PSEB 8th Class Punjabi Bimonthly Paper July-August Sample Paper with Solution
ਜਮਾਤ- 8ਵੀ
ਵਿਸ਼ਾ : ਪੰਜਾਬੀ-ਬੀ
ਕੁੱਲ ਅੰਕ : 20
1 ਪ੍ਰਸ਼ਨ – ਕਿਸੇ ਚਾਰ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ (4×1=4)
i) ਉਂਗਲਾਂ ਤੇ ਨਚਾਉਣਾ (ਵੱਸ ਵਿਚ ਕਰਨਾ) – ਗੀਤਾ ਇੰਨੀ ਚੁਸਤ – ਚਲਾਕ ਹੈ ਕਿ ਆਪਣੀ ਨੂੰਹ ਨੂੰ ਉਂਗਲਾਂ ਤੇ ਨਚਾਉਂਦੀ ਹੈ।
ii) ਉਸਤਾਦੀ ਕਰਨੀ (ਚਲਾਕੀ ਕਰਨੀ) – ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
iii) ਅੱਖਾਂ ਉੱਤੇ ਬਿਠਾਉਣਾ (ਆਦਰ – ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
iv) ਅੰਗੂਠਾ ਦਿਖਾਉਣਾ (ਇਨਕਾਰ ਕਰਨਾ, ਸਾਥ ਛੱਡ ਦੇਣਾਂ) – ਮਤਲਬੀ ਮਿੱਤਰ ਔਖੇ ਸਮੇਂ ਅੰਗੂਠਾ ਦਿਖਾ ਜਾਂਦੇ ਹਨ।
v) ਸਿਰ ਫੇਰਨਾ (ਇਨਕਾਰ ਕਰਨਾ) – ਜਦੋਂ ਮੈਂ ਉਸ ਤੋਂ ਪੰਜ ਸੌ ਰੁਪਏ ਉਧਾਰ ਮੰਗੇ ਤਾਂ ਉਸਨੇ ਸਿਰ ਫੇਰ ਦਿੱਤਾ।
vi) ਹੱਥੀਂ ਛਾਂਵਾਂ ਕਰਨੀਆਂ (ਆਓ – ਭਗਤ ਕਰਨੀ) ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ।
2 ਪ੍ਰਸ਼ਨ ਹੇਠਾਂ ਦਿੱਤੇ ਵਿਸ਼ਰਾਮ ਚਿੰਨ੍ਹਾਂ ਦੇ ਨਾਮ ਲਿਖੋ। (2))
?…………………… (ਪ੍ਰਸ਼ਨਿਕ ਚਿੰਨ੍ਹ)
……………………… । (ਡੰਡੀ)
!………………………. (ਵਿਸਮਿਕ ਚਿੰਨ੍ਹ)
:……………………. (ਦੁਬਿੰਦੀ)
3 ਪ੍ਰਸ਼ਨ ਪੜਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ ਦੇ ਨਾਂ ਲਿਖੋ। (2)
ਉੱਤਰ – ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗ੍ਹਾ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ; ਜਿਵੇਂ-ਮੈਂ, ਅਸੀਂ, ਸਾਡਾ, ਤੂੰ, ਤੁਸੀਂ, ਤੁਹਾਡਾ, ਇਹ, ਉਹ, ਆਪ ਆਦਿ।
ਪੜਨਾਂਵ ਛੇ ਪ੍ਰਕਾਰ ਦੇ ਹੁੰਦੇ ਹਨ
1 ਪੁਰਖਵਾਚਕ ਪੜਨਾਂਵ
2 ਨਿੱਜਵਾਚਕ ਪੜਨਾਂਵ
3 ਸੰਬੰਧਵਾਚਕ ਪੜਨਾਂਵ
4 ਪ੍ਰਸ਼ਨਵਾਚਕ ਪੜਨਾਂਵ
5 ਨਿਸ਼ਚੇਵਾਚਕ ਪੜਨਾਂਵ
6 ਅਨਿਸਚੇਵਾਚਕ ਪੜਨਾਂਵ
4 ਪ੍ਰਸ਼ਨ ਵਿਰੋਧੀ ਸ਼ਬਦ ਲਿਖੋ (2)
1 ਆਪਣਾ – ਪਰਾਇਆ
2 ਦੁਸ਼ਮਣ – ਦੋਸਤ
3 ਆਲਸੀ – ਚੁਸਤ
4 ਇੱਜਤ – ਬੇਜ਼ਤੀ
4 ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ (5
i) ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ-ਭਗਤਾਂ ਦਾ ਜ਼ਿਕਰ ਆਇਆ ਹੈ ?
ਉੱਤਰ – ਇਸ ਕਵਿਤਾ ਵਿਚ ਭਾਰਤ ਦੀ ਆਨ – ਸ਼ਾਨ ਨੂੰ ਕਾਇਮ ਰੱਖਣ ਵਾਲੇ ਬਹੁਤ ਸਾਰੇ ਦੇਸ਼ – ਭਗਤਾਂ ਦਾ ਜ਼ਿਕਰ ਆਇਆ ਹੈ; ਜਿਵੇਂ ਕਿ ਰਾਜਾ ਪੋਰਸ, ਸ਼ਿਵਾਜੀ, ਰਾਣਾ ਪ੍ਰਤਾਪ, ਰਾਣੀ ਝਾਂਸੀ, ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ, ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰ, ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਬਾਬੇ, ਸ: ਭਗਤ ਸਿੰਘ, ਸ: ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਆਦਿ।
ii) ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ?
ਉੱਤਰ -ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਇਕ ਵਾਰੀ ਡਰਾਉਣੀ ਜਰਨੈਲੀ ਸੜਕ ਪਾਰ ਕਰ ਕੇ ਖੇਤ ਵਿਚ ਜਾਣਾ ਪੈਂਦਾ ਸੀ, ਕਿਉਂਕਿ ਉੱਥੇ ਉਨ੍ਹਾਂ ਨੇ ਕੰਮ ਕਰਦੇ ਬਾਪੁ ਅਤੇ ਕਾਮੇ ਨੂੰ ਰੋਟੀ ਫੜਾਉਣੀ ਹੁੰਦੀ ਸੀ।
iii) ਸਮੇਂ ਦੇ ਬੀਤਣ ਨਾਲ ਇਸ ਮੇਲੇ ਵਿੱਚ ਕਿਹੜਾ ਅੰਤਰ ਦੇਖਣ ਨੂੰ ਮਿਲਦਾ ਹੈ ?
ਉੱਤਰ : ਸਮੇਂ ਦੇ ਬੀਤਣ ਨਾਲ ਇਸ ਮੇਲੇ ਦਾ ਰੰਗ – ਢੰਗ ਬਦਲ ਗਿਆ ਹੈ। ਹੁਣ ਇਸ ਵਿਚ ਪੁਰਾਣੀ ਤਕਨੀਕ ਦੀਆਂ ਫੋਟੋਗ੍ਰਾਫ਼ਰਾਂ ਦੀਆਂ ਦੁਕਾਨਾਂ ਨਹੀਂ ਦਿਖਾਈ ਦਿੰਦੀਆਂ ਬਲਦਾਂ ਦੀ ਲਗਦੀ ਭਾਰੀ ਮੰਡੀ ਵੀ ਕਈ ਸਾਲਾਂ ਤੋਂ ਗਾਇਬ ਹੈ। ਸ਼ਿੰਗਾਰੇ ਹੋਏ ਉਨਾਂ ਦੀ ਮੰਡੀ ਵੀ ਹੁਣ ਰਵਾਇਤ ਮਾਤਰ ਰਹਿ ਗਈ ਹੈ। ਕੋਈ ਵੇਲਾ ਸੀ, ਜਦੋਂ ਪਸ਼ੂਆਂ ਦੇ ਵਪਾਰੀ ਦੂਰ – ਦੁਰਾਡੇ ਇਲਾਕਿਆਂ ਤੋਂ ਆਉਂਦੇ ਸਨ ਤੇ ਲਾਹੌਰ ਤੋਂ ਆਈਆਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਸਨ।
iv) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ? ਉਹਨਾਂ ਦੇ ਮਾਤਾ-ਪਿਤਾ ਦਾ ਕੀ। ਨਾਂ ਸੀ ?
ਉੱਤਰ : ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਹੋਇਆ ਆਪ ਦੇ ਪਿਤਾ ਜੀ ਦਾ ਨਾਂ ਗੁਰੂ ਰਾਮ ਦਾਸ ਜੀ ਮਾਤਾ ਜੀ ਦਾ ਨਾਂ ਬੀਬੀ ਭਾਨੀ ਸੀ।
v) ਉੱਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ ?
ਉੱਤਰ : ਉੱਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਿਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਕੋਈ ਚੀਜ਼ ਉਸ ਦੇ ਰਾਹ ਨੂੰ ਰੋਕ ਨਹੀਂ ਸਕਦੀ।
For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-
The Punjab School Education Board Final Exams for Class 5th ,8th, 10th and 12th has…
pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…
9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…
10th Class PSEB English September Term Term Exam EnglishSeptember-2023Class X MM:80SECTION A – Reading Comprehension…
PSEB 6th to 12th September Terms Exams Postponed and New Date sheet Released Punjab School…
PSEB 9th Class Punjabi B Bimonthly Paper PSEB 9th Class Punjabi B Bimonthly Paper July-August…
This website uses cookies.