Punjabi

9th Class PSEB Punjabi-A (ਪੰਜਾਬੀ-ਏ) September Sample Test Paper with Solution 2023

pseb 9th classs Punjab A Paper 2023

ਮਾਡਲ ਪ੍ਰਸ਼ਨ ਪੱਤਰ
ਵਿਸ਼ਾ : ਪੰਜਾਬੀ-ਏ
ਜਮਾਤ : 9ਵੀ
ਸਮਾਂ : 3 ਘੰਟੇ
ਕੁੱਲ ਅੰਕ : 65
ਪ੍ਰ 1. ਸੁੰਦਰ ਲਿਖਾਈ : 5
ਪ੍ਰ 2.ਸਾਰੇ ਪ੍ਰਸ਼ਨ ਲਾਜ਼ਮੀ ਹਨ :- 10
i) ਵਿਸਾਖੀ ਦੇ ਮੇਲੇ ਦੇ ਸਮੇਂ ਬੂਰ ਕਿਸ ਨੂੰ ਪਿਆ ਹੈ ?
ਉੱਤਰ ਅੰਬਾਂ ਨੂੰ
ii) “ਵਗਦੇ ਪਾਣੀ” ਕਵਿਤਾ ਕਿਸ ਦੀ ਰਚਨਾ ਹੈ?
ਉੱਤਰ: ਡਾ. ਦੀਵਾਨ ਸਿੰਘ ਕਾਲੇਪਾਣੀ
iii) ਸੁੰਦਰੀ ਨੇ ਨੌਜਵਾਨ ਤੋਂ ਕੀ ਮੰਗਿਆ?
ਉੱਤਰ:- ਮਾਂ ਦਾ ਦਿਲ
iv) ਕਵੀ ਅਨੁਸਾਰ ਅਸੀਂ ਕਪਲਾ ਗਾਂ ਗਊ ਨੂੰ ਕਿਸ ਚੀਜ਼ ਨਾਲ ਵਟਾ ਲਿਆ ਹੈ?
ਉੱਤਰ :- ਖੋਤੀ ਨਾਲ
v) ਨੋ ਮੈਨਜ਼ ਲੈਂਡ ਕੀ ਹੈ?
ਉੱਤਰ ਢਾਰਾ ਤੇ ਗੱਡੀ ਦਾ ਪਹੀਆ
vi) ਕਾਂਤੀ ਨੇ ਬਾਸ਼ੀਰੇ ਨੂੰ ਕੀ ਦਿੱਤਾ?
ਉੱਤਰ : ਰੰਗ-ਬਰੰਗੀ ਜਰਸੀ
vii) ਸੁਦਰਸ਼ਨ ਨੇ ਕਿਹੜੀ ਜਮਾਤ ਪਾਸ ਕੀਤੀ ਸੀ ?
ਉੱਤਰ ਦਸਵੀ
viii) ਗਲੀ ਵਿੱਚ ਸਭ ਤੋਂ ਪਹਿਲਾਂ ਕੋਣ ਆਇਆ ?
ਉੱਤਰ ਛਾਬੜੀ ਵਾਲਾ
ix) ਵੱਡੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ
ਉੱਤਰ ਕਈ ਪ੍ਰਕਾਰ ਦੇ
x) ਵਹਿਮੀ ਤਾਇਆ ਲੇਖ ਦਾ ਲੇਖਕ ਕੌਣ ਹੈ?
ਉਤਰ ਸੁਬਾ ਸਿੰਘ

ਪ੍ਰ 3. ਹੇਠ ਲਿਖੇ ਕਾਵੀ-ਬੰਦਾ ਵਿੱਚੋ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।
i) ਆਣਾ ਜਾਣਾ ਫੇਰੇ ਪਾਣਾ,
ਤੁਰਿਆਂ ਰਹਿਣਾ ਅੱਖ ਨਾ ਲਾਣਾ,
ਹੁਕਮਾਂ ਅੰਦਰ ਵਾਂਗ ਫੁਹਾਰੇ,
ਮੁੜ ਮੁੜ ਚੜ੍ਹਦਾ ਲਹਿੰਦਾ ਜਾਏ,
ਨੀਰ ਨਦੀ ਦਾ ਵਹਿੰਦਾ ਜਾਏ

ਪ੍ਰਸੰਗ:– ਇਹ ਕਾਵ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਹਿੰਦੇ ਜਾਏ’ ਵਿਚੋ ਲਿਆ ਗਿਆ ਹੈ। ਇਨ੍ਹਾਂ ਲਾਈਨਾਂ ਵਿਚ ਕਵੀ ਦੱਸਦਾ ਹੈ ਕਿ ਸਮੁੰਦਰ ਵਿਚ ਪਾਣੀ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਅਤੇ ਕੁਦਰਤ ਦੇ ਹੁਕਮ ਵਿੱਚ ਪਾਣੀ ਦਾ ਇਹ ਚੱਕਰ ਚਲਦਾ ਰਹਿੰਦਾ ਹੈ।
ਵਿਆਖਿਆ:- ਕਵੀ ਕਹਿੰਦਾ ਹੈ ਕਿ ਪਾਣੀ ਦਾ ਕੰਮ ਪਹਾੜਾਂ ਤੋਂ ਸਮੁੰਦਰ ਵੱਲ ਵਧਣਾ ਅਤੇ ਗਰਮੀ ਨਾਲ ਭਾਫ ਬਣ ਕੇ ਫਿਰ ਬਦਲਾਂ ਦੇ ਰਾਹੀਂ ਵਰਖਾ ਦੇ ਰੂਪ ਵਿੱਚ ਪਹਾੜਾਂ ਵਿੱਚ ਪਹੁੰਚਦਾ ਹੈ। ਇਹ ਆਉਣਾ ਜਾਣਾ ਵਾਰ-ਵਾਰ ਚੱਲਦਾ ਰਹਿੰਦਾ ਹੈ। ਉਹ ਆਰਾਮ ਨਹੀਂ ਕਰਦਾ ਤੇ ਆਪਣੇ ਮਾਲਕ ਦੇ ਹੁਕਮ ਵਿਚ ਬੱਝੇ ਉਹ ਆਰੇ ਵਾਂਗ, ਕੁਦਰਤ ਦੇ ਹੁਕਮ ਵਿੱਚ ਚੜ੍ਹਦਾ ਅਤੇ ਲੈਂਦਾ ਰਹਿੰਦਾ ਹੈ। ਇਸ ਤਰ੍ਹਾਂ ਨਦੀ ਦਾ ਪਾਣੀ ਵਹਿੰਦਾ ਜਾਂਦਾ ਹੈ। ਇਸੇ ਤਰਾਂ ਦਾ ਹਾਲ ਵੀ ਮਨੁੱਖੀ ਜੀਵਨ ਦਾ ਹੈ।
ii) ਹੋ! ਅਜੇ ਸੰਭਾਲ ਇਸ ਸਮੇਂ ਨੂੰ,
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ

ਪ੍ਰਸੰਗ:- ਸੂਫੀ ਕਾਵ ਟੋਟਾ ਪੰਜਾਬੀ ਦੀ ਪਾਠ ਪੁਸਤਕ “ਸਾਹਿਤ ਮਾਲਾ” ਵਿਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਨਾਮ ਸਿਮਰਨ ਅਤੇ ਹੋਰ ਚੰਗੇ ਕੰਮਾਂ ਵਿੱਚ ਲਾਕੇ ਜੀਵਨ ਸਫਲ ਕਰਨ ਲਈ ਕਿਹਾ ਹੈ।
ਵਿਆਖਿਆ:- ਭਾਈ ਸਾਹਿਬ ਲਿਖਦੇ ਹਨ ਕਿ ਹੇ ਮਨੁੱਖ! ਤੂੰ ਅਜੇ ਵੀ ਸੰਭਲ ਜਾ ਅਤੇ ਜੋ ਸਮਾਂ ਤੇਰੇ ਕੋਲ ਹੈ। ਉਸ ਦੀ ਸੰਭਾਲ ਕਰ ਲੈ, ਵਰਤਮਾਨ ਸਮਾਂ ਅਜੇ ਤੇਰੇ ਹੱਥ ਵਿਚ ਹੈ, ਤੂੰ ਉਸ ਨੂੰ ਨਾਮ-ਸਿਮਰਨ, ਸਤਿਸੰਗ ਅਤੇ ਚੰਗੇ ਕਰਮਾ ਵਿੱਚ ਲਾ ਕੇ ਸਫਲ ਕਰ ਲੈ। ਜੇ ਤੂੰ ਇੰਜ ਨਾ ਕੀਤਾ ਤਾਂ ਸਮੇਂ ਨੇ ਬਹੁਤ ਤੇਜ਼ ਚਾਲ ਚਲਦੇ ਹੋਏ ਤੇਰੇ ਹੱਥੋਂ ਨਿਕਲ ਜਾਣਾ ਹੈ। ਕਿਉਂਕਿ ਸਮੇਂ ਨੂੰ ਰੁਕਣ ਦੀ ਜਾਂਚ ਹੀ ਨਹੀਂ ਹੈ। ਜੇਕਰ ਸਮਾਂ ਇੱਕ ਵਾਰੀ ਲੰਘ ਜਾਵੇ ਤਾਂ ਇਹ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਤੈਨੂੰ ਆਪਣਾ ਵਰਤਮਾਨ ਸਮਾਂ ਸਫਲ ਬਣਾਉਣ ਲਈ ਹਰ ਸਮੇਂ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ।
iii) ਸਾਦੇ ਸਾਦੇ ਚਿਹਰੇ, ਬੇਨਿਕਾਬ ਜਿਹੇ,
ਨਾ ਛੁਪਦੇ ਨ ਛੁਪਾਂਦੇ ਕੁਝ ਆਪਣਾ।
ਨੰਗੇ ਨੰਗੇ ਦਿਲ ਇਨ੍ਹਾਂ ਦੇ,
ਭੋਲੇ ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ।
ਇਨ੍ਹਾਂ ਦੀ ਗ਼ਰੀਬੀ ਨਿੱਕੀ,
ਇਨ੍ਹਾਂ ਦਾ ਸੰਤੋਖ ਵੱਡਾ,
ਇਹ ਠੰਢੇ ਪਾਣੀ ਵਾਂਗ,
ਮੇਰੇ ਜੀ ਨੂੰ ਠਾਰਦੇ।

ਪ੍ਰਸੰਗ:- ਇਹ ਕਾਵ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ “ਸਾਹਿਤ ਮਾਲਾ” ਵਿੱਚ ਦਰਦ ਪ੍ਰੋਫੈਸਰ ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ” ਪੰਜਾਬ ਦੇ ਮਜੂਰ” ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਮਜ਼ਦੂਰਾਂ ਦਾ ਸੁਭਾਅ, ਸਾਫ ਦਿਲ, ਭੋਲੇ ਮਨ, ਗਰੀਬੀ ਬੇਪ੍ਰਵਾਹੀ ਆਪੇ ਸਬਰ ਸੰਤੋਖ ਵਰਗੇ ਗੁਣਾਂ ਦੀ ਪ੍ਰਸੰਸਾ ਕਰਦਾ ਹੈ ਜੋ ਉਸ ਦੇ ਦਿਲ ਨੂੰ ਠਾਰਦੇ ਹਨ।
ਵਿਆਖਿਆ:- ਕਵੀ ਕਹਿੰਦਾ ਹੈ ਕਿ ਮੈਨੂੰ ਪੰਜਾਬ ਦੇ ਮਜ਼ਦੂਰ ਉਹਨਾਂ ਦੀ ਗੁਣਾ ਕਰਕੇ ਉਹ ਚੰਗੇ ਲੱਗਦੇ ਹਨ। ਇਨ੍ਹਾਂ ਦੀ ਜੀਵਨ ਦੇ ਰੂਪ ਵਿਚ ਸੁਪਨਿਆਂ ਦੇ ਖ਼ਿਆਲ ਨਿੱਕੇ ਨਿੱਕੇ ਹਨ। ਇਨ੍ਹਾਂ ਦੇ ਨਿੱਕੇ ਨਿੱਕੇ ਸੁਪਨਿਆਂ ਵਿੱਚ ਵੀ ਇਨ੍ਹਾਂ ਦੀਆਂ ਜ਼ਿੰਦਗੀਆਂ ਢਲੀਆਂ ਹੋਈਆਂ ਹੈ। ਇਨ੍ਹਾਂ ਦੇ ਚਿਹਰੇ ਸਾਦੇ ਤੇ ਨੰਗੇ ਹਨ। ਸਾਹਬ ਇਹ ਕੁਝ ਵੀ ਛੁਪਾਉਂਦੇ ਨਹੀਂ ਹਨ. ਇਨ੍ਹਾਂ ਦਾ ਗ਼ਰੀਬੀ ਵਾਲਾ ਜੀਵਨ ਬਹੁਤ ਨਿੱਕਾ ਹੈ. ਪਰ ਇਨ੍ਹਾਂ ਦਾ ਸਬਰ ਸੰਤੋਖ ਬਹੁਤ ਵੱਡਾ ਹੈ। ਇਨ੍ਹਾਂ ਦੀ ਇਹ ਸਾਰੇ ਗੁਣ ਮੇਰੇ ਦਿਲ ਨੂੰ ਠੰਢੇ ਪਾਣੀ ਵਾਂਗ ਠਾਰਦੇ ਹਨ


iv) ਵਧਦੀ ਜਾਵੇ ਵਧਦੀ ਜਾਵੇ ਤਾਂ ਕਿ ਕਿਸੇ ਵੀ ਵਧਦੀ ਜਾਵੇ।
ਕਿਧਰੋਂ ਭਿਣਕ ਭਈ ਭੋਰੇ ਦੀ, ਇਕ ਦੂਜੇ ਨੂੰ ਖ਼ਬਰ ਪਹੁੰਚਾਵਾਂ ਵੇ।
ਵੱਧਦੀ ਜਾਵੇ ਵਧਦੀ ਜਾਵੇ

ਪ੍ਰਸੰਗ:- ਇਹ ਕਾਵ ਟੋਟਾ ” ਸਾਹਿਤ ਮਾਲਾ” ਪੁਸਤਕ ਵਿਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ” ਕੀੜੀ ‘ ਵਿੱਚੋਂ ਲਿਆ ਗਿਆ ਹੈ। ਇਸ ਵਿਚ ਕਵੀ ਨੇ ਕਿਹੜੀ ਤੇ ਲਗਨ ਨਾਲ ਲਗਾਤਾਰ ਕੰਮ ਵਿਚ ਜੁਟੇ ਰਹਿਣਾ ਸਿਰਫ ਉਸ ਦੇ ਜੱਥੇਬੰਦਕ ਉੱਦਮ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ :- ਕਵੀ ਲਿਖਦਾ ਹੈ ਕਿ ਕੀੜੀ ਅੱਗੇ ਹੀ ਅੱਗੇ ਵਧਦੀ ਜਾਂਦੀ ਹੈ। ਉਹ ਕਿਸੇ ਚੀਜ਼ ਦੀ ਪ੍ਰਾਪਤੀ ਦੇ ਢੰਗ ਵਿੱਚ ਅੱਗੇ ਹੀ ਅੱਗੇ ਵਧਦੀ ਜਾਂਦੀ ਹੈ। ਜੇਕਰ ਉਸ ਨੂੰ ਕਿਸੇ ਪਾਸਿਓਂ ਅੰਨ ਦੇ ਕਿਣਕੇ ਦੀ ਸੂਹ ਲੱਗ ਜਾਵੇ ਤਾਂ ਇਕ ਕੀੜੀ ਝਟਪਟ ਦੂਜੀ ਪੀੜ੍ਹੀ ਤੱਕ ਖਿੜਕੇ ਦੀ ਖਬਰ ਪਹੁੰਚਾ ਦਿੰਦੀ ਹੈ। ਇਸ ਤਰ੍ਹਾਂ ਕਿਹੜੀ ਬਿਨਾ ਰੁਕੇ ਹਮੇਸ਼ਾ ਤੁਰਦੀ ਜਾਂਦੀ ਹੈ

4.ਕੋਈ ਇੱਕ ਕੇਂਦਰੀ ਭਾਵ ਲਿਖੋ। (4)
ਵਹਿੰਦਾ ਜਾਏ ਜਾਂ ਇੱਕ ਪਿਆਲਾ ਪਾਣੀ

ਕੇਂਦਰੀ ਭਾਵ:- ਨਦੀ ਦਾ ਪਾਣੀ ਪਹਾੜਾਂ ਵਿੱਚੋਂ ਡਿਗਦਾ ਢਹਿੰਦਾ ਪਹਾੜਾਂ ਨਾਲ ਖਹਿੰਦਾ ਹੋਇਆ ਮੈਦਾਨ ਵੱਲ ਨੂੰ ਵਹਿੰਦਾ ਹੋਇਆ ਸਮੁੰਦਰ ਨਾਲ ਮਿਲ ਜਾਂਦਾ ਹੈ। ਫਿਰ ਸੂਰਜ ਦੀ ਗਰਮੀ ਨਾਲ ਭਾਫ ਬਣ ਕੇ ਬੱਦਲ ਬਣਕੇ ਅਸਮਾਨੀਂ ਤੇ ਚੜ੍ਹ ਜਾਂਦਾ ਹੈ ਅਤੇ ਮੀਂਹ ਦੇ ਰੂਪ ਵਿਚ ਫਿਰ ਪਹਾੜਾਂ ਉਤੇ ਡਿਗਦਾ ਹੈ। ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਵਿਚ ਪਾਣੀ ਦਾ ਗੀਤ ਹਮੇਸ਼ਾ ਚਲਦਾ ਰਹਿੰਦਾ ਹੈ।
ਜਾਂ
ਇੱਕ ਪਿਆਲਾ ਪਾਣੀ
ਕੇਂਦਰੀ ਭਾਵ: ਜੇਕਰ ਸੰਕਟ ਦੀ ਸਥਿਤੀ ਵਿਚ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਅਕਬਰ ਵਰਗੇ ਬਾਦਸ਼ਾਹ ਦਾ ਸਮੁੱਚਾ ਰਾਜ ਹੋ ਸਕਦੀ ਹੈ, ਤਾਂ ਬੰਦਾ ਉਸ ਪਰਮਾਤਮਾ ਦੁਆਰਾ ਪ੍ਰਾਪਤ ਬਖ਼ਸ਼ਿਸ਼ ਦਾ ਮੁੱਲ ਪਾਉਣ ਦੇ ਸਮਰੱਥ ਨਹੀਂ ਹੈ, ਜਿਹੜਾ ਕਿ ਉਸ ਨੂੰ ਅਣਮਿੜਆ ਅਤੇ ਅਨੁ ਤੋਲਿਆ ਪਾਣੀ ਮੁਫ਼ਤ ਵਿੱਚ ਹੀ ਦੇ ਰਿਹਾ ਹੈ।

ਪ੍ਰ 5. ਕਿਸੇ ਇੱਕ ਲੇਖ ਦਾ ਸਾਰ 100 ਸ਼ਬਦਾਂ ਵਿੱਚ ਲਿਖੋ (6)
ਢੋਲ ਢਮੱਕਾ ਜਾਂ ਗਲੀ ਵਿਚ

ਢੋਲ ਢਮੱਕਾ
ਢੋਲ ਢਮੱਕਾ ਨਿਬੰਧ ਵਾਰਤਾਕਾਰ ਸ ਲਾਲ ਸਿੰਘ ਕਮਲਾ ਅਕਾਲੀ ਦਲ ਲਿਖਿਆ ਗਿਆ ਹੈ। ਉਨ੍ਹਾਂ ਨੇ ਆਪਣੀ ਹਰ ਵਾਰਤਕ ਰਚਨਾ ਜੀਵਨ ਨਾਲ ਸਬੰਧਿਤ ਵਿਸ਼ਿਆ ਨੂੰ ਆਧਾਰ ਬਣਾ ਕੇ ਕੀਤੀ ਹੈ। ਢੋਲ ਢਮੱਕਾ ਨਿਬੰਧ ਵਿੱਚ ਵੀ ਜੀਵਨ ਦਾ ਅਨੁਭਵ ਪੇਸ਼ ਕਰਦਾ ਨਿਬੰਧ ਹੈ। ਜਿਸ ਦਾ ਮੁੱਖ ਵਿਸ਼ਾ ਰੌਲਾ-ਰੱਪਾ ਹੈ। ਲੇਖਕ ਨੇ ਬਹੁਤ ਸਧਾਰਨ ਤੇ ਸਾਦੇ ਢੰਗ ਨਾਲ ਸਾਧਾਰਨ ਭਾਸ਼ਾ ਰਾਹੀਂ ਵਿਛੇ ਦੀ ਪੇਸ਼ਕਾਰੀ ਕੀਤੀ ਹੈ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ” ਮੇਰਾ ਵਲਾਇਤੀ ਸਫ਼ਰਨਾਮਾ” ” ਮੌਤ ਰਾਣੀ ਦਾ ਘੁੰਡ” ” ਜੀਵਨ ਮਿਤੀ” ਅਤੇ “ਮਨ ਦੀ ਮੌਜ” ਆਦਿ ਹਨ। ਲੇਖਕ ਨੇ ਨਿਬੰਧ ਦੀ ਸ਼ੁਰੂਆਤ ਕਰਦਿਆਂ ਲਿਖਿਆ ਹੈ ਕੀ ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਹਨ ਜਿਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਸ਼ਾਂਤੀ ਦੀ ਪਰਵਾਹ ਨਹੀਂ ਹੁੰਦੀ ਫਿਰ ਉਹ ਖੂਬ ਰੌਲਾ ਪਾਉਂਦੇ ਹਨ। ਲੋਕਾਂ ਨੂੰ ਉੱਲੂ ਬਣਾ ਕੇ ਆਪਣਾ ਮਾਲ ਵੇਚ ਦੇ ਹਨ, ਚੋਣਾਂ ਜਿੱਤਦੇ ਅਤੇ ਆਪਣਾ ਮਕਸਦ ਪੂਰਾ ਕਰਦੇ ਹਨ। ਜਿਸ ਦੀ ਉਦਾਹਰਣ ਲੇਖਕ ਨੇ ਜਰਮਨ ਦੁਆਰਾ ਓਸਲੋ ਨੂੰ ਸ਼ਹਿਰ ਤੇ ਜਿੱਤ ਪ੍ਰਾਪਤ ਕਰਨ ਦੀ ਦਿੱਤੀ ਹੈ ਇਸ ਤਰ੍ਹਾਂ ਜਰਮਨ ਫੌਜ ਨੇ ਬੈਡ ਵਾਜਾ ਲੈ ਕੇ ਨੌਰਵੇ ਦੇ ਸ਼ਹਿਰ ਓਸਲੋ ਦਾਖਲ ਹੋਈ, ਲੋਕ ਘਰਾਂ ਤੋਂ ਬਾਹਰ ਆ ਕੇ ਬੈਡ ਵਾਜੇ ਦਾ ਅਨੰਦ ਲੈਣ ਲੱਗੇ ਤੇ ਜਰਮਨ ਨੇ ਬਿਨਾਂ ਗੋਲੀਆਂ ਚਲਾਈ ਸ਼ਹਿਰ ਤੇ ਕਬਜ਼ਾ ਕਰ ਲਿਆ
ਲੇਖਕ ਨੇ ਜਾਨਵਰਾਂ ਦੇ ਮੁਕਾਬਲੇ ਮਨੁੱਖ ਦੀ ਭੈੜੀ ਬਿਰਤੀ ਤੇ ਵੀ ਵਿਅੰਗ ਕੀਤਾ ਹੈ ਕੀ ਜਾਨਵਰ ਵਰਗੇ ਤਿੱਖੇ ਨੋਕਦਾਰ ਸਿੰਘ ਜਾਂ ਉਹ ਨੁਹਾਂਦ੍ਰਾ ਮਨੁਖ ਦੇ ਨਹੀਂ ਹਨ ਪਰ ਉਹ ਇਸ ਦੀ ਜਗਾਹ ਫਰੇਬ ਦੀ ਨੀਤੀ ਅਪਨਾਉਂਦੈ ਹੈ, ਜਿਸ ਲਈ ਸੁਰੀਲੀ ਆਵਾਜ਼ ਲੈਕਚਰ ਅਤੇ ਉੱਚੀ ਬੋਲਣ ਵਰਗੇ ਹਥਿਆਰ ਵਰਤ ਦਾ ਹੈ। ਇਹ ਸਭ ਕਰਨ ਵਾਲਾ ਸੱਭਿਅਕ ਕਹਾਉਂਦਾ ਹੈ ਅਤੇ ਨਾ ਕਰਨ ਵਾਲਾ ਅਸੱਭਿਅਕ ਕਹਾਉਂਦਾ ਹੈ। ਹਿੰਦੁਸਤਾਨ ਦੀ ਗੱਲ ਕਰਦਿਆਂ ਲੇਖਕ ਦੱਸਦਾ ਹੈ ਕੀ ਇਹ ਸਾਡੇ ਦੇਸ਼ ਵਿਚ ਵਿੰਗੇ-ਟੇਢੇ ਰਾਹ ਘਟ ਭਾਦਵ ਸੰਘ ਪਾੜਨ ਵਾਲੇ ਸੋਖੇ ਤਰੀਕੇ ਵੱਧ ਵਰਤੇ ਜਾਂਦੇ ਹਨ। ਸੰਘ ਪਾੜ ਕੇ ਸਾਰੇ ਲੋਕ ਇਕੱਠੇ ਕਰਕੇ ਆਪਣੇ ਵੱਲ ਖਿੱਚ ਲਏ ਜਾਂਦੇ ਹਨ। ਸਵੇਰ ਤੋਂ ਸਮਾਨ ਵੇਚਣ ਵਾਲੇ ਅਤੇ ਫ਼ਿਲਮਾਂ ਦੀ ਮਸ਼ਹੂਰੀ ਕਰਨ ਵਾਲੇ ਸ਼ਾਮ ਤੱਕ ਗਲਿਆ ਸੜਿਆ ਮਾਲ ਵੇਚਣ ਵਾਲਿਆਂ ਨਾਲ ਸੜਕ ਭਰੀ ਰਹਿੰਦੀ ਹੈ। ਲੇਖਕ ਨੇ ਰੌਲਾ ਵਧਣ ਦਾ ਕਾਰਨ ਵੀ ਬੜਾ ਸਹੀ ਦੱਸਿਆ ਹੈ ਕਿ ਜਦੋਂ ਵੀ ਦੇਸ਼ ਨੂੰ ਆਜ਼ਾਦੀ ਮਿਲੀ ਹੈ ਹਰ ਕਿਸੇ ਨੂੰ ਰੋਲਾ ਪਾਉਣ ਦੀ ਆਜ਼ਾਦੀ ਵੀ ਮਿਲ ਗਈ ਹੈ।
ਲੇਖਕ ਅੰਤ ਵਿੱਚ ਦੱਸਦਾ ਹੈ ਕਿ ਜੇ ਇਹੋ ਜਿਹੀ ਹਾਲਤ ਹੀ ਰਹੀ ਤਾਂ ਸਾਡੀ ਸੁਨਣ ਸੂਖ-ਮਤ ਜਾਂਦੀ ਰਹੇਗੀ ਕਿਉਂਕਿ ਸ਼ਾਂਤੀ ਹੀ ਸੁਣਨ ਸੂਖ-ਮਤ ਨੂੰ ਤੇਜ਼ ਕਰਦੀ ਹੈ। ਜਿਵੇਂ ਜਾਨਵਰ ਸੁਨਣ ਅਤੇ ਸੁਘਣ ਦੀ ਸ਼ਕਤੀ ਜਿਆਦਾ ਰੱਖਦੇ ਹਨ ਕਿਉਂਕਿ ਉਹ ਚੁੱਪ ਚਾਪ ਸ਼ਾਂਤ ਮਾਹੌਲ ਵਿਚ ਰਹਿੰਦੇ ਹਨ ਫਿਰ ਅਸੀਂ ਢੋਲ ਢਮੱਕੇ ਦੇ ਰੌਲੇ ਵਿਚ ਰਹਿ ਕੇ ਖੁੜਦਰੇ ਬਣਦੇ ਜਾ ਰਹੇ ਹਾਂ

ਪ੍ਰ 6.ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕੋਈ ਦੋ ਪ੍ਰਸ਼ਨ ਲਿਖੋ (4)
i) ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦਾ ਨਿੱਤ ਕੀ ਕਰਨ ਸੀ?
ਉੱਤਰ ਸੁਲਤਾਨਪੁਰ ਰਹਿੰਦਿਆਂ ਗੁਰੂ ਜੀ ਰਾਤ ਨੂੰ ਹਰ ਰੋਜ਼ ਸੰਗਤ ਨਾਲ ਪ੍ਰਸ਼ਾਦਾ ਛੱਕਦੇ ਅਤੇ ਸਭ ਨਾਲ ਮਿਲ ਕੇ ਕੀਰਤਨ ਕਰਦੇ। ਪਹਿਰ ਰਾਤ ਰਹਿੰਦਿਆਂ ਨੂੰ ਗੁਰੂ ਜੀ ਤਰਿਆ ਉਥੇ ਜਾ ਕੇ ਇਸ਼ਨਾਨ ਕਰਦੇ ਸਨ। ਜਦੋਂ ਸਵੇਰ ਹੁੰਦੀ ਸੀ, ਹਾਂ ਉਹ ਕੱਪੜੇ ਪਾ ਕੇ ਤਿਲਕ ਲਗਾ ਕੇ ਦਫ਼ਤਰ ਵਿੱਚ ਮੋਦੀਖਾਨੇ ਦਾ ਹਿਸਾਬ ਲਿਖਣ ਬੈਠ ਜਾਂਦੇ ਸਨ।
ii) ” ਸਮਯ ਦਾ ਅਰਘ” ਤੋਂ ਕੀ ਭਾਵ ਹੈ? ਲੇਖਕ ਕਿਸ ਸਮੇ ਨੂੰ ਸਾਰਥਕ ਸਮਝਦਾ ਹੈ?
ਉੱਤਰ:-ਸਮਯ ਦਾ ਅਰਘ ਦੋ ਭਾਵ ਹੈ ਸਮੇਂ ਦੀ ਕਦਰ ਲੇਖਕ ਮਨੁੱਖ ਦੁਆਰਾ ਹੰਢਾਏ ਗਏ ਅਜਿਹੇ ਸਮੇਂ ਨੂੰ ਹੀ ਸਾਰਥਕ ਸਮਝਦਾ ਹੈ ਜਿਸ ਨੂੰ ਮਨੁੱਖ ਚੰਗੇ ਅਤੇ ਸ਼ੁੱਭ ਕਰਮਾਂ ਵਿਚ ਲਗਾਉਂਦਾ ਹੈ। ਚੰਗੇ ਕੰਮਾਂ ਵਿਚ ਲਗਾਇਆ ਗਿਆ ਸਮਾਂ ਹੀ ਮਨੁੱਖ ਦੀ ਅਸਲ ਉਮਰ ਮੰਨਿਆ ਜਾਂਦਾ ਹੈ।
iii) ਪੁੰਨ ਅਵਸਥਾ ਪਾਰ ਕਰਦਿਆਂ ਹੋਇਆਂ ਅਸੀਂ ਕਿਵੇਂ ਚਿਰੰਜੀਵੀ ਹੋ ਸਕਦੇ ਹਾਂ?
ਉੱਤਰ :ਪੁੰਨ ਅਵਸਥਾ ਨੂੰ ਪਾਰ ਕਰਦੇ ਹੋਏ ਸਾਨੂੰ ਹਰ ਹਫ਼ਤੇ, ਹਰ ਪਲ, ਹਰ ਘੜੀ ਅਤੇ ਹਰ ਦਿਨ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਕੀ ਸਾਡਾ ਸਮਾਂ ਵਿਅਰਥ ਨਾ ਜਾਵੇ। ਇਸ ਤਰ੍ਹਾਂ ਸਾਡਾ ਸਮਾਂ ਚੰਗੇ ਅਤੇ ਸ਼ੁਧ ਕਰਮਾਂ ਵਿੱਚ ਲੱਗਣ ਕਰਕੇ ਹੀ ਅਸੀਂ ਚਰੰਜੀਵੀ ਹੋ ਸਕਦੇ ਹਾਂ
iv) ” ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਏ?” ਇਸ ਕਦਮ ਦੇ ਪੱਖ ਜਾਂ ਵਿਰੋਧ ਵਿੱਚ ਦਲੀਲਾਂ ਦਿਉ?
ਉੱਤਰ :- ਇਹ ਸਿਆਣੇ ਆਦਮੀਆਂ ਦਾ ਕਿਹਾ ਹੈ ਕਿ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਦਾ ਕੋਈ ਇਲਾਜ ਨਹੀਂ ਹੈ। ਜੇਕਰ ਤਾਇਆ ਮਨਸਾ ਰਾਮ ਦੇ ਸਬੰਧ ਵਿੱਚ ਵੇਖਿਆ ਜਾਵੇ, ਤਾਂ ਇਹ ਗੱਲ ਬਿਲਕੁਲ ਸੱਚ ਸਾਬਤ ਹੋਈ ਹੈ। ਵਹਿਮੀ ਵਿਅਕਤੀ ਵਹਿਮਾਂ ਵਿੱਚ ਫਸ ਕੇ ਕਿਸੇ ਸਮਝਦਾਰ ਵਿਅਕਤੀ ਦੀ ਗੱਲ ਵੀ ਸਮਝ ਨਹੀਂ ਪਾਉਂਦਾ। ਹਰ ਸਮੇਂ ਉਹ ਵਹਿਮਾਂ ਦਾ ਪਿੱਛਾ ਨਹੀਂ ਛੱਡਦਾ ਵਹਿਮ ਨੂੰ ਦੂਰ ਕਰਨ ਦੀ ਕੋਈ ਦਵਾਈ ਵੀ ਨਹੀਂ ਹੈ।

ਪ੍ਰ 7.ਕਿਸੇ ਇੱਕ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ
ਕੱਲੋ ਜਾਂ ਜਨਮ ਦਿਨ

ਕੱਲੋ
ਜਦੋ 1936 ਈ ਲੇਖਕ ਨੇ ‘ ਕਾਗਤਾਂ ਦੀ ਬੇੜੀ’ ਨਾਵਲ ਲਿਖਣ ਲਈ ਪੈਸੇ ਦੀ ਤੰਗੀ ਕਾਰਨ ਧਰਮਸ਼ਾਲਾ ਵਿੱਚ ਮੈਕਲੋਡ ਗੰਜ ਦੇ ਕਿਸੇ ਹੋਟਲ ਦੀ ਥਾਂ ਸਿੱਖ ਗੁਮ- ਨਾਮ ਮੁਹੱਲੇ ਵਿਚ ਡੇਰਾ ਲਾਇਆ, ਤਾਂ ਉੱਥੇ ਦੀ ਇਕ ਕੱਲੋ ਨਾਂ ਦੀ ਬੇਪਰਵਾਹ ਅਤੇ ਢੀਠ ਸਫ਼ਾਈ ਸੇਵਕਾਂ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ। ਜੋ ਹਰ ਇੱਕ ਨਾਲ ਆਢਾ ਲਾਈ ਰੱਖਦੀ ਸੀ ਅਤੇ ਹਰ ਵੇਲੇ ਸੜੀ-ਭੁੱਜੀ ਰਹਿੰਦੀ ਸੀ। ਉਸ ਦੇ ਰੌਲੇ-ਰੱਪੇ ਦੇ ਕਾਰਨ ਉਸ ਸਮੇਂ ਉਸ ਥਾਂ ਨੂੰ ਬਦਲਣ ਦਾ ਫੈਸਲਾ ਕੀਤਾ, ਪਰ ਅਗਲੇ ਦਿਨ ਜ਼ੋਰਦਾਰ ਬਾਰਿਸ਼ ਹੋਣ ਕਰਕੇ ਖੂਹ ਉੱਤੇ ਹੀ ਬੈਠਾ ਨਾ ਲਿਖਦਾ ਰਿਹਾ। ਜਦੋਂ ਦੁਪਹਿਰ ਦੇ ਸਮੇਂ ਉਹ ਉਥੇ ਬੈਠਾ ਅੰਬ ਚੂਪ ਰਿਹਾ ਸੀ, ਤਾਂ ਕੱਲੋ ਇੱਕ ਦਮ ਅਚਾਨਕ ਆ ਧਮਕੀ ਅਤੇ ਉਸ ਨੂੰ ਮੂੰਹੋਂ ਬਾਹਰ ਗੀਤਿਕਾ ਦੇ ਛਿੱਲੜ ਸੁੱਟਣ ਕਾਰਨ ਬੁਰਾ-ਭਲਾ ਬੋਲਣ ਲੱਗੀ ਹਰ ਲੇਖਕ ਨੇ ਉਸ ਨੂੰ ਭੈਣ ਕਹਿ ਕੇ ਆਪਣੀ ਗਲਤੀ ਮੰਨ ਲਈ ਫਿਰ ਆਪ ਹੀ ਸਫ਼ਾਈ ਕਰਨ ਲੱਗਿਆ। ਕੱਲੋ ਨੇ ਲੇਖਕ ਨੂੰ ਸਫਾਈ ਕਰਨ ਤੋਂ ਹਟਾ ਕੇ ਆਪ ਸਾਰਾ ਕੰਮ ਕੀਤਾ। ਕੱਲੋ ਨੇ ਲੇਖਕ ਨੂੰ “ਦਾਦਾ” ਟਹਿਕੇ ਘਰ ਦੇ ਅੰਦਰ ਦਾ ਕੂੜਾ ਬਾਹਰ ਸੁੱਟਣ ਬਾਰੇ ਪੁੱਛਿਆ। ਇਕ ਵਾਰ ਉਸ ਨੂੰ ਆਪਣੇ ਲਈ ਵਰਤਿਆ “ਦਾਦਾ” ਸ਼ਬਦ ਅਜੀਬ ਲੱਗਾ। ਜਦੋਂ ਲੇਖਕ ਵੱਲੋਂ ਮਜਦੂਰੀ ਵਜੋਂ ਉਸ ਵੱਲੋਂ ਸੁੱਟੇ ਦੋ ਆਨੇ ਨਾ ਚੁੱਕੇ, ਲੇਖਕ ਨੇ ਇੱਕ ਵਾਰ ਉਸਨੂੰ ਲਾਲਚੀ ਸਮਝਿਆ, ਪਰ ਜਲਦੀ ਹੀ ਉਸ ਨੂੰ ਆਪਣੀ ਸਮਝ ਤੇ ਪਛਤਾਵਾ ਹੋਇਆ ਅਤੇ ਉਹ ਉਸ ਨੂੰ ਗੱਲਾਂ ਕਰਕੇ ਜਾਣ ਗਿਆ ਸੀ ਉਹ ਬੰਗਾਲਣ ਹੈ ਇਸ ਲਈ ਉਸ ਨੇ ਲੇਖਕ ਨੂੰ “ਦਾਦਾ” ਵੱਡਾ ਭਰਾ ਕਿਹਾ .
ਹੁਣ ਲੇਖਕ ਸਮਝ ਗਿਆ ਸੀ ਕਿ ਉਹ ਪਿਆਰ ਦੀ ਭੁੱਖੀ ਆਤਮਾ ਹੈ ਜੋ ਲੇਖਕ ਦੇ “ਬਹੀਣ” ਕਹਿਣ ਤੇ ਪਸੀਜ਼ ਗਈ। ਪਰ ਜਦ ਸਾਰਾ ਮਹੱਲਾ ਉਸ ਨੂੰ ਬੁਰਾ ਭਲਾ ਬੋਲਦਾ ਸੀ। ਇਸ ਸਮੇਂ ਕੱਲੋ ਨੂੰ ਪਤਾ ਲੱਗ ਗਿਆ ਕਿ ਸਿੱਖ ਲੇਖਕ ਹੀ ਹੈ ਉਥੋਂ ਦੇ ਰੌਲ਼ੇ ਕਾਰਨ ਉਹ ਚਲੇ ਜਾਣਾ ਚਾਹੁੰਦਾ ਹੈ। ਇਸ ਦੇ ਪਿੱਛੋਂ ਕੱਲੋ ਨੇ ਨਾ ਕੇਵਲ ਲੋਕਾਂ ਨਾਲ ਝਗੜਾ ਬੰਦ ਕਰ ਦਿੱਤਾ, ਸਗੋਂ ਉਹ ਬੱਚਿਆਂ ਨੂੰ ਪਿਆਰ ਨਾਲ ਰੌਲਾ ਪਾਉਣ ਤੋਂ ਰੋਕਣ ਲੱਗੇ। ਜਿਸ ਕਰਕੇ ਲੇਖਕ ਨੂੰ ਰਹਿਣ ਵਾਲੀ ਜਗਾ ਦੀ ਬਦਲਣ ਦੀ ਲੋੜ ਨਹੀਂ ਪਈ। ਨਾਵਲ ਦਾ ਕੰਮ ਪੂਰਾ ਹੋਣ ਮਗਰੋਂ ਲੇਖਕ ਨੇ ਕੱਲੋ ਨੂੰ ਵਾਪਸ ਜਾਣ ਬਾਰੇ ਦੱਸਿਆ ਅਤੇ ਅਗਲੇ ਦਿਨ ਜਦੋਂ ਉਹ ਕੱਲੋ ਨੂੰ ਮਿਲਣ ਦੀ ਉਡੀਕ ਕਰਦਾ ਬੱਸ ਵਿੱਚ ਜਾ ਬੈਠਾ ਤਾਂ ਉਸ ਸਮੇਂ ਉਸ ਦੀ ਪਤਨੀ ਲਈ ਅੰਬਾਂ ਦੀ ਟੋਕਰੀ ਲੈ ਕੇ ਪੁੱਜੀ ਤੇ ਨਾਲ ਹੀ ਕਹਿਣ ਲੱਗੀ ਉਸ ਸਮੇਂ ਅੰਬਾਂ ਨੂੰ ਛੂਹਿਆ ਨਹੀਂ। ਲੇਖਕ ਨੇ ਟੋਕਰੀ ਖ਼ੁਸ਼ੀ ਖ਼ੁਸ਼ੀ ਉਸ ਕੋਲੋਂ ਲੈ ਲਈ ਜਿਸ ਨਾਲ ਉਹ ਖਿੜ ਗਈ। ਲੇਖਕ ਬੱਸ ਵਿੱਚ ਜਾ ਬੈਠਾ ਤੇ ਕੱਲੋ ਪਿਆਰ ਵਿਚ ਭਿੱਜੇ ਬੱਸ ਵੱਲ ਵੇਖ ਰਹੀ ਸੀ।

ਪ੍ਰ 8.ਹੇਠ ਲਿਖੇ ਬਚਨਾਂ ਵਿਚੋ ਕੋਈ ਦੋ ਪ੍ਰਸ਼ਨ ਕਰੋ
i) ਲੇਖਕ ਨੂੰ ਕੱਲੋ ਲਾਲਚੀ ਕਿਉਂ ਜਾਪੀ?
ਉੱਤਰ : ਜਦੋਂ ਲੇਖਕ ਨੇ ਉਸ ਨੂੰ ਕੀਤੇ ਕੰਮ ਦੀ ਮਨਜ਼ੂਰੀ ਦੇਣ ਲਈ ਖੜੀ ਸਮਝ ਕੇ ਉਸ ਵੱਲ ਆਨਾ ਸੁਟਿਆ ਤਾਂ ਉਸ ਨੇ ਉਹ ਨਾ ਚੁੱਕਿਆ ਇਸ ਲੇਖਕ ਵੱਲ ਤੱਕ ਕੇ ਆਪਣੀ ਨਜ਼ਰਾਂ ਹਟਾ ਲਈ। ਲੇਖਕ ਨੂੰ ਜਾਪਿਆ ਕਿ ਉਹ ਲਾਲਚੀ ਹੈ ਅਤੇ ਹੋਰ ਪੈਸੇ ਚਾਹੁੰਦੀ ਹੈ. ਲੇਖਕ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਉਸ ਵੱਲ ਇਕ ਹੋਰ ਨਾ ਸੁੱਟਿਆ, ਪਰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਲੇਖਕ ਨੂੰ ਯਕੀਨ ਹੋ ਗਿਆ ਕਿ ਕੀ ਉਹ ਪੱਕਾ ਲਾਲਚ ਕਰ ਰਹੀ ਹੈ, ਜਿਸ ਕਰਕੇ ਉਸ ਨੇ ਉਸ ਨੂੰ ਏਨੇ ਕੁ ਕੰਮ ਕਰਕੇ ਹੋਰ ਕਿੰਨੇ ਪੈਸੇ ਚਾਹੀਦੇ ਹਨ ਕਹਿ ਕੇ ਲਾਲਚੀ ਸੁਭਾ ਲਈ ਕੋਸਿਆ
ii) ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਕੇ ਭੇਟ ਕੀਤੀ ਅਤੇ ਕਿਉਂ
ਉੱਤਰ : ਕੱਲੋ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਸੁਗਾਤ ਵਜੋਂ ਭੇਟ ਕੀਤੀ। ਉਹ ਇਹ ਅੰਬ ਲੇਖਕ ਦੀ ਪਤਨੀ ਲਈ ਭੇਜਣਾ ਚਾਹੁੰਦੇ ਸੀ।
iii) ਤ੍ਰਿਕਾਲਾਂ ਨੂੰ ਸਾਰਾ ਟੱਬਰ ਇਸ ਗੱਲ ਦੀ ਉਡੀਕ ਕਰ ਰਿਹਾ ਸੀ?
ਉੱਤਰ :- ਤ੍ਰਿਕਾਲਾਂ ਨੂੰ ਜੁਗਲ ਪ੍ਸ਼ਾਦ ਦਾ ਸਾਰਾ ਪਰਵਾਰ ਜੋਤੀ ਦੇ ਸਮਾਗਮ ਵਿੱਚੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਉਹ ਉਸ ਦੇ ਮੂੰਹੋਂ ਸਮਾਗਮ ਵਿੱਚ ਪ੍ਰਾਪਤ ਹੋਏ ਮਾਣ ਨੂੰ ਵਿਸਤਾਰ ਨਾਲ ਸੁਣ ਸਕਣ।
iv) ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਕੰਧ ਸਾਂਝੀ ਕਰਨ ਦੀ ਲੋੜ ਕਿਉਂ ਨਹੀਂ ਸੀ
ਉੱਤਰ : ਦਰਬਾਰਾ ਸਿੰਘ ਨੂੰ ਇਸ ਕਰਕੇ ਕੰਧ ਨੂੰ ਪੱਕੇ ਕੀਤੇ ਬਿਨਾਂ ਹੀ ਸਰਦਾ ਸੀ ਕਿਉਂਕਿ ਉਸ ਕੋਲ ਦੋ ਘਰ ਸਨ। ਉਸ ਕੋਲ ਆਪਣੇ ਰਹਿਣ ਲਈ ਇਕ ਵੱਖਰਾ ਕਰ ਸੀ ਕਿਸ ਕੰਮ ਧੁਪ ਵਾਲੇ ਪੁਰਾਣੇ ਕੋਠੇ ਵਿਚ ਉਸ ਦਾ ਕੱਖ-ਕੰਡਾ ਡੰਗਰ ਵੱਛਾ ਹੀ ਹੁੰਦਾ ਸੀ

ਪ੍ਰ 9.ਕਿਸੇ ਇੱਕ ਪਾਤਰ ਚਿਤਰਨ ਨੂੰ 150 ਸ਼ਬਦਾਂ ਵਿੱਚ ਲਿਖੋ
ਸ਼ਰਨ ਸਿੰਘ (ਗਊਮੁਖਾ ਸ਼ੇਰਮੁਖਾ) ਜਾਂ
ਬੁਜ਼ੁਰਗ (ਪਰਤ ਆਉਣ ਤਕ)



ਬੁਜ਼ੁਰਗ (ਪਰਤ ਆਉਣ ਤਕ)
ਜਾਣ-ਪਛਾਣ– ਬੁਜ਼ੁਰਗ ‘ ਪਰਤ ਆਉਣ ਤੱਕ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਸ ਦਾ ਨਾਂ ਪੰਜਾਬਾ ਹੈ। ਉਸ ਦੀ ਪਤਨੀ ਮਰ ਚੁੱਕੀ ਹੈ। ਸੱਜਣ ਤੇ ਸੁੰਦਰ ਉਸ ਦੇ ਪੁੱਤਰ ਹਨ. ਕਰਤਾਰੀ ਤੇ ਸੰਤੀ ਉਸ ਦੀਆਂ ਨੂੰਹਾਂ ਹਨ। ਦੀਪਾ ਤੇ ਜਨਤਾ ਉਸ ਦੇ ਪੋਤਰੇ ਹਨ। ਉਹ ਧੌਲੀ ਦਾਹੜੀ ਵਾਲਾ ਬਜ਼ੁਰਗ।
ਘਰ ਦੇ ਕਲੇਸ਼ ਤੋਂ ਦੁਖੀ– ਉਹ ਘਰ ਦੇ ਕਲੇਸ਼ ਤੋਂ ਦੁਖੀ ਹੈ ,ਪਰ ਉਹ ਬੇਵੱਸ ਹੈ। ਕਿਉਂਕਿ ਘਰ ਵਿੱਚ ਉਸ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ। ਉਹ ਘਰ ਵਿਚ ਪਈ ਵੱਢ ਕਰਕੇ ਦੁਖੀ ਹੈ। ਦੁੱਖ ਕਰਕੇ ਬੋਲਦੇ ਸਮੇਂ ਉਸਦਾ ਗੱਚ ਭਰ ਆਉਂਦਾ ਹੈ। ਵੰਡ ਤੋਂ ਬਾਅਦ ਉਸ ਨੇ ਘਰ ਵਿੱਚ ਪੈਰ ਨਹੀਂ ਪਾਇਆ। ਉਹ ਘਰ ਤੋਂ ਅਲੱਗ ਆਪਣੇ ਢਾਰੇ ਵਿਚ ਰਹਿੰਦਾ ਹੈ।
ਮਿਹਨਤ ਕਰਨ ਵਾਲਾ– ਉਹ ਇੱਕ ਮਿਹਨਤੀ ਆਦਮੀ ਹੈ। ਉਸ ਨੇ ਬਹੁਤ ਮਿਹਨਤ ਕਰਕੇ ਆਪਣਾ ਘਰ ਬਣਾਇਆ ਹੈ। ਉਸ ਨੇ ਆਪਣੀ ਪਤਨੀ ਸਮੇਤ ਆਪਣੇ ਪੁੱਤਰਾਂ ਲਈ ਆਪਣੇ ਸੁੱਖ-ਦੁੱਖ ਦੀ ਪਰਵਾਹ ਨਹੀਂ ਕੀਤੀ ਸੀ।
ਘਰ ਦੀ ਵੰਡ ਨੂੰ ਨਾ ਮੰਨਣ ਵਾਲਾ – ਉਸ ਦੀਆਂ ਉਨ੍ਹਾਂ ਦੇ ਆਪਸੀ ਕਲੇਸ਼ ਕਾਰਨ ਘਰ ਦੀ ਜੋ ਵੰਡ ਹੋਈ ਹੈ, ਉਹ ਉਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਵੱਡੇ ਘਰ ਵਿੱਚ ਪੈਰ ਨਹੀਂ ਪਾਉਂਦਾ ਉਹ ਸਾਂਝੇ ਵਿਹੜੇ ਦੇ ਪਿੱਛੇ ਬਣੇ ਢਾਰੇ ਵਿਚ ਇਕੱਲਾ ਰਹਿੰਦਾ ਹੈ।
ਘਰ ਨੂੰ ਇੱਕ ਕਰਨ ਲਈ ਪੋਤਿਆਂ ਦਾ ਸਾਥ ਦੇਣ ਵਾਲਾ – ਆਪਣੇ ਦਾਦੇ ਦੀ ਮਾਨਸਕ ਹਾਲਤ ਨੂੰ ਸਮਝ ਕੇ ਦੀਪਾ ਅਤੇ ਜਿੰਦਾ ਇਕ ਵਿਉਂਤ ਬਣਾਉਂ ਹਨ ਜਿਸ ਵਿੱਚ ਬਜ਼ੁਰਗ ਬਿਮਾਰ ਹੋਣ ਦਾ ਨਾਟਕ ਕਰਕੇ ਉਨ੍ਹਾਂ ਦਾ ਸਾਥ ਦਿੰਦਾ ਹੈ। ਇਸ ਤਰਾਂ ਉਹ ਵੱਡੇ ਹੋ ਕੇ ਘਰ ਨੂੰ ਇੱਕ ਕਰ ਦਿੰਦੇ ਹਨ।


ਪ੍ਰ 10.ਹੇਠ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦਾ ਉੱਤਰ ਦਿਓ
i)“‘ਇਹ ਤਾਂ ਭੈਣ ਜੀ ,ਸਾਡਾ ਰੋਜ਼ ਦਾ ਕੰਮ ਹੋਇਆ | ਕਹਿੰਦੇ ਨੇ ਹਕੂਮਤ ਗਰਮੀ ਦੀ, ਨਰਮੀ ਦੀ ਦਲਾਲੀ ਬੇਸ਼ਰਮੀ ਦੀ |”
ਪ੍ਰ 1 ਇਹ ਸ਼ਬਦ ਕਿਹੜੇ ਇਕਾਂਗੀ ਦੇ ਹਨ ?
ਉੱਤਰ ਗਊਮੁਖਾ– ਸ਼ੇਰਮੁਖਾ
ਪ੍ਰ 2 ਇਸ ਇਕਾਂਗੀ ਦਾ ਲੇਖਕ ਕੌਣ ਹੈ ?
ਉੱਤਰ ਗੁਰਚਰਨ ਸਿੰਘ ਜਸੂਜਾ |
ਪ੍ਰ 3 ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ ਇਹ ਸ਼ਬਦ ਸ਼ਰਨ ਸਿੰਘ ਨੇ ਕ੍ਰਿਸ਼ਨ ਦੇਹੀ ਨੂੰ ਕਹੇ |
ਪ੍ਰ 4 ਦਲਾਲੀ ਕਿਹੋ ਜਿਹੀ ਚੀਜ਼ ਹੈ ?
ਉੱਤਰ ਬੇਸ਼ਰਮੀ ਦੀ
ii) “ਕੋਈ ਅਕਲ ਦੀ ਗੱਲ ਕਰੋ। ਕਿਉਂ ਸਾਰੇ ਪਿੰਡ ਨੂੰ ਬਦਨਾਮੀ ਖੱਟ ਆਲ਼ਾ ਕੰਮ ਕਰ ਦਿਓ। ਇਸਘਰ ‘ਚੋ ਕਦੇ ਉੱਚੀ ਆਵਾਜ਼ ਨਹੀਂ ਸੀ ਨਿੱਕਲੀ। ਲੋਕਾਂ ਨੇ ਸਾਡੀ ਅੱਲ”ਚੁਪਕਿਆ ਕੇ” ਪਾਈ ਹੋਈ ਸੀ। ਹੁਣ ਮੈਨੂੰ ਲੱਗਦਾ ਹੈ ” ਬੋਲ ਬੁਲਾਰਿਆਂ ਕੇ ਪਾਉਣਗੇ। “
ਪ੍ਰ 1.ਇਕਾਂਗੀ ਅਤੇ ਇਕਾਂਗੀਕਾਰ ਦਾ ਕੀ ਨਾਂ ਹੈ?
ਉੱਤਰ :- ਇਕਾਂਗੀ “ਪਰਤ ਆਉਣ ਤੱਕ” ਅਤੇ ਇਕਾਂਗੀਕਾਰ ਡਾ. ਸਤੀਸ਼ ਕੁਮਾਰ ਵਰਮਾ
ਪ੍ਰ 2. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
ਉੱਤਰ : ਇਹ ਸ਼ਬਦ ਸੁੰਦਰ ਨੇ ਸਤੀ ਨੂੰ ਕਹੇ
ਪ੍ਰ 3.ਇਸ ਵਾਰਤਾਲਾਪ ਅਨੁਸਾਰ ਕਿਹੜੇ ਕੰਮ ਨਾਲ ਪਿੰਡ ਵਿੱਚ ਬਦਨਾਮੀ ਹੋਣ ਦਾ ਖ਼ਤਰਾ ਸੀ।
ਉੱਤਰ :- ਸੰਤੀ ਦੇ ਕਰਤਾਰੀ ਦੇ ਝਗੜੇ ਕਰਕੇ


ਪ੍ਰ 11 ਕੋਈ ਤਿੰਨ ਪ੍ਰਸ਼ਨ ਕਰੋ?
ਪ੍ਰ 1 ਬੰਤਾ ਪੜ੍ਹਨ ਤੋਂ ਕਿਉਂ ਹਟ ਗਿਆ ਸੀ ?
ਉੱਤਰ ਪਿਤਾ ਦੀ ਮੌਤ ਹੋਣ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਬਤੇ ਸਿਰ ਪੈ ਗਈ | ਜਿਸ ਕਰਕੇ ਕੰਮ ਕਰਨ ਲਈ ਉਹ ਸਕੂਲੋਂ ਪੜ੍ਹਨੋ ਹਟ ਗਿਆ|
ਪ੍ਰ 2 ਕਿਰਾਏ ਤੇ ਰਿਕਸ਼ਾ ਦੇਣ ਵਾਲੇ ਸੇਠ ਨੂੰ ਖੁਸ਼ਕਿਸਮਤ ਸਮਝਦਾ ਹੈ?
ਉੱਤਰ ਕਿਰਾਏ ਤੇ ਰਿਕਸ਼ਾ ਦੇਣ ਵਾਲੇ ਸੇਠ ਨੂੰ ਇਸ ਕਰਕੇ ਖੁਸ਼ਕਿਸਮਤ ਸਮਝਦਾ ਹੈ ਕਿਉਕਿ ਉਸ ਨੂੰ ਬਿਨਾਂ ਹੱਥ ਪੈਰ ਹਿਲਾਏ ਘਰ ਬੈਠੇ ਨੂੰ ਕਿਰਾਇਆ ਪੁਹੰਚ ਜਾਂਦਾ ਹੈ | ਉਹ ਉਸ ਦੀ ਖੁਸ਼-ਕਿਸਮਤੀ ਦਾ ਕਾਰਨ ਉਸਦੇ ਪਿਛਲੇ ਜਨਮ ਦੇ ਚੰਗੇ ਕਰਮ ਸਮਝਦਾ ਹੈ |
ਪ੍ਰ 3 ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ?
ਉੱਤਰ ਤਾਨਪੁਰੇ ਵਾਲੀ ਕੁੜੀ ਜਲੰਧਰ ਰੇਡੀਓ ਸਟੇਸ਼ਨ ਉੱਤੇ ਨਵੇਂ ਸਾਲ ਦੇ ਸਬੰਧ ਵਿਚ ਪ੍ਰੋਗਰਾਮ ਪੇਸ਼ ਕਰਨ ਲਈ ਗਈ ਸੀ |
ਪ੍ਰ 4 ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਬੰਤੇ ਦੇ ਕੀ ਵਿਚਾਰ ਸਨ ?
ਉੱਤਰ ਜਲ੍ਹਿਆਂਵਾਲੇ ਬਾਗ ਵੱਲ ਜਾਂਦਿਆਂ ਬੰਤੇ ਦੇ ਮਨ ਵਿਚ ਵਿਚਾਰ ਆਉਂਦੇ ਹਨ ਕਿ ਅੱਜ ਤੋਂ ਪੰਜਹਾ ਸਾਲ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਸਾਰੇ ਦੇਸ਼-ਭਗਤ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤੇ ਸਨ| ਓਸ ਨੂੰ ਬਾਗ ਵਿਚਲੇ ਖੂਹ ਵਿਚ ਡਿੱਗ ਕੇ ਸ਼ਹੀਦ ਹੋਣ ਵਾਲਿਆਂ ਦੀ ਅਤੇ ਕੰਧਾਂ ਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਦੀ ਯਾਦ ਵੀ ਆਉਂਦੀ ਹੈ|
ਪ੍ਰ 5 ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡ ?
ਉੱਤਰ ਬੰਤੇ ਤੋਂ ਸਾਹੱਬ ਦੇ ਨਿੱਕੇ-ਮੋਟੇ ਕੰਮ ਵੀ ਕਰਵਾਉਂਦਾ ਸੀ ਇਕ ਦਿਨ ਸਾਹਬ ਦੀ ਪਤਨੀ ਨੇ ਬੰਤੇ ਨੂੰ ਕੱਪੜੇ ਧੋਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ | ਇਸ ਗੱਲ ਕਰਕੇ ਸਾਹਬ ਉਸ ਉਤੇ ਬਹੁਤ ਕੜਕਿਆ | ਇਹ ਸਭ ਅਣਖੀ ਬੰਤੇ ਨੇ ਸਹਿਣ ਨਾ ਕੀਤਾ ਅਤੇ ਚਪੜਾਸੀ ਦੀ ਨੌਕਰੀ ਵੀ ਛੱਡ ਦਿੱਤੀ |
ਪ੍ਰ 12 ਕਿਸੇ ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ ?
i) “ਆਪਾਂ ਵੀ ਆਪਣੀਆਂ ਦੋਹਾਂ ਕਾਕੀਆ ਨੂੰ ਉਨ੍ਹਾਂ ਹੀ ਪੜਾਉਣਾ ਜਿਨ੍ਹਾਂ ਕਿ ਫੁੰਮਣ ਨੂੰ | ”
ਪ੍ਰਸੰਗ- ਇਹ ਵਾਰਤਾਲਾਪ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇਕ ਹੋਰ ਨਵਾਂ ਸਾਲ ਦੇ ਸਵੇਰ ਭਾਗ ਵਿਚੋਂ ਲਿਆ ਗਿਆ ਹੈ | ਇਹ ਸ਼ਬਦ ਬੰਤੇ ਨੇ ਆਪਣੇ ਰਿਕਸ਼ੇ ਵਿਚ ਬੈਠੇ ਪਤੀ-ਪਤਨੀ ਦੀਆਂ ਬੱਚਿਆਂ ਬਾਰੇ ਗੱਲਾਂ ਸੁਣ ਕੇ ਆਪਣੇ ਆਪ ਨੂੰ ਸੋਚਾਂ ਵਿਚ ਹੀ ਕਹੇ।
ਵਿਆਖਿਆ- ਬੰਦਾ ਆਪਣੇ-ਆਪ ਨਾਲ ਸੋਚ-ਵਿਚਾਰ ਕਰਦਾ ਕਹਿੰਦਾ ਹੈ ਕਿ ਉਹ ਆਪਣੀਆਂ ਨੂੰਹਾਂ ਕੁੜੀਆਂ ਨੂੰ ਆਪਣੇ ਪੁੱਤਰ ਘੁੰਮਣ ਜਿਨ੍ਹਾਂ ਹੀ ਪੜ੍ਹਾਏਗਾ। ਭਾਵ ਬਹੁਤੇ ਲੋਕਾਂ ਵਾਂਗ ਆਪਣੀ ਕੁੜੀਆਂ ਨਾਲ ਪੜ੍ਹਾਈ ਵਿਚ ਕੋਈ ਵਿਤਕਰਾ ਨਹੀਂ ਕਰੇਗਾ
ii) ਲਾਜੋ, ਜੇ ਇਹ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦਰਾਂ ਪਾ ਦੇਣੀ ਏ, ਉਹਨੂੰ।………………… .
ਪ੍ਰਸੰਗ:- ਇਹ ਵਾਰਤਾਲਾਪ ਨਿਰੰਜਨ ਤਸਨੀਮ ਦੇ ਲਿਖੇ ਨਾਵਲ “ਇੱਕ ਹੋਰ ਨਵਾਂ ਸਾਲ” ਦੇ ਸਵੇਰ ਭਾਗ ਵਿਚੋ ਲਿਆ ਗਿਆ ਹੈ। ਇਹ ਸ਼ਬਦ ਬੰਤੇ ਦੇ ਰਿਕਸ਼ੇ ਵਿੱਚ ਰਿਸ਼ਤੇ ਦੇ ਸਬੰਧ ਵਿੱਚ ਕੁੜੀ ਵੇਖਣ ਲਈ ਗੁਰੂ ਬਾਜ਼ਾਰ ਜਾ ਰਹੀਆਂ ਦੋ ਔਰਤਾ ਵਿੱਚ ਮੁੰਡੇ ਦੀ ਮਾਂ ਦੀ ਭੂਮਿਕਾ ਨਿਭਾ ਰਹੀ ਲਾਜੋ ਨੂੰ ਕਹਿੰਦੀ ਹੈ।
ਵਿਆਖਿਆ – ਆਪਣੇ ਮੁੰਡੇ ਲਈ ਕੁੜੀ ਦੇਖਣ ਜਾ ਰਹੇ ਮੁੰਡੇ ਦੀ ਮਾਂ ਨੂੰ ਕਹਿੰਦੀ ਹੈ ਕਿ ਜੇਕਰ ਉਸ ਨੂੰ ਇਹ ਕੁੜੀ ਪਸੰਦ ਆ ਗਈ ਉਹ ਕੁੜੀ ਨੂੰ ਮੁੰਦੀ ਪਾ ਕੇ ਉਸ ਨੂੰ ਆਪਣੇ ਮੁੰਡੇ ਲਈ ਰੋਕ ਲਵੇਗੀ।

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-

punjabivaranmala

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.