PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023

ਜਮਾਤ – 8ਵੀ
ਕੁੱਲ ਅੰਕ 50
ਪ੍ਰਸ਼ਨ-ਉੱਤਰ (1 ਨੰਬਰ ਵਾਲੇ) 10×1=10
1 ਪ੍ਰਸ਼ਨ: ਐਮਬੂਲੈਂਸ ਨੂੰ ਬੁਲਾਉਣ ਲਈ ___________________ਨੁੰ ਤੇ ਕਾਲ ਕਰਦੇ ਹੈ।
ਉੱਤਰ :- 108
2 ਪ੍ਰਸ਼ਨ ਮਨੁੱਖੀ ਸਰੀਰ ਵਿਚ _____________ਹੱਡੀਆਂ ਹੁੰਦੀਆਂ ਹਨ।
ਉੱਤਰ 206
3 ਪ੍ਰਸ਼ਨ : ਵਿਟਾਮਿਨ _____________ ਪ੍ਰਕਾਰ ਦੇ ਹੁੰਦੇ ਹਨ ?
ਉੱਤਰ 6
4 ਪ੍ਰਸ਼ਨ : ਸਾਡੇ ਸਰੀਰ ਵਿਚ ___________ਪ੍ਰਤੀਸ਼ਤ ਪਾਣੀ ਹੁੰਦਾ ਹੈ ।
ਉੱਤਰ 60
5 ਪ੍ਰਸ਼ਨ: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ _______ਸਾਲ ਵਿਚ ਹੋਇਆ।
ਉੱਤਰ : 1933
6 ਪ੍ਰਸ਼ਨ : ਭੋਜਨ ਖਾਣ ਤੋਂ ਪਹਿਲਾਂ ___________ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
ਉੱਤਰ : ਹੱਥਾਂ
7 ਪ੍ਰਸ਼ਨ : ________ਸਾਲ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ।
ਉੱਤਰ : 18
8 ਪ੍ਰਸ਼ਨ : ਬੈਲ ਗੱਡੀਆਂ ਦੀਆਂ ਦੌੜਾਂ ______________ ਨੇ ਸ਼ੁਰੂ ਕਰਵਾਈਆਂ।
ਉੱਤਰ : ਬਾਬਾ ਬਖਸ਼ੀਸ਼ ਸਿੰਘ ਨੇ
9 ਪ੍ਰਸ਼ਨ : ਪੋਟੀਨ ___________ਤਰ੍ਹਾਂ ਦੇ ਹੁੰਦੇ ਹਨ।
ਉੱਤਰ : 2
10 ਪ੍ਰਸ਼ਨ : ਵਾਧੇ ਅਤੇ ਵਿਕਾਸ ‘ਚ ________ਦਾ ਬਹੁਤ ਪ੍ਰਭਾਵ ਪੈਂਦਾ ਹੈ।
ਉੱਤਰ ਭੋਜਨ

Join Telegram

ਪ੍ਰਸ਼ਨ-ਉੱਤਰ (ਤਿੰਨ ਨੰਬਰਾਂ ਵਾਲੇ ) 3x 5=15
1 ਪ੍ਰਸ਼ਨ : ਮੁੱਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਕਿਹੜਾ-ਕਿਹੜਾ ਸਮਾਨ ਹੋਣਾ ਚਾਹੀਦਾ ਹੈ ?
ਉੱਤਰ :- 1.ਥਰਮਾਮੀਟਰ, ਚਿਮਟੀ, ਕੈਂਚੀ, ਟਾਰਚ ਅਤੇ ਸੇਫ਼ਟੀ ਪਿੰਨ ਆਦਿ ।
2. ਐਂਟੀਸੈਪਟਿਕ ਅਤੇ ਜਰਮਨਾਸ਼ਕ : ਸਪਿਰਿਟ, ਬੀਟਾਡੀਨ, ਬੋਰਿਕ ਐਸਿਡ, ਸਾਬਣ, ਬਰਨਾਊਲ, ਇੰਚਰ, ਆਇਓਡੀਨ ਅਤੇ ਡਿਟੋਲ ਆਦਿ ।
3. ਵੱਖ-ਵੱਖ ਆਕਾਰ ਦੇ ਕੀਟਾਣੂ ਰਹਿਤ ਫਹੇ ਜਾਂ ਰੂੰ ਦੇ ਫੰਬੇ ।
4. ਵੱਖ-ਵੱਖ ਆਕਾਰ ਦੀਆਂ ਫੱਟੀਆਂ ।
5. ਤਿਕੋਣੀਆਂ ਪੱਟੀਆਂ, ਗੋਲ ਪੱਟੀਆਂ ਅਤੇ ਗਰਮ ਪੱਟੀਆਂ ।
6. ਇੱਕ ਪੈਕਟ ਸਾਫ਼ ਰੂੰ ਦਾ ।
7.ORS ਦੇ ਪੈਕਟ ।
8.ਦਵਾਈ ਨੂੰ ਮਾਪਣ ਲਈ ਗਲਾਸ ਜਾਂ ਬੇਕੇਲਾਈਟ ਗਲਾਸ ॥
9.ਲੀਕੋਪੋਰ ਜਾਂ ਐਡੀਟੋਸਿਵ ਟੇਪ |
10.ਸਾਹ ਠੀਕ ਕਰਨ ਲਈ ਇਨਹੇਲਰ ।
2 ਪ੍ਰਸ਼ਨ :ਵਿਟਾਮਿਨ ਕਿਸ ਨੂੰ ਕਹਿੰਦੇ ਹਨ ?
ਉੱਤਰ- ਵਿਟਾਮਿਨ ਵੱਖ-ਵੱਖ ਭੋਜਨ ਪਦਾਰਥਾਂ ਵਿਚ ਪਾਏ ਜਾਣ ਵਾਲੇ ਰਸਾਇਣਿਕ ਤੱਤ ਹਨ । ਸਰੀਰ ਨੂੰ ਸਿਹਤਮੰਦ ਰੱਖਣ ਲਈ ਕੇਵਲ ਕਾਰਬੋਹਾਈਡੇਟਸ, ਚਿਕਨਾਈ (ਚਰਬੀ), ਪ੍ਰੋਟੀਨ, ਖਣਿਜ ਪਦਾਰਥ ਅਤੇ ਪਾਣੀ ਦੀ ਹੀ ਲੋੜ ਨਹੀਂ ਸਗੋਂ ਇਹਨਾਂ ਤੱਤਾਂ ਦਾ ਲਾਭ ਲੈਣ ਲਈ ਕੁਝ ਹੋਰ ਰਸਾਇਣਿਕ ਤੱਤਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਵਿਟਾਮਿਨ ਕਹਿੰਦੇ ਹਨ ।
3 ਪ੍ਰਸ਼ਨ : ਵਿਟਾਮਿਨ ‘ਡੀ ਕੀ ਹੈ ? ਇਹ ਵਿਟਾਮਿਨ ਸਰੀਰ ‘ਚ ਕੀ ਕੰਮ ਕਰਦਾ ਹੈ ਅਤੇ ਇਸ ਦੀ ਪ੍ਰਾਪਤੀ ਦੇ ਸੋਮੇ ਲਿਖੋ।
ਉੱਤਰ- ਵਿਟਾਮਿਨ ‘ਡੀ’ (Vitamin D)–ਵਿਟਾਮਿਨ ‘ਡੀ’ ਚਰਬੀ ਵਿਚ ਘੁਲਣਸ਼ੀਲ ਹੈ।
ਕੰਮ- ਇਹ ਵਿਟਾਮਿਨ ਹੱਡੀਆਂ ਤੇ ਦੰਦ ਬਣਾਉਂਦਾ ਹੈ ।
-ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਵੀ ਕਰਦਾ ਹੈ ।
-ਬੱਚਿਆਂ ਨੂੰ ਸਰੀਰਕ ਵਾਧੇ ਲਈ ਇਸ ਦੀ ਜ਼ਰੂਰਤ ਹੈ ।
ਪ੍ਰਾਪਤੀ ਦੇ ਸੋਮੇ (Sources)-
ਇਹ ਦੁੱਧ, ਆਂਡੇ ਦੀ ਜ਼ਰਦੀ, ਮੱਖਣ, ਘਿਓ, ਮੱਛੀ ਦੇ ਤੇਲ ਵਿਚ ਬਹੁਤ ਹੁੰਦਾ ਹੈ । ਇਹ ਵਿਟਾਮਿਨ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨਾਲ ਆਪਣੇ ਆਪ ਹੀ ਬਣਦਾ ਰਹਿੰਦਾ ਹੈ ।
4 ਪ੍ਰਸ਼ਨ :ਭੋਜਨ ਖਾਣ ਸੰਬੰਧੀ ਜ਼ਰੂਰੀ ਨਿਯਮਾਂ ਦਾ ਵਰਣਨ ਕਰੋ ।
ਉੱਤਰ : ਭੋਜਨ ਸੰਬੰਧੀ ਜ਼ਰੂਰੀ ਨਿਯਮ-ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਉਸ ਦਾ ਪੁਰਾਪੂਰਾ ਲਾਭ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।
ਇਹਨਾਂ ਨਿਯਮਾਂ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ –
-ਭੋਜਨ ਹਮੇਸ਼ਾ ਨਿਯਤ ਸਮੇਂ ਤੇ ਕਰਨਾ ਚਾਹੀਦਾ ਹੈ ।
-ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
-ਭੋਜਨ ਚੰਗੀ ਤਰ੍ਹਾਂ ਚਿੱਥ ਕੇ ਅਤੇ ਹੌਲੀ-ਹੌਲੀ ਖਾਣਾ ਚਾਹੀਦਾ ਹੈ ।
-ਭੋਜਨ ਖਾਣ ਸਮੇਂ ਨਾ ਕੁੱਝ ਪੜ੍ਹਨਾ ਚਾਹੀਦਾ ਹੈ ਅਤੇ ਨਾ ਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ।
-ਭੋਜਨ ਖਾਣ ਸਮੇਂ ਖੁਸ਼ ਰਹਿਣਾ ਚਾਹੀਦਾ ਹੈ । ਉਸ ਸਮੇਂ ਫ਼ਿਕਰ ਜਾਂ ਚਿੰਤਾ ਨਹੀਂ ਕਰਨੀ ਚਾਹੀਦੀ ।
-ਭੁੱਖ ਲੱਗਣ ‘ਤੇ ਹੀ ਭੋਜਨ ਖਾਣਾ ਚਾਹੀਦਾ ਹੈ ।
-ਭੋਜਨ ਸਦਾ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ । ਬਹੁਤ ਘੱਟ ਅਤੇ ਬਹੁਤ ਵੱਧ ਭੋਜਨ ਨਹੀਂ ਖਾਣਾ ਚਾਹੀਦਾ ।
-ਤਲੀਆਂ ਹੋਈਆਂ ਚੀਜ਼ਾਂ ਛੇਤੀ ਹਜ਼ਮ ਨਹੀਂ ਹੁੰਦੀਆਂ । ਇਸ ਲਈ ਇਹਨਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ।
-ਬੇਹਾ ਜਾਂ ਬਾਸੀ ਅਤੇ ਖ਼ਰਾਬ ਭੋਜਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ ।
-ਦੁਪਹਿਰ ਨੂੰ ਭੋਜਨ ਕਰਨ ਤੋਂ ਬਾਅਦ ਕੁਝ ਦੇਰ ਆਰਾਮ ਕਰ ਲੈਣਾ ਲਾਭਦਾਇਕ ਹੁੰਦਾ ਹੈ ।
-ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਭੋਜਨ ਖਾਣਾ ਚਾਹੀਦਾ ਹੈ । ਭੋਜਨ ਖਾਣ ਤੋਂ ਬਾਅਦ ਛੇਤੀ ਹੀ ਸੌਂ ਜਾਣਾ ਸਿਹਤ ਲਈ ਹਾਨੀਕਾਰਕ ਹੈ ।
-ਭੋਜਨ ਕਰਨ ਤੋਂ ਛੇਤੀ ਬਾਅਦ ਵਰਜਿਸ਼ ਕਰਨੀ ਵੀ ਹਾਨੀਕਾਰਕ ਹੁੰਦੀ ਹੈ ।
-ਗਰਮ-ਗਰਮ ਭੋਜਨ ਖਾਣ ਤੋਂ ਬਾਅਦ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ ।
-ਭੋਜਨ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰਕੇ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਦੰਦਾਂ ਵਿਚ ਭੋਜਨ ਦੇ ਅੰਸ਼ ਫਸੇ ਰਹਿਣਗੇ । ਇਸ ਕਰਕੇ ਮੂੰਹ ਵਿਚੋਂ ਬਦਬੂ ਆਵੇਗੀ ।
-ਭੋਜਨ ਕਰਨ ਵਾਲੀ ਜਗਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ।
-ਬਹੁਤੀਆਂ ਚਟ-ਪਟੀਆਂ ਤੇ ਮਸਾਲੇਦਾਰ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ ।
-ਭੋਜਨ ਸਦਾ ਢੱਕ ਕੇ ਰੱਖਣਾ ਚਾਹੀਦਾ ਹੈ ।
-ਭੋਜਨ ਸਦਾ ਬਦਲ-ਬਦਲ ਕੇ ਕਰਨਾ ਚਾਹੀਦਾ ਹੈ ।
-ਮਿੱਠੀਆਂ ਜਾਂ ਖੱਟੀਆਂ ਚੀਜ਼ਾਂ ਬਹੁਤੀਆਂ ਨਹੀਂ ਖਾਣੀਆਂ ਚਾਹੀਦੀਆਂ |
-ਪਾਣੀ ਹਮੇਸ਼ਾਂ ਭੋਜਨ ਦੇ ਅੱਧ ਵਿਚ ਪੀਣਾ ਚਾਹੀਦਾ ਹੈ ।
-ਭੋਜਨ ਠੀਕ ਪੱਕਿਆ ਹੋਣਾ ਚਾਹੀਦਾ ਹੈ ।
5 ਪ੍ਰਸ਼ਨ : ਵਿਟਾਮਿਨ “ਏ” ਦੀ ਘਾਟ ਨਾਲ ਕਿਹੜੇ-ਕਿਹੜੇ ਰੋਗ ਹੁੰਦੇ ਹਨ ?
ਉੱਤਰ- ਵਿਟਾਮਿਨ ‘ਏ’ ਦੀ ਘਾਟ ਨਾਲ ਛੂਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਅੱਖਾਂ ਵਿਚ ਖਾਰਸ਼ ਅਤੇ ਜਲਨ ਹੁੰਦੀ ਹੈ । ਇਸ ਦੀ ਘਾਟ ਨਾਲ ਰਾਤ ਨੂੰ ਸਾਫ ਨਹੀਂ ਦਿਖਾਈ ਦਿੰਦਾ ਅਤੇ ਵਿਅਕਤੀ ਨੂੰ ਅੰਧਰਾ ਹੋ ਜਾਂਦਾ ਹੈ । ਹੰਝੂ ਗੰਥੀਆਂ ਕੰਮ ਨਹੀਂ ਕਰਦੀਆਂ । ਚਮੜੀ ਖੁਸ਼ਕ ਅਤੇ ਸ਼ਖਤ ਹੋ ਜਾਂਦੀ ਹੈ । ਗੁਰਦਿਆਂ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ । ਦੰਦ ਜਲਦੀ ਟੁੱਟਣ ਲੱਗ ਪੈਂਦੇ ਹਨ । ਦੰਦਾਂ ਨੂੰ ਪਾਇਉਰੀਆ ਨਾਂ ਦੀ ਬਿਮਾਰੀ ਲੱਗ ਜਾਂਦੀ ਹੈ ।

ਪ੍ਰਸ਼ਨ-ਉੱਤਰ (5 ਨੰਬਰਾਂ ਵਾਲੇ) 5x 3=15
1 ਪ੍ਰਸ਼ਨ : ਭੋਜਨ ਪਕਾਉਣ ਤੇ ਨੋਟ ਲਿਖੋ
ਉੱਤਰ : ਭੋਜਨ ਪਕਾਉਣਾ-ਕਈ ਭੋਜਨ ਪਦਾਰਥ ਪਕਾਉਣ ਤੋਂ ਬਾਅਦ ਹੀ ਖਾਣ ਯੋਗ ਹੁੰਦੇ ਹਨ ਜਿਵੇਂ ਕਿ ਦਾਲਾਂ, ਅਨਾਜ, ਸਬਜ਼ੀਆਂ ਆਦਿ । ਭੋਜਨ ਪਦਾਰਥਾਂ ਨੂੰ ਵੱਖ-ਵੱਖ ਢੰਗਾਂ ਨਾਲ ਅੱਗ ‘ਤੇ ਪਕਾ ਕੇ ਖਾਣ ਯੋਗ ਬਣਾਇਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਭੋਜਨ ਪਕਾਉਣਾ ਕਿਹਾ ਜਾਂਦਾ ਹੈ । ਭਾਵੇਂ ਕਿ ਪੁਰਾਣੇ ਸਮੇਂ ਵਿਚ ਮਨੁੱਖ ਨੂੰ ਆਪਣੀ ਭੁੱਖ ਮਿਟਾਉਣ ਲਈ ਜੰਗਲਾਂ ਵਿਚੋਂ ਫਲ, ਫੁੱਲ, ਪੱਤੇ ਅਤੇ ਕੱਚਾ ਮਾਸ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਪਰ ਜਦੋਂ ਤੋਂ ਮਨੁੱਖ ਨੇ ਅੱਗ ਦੀ ਖੋਜ ਕਰ ਲਈ ਉਦੋਂ ਤੋਂ ਉਸ ਨੇ ਮਾਸ ਨੂੰ ਭੁੰਨ ਕੇ ਖਾਣਾ ਸ਼ੁਰੂ ਕਰ ਦਿੱਤਾ | ਮਨੁੱਖ ਨੂੰ ਭੁੰਨਿਆ ਹੋਇਆ ਮਾਸ ਖਾਣ ਵਿਚ ਸੁਆਦ ਲੱਗਿਆ ਅਤੇ ਫਿਰ ਹੌਲੀ-ਹੌਲੀ ਮਨੁੱਖ ਨੇ ਭੋਜਨ ਨੂੰ ਅੱਗ ‘ਤੇ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ । ਫਿਰ ਮਨੁੱਖ ਨੇ ਆਪਣੇ ਅਨੁਭਵ ਪਾਲਕ ਅਤੇ ਗਿਆਨ ਨਾਲ ਭੋਜਨ ਪਦਾਰਥਾਂ ਨੂੰ ਪਕਾਉਣ ਲਈ ਅਨੇਕ ਢੰਗ ਲੱਭ ਲਏ । ਇਸ ਵਿਚ ਭੋਜਨ ਨੂੰ ਉਬਾਲ ਕੇ, ਭਾਫ਼ ਦੁਆਰਾ, ਭੁੰਨ ਕੇ ਅਤੇ ਤਲ ਕੇ ਪਕਾਇਆ ਜਾਣਾ ਸ਼ਾਮਿਲ ਹੈ । ਭੋਜਨ ਨੂੰ ਪਕਾਉਣ ਨਾਲ ਭੋਜਨ ਸੁਆਦੀ, ਹਲਕਾ ਅਤੇ ਪਚਣਯੋਗ ਬਣ ਜਾਂਦਾ ਹੈ ।
2 ਪ੍ਰਸ਼ਨ ਵਿਟਾਮਿਨ ‘ਸੀਂ ਕੀ ਹੈ ? ਇਸ ਤੇ ਨੋਟ ਲਿਖੋ ?
ਉੱਤਰ ਵਿਟਾਮਿਨ ਸੀ (Vitamin C)-ਵਿਟਾਮਿਨ ‘ਸੀ’ ਪਾਣੀ ਵਿਚ ਘੁਲਣਸ਼ੀਲ ਹੈ
ਕੰਮ-ਇਹ ਵਿਟਾਮਿਨ ਲਹੂ ਨੂੰ ਸਾਫ਼ ਰੱਖਦਾ ਹੈ ।
-ਦੰਦਾਂ ਨੂੰ ਮਜ਼ਬੂਤ ਰੱਖਦਾ ਹੈ ।
-ਜ਼ਖ਼ਮਾਂ ਤੇ ਟੁੱਟੀਆਂ ਹੱਡੀਆਂ ਨੂੰ ਵੀ ਜਲਦੀ ਠੀਕ ਕਰਦਾ ਹੈ ।
-ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ।
-ਗਲੇ ਨੂੰ ਠੀਕ ਰੱਖਦਾ ਹੈ ।
-ਜ਼ੁਕਾਮ ਤੋਂ ਬਚਾਉਂਦਾ ਹੈ ।
ਪਾਪੜੀ ਦੇ ਸੋਮੇ (Sources)—ਇਹ ਆਮ ਤੌਰ ਤੇ ਰਸਦਾਰ ਖੱਟੇ ਫਲਾਂ ਵਿਚ ਹੁੰਦਾ ਹੈ, ਜਿਵੇਂ-ਸੰਤਰਾ, ਸ਼ਲਗਮ ਮਾਲਟਾ, ਮੁਸੱਮੀ, ਅੰਗੂਰ, ਅਨਾਰ, ਨਿੰਬੂ, ਅਮਰੂਦ ਅਤੇ ਔਲਾ ਆਦਿ । ਇਸ ਤੋਂ ਬਿਨਾਂ ਹਰੀਆਂ ਸਬਜ਼ੀਆਂ, ਟਮਾਟਰ, ਬੰਦ ਗੋਭੀ, ਗਾਜਰ, ਪਾਲਕ, ਸ਼ਲਗਮ ਆਦਿ ਵਿਚ ਵੀ ਮਿਲਦਾ ਹੈ । ਵਿਟਾਮਿਨ ‘ਸੀਂ’ ਦੀ ਘਾਟ ਦੇ ਨਕਸਾਨ-ਵਿਟਾਮਿਨ ‘ਸੀ ਦੀ ਘਾਟ ਨਾਲ ਸਕਰਵੀ ਰੋਗ ਹੋ ਜਾਂਦਾ ਹੈ । ਹੱਥਾਂ-ਪੈਰਾਂ ਵਿੱਚ ਦਰਦ ਅਤੇ ਸੋਜ਼ ਆ ਜਾਂਦੀ ਹੈ । ਹੱਡੀਆਂ ਦਾ ਨਿਰਮਾਣ ਅਤੇ ਵਿਕਾਸ ਰੁਕ ਜਾਂਦਾ ਹੈ ਅਤੇ ਹੱਡੀਆਂ ਵਿੰਗੀਆਂ-ਟੇਢੀਆਂ ਹੋ ਜਾਂਦੀਆਂ ਹਨ । ਜ਼ਖ਼ਮ ਨਹੀਂ ਭਰਦੇ ਅਤੇ ਜਖ਼ਮਾਂ ਵਿਚੋਂ ਲਹੂ ਸਿੰਮਦਾ ਰਹਿੰਦਾ ਹੈ । ਦੰਦ ਕਮਜ਼ੋਰ ਹੋ ਜਾਂਦੇ ਹਨ | ਮਸੂੜਿਆਂ ਵਿਚੋਂ ਲਹੂ ਵਗਣ ਲੱਗ ਜਾਂਦਾ ਹੈ । ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ । ਅੱਖਾਂ ਦੇ ਘੇਰੇ ਕਾਲੇ ਪੈ ਜਾਂਦੇ ਹਨ । ਛੂਤ ਦੇ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ।
3 ਪ੍ਰਸ਼ਨ “ਮੋਟਾ ਆਹਾਰ” ਤੇ ਨੋਟ ਲਿਖੋ।
ਉੱਤਰ ਮੋਟਾ ਆਹਾਰ-ਮਨੁੱਖੀ ਭੋਜਨ ਵਿੱਚ ਰੇਸ਼ੇਦਾਰ ਕਾਰਬੋਹਾਈਡਰੇਟ ਨੂੰ ਮੋਟਾ ਆਹਾਰ ਆਖਦੇ ਹਨ | ਮੋਟਾ ਆਹਾਰ ਮਨੁੱਖੀ ਭੋਜਨ ਵਿਚ ਕੋਈ ਊਰਜਾ ਪ੍ਰਦਾਨ ਨਹੀਂ ਕਰਦਾ ਹੈ । ਇਹ ਪਚ ਕੇ ਬਿਨਾਂ ਕਿਸੇ ਪਰਿਵਰਤਨ ਦੇ ਮਲ ਨਿਕਾਸ ਕਿਰਿਆ ਰਾਹੀਂ ਬਾਹਰ ਨਿਕਲ ਜਾਂਦਾ ਹੈ ਕਿਉਂਕਿ ਇਸ ‘ਤੇ ਪਾਚਕ ਰਸਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਇਹ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਸਹਾਈ ਹੁੰਦਾ ਹੈ । ਇਹ ਭੋਜਨ ਵਿਚੋਂ ਪਾਣੀ ਨੂੰ ਸੋਖ ਕੇ ਬਚੇ ਹੋਏ ਪਦਾਰਥਾਂ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਅਤੇ ਉਹਨਾਂ ਨੂੰ ਵੱਡੀ ਆਂਤੜੀ ਰਾਹੀਂ ਬਾਹਰ ਕੱਢਣ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ । ਭੋਜਨ ਵਿਚ ਮੋਟਾ ਆਹਾਰ ਦੀ ਵੱਧ ਮਾਤਰਾ ਹੋਣ ਨਾਲ ਵਿਅਕਤੀ ਦੀ ਭੁੱਖ ਤੋਂ ਸੰਤੁਸ਼ਟੀ ਹੁੰਦੀ ਹੈ । ਪ੍ਰਾਪਤੀ ਦੇ ਸੋਮੇ-ਮੋਟਾ ਆਹਾਰ ਸਬਜ਼ੀਆਂ, ਫਲਾਂ, ਮੂਲੀ, ਸ਼ਲਗਮ, ਗਾਜਰ, ਖੀਰਾ, ਸਲਾਦ, ਹੋਰ ਬਨਸਪਤੀ ਖਾਧ-ਪਦਾਰਥਾਂ ਨੂੰ ਛਿਲਕੇ ਸਮੇਤ ਖਾਣ ਨਾਲ ਪ੍ਰਾਪਤ ਹੁੰਦਾ ਹੈ । ਮੋਟਾ ਆਹਾਰ ਦੀਆਂ ਹਾਨੀਆਂ-ਇਸ ਦੀ ਘਾਟ ਨਾਲ ਕਬਜ਼ ਅਤੇ ਇਸ ਨੂੰ ਵੱਧ ਮਾਤਰਾ ਵਿਚ ਲੈਣ ਨਾਲ ਦਸਤ ਆਦਿ ਲੱਗ ਜਾਂਦੇ ਹਨ ।

ਕੋਈ ਇਕ ਪ੍ਰਸ਼ਨ ਦਾ ਉੱਤਰ ਦਿਓ (1x 10=10)
ਪ੍ਰਸ਼ਨ : ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਸਿਧਾਂਤ ਹਨ ?
ਉੱਤਰ-ਭੋਜਨ ਪਕਾਉਣ ਦੇ ਮੁੱਖ ਸਿਧਾਂਤ-ਸਾਰੇ ਭੋਜਨ ਪਦਾਰਥ ਕੱਚੇ ਖਾਣ ਦੇ ਯੋਗ ਨਹੀਂ ਹੁੰਦੇ । ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਯੋਗ ਬਣਾਉਣ ਲਈ ਪਕਾਉਣਾ ਬਹੁਤ ਜ਼ਰੂਰੀ ਹੁੰਦਾ ਹੈ ।
ਭੋਜਨ ਪਕਾਉਣ ਸਮੇਂ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ –
-ਭੋਜਨ ਪਕਾਉਣ ਵਾਲਾ ਵਿਅਕਤੀ ਸਾਫ਼-ਸੁਥਰਾ ਤੇ ਅਰੋਗ ਹੋਣਾ ਚਾਹੀਦਾ ਹੈ ।
-ਭੋਜਨ ਪਕਾਉਣ ਵਾਲੀ ਥਾਂ ਸਾਫ਼ ਹੋਣੀ ਚਾਹੀਦੀ ਹੈ । ਇਸ ਨੂੰ ਜਾਲੀ ਲੱਗੀ ਹੋਈ ਹੋਣੀ ਚਾਹੀਦੀ ਹੈ ਤਾਂ ਜੋ ਮੱਖੀਆਂ, ਮੱਛਰ ਆਦਿ ਅੰਦਰ ਨਾ ਜਾ ਸਕਣ ।
-ਭੋਜਨ ਪਕਾਉਣ ਲਈ ਵਰਤੋਂ ਵਿਚ ਆਉਣ ਵਾਲੇ ਬਰਤਨ ਵੀ ਸਾਫ਼ ਹੋਣੇ ਚਾਹੀਦੇ ਹਨ ।
-ਰੋਟੀ ਪਕਾਉਣ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਆਟਾ ਚੰਗੀ ਤਰ੍ਹਾਂ ਗੁੰਨ੍ਹ ਕੇ ਰੱਖ ਲੈਣਾ ਚਾਹੀਦਾ ਹੈ । ਅਣਛਾਣੇ ਆਟੇ ਦੀ ਵਰਤੋਂ ਬਹੁਤ ਲਾਭਦਾਇਕ ਹੁੰਦੀ ਹੈ ।
-ਸਬਜ਼ੀਆਂ ਅਤੇ ਦਾਲਾਂ ਸਾਫ਼ ਪਾਣੀ ਵਿਚ ਚੰਗੀ ਤਰ੍ਹਾਂ ਦੋ ਤਿੰਨ ਵਾਰ ਧੋ ਕੇ ਪਕਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਹਨਾਂ ਉੱਪਰ ਛਿੜਕੀਆਂ ਦਵਾਈਆਂ ਸਾਫ਼ ਹੋ ਜਾਣ ।
-ਭੋਜਨ ਨੂੰ ਜ਼ਿਆਦਾ ਪਕਾਉਣਾ ਨਹੀਂ ਚਾਹੀਦਾ, ਇਸ ਤਰ੍ਹਾਂ ਕਰਨ ਨਾਲ ਇਸ ਦੇ ਤੱਤ ਨਸ਼ਟ ਹੋ ਜਾਂਦੇ ਹਨ । ਭੋਜਨ ਕੱਚਾ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਘੱਟ ਪਕਿਆ ਭੋਜਨ ਛੇਤੀ ਹਜ਼ਮ ਨਹੀਂ ਹੁੰਦਾ ।
-ਭਾਫ਼ ਦੁਆਰਾ ਪਰੈਸ਼ਰ ਕੁੱਕਰ ਵਿਚ ਤਿਆਰ ਕੀਤਾ ਭੋਜਨ ਬਹੁਤ ਲਾਭਦਾਇਕ ਹੁੰਦਾ ਹੈ । ਇਸ ਨਾਲ ਭੋਜਨ ਦੇ ਤੱਤ ਨਸ਼ਟ ਨਹੀਂ ਹੁੰਦੇ ।
-ਭੋਜਨ ਨੂੰ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ ।
ਜਾਂ
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ :- ਕਿਲ੍ਹਾ ਰਾਏਪੁਰ ਦਾ ਇਤਿਹਾਸ-ਰਾਏ ਲਾਲਾ ਨਾਂ ਦੇ ਇਕ ਵਿਅਕਤੀ ਨੇ 1560 ਈ: ਵਿਚ ਪਿੰਡ ਰਾਏਪੁਰ ‘ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਪੁੱਤਰਾਂ ਲਈ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ । ਪਿੰਡ ਰਾਏਪੁਰ ਜ਼ਿਲ੍ਹਾ ਲੁਧਿਆਣਾ ਦੇ ਦੱਖਣ ਵੱਲ ਨੂੰ ਗਿਆਰ੍ਹਾਂ ਕੁ ਮੀਲ ਦੀ ਦੂਰੀ ‘ਤੇ “ਡੇਹਲੋਂ (ਕਸਬੇ ਦਾ ਨਾਂ ਦੇ ਨੇੜੇ ਸਥਿਤ ਹੈ । ਪਿੰਡ ਕਿਲ੍ਹਾ ਰਾਏਪੁਰ ਰੇਲਵੇ ਲਾਈਨ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ ।ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਖੇਡ ਮੇਲੇ ਨੇ ਅਨੇਕ ਹੀ ਉਲੰਪੀਅਨ, ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ । ਜਿਵੇਂ ਕਿ ਸੁਖਵੀਰ ਸਿੰਘ ਗਰੇਵਾਲ (ਹਾਕੀ), ਜਗਨਿੰਦਰ ਸਿੰਘ ਹਾਕੀ), ਬਾਲ ਕ੍ਰਿਸ਼ਨ ਗਰੇਵਾਲ (ਹਾਕੀ), ਸੁਰਜੀਤ ਸਿੰਘ ਗਰੇਵਾਲ (ਹਾਕੀ), ਹਰਭਜਨ ਸਿੰਘ ਗਰੇਵਾਲ (ਐਥਲੈਟਿਕਸ) ਆਦਿ ਖਿਡਾਰੀ ਪੈਦਾ ਕੀਤੇ । ਇਹ ਖੇਡ ਮੇਲਾ ਅਨੇਕ ਹੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ ।

ਸਰਕਾਰੀ ਨੌਕਰੀਆਂ ਦੀ ਜਾਣਕਾਰੀ

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-

ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join