9th Bimonthly

PSEB 9th Class ਪੰਜਾਬੀ-ਏ (Punjabi-A) Bimonthly July-August Sample Paper 2023 with Solution

PSEB 9th Class Punjabi A Bimonthly Paper

PSEB 9th Class Punjabi-A Bimonthly Paper July-August Sample Paper with Solution

ਜਮਾਤ- 9ਵੀ
ਵਿਸ਼ਾ : ਪੰਜਾਬੀ-ਏ
ਕੁੱਲ ਅੰਕ : 20

1 ਪ੍ਰਸ਼ਨ – ਸਮਾਂ ਜਾਂ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦਾ ਕੇਂਦਰੀ ਭਾਵ ਲਿਖੋ। (3)
ਉੱਤਰ – ਕੇਂਦਰੀ ਭਾਵ ਸਮਾਂ:– ਸਮਾਂ ਕਵਿਤਾ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਇਸ ਕਵਿਤਾ ਵਿਚ ਭਾਈ ਸਾਹਿਬ ਦੱਸਦੇ ਹਨ ਕਿ ਸਮਾਂ ਸਦਾ ਚਲਾਇਮਾਨ ਹੈ। ਮਨੁੱਖ ਇਸ ਨੂੰ ਕਿਸੇ ਹੀਲੇ ਨਾਲ ਵੀ ਰੋਕ ਨਹੀਂ ਸਕਦਾ। ਇਸ ਕਰਕੇ ਇਸਨੂੰ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਗਾ ਕੇ ਸਫ਼ਲ ਕਰਨਾ ਚਾਹੀਦਾ ਹੈ।
ਕੇਂਦਰੀ ਭਾਵ ਟੁਕੜੀ ਜੱਗ ਤੋਂ ਨਿਆਰੀ :- ਟੁਕੜੀ ਜੱਗ ਤੋ ਨਿਆਰੀ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਇਸ ਕਵਿਤਾ ਵਿਚ ਭਾਈ ਸਾਹਿਬ ਦੱਸਦੇ ਹਨ ਕਿ ਕਸ਼ਮੀਰ ਦੀ ਅਦਬੁੱਧ ਨਜਾਰਿਆਂ ਨਾਲ ਭਰੀ ਧਰਤੀ ਦਾ ਨਿਰਮਾਣ ਕੁਦਰਤੀ ਦੇ ਵੀ ਨੇ ਆਪ ਕੀਤਾ ਹੈ। ਇਸ ਧਰਤੀ ਨੂੰ ਕੋਈ ਆਸਮਾਨੀ ਛੋਹ ਪ੍ਰਾਪਤ ਹੈ।
2 ਪ੍ਰਸ਼ਨ – ਗੁਰੂ ਨਾਨਕ ਦੇਵ ਜੀ, ਜੈ ਰਾਮ ਤੇ ਨਵਾਬ ਦਉਲਤਖਾਨ ਦੌਲਤ ਖਾਨ ਦੀ ਵਾਰਤਾਲਾਪ ਨੂੰ ਲਿਖੋ। (2)
ਉੱਤਰ :- ਜੈ ਰਾਮ ਨੇ ਨਵਾਬ ਦਉਲਤਖਾਨ ਕੋਲ ਜਾ ਕੇ ਬੇਨਤੀ ਕੀਤੀ ਕੀ ਉਸਦਾ ਸਾਲਾ ਉਸਨੂੰ ਮਿਲਣਾ ਚਾਹੁੰਦਾ ਹੈ। ਆਗਿਆ ਮਿਲਣ ਤੇ ਜੈ ਰਾਮ ਗੁਰੂ ਨਾਨਕ ਦੇਵ ਜੀ ਨੂੰ ਉਸ ਕੋਲ ਲੈ ਗਿਆ। ਗੁਰੂ ਜੀ ਉਸ ਨੂੰ ਕੁਝ ਨਜ਼ਰਾਨਾ ਲੈ ਕੇ ਮਿਲੇ। ਜੈ ਰਾਮ ਤੋਂ ਗੁਰੂ ਜੀ ਦਾ ਨਾਮ ਪੁੱਛਣ ਤੋਂ ਮਗਰੋਂ ਖਾਨ ਨੇ ਕਿਹਾ ਕਿ ਉਹ ਉਸਨੂੰ ਦਿਆਨਤਦਾਰ ਨਜ਼ਰ ਆਉਂਦਾ ਹੈ। ਇਸ ਲਈ ਇਸ ਨੂੰ ਮੋਦੀਖਾਨੇ ਦਾ ਕੰਮ ਸੌਂਪ ਦਿਓ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਖੁਸ਼ ਹੋਏ ਅਤੇ ਖਾਨ ਨੇ ਸਿਰੋਪਾਓ ਦਿੱਤਾ।
ਜਾਂ
ਪ੍ਰਸ਼ਨ -ਸੁਲਤਾਨ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦਾ ਨਿੱਤ ਕੀ ਕਰਮ ਸੀ?
ਉੱਤਰ- ਸੁਲਤਾਨ ਰਹਿੰਦਿਆਂ ਗੁਰੂ ਜੀ ਹਰ ਰੋਜ਼ ਸੰਗਤ ਨਾਲ ਪ੍ਰਸ਼ਾਦਾ ਛਕਦੇ ਅਤੇ ਰਾਤ ਨੂੰ ਸਭ ਨਾਲ ਮਿਲ ਕੇ ਕੀਰਤਨ ਕਰਦੇ। ਇੱਕ ਪਹਿਰ ਰਾਤ ਰਹਿੰਦਿਆਂ ਨੂੰ ਗੁਰੂ ਜੀ ਦਰਿਆ ਉੱਤੇ ਇਸ਼ਨਾਨ ਕਰਨ ਲਈ ਚਲੇ। ਚਲੇ ਜਾਂਦੇ। ਅਤੇ ਸਵੇਰ ਹੁੰਦੇ ਸਾਰ ਹੀ ਮੋਦੀ ਖਾਨੇ ਜਾ ਕੇ ਹਿਸਾਬ ਕਰਨ ਲੱਗ ਜਾਂਦੇ।

3 ਪ੍ਰਸ਼ਨ- ਲੇਖਕ ਨੂੰ ਕੱਲੋ ਲਾਲਚੀ ਕਿਉਂ ਜਾਪੀ? (2)
ਉੱਤਰ – ਲੇਖਕ ਨੂੰ ਕੱਲੋ ਇਸ ਕਰਕੇ ਲਾਲਚੀ ਜਾਪੀ ਕਿਉਂਕਿ ਜਦੋਂ ਉਸਨੇ ਉਸ ਨੂੰ ਮਜਦੂਰੀ ਲੈਣ ਲਈ ਖੜ੍ਹੀ ਸਮਝ ਕੇ ਉਸ ਵਲ ਆਨਾ ਸੁੱਟਿਆ ਤਾਂ ਉਸ ਨੇ ਉਹ ਨਾ ਚੁੱਕਿਆ ਤੇ ਲੇਖਕ ਵੱਲ ਤਕ ਕੇ ਆਪਣੀ ਨਜ਼ਰ ਪਰੇ ਹਟਾ ਲਈ। ਲੇਖਕ ਨੂੰ ਜਾਪਿਆ ਕੀ ਉਹ ਲਾਲਚੀ ਹੈ ਅਤੇ ਹੋਰ ਪੈਸੇ ਚਾਹੁੰਦੇ ਹੈ , ਜਦਕਿ ਉਸਦਾ ਕੰਮ ਇੰਨਾ ਨਹੀਂ ਸੀ। ਲੇਖਕ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਇਕ ਹੋਰ ਆਨਾ ਸੁੱਟਿਆ ਪਰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਲੇਖਕ ਨੂੰ ਪੱਕਾ ਯਕੀਨ ਹੋ ਗਿਆ ਕਿ ਉਹ ਲਾਲਚੀ ਹੈ।
ਜਾਂ
ਪ੍ਰਸ਼ਨ – ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਟ ਕੀਤੀ ਸੀ ?
ਉੱਤਰ – ਕੱਲੋ ਲੇਖਕ ਨੂੰ ਅੰਬਾਂ ਦੀ ਟੋਕਰੀ ਸੌਗਾਤ ਵਜੋਂ ਭੇਂਟ ਕੀਤੀ। ਉਹ ਇਹ ਅੰਬ ਲੇਖਕ ਦੀ ਪਤਨੀ ਨੂੰ ਭੇਜਣਾ ਚਾਹੁੰਦੀ ਸੀ।

4 ਪ੍ਰਸ਼ਨ – ਗਊਮੁੱਖਾ ਸ਼ੇਰਮੁੱਖਾ ਇਕਾਂਗੀ ਦੇ ਲੇਖਕ ਦਾ ਕੀ ਨਾਮ ਹੈ ? ਇਕਾਂਗੀ ਵਿਚਲੇ ਤਿੰਨ ਪਾਤਰਾਂ ਦੇ ਨਾਂ ਲਿਖੋ (2)
ਉੱਤਰ – ਗਊਮੁੱਖਾ ਸ਼ੇਰਮੁੱਖਾ ਇਕਾਂਗੀ ਦਾ ਲੇਖਕ ਗੁਰਚਰਨ ਸਿੰਘ ਜਸੂਜਾ ਹੈ। ਸ਼ਰਨ ਸਿੰਘ, ਕ੍ਰਿਸ਼ਨ ਦੇਈ ਅਤੇ ਸੁਦਰਸ਼ਨ ਇਕੰਗੀ ਦੇ ਮੁੱਖ ਪਾਤਰ ਹਨ

5 ਪ੍ਰਸ਼ਨ – ਬੰਦੇ ਦਾ ਸਵੇਰੇ 6:00 ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਅਤੇ ਕਿਉ? (2)
ਉੱਤਰ – ਬੰਦੇ ਦਾ ਸਵੇਰੇ ਉਸ ਸਮੇਂ ਰਿਕਸ਼ਾ ਲੈ ਕੇ ਸਟੇਸ਼ਨ ਤੇ ਪਹੁੰਚਣ ਦਾ ਪ੍ਰੋਗਰਾਮ ਸੀ ਕਿਉਂਕਿ ਅੱਜ ਵੀ ਉਹ ਹਰ ਰੋਜ਼ ਵਾਂਗ ਓਥੇ ਪਹੁੰਚ ਕੇ ਕਾਲਕਾ ਮੇਲ ਦੀਆਂ ਸਵਾਰੀਆਂ ਵਿੱਚੋਂ ਕੁਝ ਸਵਾਰਿਆ ਲੈਣਾ ਚਾਹੁੰਦਾ ਸੀ।
ਜਾਂ
ਇੱਕ ਹੋਰ ਨਵਾਂ ਸਾਲ ਨਾਵਲ ਦਾ ਲੇਖਕ ਕੌਣ ਹੈ? ਇਸ ਵਿਚਲੇ ਕਿਸੇ ਤਿੰਨ ਪਾਤਰਾਂ ਦੇ ਨਾਮ ਲਿਖੋ?
ਉੱਤਰ – ਇੱਕ ਹੋਰ ਨਵਾਂ ਸਾਲ ਨਾਵਲ ਦਾ ਲੇਖਕ ਨਿਰੰਜਨ ਤਸਨੀਮ ਹੈ। ਬੰਤਾ, ਬੰਦੇ ਦੀ ਪਤਨੀ ਤਾਰੋ , ਤੇ ਬੰਦੇ ਦਾ ਪੁੱਤਰ ਫੁੰਮਣ ਇਸ ਨਾਵਲ ਦੇ ਪਾਤਰ ਹਨ

6 ਪ੍ਰਸ਼ਨ ਸ਼ੁੱਧ ਕਰਕੇ ਲਿਖੋ। (3)
i) ਕਨਕ ਵੋਰੀ ਬੀਚ ਪਾਓ।
ਕਣਕ ਬੋਰੀ ਵਿਚ ਪਾਓ
ii) ਵਾਂਦਰ ਜੰਗਲ ਬਿਚ ਰਹਿੰਦੈ ਹਨ।
ਬਾਂਦਰ ਜੰਗਲ ਵਿਚ ਰਹਿੰਦੇ ਹਨ
7 ਪ੍ਰਸ਼ਨ – ਸ਼ੁੱਧ ਕਰਕੇ ਲਿਖੋ। (3)
i) ਦੁਪੈਹਰ – ਦੁਪਹਿਰ
ii) ਸ਼ੈਰ – ਸ਼ਹਿਰ
iii) ਸਹਿਤ – ਸਿਹਤ
iv) ਅਬਿਆਸ – ਅਭਿਆਸ
v) ਪਾਜਾਮਾ – ਪਜਾਮਾ
vi) ਚਾਲਾਕ – ਚਲਾਕ

8 ਪ੍ਰਸ਼ਨ ਕਿਸੇ ਦੋ ਨੂੰ ਵਾਕਾਂ ਵਿਚ ਵਰਤੋਂ। (3)
i) ਉਸਤਾਦੀ ਕਰਨੀ – ਬੇਈਮਾਨ ਲੋਕ ਆਪਣੇ ਕਰੀਬੀਆਂ ਦੇ ਨਾਲ ਵੀ ਉਸਤਾਦੀ ਕਰ ਜਾਂਦੇ ਹਨ।
ii) ਉੱਚਾ ਨੀਵਾਂ ਬੋਲਣਾ – ਅੱਜ ਕੱਲ ਭਾਵੇਂ ਕੋਈ ਛੋਟੀ ਨੌਕਰੀ ਕਰ ਰਿਹਾ ਹੋਵੇ ਕੋਈ ਵੀ ਉੱਚਾ ਨੀਵਾਂ ਬੋਲਣਾ ਪਸੰਦ ਨਹੀਂ ਕਰਦਾ
iii) ਇਕੋ ਤਕੜੀ ਦੇ ਵੱਟੇ ਹੋਣਾ – ਚੋਰ ਭਾਵੇਂ ਕਿਸੇ ਵੀ ਦੇਸ਼ ਹੋਵੇ ਇੱਕੋ ਤਕੜੀ ਦੇ ਵੱਟੇ ਹੁੰਦੇ ਹਨ।
iv) ਹੱਥ ਵਧਾਉਣਾ – ਵਿਦਿਆਰਥੀਆਂ ਨੂੰ ਵਿਹਲੇ ਸਮੇਂ ਆਪਣੇ ਮਾਤਾ-ਪਿਤਾ ਨਾਲ ਹੱਥ ਵਧਾਉਣਾ ਚਾਹੀਦਾ ਹੈ।


For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-

punjabivaranmala

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.