਾ। ਜਦੋਂ ਸਾਹਿਬ ਦੀ ਪਤਨੀ ਨੇ ਬੰਦੇ ਨੂੰ ਕੱਪੜੇ ਧੋਣ ਲਈ ਕਿਹਾ ਤਾਂ ਉਸ ਨੇ ਨਾਂਹ ਕਰ ਦਿੱਤੀ। ਜਿਸ ਉੱਤੇ ਸਾਹਿਬ ਉਸ ਉੱਤੇ ਬੜਾ ਕੜਕਿਆ। ਇਹ ਦੇਖ ਅਣਖੀਲੇ ਬੰਦੇ ਨੇ ਨੌਕਰੀ ਛੱਡ ਦਿੱਤੀ।


2. ਤਾਰੋ
ਜਾਣ-ਪਛਾਣ:- ਤਾਰੋਂ ਨਿਰੰਜਣ ਤਸਨੀਮ ਦੇ ਨਾਵਲ 'ਇੱਕ ਹੋਰ ਨਵਾਂ ਸਾਲ' ਦਾ ਇੱਕ ਮਹੱਤਵਪੂਰਨ ਪਾਤਰ ਹੈ। ਰਿਕਸ਼ਾ ਚਾਲਕ ਬੰਤੇ ਦੀ ਪਤਨੀ ਹੈ। ਉਹ ਦੋ ਜਮਾਤਾਂ ਪੜ੍ਹੀ ਸੀ। ਉਹ ਤਿੰਨ ਬੱਚਿਆਂ ਦੀ ਮਾਂ ਸੀ। ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਸੀ।
1. ਬੈਡ-ਟੀ ਦਾ ਮਤਲਬ ਨਾ ਸਮਝਣ ਵਾਲੀ:- ਬੰਦਾ ਸਵੇਰੇ ਉਠਦੇ ਸਾਰ ਆਪਣੀ ਪਤਨੀ ਤੋਂ ਚਾਹ ਦੀ ਬਜਾਏ ਬੈਡ-ਟੀ ਦੀ ਮੰਗ ਕਰਦਾ ਹੈ ਕਿਉਂਕਿ ਅੱਜ ਨਵੇਂ ਸਾਲ ਦਾ ਪਹਿਲਾਂ ਦਿਨ ਸੀ। ਪਰ ਤਾਰੋ ਬੈਡ-ਟੀ ਦਾ ਮਤਲਬ ਨਹੀਂ ਸਮਝ ਦੀ ਤਾਂ ਬੰਦੇ ਨੂੰ ਪੁੱਛਦੀ ਹੈ "ਕਿ ਉਹ ਕੀ ਹੁੰਦੀ ਹੈ" . ਇਸ ਦੇ ਜਵਾਬ ਵਿੱਚ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ" ਭਈਲੇ-ਲੋਕੇ ,ਜਿਹੜੀ ਚਾਅ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪੀੰਦੇ ਹਨ ,ਉਹ ਹੁੰਦੀ ਹੈ ਬੈਡ-ਟੀ…..'(www.thepunjabiclass.com)
2. ਲੋਕਾਂ ਦੇ ਘਰ ਕੰਮ ਕਰਨ ਵਾਲੀ:- ਘਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਇੱਕ ਮਾਸਟਰ ਦੇ ਘਰ ਕੰਮ ਕਰਦੀ ਸੀ ਪਰ ਉਸ ਦਾ ਪਤੀ ਉਸ ਨੂੰ ਕੰਮ ਕਰਨ ਤੋਂ ਰੋਕਦਾ ਸੀ। ਉਹ ਕਹਿੰਦੀ ਹੈ" ਹੁਣ ਤਾਂ ਕੁਝ ਨਾ ਕੁਝ ਲਿਆਉਦੀ ਆ ਤਾ ਵੀ ਗੁਜ਼ਾਰਾ ਨਹੀਂ ਹੁੰਦਾ ਜੇ ਬਿਲਕੁਲ ਹੈ ਕੁਝ ਨਾ ਆਇਆ ਤਾ ਕਿਵੇਂ ਲੱਗੇਗਾ।
3. ਸਿਹਤ ਪੱਖੋਂ ਮਾੜੀ ਔਰਤ :- ਘਰ ਦੀ ਚਿੰਤਾ ਕਰਕੇ ਦਿਨੋ ਦਿਨ ਉਸਦੀ ਸਿਹਤ ਵਿਗੜਦੀ ਜਾਂਦੀ ਹੈ। ਸਿਹਤ ਠੀਕ ਨਾ ਹੋਣ ਕਾਰਨ ਉਹ ਬੱਚਿਆਂ ਨੂੰ ਸੰਭਾਲ ਨਹੀਂ ਸਕਦੀ
4.ਜੋੜੀ ਰਲਾਉਣ ਦੀ ਆਸ ਰੱਖਣ ਵਾਲੇ:- ਬਾਹਰੋਂ ਚਾਹੁੰਦੀ ਹੈ ਕਿ ਨੀਲੀ ਛੱਤਰੀ ਵਾਲਾ ਇਕ ਮੁੰਡਾ ਹੋਰ ਦੇਵੇ ਤਾਂ ਕੀ ਜੋੜੀ ਰਲ ਜਾਵੇ। ਇਸ ਸਬੰਧ ਵਿਚ ਉਹ ਕਹਿੰਦੀ ਹੈ" ਜੇਕਰ ਉਹਦੀ ਜੋੜੀ ਰਲਾ ਦਿੰਦਾ ਨੀਲੀ ਛੱਤਰੀ ਵਾਲਾ ਤਾਂ ਕਿਹੜੀ ਗੱਲ ਸੀ"(www.thepunjabiclass.com)
5.ਵਧੇਰੇ ਨਾ ਹੱਸਣ ਵਾਲੇ:- ਹੁਣ ਉਹ ਘੱਟ ਹੀ ਹੱਸਦੀ ਸੀ ਤੇ ਜ਼ਿਆਦਾਤਰ ਚੁੱਪ ਹੀ ਰਹਿੰਦੀ ਸੀ
6.ਰਿਕਸ਼ੇ ਤੇ ਬੈਠਣ ਤੇ ਸ਼ਰਮ ਮਹਿਸੂਸ ਕਰਨ ਵਾਲੇ:- ਤਾਰੋਂ ਆਪਣੇ ਪਤੀ ਦੇ ਰਿਕਸ਼ੇ ਉੱਤੇ ਬੈਠਣ ਤੋਂ ਵੀ ਸ਼ਰਮ ਮਹਿਸੂਸ ਕਰਦੀ ਸੀ।
7. ਸੋਹਣੀ ਤੇ ਭੋਲੀ ਔਰਤ :- ਜਦੋਂ ਤਕ ਯਾਰੋ ਵਿਆਹੀ ਆਈ ਸੀ ਤਾਂ ਉਹ ਡਾਹਢੀ ਸੋਹਣੀ ਸੀ। ਉਹਦਾ ਥੋੜਾ ਜਿਹਾ ਮੂੰਹ ਸੀ।
8. ਸੱਸ ਨਾਲ ਖੈਬਰ ਪੈਣ ਵਾਲੀ:- ਅਨੁਸਾਸਨ ਵਿੱਚ ਧੱਕਾ ਨਹੀਂ ਬਣਦੀ ਸੀ ਤੇ ਅਕਸਰ ਲੜਾਈ ਝਗੜਾ ਹੋ ਜਾਂਦਾ ਸੀ ਕਿਉਂਕਿ ਉਸ ਨੇ ਉਸ ਦੇ ਟਰੰਕ ਵਿੱਚੋਂ ਸਮਾਂ ਕੱਢ ਕੇ ਉਸ ਦੀਆਂ ਨਣਾਨਾਂ ਨੂੰ ਦੇ ਦਿੱਤਾ ਸੀ। (www.thepunjabiclass.com)
9. ਆਪਣੀ ਕੁੜੀਆਂ ਨਾਲ ਪਿਆਰ ਕਰਨ ਵਾਲੀ:- ਤਾਰੋ ਆਪਣੀਆਂ ਦੋਵੇਂ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਪਿਆਰ ਕਰਦੀ ਸੀ। ਜਦੋਂ ਉਸ ਦਾ ਪਤੀ ਬੰਦਾ ਆਪਣੇ ਪੁੱਤਰ ਨੂੰ ਰਿਕਸ਼ੇ ਤੇ ਬਿਠਾ ਕੇ ਝੂਟੇ ਦਿੰਦਾ ਤਾਂ ਉਹ ਆਪਣੀਆਂ ਕੁੜੀਆਂ ਨੂੰ ਵੀ ਛੋਟ ਦੇਣ ਲਈ ਆਖਦੀ ਹੈ(www.thepunjabiclass.com)

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-





ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join